ਇਸ ਸਮੇਂ ਕਦੇ ਨਾ ਖਾਓ , ਜਾਮੁਨ । ਫਾਇਦੇ ਦੀ ਜਗ੍ਹਾਂ ਹੋ ਸਕਦੇ ਹੋ ਬਿਮਾਰ ।

ਹੁਣ ਗਰਮੀਆਂ ਦੇ ਮੌਸਮ ਵਿੱਚ ਜਾਮੁਨ ਦਾ ਫਲ ਬਾਜ਼ਾਰਾਂ ਵਿੱਚ ਆਮ ਮਿਲ ਰਿਹਾ ਹੈ । ਕੁਝ ਲੋਕ ਇਸ ਨੂੰ ਸੰਵਾਦ ਲਈ ਖਾਂਦੇ ਹਨ ਅਤੇ ਕੁਝ ਲੋਕ ਸਿਹਤ ਦੇ ਲਈ ਹੋਣ ਵਾਲੇ ਫ਼ਾਇਦਿਆਂ ਦੇ ਕਾਰਨ ਖਾਂਦੇ ਹਨ । ਜਾਮੁਨ ਵਿੱਚ ਕਾਰਬੋਹਾਈਡ੍ਰੇਟ , ਪ੍ਰੋਟੀਨ , ਮਿਨਰਲਸ , ਕੈਲਸ਼ੀਅਮ , ਫਾਸਫੋਰਸ , ਆਇਰਨ , ਵਿਟਾਮਿਨ ਏ , ਬੀ , ਸੀ , ਗੈਲੀਏ ਐਸਿਡ ਭਰਪੂਰ ਮਾਤਰਾ ਵਿਚ ਮੌਜੂਦ ਹੁੰਦੇ ਹਨ ।

ਜਾਮੁਨ ਖਾਣ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ । ਪਰ ਕਈ ਵਾਰ ਜਾਮੁਨ ਖਾਣ ਤੇ ਸਿਹਤ ਖਰਾਬ ਵੀ ਹੋ ਸਕਦੀ ਹੈ । ਅੱਜ ਅਸੀਂ ਤੁਹਾਨੂੰ ਜਾਮੁਨ ਦੇ ਫ਼ਾਇਦੇ ਅਤੇ ਨੁਕਸਾਨਾਂ ਬਾਰੇ ਦੱਸਾਂਗੇ ।

ਜਾਮੁਨ ਦੇ ਸਿਹਤ ਨੂੰ ਹੋਣ ਵਾਲੇ ਨੁਕਸਾਨ

ਖਾਲੀ ਪੇਟ ਖਾਣਾ

ਜਾਮੁਨ ਵਿੱਚ ਲੋਹਾ ਕਾਫ਼ੀ ਮਾਤਰਾ ਵਿੱਚ ਪਾਇਆ ਜਾਂਦਾ ਹੈ । ਇਸ ਲਈ ਕਦੇ ਵੀ ਖਾਲੀ ਪੇਟ ਜਾਮੁਨ ਦਾ ਸੇਵਨ ਨਾ ਖਾਓ । ਇਹ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ । ਸਵੇਰ ਸਮੇਂ ਜਾਮੁਨ ਖਾਣ ਨਾਲ ਦੰਦ ਪੀਲੇ ਹੋ ਜਾਂਦੇ ਹਨ । ਜਾਮੁਨ ਨੂੰ ਖਾਣ ਦਾ ਸਹੀ ਸਮਾਂ ਦੁਪਹਿਰ ਦਾ ਹੈ ।

ਦੁੱਧ ਨਾ ਪੀਓ

ਕਈ ਲੋਕ ਜਿਵੇਂ ਸੇਬ , ਕੇਲਾ ਅਤੇ ਅੰਬ ਦੇ ਨਾਲ ਦੁੱਧ ਪੀਣਾ ਪਸੰਦ ਕਰਦੇ ਹਨ । ਪਰ ਕਦੇ ਵੀ ਜਾਮੁਨ ਦੇ ਨਾਲ ਦੁੱਧ ਨਹੀਂ ਪੀਣਾ ਚਾਹੀਦਾ । ਇਸ ਤਰ੍ਹਾਂ ਕਰਨ ਨਾਲ ਪੇਟ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ ।

ਬੱਚੇ ਨੂੰ ਦੁੱਧ ਪਿਲਾਉਣ ਵਾਲੀਆਂ ਮਹਿਲਾਵਾਂ

ਜੋ ਮਹਿਲਾਵਾਂ ਬੱਚੇ ਨੂੰ ਦੁੱਧ ਪਿਲਾਉਂਦੀਆਂ ਹਨ । ਉਨ੍ਹਾਂ ਨੂੰ ਕਦੇ ਵੀ ਜਾਮੁਨ ਦਾ ਸੇਵਨ ਨਹੀਂ ਕਰਨਾ ਚਾਹੀਦਾ । ਕਿਉਂਕਿ ਇਸ ਦੀ ਖਟਾਸ ਬਹੁਤ ਜਲਦ ਮਾਂ ਦੇ ਦੁੱਧ ਵਿੱਚ ਘੁਲ ਜਾਂਦੀ ਹੈ ਅਤੇ ਬੱਚੇ ਨੂੰ ਦੁੱਧ ਪੀਣ ਕਰਕੇ ਪੇਟ ਦੀ ਖਰਾਬੀ ਹੋ ਸਕਦੀ ਹੈ ।

ਜਾਮੁਨ ਦਾ ਜ਼ਿਆਦਾ ਸੇਵਨ

ਜਾਮੁਨ ਦਾ ਜ਼ਿਆਦਾ ਸੇਵਨ ਕਰਨ ਨਾਲ ਗਲੇ ਅਤੇ ਛਾਤੀ ਵਿੱਚ ਦਰਦ ਹੋ ਸਕਦਾ ਹੈ । ਕਦੇ ਵੀ ਜਾਮੁਨ ਨੂੰ 10 ਤੋਂ 15 ਦਿਨਾਂ ਤੋਂ ਜ਼ਿਆਦਾ ਲਗਾਤਾਰ ਸੇਵਨ ਨਾ ਕਰੋ । ਜਾਮੁਨ ਨੂੰ ਹਮੇਸ਼ਾ ਨਮਕ ਲਗਾ ਕੇ ਖਾਓ ।

ਜਾਮੁਨ ਖਾਣ ਦੇ ਫਾਇਦੇ

ਸ਼ੂਗਰ ਲਈ ਫਾਇਦੇਮੰਦ

ਜਾਮੁਨ ਦਾ ਫ਼ਲ ਸ਼ੂਗਰ ਤੋਂ ਲੈ ਕੇ ਬਵਾਸੀਰ ਜਿਹੇ ਰੋਗਾਂ ਲਈ ਫਾਇਦੇਮੰਦ ਹੁੰਦਾ ਹੈ । ਇਹ ਸਰੀਰ ਵਿੱਚ ਇਨਸੁਲਿਨ ਨੂੰ ਕੰਟਰੋਲ ਰੱਖਣ ਦਾ ਕੰਮ ਕਰਦਾ ਹੈ । ਜਾਮੁਨ ਦੀਆਂ ਗਿਟਕਾਂ ਨੂੰ ਸੁੱਕਾ ਕੇ ਪਾਊਡਰ ਬਣਾ ਲਓ ਅਤੇ ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਚਮਚ ਕੋਸੇ ਪਾਣੀ ਨਾਲ ਸੇਵਨ ਕਰੋ । ਸ਼ੂਗਰ ਦਾ ਲੇਵਲ ਠੀਕ ਰਹੇਗਾ ।

ਦਿਲ ਦੀਆਂ ਸਮੱਸਿਆਵਾਂ

ਜਾਮੁਨ ਦਾ ਫਲ ਖੂਨ ਨੂੰ ਪਤਲਾ ਕਰ ਹਾਰਟ ਬਲਾਕੇਜ ਅਤੇ ਸਟਰੋਕ ਜਿਹੀਆਂ ਸਮੱਸਿਆਵਾਂ ਤੋਂ ਸਰੀਰ ਨੂੰ ਬਚਾਉਂਦਾ ਹੈ । ਜਾਮੁਨ ਦਾ ਸੇਵਨ ਕਰਨ ਨਾਲ ਕੈਂਸਰ ਜਿਹੀ ਬੀਮਾਰੀ ਤੋਂ ਵੀ ਬਚਿਆ ਜਾ ਸਕਦਾ ਹੈ ।

ਚਮੜੀ ਲਈ ਫਾਇਦੇਮੰਦ

ਜਾਮੁਨ ਵਿੱਚ ਭਰਪੂਰ ਮਾਤਰਾ ਵਿੱਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ । ਜੋ ਚਮੜੀ ਨੂੰ ਲੰਬੇ ਸਮੇਂ ਤੱਕ ਜਵਾਨ ਬਣਾਈ ਰੱਖਦੀ ਹੈ ।

ਪਾਚਨ ਸ਼ਕਤੀ ਨੂੰ ਮਜ਼ਬੂਤ ਕਰੇ

ਜਿਨ੍ਹਾਂ ਲੋਕਾਂ ਨੂੰ ਖਾਣਾ ਪਚਾਉਣ ਵਿੱਚ ਦਿੱਕਤ ਹੁੰਦੀ ਹੈ । ਉਨ੍ਹਾਂ ਨੂੰ ਜਾਮੁਨ ਦਾ ਸੇਵਨ ਰੋਜ਼ਾਨਾ ਕਰਨਾ ਚਾਹੀਦਾ ਹੈ । ਜਾਮੁਨ ਤੇ ਨਮਕ ਲਗਾ ਕੇ ਖਾਣ ਨਾਲ ਸਰੀਰ ਦੀ ਪਾਚਣ ਸ਼ਕਤੀ ਮਜ਼ਬੂਤ ਹੁੰਦੀ ਹੈ ਅਤੇ ਖਾਣਾ ਜਲਦੀ ਹਜ਼ਮ ਹੋ ਜਾਂਦਾ ਹੈ ।

ਜਾਣਕਾਰੀ ਚੰਗੀ ਲੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੀ । ਸਿਹਤ ਸਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ । ਧੰਨਵਾਦ


Posted

in

by

Tags: