ਇਨ੍ਹਾਂ 3 ਚੀਜ਼ਾਂ ਵਿੱਚੋਂ ਕਿਸੇ ਵੀ ਇੱਕ ਚੀਜ਼ ਦਾ ਸੇਵਨ ਰੋਜ਼ਾਨਾ ਕਰੋ । ਜ਼ਿੰਦਗੀ ਵਿੱਚ ਕਦੇ ਨਹੀਂ ਹੋਵੇਗੀ , ਗੋਡਿਆਂ ਦੀ ਤਕਲੀਫ

ਉਮਰ ਵਧਣ ਦੇ ਨਾਲ ਨਾਲ ਗੋਡਿਆਂ ਦਾ ਗਰੀਸ ਵੀ ਘਟਣ ਲੱਗ ਜਾਂਦਾ ਹੈ । ਅੱਜ ਕੱਲ ਘੱਟ ਉਮਰ ਦੇ ਲੋਕਾਂ ਨੂੰ ਵੀ ਇਸ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ । ਜੇ ਕਿਸੇ ਦੇ ਗੋਡਿਆਂ ਦਾ ਗ੍ਰੀਸ ਘੱਟ ਹੋ ਜਾਂਦਾ ਹੈ , ਤਾਂ ਉਨ੍ਹਾਂ ਦਾ ਚੱਲਣਾ-ਉੱਠਣਾ ਅਤੇ ਪੌੜੀਆਂ ਚੜ੍ਹਨਾ ਮੁਸ਼ਕਿਲ ਹੋ ਜਾਂਦਾ ਹੈ । ਜੇਕਰ ਅਸੀਂ ਸ਼ੁਰੂ ਤੋਂ ਕੁਝ ਇਸ ਤਰ੍ਹਾਂ ਨੇ ਚੀਜ਼ਾਂ ਖਾਂਦੇ ਰਹੀਏ ਜਿਸ ਨਾਲ ਗੋਡਿਆਂ ਦੀ ਗ੍ਰੀਸ ਦੀ ਸਮੱਸਿਆ ਨਾ ਆਵੇ । ਤਾਂ ਬੁਢਾਪੇ ਵਿੱਚ ਸਾਨੂੰ ਇਸ ਚੀਜਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ।

ਅੱਜ ਦੇ ਇਸ ਆਰਟੀਕਲ ਵਿੱਚ ਕੁਝ ਅਜਿਹੀਆਂ ਘਰੇਲੂ ਚੀਜ਼ਾਂ ਬਾਰੇ ਤੁਹਾਨੂੰ ਦੱਸਾਂਗੇ । ਜੇ ਤੁਸੀਂ ਉਨ੍ਹਾਂ ਦਾ ਸੇਵਨ ਰੋਜ਼ਾਨਾ ਕਰਦੇ ਹੋ , ਤਾਂ ਇਸ ਚੀਜ਼ ਦੀ ਸਮੱਸਿਆ ਜ਼ਿੰਦਗੀ ਵਿੱਚ ਤੁਹਾਨੂੰ ਕਦੇ ਨਹੀਂ ਹੋਵੇਗੀ । ਜੇਕਰ ਇਹ ਸਮੱਸਿਆ ਹੈ , ਤਾਂ ਕੁਝ ਹੀ ਸਮੇਂ ਵਿੱਚ ਠੀਕ ਹੋ ਜਾਵੇਗੀ ।

ਗੋਡਿਆਂ ਦੀ ਸਮੱਸਿਆ ਦੇ ਇਲਾਜ ਤੋਂ ਪਹਿਲਾਂ ਜਾਣਦੇ ਹਾਂ ਅਜਿਹੇ ਕਿਹੜੇ ਕਾਰਨ ਹਨ । ਜਿਨ੍ਹਾਂ ਦੀ ਵਜ੍ਹਾ ਕਾਰਨ ਗੋਡਿਆਂ ਦੀ ਸਮੱਸਿਆ ਹੁੰਦੀ ਹੈ ।

ਰਾਤ ਸਮੇਂ ਦੇਰ ਨਾਲ ਜਾਗਣ ਦੀ ਆਦਤ

ਸਾਡਾ ਸਰੀਰ ਜ਼ਰੂਰੀ ਮਾਸਪੇਸ਼ੀਆਂ ਅਤੇ ਤਰਲ ਪਦਾਰਥਾਂ ਦਾ ਨਿਰਮਾਣ ਨੀਂਦ ਦੇ ਸਮੇਂ ਕਰਦਾ ਹੈ । ਨੀਂਦ ਪੂਰੀ ਨਾ ਹੋ ਕਾਰਨ ਗੋਡਿਆਂ ਵਿਚਲਾ ਤਰਲ ਪਦਾਰਥ ਸਹੀ ਨਹੀਂ ਬਣਦਾ ਜਾਂ ਬਣਨਾ ਘੱਟ ਹੋ ਜਾਂਦਾ ਹੈ ।

ਮਾਨਸਿਕ ਪ੍ਰੇਸ਼ਾਨੀ

ਮਾਨਸਿਕ ਪ੍ਰੇਸ਼ਾਨੀ ਹੋਣ ਦੇ ਕਾਰਨ ਸਾਡਾ ਦਿਮਾਗ ਉਨ੍ਹਾਂ ਹਾਰਮੋਨਾਂ ਨੂੰ ਬਣਾਉਣ ਘੱਟ ਜਾਂਦਾ ਹੈ । ਜੋ ਗੋਡਿਆਂ ਵਿਚ ਗ੍ਰੀਸ ਦਾ ਨਿਰਮਾਣ ਕਰਦੇ ਹਨ । ਇਸ ਕਾਰਨ ਵੀ ਗੋਡਿਆਂ ਵਿਚ ਗਰੀਸ ਖਤਮ ਹੋਣ ਦੀ ਸਮੱਸਿਆ ਹੋ ਸਕਦੀ ਹੈ ।

ਗੋਡਿਆਂ ਤੇ ਕੋਈ ਸੱਟ ਲੱਗ ਜਾਣਾ

ਜੇਕਰ ਗੋਡਿਆਂ ਤੇ ਕਿਸੇ ਵੀ ਤਰ੍ਹਾਂ ਦੀ ਸੱਟ ਲੱਗ ਗਈ ਹੈ , ਤਾਂ ਉਸ ਕਾਰਨ ਵੀ ਗੋਡਿਆਂ ਦੀ ਤਕਲੀਫ ਦੀ ਸਮੱਸਿਆ ਹੋ ਸਕਦੀ ਹੈ ।

ਲੋੜ ਤੋਂ ਵੱਧ ਵਜ਼ਨ

ਜੇਕਰ ਅਸੀਂ ਲੋੜ ਤੋਂ ਵੱਧ ਵਜ਼ਨ ਚੁੱਕਦੇ ਹਾਂ ਤਾਂ ਇਸ ਨਾਲ ਗੋਡਿਆਂ ਤੇ ਦਬਾਅ ਪੈਂਦਾ ਹੈ ਅਤੇ ਉਹ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਹਨ ।

ਕਬਜ਼

ਕਬਜ਼ ਰਹਿਣ ਨਾਲ ਸਰੀਰ ਵਿੱਚ ਖੁਸ਼ਕੀ ਆਉਦੀ ਹੈ ਅਤੇ ਸਰੀਰ ਦੇ ਅੰਦਰਲੇ ਤਰਲ ਪਦਾਰਥ ਸਰੀਰ ਵਿੱਚੋਂ ਘਟਣੇ ਸ਼ੁਰੂ ਹੋ ਜਾਂਦੇ ਹਨ । ਜਿਸ ਕਾਰਨ ਗੋਡਿਆਂ ਵਿਚ ਗਰੀਸ ਦੀ ਕਮੀ ਆਉਣ ਲੱਗ ਜਾਂਦੀ ਹੈ ।

ਫਾਸਟ ਫੂਡ , ਤਲੀਆਂ ਚੀਜ਼ਾਂ ਅਤੇ ਘੱਟ ਮਾਤਰਾ ਵਿੱਚ ਪਾਣੀ

ਇਹ ਸਾਰੀਆਂ ਚੀਜ਼ਾਂ ਸਾਡੇ ਸਰੀਰ ਵਿਚਲੀਆਂ ਮਾਸਪੇਸ਼ੀਆਂ ਅਤੇ ਸਰੀਰ ਦੇ ਜੋੜਾਂ ਵਿਚ ਤਰਲ ਪਦਾਰਥ ਬਣਨ ਤੋਂ ਰੋਕਦੀਆਂ ਹਨ ।

ਆਓ ਹੁਣ ਗੱਲ ਕਰਦੇ ਹਾਂ ਅਜਿਹੀਆਂ ਕਿਹੜੀਆਂ ਚੀਜ਼ਾਂ ਹਨ ਜੋ ਗੋਡਿਆਂ ਵਿਚ ਗਰੀਸ ਕਦੇ ਨਹੀਂ ਘਟਣ ਦਿੰਦੀਆਂ ।

ਗੋਡਿਆਂ ਦੇ ਜੋੜਾਂ ਲਈ ਫ਼ਾਇਦੇਮੰਦ ਚੀਜ਼ਾਂ

ਅਖਰੋਟ

ਰੋਜ਼ਾਨਾ 2 ਅਖਰੋਟ ਖਾਣ ਵਾਲੇ ਲੋਕਾਂ ਦੇ ਗੋਡਿਆਂ ਵਿਚਲਾ ਤਰਲ ਪਦਾਰਥ ਪੂਰੀ ਮਾਤਰਾ ਵਿੱਚ ਬਣਿਆ ਰਹਿੰਦਾ ਹੈ । ਇਸ ਦੇ ਨਾਲ ਹੀ ਅਖਰੋਟ ਵਿੱਚ ਇੱਕ ਖ਼ਾਸ ਤਰ੍ਹਾਂ ਦਾ ਫੈਟ ਹੁੰਦਾ ਹੈ । ਜਿਹੜਾ ਸਾਡੇ ਸਰੀਰ ਦੇ ਜੋੜਾਂ ਦੀ ਸੋਜ ਨੂੰ ਘੱਟ ਕਰਦਾ ਹੈ ।

ਹਾਰ ਸ਼ਿੰਗਾਰ ਦੇ ਪੱਤੇ

ਹਾਰ ਸ਼ਿੰਗਾਰ ਜਿਸ ਨੂੰ ਅੰਗਰੇਜ਼ੀ ਵਿੱਚ ਜੈਸਮੀਨ ਫਲਾਵਰ ਕਿਹਾ ਜਾਂਦਾ ਹੈ । ਇਸ ਦੇ ਪੱਤੇ ਜੋੜਾਂ ਦੇ ਦਰਦ ਲਈ ਬਹੁਤ ਚੰਗੇ ਹੁੰਦੇ ਹਨ । ਇਸ ਤੇ 5-6 ਪੱਤੇ ਬਰੀਕ ਕੁੱਟ ਕੇ ਇੱਕ ਗਿਲਾਸ ਪਾਣੀ ਵਿੱਚ ਉਦੋਂ ਤੱਕ ਉਬਾਲੋ ਜਦੋਂ ਤੱਕ ਪਾਣੀ ਅੱਧਾ ਗਿਲਾਸ ਨਾ ਰਹਿ ਜਾਵੇ । ਉਸ ਤੋਂ ਬਾਅਦ ਠੰਡਾ ਹੋ ਜਾਣ ਮਗਰੋਂ ਇਸ ਪਾਣੀ ਦਾ ਸੇਵਨ ਕਰੋ । ਸਵੇਰ ਸਮੇਂ ਖਾਲੀ ਪੇਟ ਸੇਵਨ ਸਭ ਤੋਂ ਜ਼ਿਆਦਾ ਲਾਭਦਾਇਕ ਹੁੰਦਾ ਹੈ ।

ਨਾਰੀਅਲ

ਨਾਰੀਅਲ ਜਾਂ ਨਾਰੀਅਲ ਦਾ ਪਾਣੀ ਸਾਡੇ ਹੱਡਾਂ ਦੇ ਵਿੱਚ ਲਚੀਲਾਪਣ ਵਧਾਉਂਦਾ ਹੈ । ਜੋੜਾਂ ਦੀ ਲਚਕ ਬਰਕਰਾਰ ਰਹਿੰਦੀ ਹੈ । ਜਿਸ ਕਾਰਨ ਗੋਡਿਆਂ ਦੇ ਜੋੜ ਆਪਸ ਵਿੱਚ ਰਗੜਦੇ ਨਹੀਂ ਤੇ ਉਨ੍ਹਾਂ ਦੇ ਵਿਚਲਾ ਗ੍ਰੀਸ ਨਹੀਂ ਘਟਦਾ ।

ਉਮੀਦ ਹੈ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ।

ਜਾਣਕਾਰੀ ਚੰਗੀ ਲੱਗੀ ਹੋਵੇ ਇਸ ਜਾਣਕਾਰੀ ਨੂੰ ਸ਼ੇਅਰ ਜ਼ਰੂਰ ਕਰੋ ਜੀ । ਧੰਨਵਾਦ


Posted

in

by

Tags: