ਅੱਕ ਦੇ ਪੱਤੇ ਦੇ ਫਾਇਦੇ

ਅੱਕ ਦਾ ਪੌਦਾ ਪੰਜਾਬ ਵਿੱਚ ਹਰ ਜਗ੍ਹਾ ਦੇਖਣ ਨੂੰ ਮਿਲ ਜਾਂਦਾ ਹੈ ਪਰ ਇਸ ਦੇ ਉਪਯੋਗ ਅਤੇ ਗੁਣਾਂ ਬਾਰੇ ਜਾਣਕਾਰੀ ਬਹੁਤ ਘੱਟ ਲੋਕਾਂ ਨੂੰ ਹੈ,ਲੋਕਾਂ ਦੇ ਮਨਾਂ ਵਿੱਚ ਇਹ ਬਹੁਤ ਵੱਡਾ ਵਹਿਮ ਹੈ ਕਿ ਇਹ ਪੌਦਾ ਜ਼ਹਿਰੀਲਾ ਹੈ ,ਪਰ ਇਹ ਪੌਦਾ ਬਹੁਤ ਸਾਰੀਆਂ ਦਵਾਈਆਂ ਬਣਾਉਣ ਲਈ ਕੰਮ ਆਉਂਦਾ ਹੈ। ਇਸ ਦਾ ਸਿਰਫ ਦੁੱਧ ਹੀ ਜ਼ਹਿਰੀਲਾ ਹੁੰਦਾ ਹੈ ਇਸਦੇ ਬਾਕੀ ਭਾਗ ਸਿਹਤ ਨੂੰ ਫਾਇਦਾ ਕਰਦੇ ਹਨ ।ਅੱਜ ਆਰਟੀਕਲ ਵਿੱਚ ਅੱਕ ਦੇ ਗੁਣਾਂ ਬਾਰੇ ਜਾਣਕਾਰੀ ਸਾਂਝੀ ਕਰਾਂਗੇ ।

ਅੱਕ ਦਾ ਦੁੱਧ ਕੌੜਾ ਤਿੱਖਾ ਕਰਨ ਤਸੀਰ ਵਾਲਾ ਹੁੰਦਾ ਹੈ ਜੋ ਵਾਤ ਅਤੇ ਕਫ ਨੂੰ ਦੂਰ ਕਰਦਾ ਹੈ,ਕੰਨ ਦਾ ਦਰਦ, ਖਾਂਸੀ, ਕਬਜ਼, ਪੇਟ ਦੇ ਰੋਗ, ਬਵਾਸੀਰ ਅਤੇ ਸੋਜ ਦਾ ਇਹ ਖਾਤਮਾ ਕਰਦਾ ਹੈ ।

ਅੱਕ ਦੇ ਫਾਇਦੇ

ਸ਼ੂਗਰ ਅਤੇ ਮੋਟਾਪਾ

ਜੇ ਸ਼ੂਗਰ ਕੰਟਰੋਲ ਵਿੱਚ ਨਾ ਰਹਿੰਦੀ ਹੋਵੇ ਤਾਂ ਅੱਕ ਦੇ ਪੌਦੇ ਦੇ ਪੱਤਿਆਂ ਨੂੰ ਪੈਰਾਂ ਦੇ ਤਲਿਆਂ ਵਿੱਚ ਰੱਖ ਕੇ ਤੇ ਉੱਪਰੋਂ ਦੀ ਜੁਰਾਬਾਂ ਪਾ ਕੇ ਸਾਰਾ ਦਿਨ ਅਜਿਹਾ ਕਰਨ ਨਾਲ ਇੱਕ ਹਫਤੇ ਦੇ ਵਿੱਚ ਸ਼ੂਗਰ ਦਾ ਲੈਵਲ ਘਟ ਜਾਵੇਗਾ ਅਤੇ ਬਾਹਰ ਨਿਕਲਿਆ ਹੋਇਆ ਪੇਟ ਵੀ ਅੰਦਰ ਹੋ ਜਾਵੇਗਾ ।

ਪੇਟ ਦਾ ਸੋਜਾ

ਅੱਕ ਦੇ ਪੱਤੇ ਤੇਲ ਵਿੱਚ ਮਚਾ ਕੇ ਇਸ ਤੇਲ ਦੀ ਮਾਲਸ਼ ਪੇਟ ਤੇ ਕਰਨ ਨਾਲ ਪੇਟ ਦਾ ਸੋਜਾ ਦੂਰ ਹੋ ਜਾਂਦਾ ਹੈ ।

ਖਾਂਸੀ

ਅੱਕ ਦੀ ਜੜ੍ਹ ਨੂੰ ਬਰੀਕ ਪੀਸ ਕੇ ਕਾਲੀ ਮਿਰਚ ਨਾਲ ਮਿਲਾ ਕੇ ਖਾਣ ਨਾਲ ਖਾਂਸੀ ਦੂਰ ਹੁੰਦੀ ਹੈ ।

ਗਠੀਆ

ਅੱਖ ਦੀ ਜੜ੍ਹ ਅੱਧਾ ਕਿੱਲੋ ਲੈ ਕੇ, ਇੱਕ ਕਿੱਲੋ ਪਾਣੀ ਦੇ ਵਿੱਚ ਪਕਾਓ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਜੜ੍ਹ ਬਾਹਰ ਨਿਕਾਲ ਦੇਵੋ। ਇਸ ਪਾਣੀ ਵਿੱਚ ਅੱਧਾ ਕਿੱਲੋ ਕਣਕ ਸਿੱਟੋ ਅਤੇ ਜਦੋਂ ਸਾਰਾ ਪਾਣੀ ਕਣਕ ਵਿੱਚ ਰਚ ਜਾਵੇ ਉਸ ਤੋਂ ਬਾਅਦ ਇਸ ਕਣਕ ਨੂੰ ਸੁਕਾ ਕੇ ਪੀਸ ਕੇ ਆਟਾ ਬਣਾ ਕੇ ਇਸ ਆਟੇ ਦੀ ਰੋਟੀ ਗੁੜ ਅਤੇ ਘਿਓ ਮਿਲਾ ਕੇ ਖਾਓ । ਪੁਰਾਣੇ ਸਮਿਆਂ ਵਿੱਚ ਗਠੀਆ ਵਾ ਦਾ ਇਲਾਜ ਵੈਦ ਮੁਨੀ ਇਸੇ ਤਰ੍ਹਾਂ ਕਰਦੇ ਸਨ ।

ਖੁਜਲੀ

ਅੱਕ ਦੇ ਪੱਤੇ ਸਰੋਂ ਦੇ ਤੇਲ ਵਿੱਚ ਗਰਮ ਕਰਕੇ ਚਲਾ ਲਓ ਫਿਰ ਤੇਲ ਛਾਣ ਕੇ ਠੰਡਾ ਹੋਣ ਤੇ ਇਸ ਵਿੱਚ ਕਪੂਰ ਨੂੰ ਮਿਲਾ ਕੇ ਖੁਜਲੀ ਵਾਲੇ ਅੰਗਾਂ ਤੇ ਮਾਲਸ਼ ਕਰੋ ਦੋ ਦਿਨ ਲਗਾਓ। ਖੁਜਲੀ ਠੀਕ ਹੋ ਜਾਵੇਗੀ ।

ਉਮੀਦ ਹੈ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਇਸ ਜਾਣਕਾਰੀ ਨੂੰ ਸ਼ੇਅਰ ਜ਼ਰੂਰ ਕਰੋ ਜੀ।

ਧੰਨਵਾਦ


Posted

in

by

Tags: