ਇਨ੍ਹਾਂ ਪੰਜ ਕਾਰਨਾਂ ਕਰਕੇ ਘੱਟਦੀ ਹੈ ਪੁਰਸ਼ਾਂ ਦੀ ਬੱਚੇ ਪੈਦਾ ਕਰਨ ਦੀ ਤਾਕਤ

ਅੱਜ ਕੱਲ੍ਹ ਦੇ ਸਮੇਂ ਵਿੱਚ ਪੁਰਸ਼ਾਂ ਦੀ ਪ੍ਰਜਨਣ ਸ਼ਕਤੀ ਬਹੁਤ ਤੇਜ਼ੀ ਨਾਲ ਘਟ ਰਹੀ ਹੈ । ਗੈਰ ਕੁਦਰਤੀ ਤਰੀਕੇ ਨਾਲ ਬੱਚਾ ਪੈਦਾ ਕਰਨ ਵਾਲੇ ਹਸਪਤਾਲਾਂ ਜਾਂ ਕਲੀਨਿਕਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ।ਇਸ ਦਾ ਮੁੱਖ ਕਾਰਨ ਬਦਲ ਰਹੀ ਜੀਵਨ ਸ਼ੈਲੀ ਗਲਤ ਖਾਣ ਪੀਣ, ਕੰਮ ਅਤੇ ਕਸਰਤ ਦਾ ਸੰਤੁਲਨ ਨਾਂ ਹੋਣਾ ।ਇਸ ਤੋਂ ਇਲਾਵਾ ਕੁਝ ਗਲਤ ਆਦਤਾਂ ਵੀ ਹਨ। ਜਿਨ੍ਹਾਂ ਦੇ ਸਰੀਰ ਤੇ ਪ੍ਰਭਾਵ ਨਜ਼ਰ ਨਹੀਂ ਆਉਂਦੇ, ਪਰ ਉਹ ਸ਼ੁਕਰਾਣੂਆਂ ਦੀ ਗੁਣਵੱਤਾ ਅਤੇ ਸੰਖਿਆ ਘਟਾ ਦਿੰਦੀਆਂ ਹਨ ।

ਅੱਜ ਦੇ ਆਰਟੀਕਲ ਵਿੱਚ ਕੁਝ ਅਜਿਹੀਆਂ ਆਦਤਾਂ ਬਾਰੇ ਗੱਲ ਕਰਾਂਗੇ ਜੋ ਸ਼ੁਕਰਾਣੂਆਂ ਦੀ ਗਿਣਤੀ ਘਟਾਉਣ ਦੇ ਲਈ ਜ਼ਿੰਮੇਦਾਰ ਹਨ ਅਤੇ ਪ੍ਰਜਨਣ ਸ਼ਕਤੀ ਲਈ ਬਹੁਤ ਨੁਕਸਾਨਦਾਇਕ ਹਨ ।

ਗਰਮ ਪਾਣੀ ਨਾਲ ਨਹਾਉਣਾ

ਜ਼ਿਆਦਾਤਰ ਲੋਕ ਸਰਦੀ ਦੇ ਮੌਸਮ ਵਿੱਚ ਗਰਮ ਪਾਣੀ ਨਾਲ ਨਹਾਉਣਾ ਪਸੰਦ ਕਰਦੇ ਹਨ। ਗਰਮ ਪਾਣੀ ਨਾਲ ਨਹਾਉਣ ਨਾਲ ਪ੍ਰਜਨਨ ਸ਼ਕਤੀ ਪ੍ਰਭਾਵਿਤ ਹੁੰਦੀ ਹੈ। ਕਿਉਂਕਿ ਅੰਡਕੋਸ਼ ਦਾ ਤਾਪਮਾਨ ਸਰੀਰ ਦੇ ਤਾਪਮਾਨ ਤੋਂ ਥੋੜ੍ਹਾ ਘੱਟ ਹੁੰਦਾ ਹੈ ਤਾਂ ਜੋ ਸ਼ੁਕਰਾਣੂੰ ਸੁਰੱਖਿਅਤ ਰਹਿ ਸਕਣ। ਪਰ ਜੇ ਗਰਮ ਪਾਣੀ ਨਾਲ ਨਹਾਉਂਦੇ ਹੋ ਤਾਂ ਇਹ ਤਾਪਮਾਨ ਵੱਧ ਜਾਂਦਾ ਹੈ। ਜਿਸ ਨਾਲ ਸ਼ੁਕਰਾਣੂ ਪ੍ਰਭਾਵਤ ਹੁੰਦੇ ਹਨ। ਸਰਦੀਆਂ ਦੇ ਦਿਨਾਂ ਵਿੱਚ ਪਾਣੀ 25 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਗਰਮ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ।

ਲੈਪਟਾਪ ਦਾ ਇਸਤੇਮਾਲ

ਨਵੀਂ ਤਕਨਾਲੋਜੀ ਦਾ ਇਸਤੇਮਾਲ ਕਰਨਾ ਬਹੁਤ ਚੰਗੀ ਗੱਲ ਹੈ। ਪਰ ਕਈ ਵਾਰ ਇਹ ਸਾਨੂੰ ਨੁਕਸਾਨ ਵੀ ਦੇ ਸਕਦੀ ਹੈ ।ਲੈਪਟਾਪ ਨੂੰ ਲੋਕ ਆਪਣੀ ਗੋਦੀ ਵਿੱਚ ਰੱਖ ਕੇ ਕੰਮ ਕਰਨਾ ਪਸੰਦ ਕਰਦੇ ਹਨ । ਜੇ ਤੁਸੀਂ ਵੀ ਗੋਦੀ ਵਿੱਚ ਲੈਪਟਾਪ ਰੱਖ ਕੇ ਕੰਮ ਕਰਦੇ ਹੋ ਤਾਂ ਸਾਵਧਾਨ ਹੋ ਜਾਓ । ਲੈਪਟਾਪ ਥੱਲੇ ਵਾਲੇ ਹਿੱਸੇ ਤੋਂ ਗਰਮ ਹੁੰਦਾ ਹੈ ਅਤੇ ਗੋਦੀ ਵਿੱਚ ਰੱਖਣ ਨਾਲ ਇਹ ਅੰਡਕੋਸ਼ ਦੇ ਤਾਪਮਾਨ ਵਿੱਚ ਵਾਧਾ ਕਰਦਾ ਹੈ ।ਜੋ ਸ਼ਕਰਾਣੂਆਂ ਦੀ ਸਿਹਤ ਅਤੇ ਵਿਕਾਸ ਲਈ ਬਹੁਤ ਮਾੜਾ ਹੈ ।

ਦੇਰ ਰਾਤ ਤੱਕ ਜਾਗਣਾ

ਸਿਹਤ ਨੂੰ ਠੀਕ ਰੱਖਣ ਦੇ ਲਈ ਘੱਟ ਤੋਂ ਘੱਟ 8 ਘੰਟੇ ਦੀ ਨੀਂਦ ਬਹੁਤ ਜ਼ਰੂਰੀ ਹੈ ।ਸਾਡੇ ਸਰੀਰ ਦੇ ਅੰਦਰ ਨਵੇਂ ਸ਼ਕਰਾਣੂ ਨੀਂਦ ਦੇ ਸਮੇਂ ਹੀ ਬਣਦੇ ਹਨ ।ਘੱਟ ਸੌੰਣ ਦੇ ਨਾਲ ਇਹ ਘੱਟ ਗਿਣਤੀ ਵਿੱਚ ਬਣਦੇ ਹਨ । ਇਸ ਲਈ ਨੀਂਦ ਪੂਰੀ ਲਵੋ ਤਾਂ ਜੋ ਇਨ੍ਹਾਂ ਦੀ ਸੰਖਿਆ ਵਿਚ ਕਮੀ ਨਾ ਆਵੇ।

ਟੈਨਸ਼ਨ ਲੈਣੀ ਜਾਂ ਡਿਪਰੈਸ਼ਨ ਵਿੱਚ ਰਹਿਣਾ

ਵਰਤਮਾਨ ਸਮੇਂ ਵਿੱਚ ਪ੍ਰਜਨਣ ਸ਼ਕਤੀ ਘੱਟ ਹੋਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ।ਮਾਨਸਿਕ ਤਣਾਅ ਦੇ ਵਿੱਚ ਰਹਿਣ ਨਾਲ ਸ਼ੁਕਰਾਣੂਆਂ ਦੀ ਗੁਣਵੱਤਾ ਵਿੱਚ ਕਮੀ ਆ ਜਾਂਦੀ ਹੈ ।ਸ਼ੁਕਰਾਣੂਆਂ ਦੀ ਗਿਣਤੀ ਵਿੱਚ ਕਮੀ ਆਉਣ ਲੱਗ ਜਾਂਦੀ ਹੈ।ਇੱਕ ਤੰਦਰੁਸਤ ਅਤੇ ਚਿੰਤਾ ਮੁਕਤ ਦਿਮਾਗ ਹੀ ਅੰਡਕੋਸ਼ਾਂ ਨੂੰ ਨਵੇਂ ਸ਼ੁਕਰਾਣੂ ਪੈਦਾ ਕਰਨ ਦੇ ਸੰਕੇਤ ਦੇ ਸਕਦਾ ਹੈ।ਮਾਨਸਿਕ ਤਣਾਅ ਨੂੰ ਦੂਰ ਕਰਨ ਲਈ ਰੋਜ਼ਾਨਾ ਕਸਰਤ ਜਾਂ ਯੋਗਾ ਜ਼ਰੂਰ ਕਰੋ ।ਇਕੱਲੇ ਰਹਿਣ ਵਾਲੇ ਲੋਕ ਮਾਨਸਿਕ ਤਣਾਅ ਦਾ ਸ਼ਿਕਾਰ ਜ਼ਿਆਦਾ ਹੁੰਦੇ ਹਨ, ਇਕੱਲੇ ਨਾ ਰਹੋ ।

ਸਿਗਰਟ ਅਤੇ ਸ਼ਰਾਬ ਦੀ ਆਦਤ

ਸਿਗਰਟ ਅਤੇ ਸ਼ਰਾਬ ਮਨੁੱਖ ਦੀ ਪ੍ਰਜਨਣ ਸ਼ਕਤੀ ਨੂੰ ਘਟਾਉਂਦੇ ਹਨ। ਇਨ੍ਹਾਂ ਦੀ ਵਰਤੋਂ ਨਾਲ ਸਰੀਰ ਅੰਦਰ ਟੈਸਟੋਸਟ੍ਰੋਨ ਨਾਂ ਦਾ ਹਾਰਮੋਨ ਘਟਣ ਲੱਗ ਜਾਂਦਾ ਹੈ । ਇਸ ਹਾਰਮੋਨ ਦਾ ਸੰਬੰਧ ਮਰਦਾਨਾ ਪ੍ਰਜਨਣ ਸ਼ਕਤੀ ਨਾਲ ਹੁੰਦਾ ਹੈ।ਸਰੀਰ ਦੇ ਅੰਦਰ ਟੈਸਟੋਸਟੀਰੋਨ ਦੀ ਮਾਤਰਾ ਸਹੀ ਰੱਖਣ ਦੇ ਲਈ ਸ਼ਰਾਬ ਅਤੇ ਸਿਗਰਟ ਦੀ ਆਦਤ ਦਾ ਬਿਲਕੁਲ ਹੀ ਤਿਆਗ ਕਰੋ ।

ਜੇ ਤੁਹਾਡੀ ਜਾਣ ਪਹਿਚਾਣ ਵਿੱਚ ਕੋਈ ਵੀ ਵੀਰ-ਭਾਈ ਬੇਔਲਾਦ ਹੈ ਤਾਂ ਉਸ ਨੂੰ ਇਨ੍ਹਾਂ ਗੱਲਾਂ ਦੀ ਜਾਣਕਾਰੀ ਜ਼ਰੂਰ ਦਿਓ। ਇਹਨਾਂ ਵਿੱਚੋਂ ਕੋਈ ਵੀ ਗਲਤੀ ਅਜਿਹੀ ਨਹੀਂ ਹੈ ਜੋ ਸੁਧਾਰੀ ਨਾ ਜਾ ਸਕੇ ।

ਉਮੀਦ ਹੈ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਇਹ ਜਾਣਕਾਰੀ ਚੰਗੀ ਲੱਗੇ ਇਸ ਜਾਣਕਾਰੀ ਨੂੰ ਸ਼ੇਅਰ ਜ਼ਰੂਰ ਕਰੋ ਜੀ ।

ਸਿਹਤ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਦੇ ਲਈ ਫੇਸਬੁੱਕ ਪੇਜ਼ ਸਿਹਤ ਜ਼ਰੂਰ ਲਾਈਕ ਕਰੋ ਜੀ ।

ਧੰਨਵਾਦ


Posted

in

by

Tags: