ਇਨ੍ਹਾਂ ਆਸਾਨ ਚਾਰ ਚੀਜ਼ਾਂ ਨਾਲ ਪਤਾ ਕਰੋ ਤੁਹਾਡਾ ਸਰੀਰ ਕਿੰਨਾ ਸਿਹਤਮੰਦ ਹੈ

ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਖ਼ੁਦ ਲਈ ਸਮਾਂ ਕੱਢ ਪਾਉਣਾ ਬਹੁਤ ਮੁਸ਼ਕਿਲ ਹੈ। ਇਸ ਨਾਲ ਸਭ ਤੋਂ ਜ਼ਿਆਦਾ ਜਿਸ ਚੀਜ਼ ਦਾ ਨੁਕਸਾਨ ਹੁੰਦਾ ਹੈ ਉਹ ਸਾਡੀ ਸਿਹਤ ।ਕਈ ਵਾਰ ਤਾਂ ਅਜਿਹਾ ਹੁੰਦਾ ਹੈ ਉਪਰੋਂ ਦੇਖਣ ਵਿੱਚ ਅਸੀਂ ਤੰਦਰੁਸਤ ਲੱਗਦੇ ਹਾਂ। ਪਰ ਆਪਣੇ ਆਪ ਨੂੰ ਤੰਦਰੁਸਤ ਮੰਨਣਾ ਭੁੱਲ ਸਾਬਤ ਹੋ ਸਕਦਾ ਹੈ । ਅੱਜ ਦੇ ਆਰਟੀਕਲ ਵਿੱਚ ਕੁਝ ਸਵਾਲ ਕਰਾਂਗੇ ਜੇ ਉਨ੍ਹਾਂ ਦਾ ਜਵਾਬ ਜ਼ਿਆਦਾਤਰ ਨਾਂਹ ਵਿੱਚ ਹੈ ਤਾਂ ਤੁਹਾਨੂੰ ਸਿਹਤ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ।

ਕੀ ਤੁਸੀਂ ਪੂਰੀ ਨੀਂਦ ਲੈਂਦੇ ਹੋ ?

ਰੋਜ਼ਾਨਾ ਸੱਤ ਘੰਟੇ ਜ਼ਰੂਰ ਨੀਂਦ ਲਵੋ ।ਸੌੰਣ ਦਾ ਸਭ ਤੋਂ ਚੰਗਾ ਸਮਾਂ ਰਾਤ ਨੂੰ ਨੌਂ ਵਜੇ ਤੋਂ ਲੈ ਕੇ ਸਵੇਰ ਦੇ ਪੰਜ ਵਜੇ ਤੱਕ ਹੁੰਦਾ ਹੈ ।ਕੋਸ਼ਿਸ਼ ਕਰੋ ਇਸ ਸਮੇਂ ਦੇ ਵਿੱਚ ਹੀ ਸੁੱਤਾ ਜਾਵੇ ।

ਕੀ ਤੁਸੀਂ ਸਹੀ ਮਾਤਰਾ ਵਿੱਚ ਪਾਣੀ ਪੀਂਦੇ ਹੋ ?

ਰੋਜ਼ਾਨਾ ਸਾਨੂੰ ਦਸ ਤੋਂ ਬਾਰਾਂ ਗਲਾਸ ਪਾਣੀ ਪੀਣ ਦੀ ਲੋੜ ਹੁੰਦੀ ਹੈ ।ਜੇ ਤੁਸੀਂ ਇਸ ਤੋਂ ਘੱਟ ਪੀ ਰਹੇ ਹੋ ਤਾਂ ਆਪਣੇ ਪਾਣੀ ਪੀਣ ਦੀ ਆਦਤ ਨੂੰ ਵਧਾਉਣ ਦੀ ਲੋੜ ਹੈ ।ਖਾਣਾ ਖਾਂਦੇ ਸਮੇਂ ਕਦੇ ਪਾਣੀ ਨਾ ਪੀਓ ।

ਤੁਸੀਂ ਸਾਹ ਕਿੰਨੀ ਡੂੰਘੀ ਲੈਂਦੇ ਹੋ ?

ਦਿਨ ਵਿੱਚ ਜਦੋਂ ਵੀ ਯਾਦ ਆਏ ਗਹਿਰੀ ਸਾਹ ਜ਼ਰੂਰ ਲਓ।ਡੀਪ ਬਰੀਦਿੰਗ ਨਾਲ ਸਾਡੇ ਸਰੀਰ ਦੇ ਸੈੱਲਾਂ ਵਿੱਚ ਆਕਸੀਜਨ ਜ਼ਿਆਦਾ ਪਹੁੰਚਦੀ ਹੈ ਅਤੇ ਦਿਮਾਗ ਜ਼ਿਆਦਾ ਕੰਮ ਕਰਦਾ ਹੈ ।ਪੰਜ ਮਿੰਟ ਲਗਾਤਾਰ ਕੀਤੀ ਡੀਪ ਬਰੀਦਿੰਗ ਸਾਨੂੰ ਤਰੋ ਤਾਜ਼ਾ ਕਰਨ ਦੇ ਨਾਲ ਨਾਲ ਅਗਲੇ ਦੋ ਘੰਟਿਆਂ ਲਈ ਵੀ ਐਨਰਜੀ ਦਿੰਦੀ ਹੈ ।

ਕੀ ਤੁਸੀਂ ਰੋਜ਼ਾਨਾ ਐਕਸਰਸਾਈਜ਼ ਕਰਦੇ ਹੋ ?

ਰੋਜ਼ਾਨਾ ਇੱਕ ਘੰਟਾ ਆਪਣੀ ਸਿਹਤ ਲਈ ਜ਼ਰੂਰ ਕੱਢੋ । 45 ਮਿੰਟ ਐਕਸਰਸਾਈਜ਼ ਅਤੇ 15 ਮਿੰਟ ਡੀਪ ਬਰੀਦਿੰਗ ਜਾਂ ਮੈਡੀਟੇਸ਼ਨ ਕਰੋ ।

ਉਮੀਦ ਹੈ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਹੋਰ ਲੋਕਾਂ ਨਾਲ ਜ਼ਰੂਰ ਸ਼ੇਅਰ ਕਰੋ ।

ਸਿਹਤ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਫੇਸਬੁੱਕ ਪੇਜ਼ ਸਿਹਤ ਜ਼ਰੂਰ ਲਾਈਕ ਕਰੋ ਜੀ।

ਧੰਨਵਾਦ


Posted

in

by

Tags: