ਅੱਖਾਂ ਦੀ ਰੋਸ਼ਨੀ ਤੇਜ਼ ਕਰਨ ਦੇ ਘਰੇਲੂ ਆਯੁਰਵੈਦਿਕ ਉਪਚਾਰ

ਅੱਜ ਇਸ ਆਰਟੀਕਲ ਵਿੱਚ ਕੁਝ ਅਜਿਹੇ ਘਰੇਲੂ ਨੁਸਖਿਆਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਦੀ ਵਰਤੋਂ ਕਰਨ ਦੇ ਨਾਲ ਅੱਖਾਂ ਦੀ ਰੌਸ਼ਨੀ ਵੱਧ ਸਕਦੀ ਹੈ ਅਤੇ ਅੱਖਾਂ ਸਵੱਸਥ ਬਣ ਸਕਦੀਆਂ ਹਨ ।

ਅੱਖਾਂ ਦੀ ਰੌਸ਼ਨੀ ਤੇਜ਼ ਕਰਨ ਦੇ ਘਰੇਲੂ ਨੁਸਖੇ

ਸੌਂਫ, ਬਦਾਮ ਅਤੇ ਮਿਸ਼ਰੀ ਦਾ ਮਿਸ਼ਰਣ

ਸੌਂਫ, ਬਾਦਾਮ ਤੇ ਮਿਸ਼ਰੀ ਬਰਾਬਰ ਮਾਤਰਾ ਵਿੱਚ ਪੀਸ ਕੇ ਰੱਖ ਲਵੋ। ਰੋਜ਼ ਰਾਤ ਨੂੰ ਇੱਕ ਚਮਚ ਗਰਮ ਦੁੱਧ ਵਿੱਚ ਮਿਲਾ ਕੇ ਇਸ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ ।

ਕਾਲੀ ਮਿਰਚ ਦਾ ਚੂਰਨ, ਦੇਸੀ ਘਿਓ ਅਤੇ ਮਿਸ਼ਰੀ

ਕਾਲੀ ਮਿਰਚ ਦਾ ਚੂਰਨ, ਦੇਸੀ ਘਿਓ ਅਤੇ ਮਿਸ਼ਰੀ ਇਹ ਤਿੰਨੇ ਚੀਜ਼ਾਂ ਮਿਲਾ ਕੇ ਇਸ ਦਾ ਸੇਵਨ ਰੋਜ਼ਾਨਾ ਕਰਨ ਨਾਲ ਸਾਨੂੰ ਮਾਨਸਿਕ ਤੌਰ ਤੇ ਤਾਕਤ ਮਿਲਦੀ ਹੈ ਅਤੇ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ ਅਤੇ ਅੱਖਾਂ ਦੀਆਂ ਨਾੜਾਂ ਮਜ਼ਬੂਤ ਬਣਦੀਆਂ ਹਨ।

ਬਾਦਾਮ ਦੀ ਚਟਨੀ

ਤਿੰਨ ਤੋਂ ਚਾਰ ਬਦਾਮ ਰਾਤ ਦੇ ਸਮੇਂ ਭਿਓਂ ਕੇ ਰੱਖ ਦਿਓ। ਸਵੇਰੇ ਉਨ੍ਹਾਂ ਦਾ ਛਿਲਕਾ ਉਤਾਰ ਕੇ ਉਨ੍ਹਾਂ ਨੂੰ ਪੀਸ ਕੇ ਅਤੇ ਇਸ ਪੀਸੀ ਹੋਈ ਬਾਦਾਮ ਦੀ ਚਟਨੀ ਨੂੰ ਦੁੱਧ ਦੇ ਵਿੱਚ ਮਿਲਾ ਕੇ ਉਸ ਦਾ ਸੇਵਨ ਰੋਜ਼ਾਨਾ ਕਰਨ ਨਾਲ ਅੱਖਾਂ ਦੀ ਰੌਸ਼ਨੀ ਵਧਣ ਲੱਗਦੀ ਹੈ ।

ਸੇਬ ਦਾ ਮੁਰੱਬਾ

ਸੇਬ ਦਾ ਮੁਰੱਬਾ ਦੁੱਧ ਦੇ ਨਾਲ ਖਾਣ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ ਸੇਬ ਵਿਚ ਵਿਟਾਮਿਨ ਏ ਹੁੰਦਾ ਹੈ ਇਸ ਦਾ ਰੋਜ਼ਾਨਾ ਸੇਵਨ ਵੀ ਅੱਖਾਂ ਲਈ ਚੰਗਾ ਹੈ ।

ਸਵੇਰ ਵੇਲੇ ਨੰਗੇ ਪੈਰ ਘਾਹ ਤੇ ਘੁੰਮਣਾ

ਰੋਜ਼ਾਨਾ ਸਵੇਰ ਵੇਲੇ ਜਦੋਂ ਘਾਹ ਉੱਤੇ ਤ੍ਰੇਲ ਪਈ ਹੋਵੇ ਤਾਂ ਉਸ ਸਮੇਂ ਨੰਗੇ ਪੈਰ ਘੁੰਮਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਅੱਖਾਂ ਵਿੱਚ ਹਰ ਪ੍ਰਕਾਰ ਦੇ ਰੋਗ ਤੋਂ ਆਰਾਮ ਮਿਲਦਾ ਹੈ ਤੇ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ ।

ਪੈਰਾਂ ਤੇ ਸਰ੍ਹੋਂ ਦੇ ਤੇਲ ਦੀ ਮਾਲਸ਼

ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਤੇ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰਨੀ ਚਾਹੀਦੀ ਹੈ। ਸਰ੍ਹੋਂ ਦਾ ਤੇਲ ਥੋੜ੍ਹਾ ਜਿਹਾ ਕੋਸਾ ਕਰਕੇ ਪੈਰਾਂ ਦੀ ਮਾਲਿਸ਼ ਕਰਨ ਨਾਲ ਸਾਡੇ ਦਿਮਾਗ ਨੂੰ ਸ਼ਕਤੀ ਮਿਲਦੀ ਹੈ ਅਤੇ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ ।

ਗਾਜਰ ਅਤੇ ਪਪੀਤੇ ਦਾ ਸੇਵਨ

ਗਾਜਰ ਦੇ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਏ ਹੁੰਦਾ ਹੈ। ਰੋਜ਼ਾਨਾ ਗਾਜਰ ਦੇ ਜੂਸ ਦਾ ਸੇਵਨ ਕਰਨਾ ਚਾਹੀਦਾ ਹੈ। ਪਪੀਤੇ ਨੂੰ ਵੀ ਵਿਟਾਮਿਨ ਏ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ ਪਪੀਤਾ ਅਤੇ ਗਾਜਰ ਖਾਣ ਵਾਲੇ ਲੋਕਾਂ ਦੀ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ ।

ਗੁਲਾਬ ਜਲ

ਜੇ ਰੌਸ਼ਨੀ ਕਮਜੋਰ ਹੈ ਤਾਂ ਪਾਣੀ ਦੇ ਵਿੱਚ ਗੁਲਾਬ ਜਲ ਦੀਆਂ ਕੁਝ ਬੂੰਦਾ ਮਿਲਾ ਕੇ ਅੱਖਾਂ ਤੇ ਛਿੱਟੇ ਮਾਰ ਨਾਲ ਰੌਸ਼ਨੀ ਤੇਜ਼ ਹੋ ਜਾਂਦੀ ਹੈ ।

ਅੱਖਾਂ ਦੀ ਰੌਸ਼ਨੀ ਤੇਜ਼ ਕਰਨ ਲਈ ਵਿਟਾਮਿਨ ਏ ਅਤੇ ਵਿਟਾਮਿਨ ਈ ਦੀ ਮਾਤਰਾ ਦਾ ਹੋਣਾ ਬਹੁਤ ਜਰੂਰੀ ਹੈ ਸਬਜ਼ੀਆਂ ਦੇ ਵਿੱਚ ਜ਼ਿਆਦਾ ਹੁੰਦਾ ਹੈ ਪਰ ਸਬਜ਼ੀਆਂ ਨੂੰ ਪਕਾਉਣ ਦੇ ਸਮੇਂ ਵਿਟਾਮਿਨ ਨਸ਼ਟ ਹੋ ਜਾਂਦੇ ਹਨ ।ਇਸ ਲਈ ਜਿੱਥੋਂ ਤੱਕ ਹੋ ਸਕੇ ਕੋਸ਼ਿਸ਼ ਕਰੋ ਸਬਜ਼ੀਆਂ ਜਿਵੇਂ ਗਾਜਰ, ਪੱਤਾ ਗੋਭੀ, ਬੰਦ ਗੋਭੀ, ਬਰੋਕਲੀ ਆਦਿ ਨੂੰ ਕੱਚਾ ਸਲਾਦ ਦੇ ਤੌਰ ਤੇ ਖਾਓ ਇਸ ਵਿੱਚ ਵਿਟਾਮਨ ਨਸ਼ਟ ਨਹੀਂ ਹੁੰਦੇ ।


Posted

in

by

Tags: