ਇਲਾਇਚੀ ਚਬਾਉਣ ਦੇ ਫਾਇਦੇ

ਇਲਾਇਚੀ ਹਰ ਘਰ ਵਿੱਚ ਇਸਤੇਮਾਲ ਕੀਤੀ ਜਾਂਦੀ ਹੈ ।ਇਲਾਇਚੀ ਖਾਣੇ ਦਾ ਸਵਾਦ ਵਧਾਉਣ ਲਈ ਵਰਤੀ ਜਾਂਦੀ ਹੈ । ਇਹ ਛੋਟੀ ਅਤੇ ਵੱਡੀ ਦੋ ਤਰ੍ਹਾਂ ਦੀ ਹੁੰਦੀ ਹੈ । ਖਾਣੇ ਦਾ ਸੁਆਦ ਵਧਾਉਣ ਦੇ ਨਾਲ ਨਾਲ ਇਹ ਸਿਹਤ ਲਈ ਵੀ ਗੁਣਕਾਰੀ ਹੈ ।ਰੋਜ਼ਾਨਾ ਇਲਾਇਚੀ ਖਾਣ ਨਾਲ ਬਹੁਤ ਸਾਰੇ ਰੋਗ ਦੂਰ ਹੁੰਦੇ ਹਨ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਇਲਾਇਚੀ ਖਾਣ ਨਾਲ ਕਿਹੜੇ ਕਿਹੜੇ ਰੋਗ ਦੂਰ ਕੀਤੇ ਜਾ ਸਕਦੇ ਹਨ । ਆਓ ਗੱਲ ਕਰਦੇ ਹਾਂ ਇਸ ਦੇ ਫਾਇਦਿਆਂ ਬਾਰੇ ।

ਇਲਾਇਚੀ ਖਾਣ ਦੇ ਫਾਇਦੇ

ਚਮੜੀ ਦੀ ਸਮੱਸਿਆ

ਜੇਕਰ ਤੁਹਾਨੂੰ ਚਮੜੀ ਤੇ ਕਿੱਲ ਮੁਹਾਸਿਆਂ ਦੀ ਸਮੱਸਿਆ ਹੈ , ਤਾਂ ਇਲਾਇਚੀ ਖਾ ਕੇ ਹਲਕਾ ਗਰਮ ਪਾਣੀ ਪੀਓ । ਇਸ ਨਾਲ ਕਿੱਲ ਮੁਹਾਸਿਆਂ ਦੀ ਸਮੱਸਿਆ ਤੋਂ ਰਾਹਤ ਮਿਲੇਗੀ ।

ਵਾਲ ਝੜਨ ਦੀ ਸਮੱਸਿਆ

ਆਮ ਤੌਰ ਤੇ ਵਾਲਾਂ ਦੇ ਝੜਨ ਦਾ ਸਿੱਧਾ ਸਬੰਧ ਸਾਡੇ ਪੇਟ ਨਾਲ ਹੁੰਦਾ ਹੈ । ਜੇ ਤੁਹਾਡੇ ਵਾਲ ਝੜ ਰਹੇ ਹਨ , ਤਾਂ ਸਵੇਰੇ ਖਾਲੀ ਪੇਟ ਇੱਕ ਇਲਾਇਚੀ ਜ਼ਰੂਰ ਖਾਓ । ਲਗਾਤਾਰ ਕੁਝ ਦਿਨ ਖਾਣ ਨਾਲ ਵਾਲਾਂ ਦੇ ਝੜਨ ਦੀ ਸਮੱਸਿਆ ਠੀਕ ਹੋ ਜਾਵੇਗੀ ।

ਨੀਂਦ ਨਾ ਆਉਣਾ

ਜੇ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਇੱਕ ਇਲਾਇਚੀ ਖਾ ਕੇ ਗਰਮ ਪਾਣੀ ਪੀ ਲਓ । ਕੁਝ ਦਿਨ ਅਜਿਹਾ ਕਰਨ ਤੇ ਇਸ ਨਾਲ ਨੀਂਦ ਨਾ ਆਉਣ ਦੀ ਬੀਮਾਰੀ ਦੂਰ ਹੋ ਜਾਵੇਗੀ ।

ਪਾਚਨ ਸ਼ਕਤੀ ਵਿੱਚ ਸੁਧਾਰ

ਇਲਾਇਚੀ ਸਾਡੇ ਪੇਟ ਦੇ ਅੰਦਰ ਗੈਸਟ੍ਰਿਕ ਰਸ ਦੇ ਨਿਰਮਾਣ ਵਿੱਚ ਮਦਦ ਕਰਦੀ ਹੈ । ਜੋ ਭੋਜਨ ਪਚਾਉਣ ਵਿਚ ਮਦਦ ਕਰਦਾ ਹੈ । ਇਸ ਲਈ ਰੋਜ਼ਾਨਾ ਇਲਾਇਚੀ ਖਾਣ ਨਾਲ ਪਾਚਣ ਸ਼ਕਤੀ ਵਧਦੀ ਹੈ । ਜਿਸ ਨਾਲ ਬਦਹਜ਼ਮੀ , ਪੇਟ ਦੀ ਗੈਸ , ਐਸਡਿਟੀ ਦੀ ਸਮੱਸਿਆ ਨਹੀਂ ਹੁੰਦੀ ।

ਪੇਸ਼ਾਬ ਦੀ ਜਲਣ

ਇਲਾਇਚੀ ਪਿਸ਼ਾਬ ਦੀ ਜਲਣ ਠੀਕ ਕਰਦੀ ਹੈ ਅਤੇ ਕੋਈ ਇਨਫੈਕਸ਼ਨ ਹੋਵੇ ਉਹ ਵੀ ਠੀਕ ਹੁੰਦੀ ਹੈ ।

ਮੂੰਹ ਦੀ ਬਦਬੂ ਦੂਰ ਕਰੇ

ਇਲਾਇਚੀ ਸਾਡੇ ਮੂੰਹ ਦੇ ਹਾਨੀਕਾਰਕ ਬੈਕਟੀਰੀਆ ਨੂੰ ਦੂਰ ਕਰਕੇ ਮੂੰਹ ਦੀ ਬਦਬੂ ਦੂਰ ਕਰਦੀ ਹੈ । ਇਸ ਤੋਂ ਇਲਾਵਾ ਇਹ ਆਵਾਜ਼ ਨੂੰ ਸੁਰੀਲੀ ਬਣਾਉਣ ਵਿਚ ਵੀ ਸਹਾਇਕ ਹੁੰਦੀ ਹੈ ।

ਭੁੱਖ ਵਧਾਵੇ

ਜੇ ਭੁੱਖ ਨਾ ਲੱਗਦੀ ਹੋਵੇ ਜਾ ਘੱਟ ਲੱਗਦੀ ਹੋਵੇ ਤਾਂ ਇਲਾਇਚੀ ਦਾ ਸੇਵਨ ਜ਼ਰੂਰ ਕਰੋ । ਇਹ ਸਾਡੇ ਮੈਟਾਬਾਲੀਜ਼ਮ ਨੂੰ ਤੇਜ਼ ਕਰਦੀ ਹੈ । ਜਿਸ ਨਾਲ ਭੁੱਖ ਵਧੀਆ ਲੱਗਦੀ ਹੈ ।

ਮਾਨਸਿਕ ਤਣਾਅ ਦੂਰ ਕਰੇ

ਇਲਾਇਚੀ ਦੇ ਦਾਣੇ ਪਾਣੀ ਵਿੱਚ ਉਬਾਲੋ ਅਤੇ ਉਨ੍ਹਾਂ ਦਾ ਕਾੜਾ ਬਣਾਓ । ਇਸ ਕਾੜੇ ਨੂੰ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਪੀਓ । ਅਜਿਹਾ ਕਰਨ ਨਾਲ ਮਾਨਸਿਕ ਤਣਾਅ ਠੀਕ ਹੁੰਦਾ ਹੈ ।

ਖਾਂਸੀ ਤੋਂ ਰਾਹਤ

ਛੋਟੀ ਇਲਾਇਚੀ ਦੇ ਦਾਣੇ ਤਵੇ ਉੱਤੇ ਭੁੰਨ ਕੇ ਉਸ ਦਾ ਚੂਰਨ ਬਣਾ ਲਓ । ਇਹ ਚੂਰਨ ਦੇਸੀ ਘਿਓ ਜਾਂ ਸ਼ਹਿਦ ਵਿੱਚ ਮਿਲਾ ਕੇ ਸਵੇਰੇ ਸ਼ਾਮ ਸੇਵਨ ਕਰੋ । ਖੰਘ ਠੀਕ ਹੋ ਜਾਵੇਗੀ ।

ਹਿੱਚਕੀ

ਜੇ ਤੁਹਾਡੀ ਹਿੱਚਕੀ ਬੰਦ ਨਹੀਂ ਹੋ ਰਹੀ । ਇਲਾਇਚੀ ਨੂੰ ਪੀਸ ਕੇ ਪਾਣੀ ਵਿੱਚ ਉਬਾਲੋ । ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਗਰਮ ਪਾਣੀ ਪੀਣ ਨਾਲ ਹਿਚਕੀ ਬੰਦ ਹੋ ਜਾਂਦੀ ਹੈ

ਫੇਫੜਿਆਂ ਦੀਆਂ ਸਮੱਸਿਆਵਾਂ

ਹਰੀ ਛੋਟੀ ਇਲਾਇਚੀ ਨਾਲ ਫੇਫੜਿਆਂ ਦੇ ਵਿੱਚ ਖੂਨ ਦਾ ਸੰਚਾਰ ਤੇਜ਼ ਗਤੀ ਨਾਲ ਹੁੰਦਾ ਹੈ । ਸਾਹ ਲੈਣ ਦੀਆਂ ਸਮੱਸਿਆਵਾਂ ਜਿਵੇਂ ਅਸਥਮਾ ਜਾਂ ਖਾਂਸੀ ਵਰਗੇ ਲੱਛਣਾਂ ਵਿੱਚ ਇਹ ਮਦਦਗਾਰ ਹੁੰਦੀ ਹੈ ।

ਦਿਲ ਲਈ ਫਾਇਦੇਮੰਦ

ਇਸ ਵਿੱਚ ਪੋਟਾਸ਼ੀਅਮ , ਕੈਲਸ਼ੀਅਮ , ਮੈਗਨੀਸ਼ੀਅਮ ਵਰਗੇ ਖਣਿਜ ਕਾਫ਼ੀ ਮਾਤਰਾ ਵਿੱਚ ਮੌਜੂਦ ਹੁੰਦੇ ਹਨ । ਜੋ ਸਾਡੇ ਖ਼ੂਨ ਦੇ ਲਈ ਚੰਗੇ ਮੰਨੇ ਜਾਂਦੇ ਹਨ । ਇਹ ਸਾਡੇ ਦਿਲ ਦੇ ਕੰਮ ਕਾਜ ਨੂੰ ਸੁਧਾਰਦੀ ਹੈ । ਜਿਸ ਨਾਲ ਦਿਲ ਦੀਆਂ ਸਮੱਸਿਆਵਾਂ ਨਹੀਂ ਹੁੰਦੀਆਂ ।

ਬਲਗਮ ਦੀ ਸਮੱਸਿਆ

ਆਯੁਰਵੈਦ ਦੇ ਅਨੁਸਾਰ ਇਲਾਇਚੀ ਦੀ ਤਸੀਰ ਗਰਮ ਹੁੰਦੀ ਹੈ । ਇਲਾਇਚੀ ਦੀ ਇਕ ਗਰਮ ਤਸੀਰ ਸਾਡੇ ਸਰੀਰ ਅੰਦਰ ਜੰਮੀ ਬਲਗਮ ਨੂੰ ਠੀਕ ਕਰਦੀ ਹੈ । ਇਸ ਲਈ ਬਲਗਮ ਦੀ ਸਮੱਸਿਆ ਹੋਣ ਤੇ ਇਲਾਇਚੀ ਚਬਾ ਕੇ ਜ਼ਰੂਰ ਖਾਓ ।

ਉਮੀਦ ਹੈ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ । ਜੇ ਚੰਗੀ ਲੱਗੀ ਹੋਵੇ ਤਾਂ ਇਸ ਜਾਣਕਾਰੀ ਨੂੰ ਸ਼ੇਅਰ ਜ਼ਰੂਰ ਕਰੋ ਜੀ ।

ਧੰਨਵਾਦ ।


Posted

in

by

Tags: