ਅਖ਼ਬਾਰ ਤੇ ਰੱਖ ਕੇ ਖਾਣਾ ਖਾਣ ਵਾਲੇ ਜਾਂ ਅਖ਼ਬਾਰ ਵਿੱਚ ਖਾਣਾ ਪੈਕ ਕਰਨ ਤੋਂ ਪਹਿਲਾਂ ਜ਼ਰੂਰ ਪੜ੍ਹੋ

ਅਕਸਰ ਦੇਖਿਆ ਜਾਂਦਾ ਹੈ ਜਦੋਂ ਲੋਕ ਘਰ ਤੋਂ ਦੂਰ ਹੁੰਦੇ ਹਨ ਅਕਸਰ ਅਖਬਾਰ ਤੇ ਰੱਖ ਕੇ ਰੋਟੀ ਖਾ ਲੈਂਦੇ ਹਨ ਜਾਂ ਅਖ਼ਬਾਰ ਵਿਚ ਪੈਕ ਕਰਕੇ ਭੋਜਨ ਲੈ ਕੇ ਆਉਂਦੇ ਹਨ ।

ਪਰ ਭਾਰਤ ਸਰਕਾਰ ਦੀ ਭੋਜਨ ਸੁਰੱਖਿਆ ਨਿਯਮ ਬਣਾਉਣ ਵਾਲੀ ਕੰਪਨੀ FSSAI ਨੇ ਅਜਿਹਾ ਕਰਨ ਵਾਲੇ ਲੋਕਾਂ ਨੂੰ ਸੁਚੇਤ ਕੀਤਾ ਹੈ ਤੇ ਕਿਹਾ ਹੈ ਕਿ ਖਾਣੇ ਦੀਆਂ ਚੀਜ਼ਾਂ ਅਖ਼ਬਾਰ ਉੱਤੇ ਰੱਖਣਾ ਜਾਂ ਉਨ੍ਹਾਂ ਵਿੱਚ ਵਲੇਟਣਾ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ ।

FSSAI ਮੁਤਾਬਿਕ ਅਜਿਹਾ ਕਰਨ ਨਾਲ ਕੈਂਸਰ ਵਰਗੇ ਰੋਗ ਪੈਦਾ ਕਰਨ ਵਾਲੇ ਤੱਤ ਸਰੀਰ ਵਿੱਚ ਪਹੁੰਚ ਜਾਂਦੇ ਹਨ ।

ਖਾਣਾ ਭਾਵੇਂ ਕਿੰਨਾ ਹੀ ਸਿਹਤਮੰਦ ਕਿਉਂ ਨਾ ਹੋਵੇ ਅਖਬਾਰ ਦੇ ਸੰਪਰਕ ਵਿੱਚ ਆਉਣ ਨਾਲ ਉਹ ਨੁਕਸਾਨ ਦਾਇਕ ਬਣ ਜਾਂਦਾ ਹੈ ।

ਕਿਉਂ ਹੁੰਦਾ ਹੈ ਅਜਿਹਾ

ਅਖ਼ਬਾਰ ਨੂੰ ਛਾਪਣ ਵਾਲੀ ਚੋਂ ਸਿਆਹੀ ਵਰਤੀ ਜਾਂਦੀ ਹੈ ਉਸ ਵਿਚ ਕਈ ਤਰ੍ਹਾਂ ਦੇ ਬਾਇਓਐਕਟਿਵ ਤੱਤ ਹੁੰਦੇ ਹਨ ਇਨ੍ਹਾਂ ਬਾਇਓਐਕਟਿਵ ਤੱਤਾਂ ਦਾ ਸਰੀਰ ਤੇ ਬਹੁਤ ਬੁਰਾ ਅਸਰ ਹੁੰਦਾ ਹੈ ।

ਇਹ ਬਾਇਓਐਕਟਿਵ ਤੱਤ ਸਾਡੇ ਸਰੀਰ ਦੇ ਨਾੜੀ ਤੰਤਰ ਨੂੰ ਪ੍ਰਭਾਵਿਤ ਕਰਦੇ ਹਨ ।ਇਹ ਸਰੀਰ ਦੇ ਵਿੱਚ ਕੈਂਸਰ ਪੈਦਾ ਕਰਨ ਵਾਲੇ ਫਰੀ ਰੈਡੀਕਲਾਂ ਦਾ ਵਾਧਾ ਕਰਦੇ ਹਨ ।ਜਿਸ ਨਾਲ ਸਰੀਰ ਹੌਲੀ ਹੌਲੀ ਕਮਜ਼ੋਰ ਹੁੰਦਾ ਜਾਂਦਾ ਹੈ ।

FSSAI ਨੇ ਇਸ ਸਬੰਧੀ ਸਾਰੇ ਦੇਸ਼ ਦੀਆਂ ਰਾਜ ਸਰਕਾਰਾਂ ਨੂੰ ਕੁਝ ਨਿਯਮ ਜਾਰੀ ਕੀਤੇ ਹਨ ।ਨਾਲ ਹੀ ਕਿਹਾ ਹੈ ਕਿ ਇੱਕ ਜ਼ਿੰਮੇਦਾਰ ਸਰਕਾਰ ਹੋਣ ਦੇ ਨਾਤੇ ਉਹ ਇਹ ਜਾਣਕਾਰੀ ਸੂਬੇ ਦੇ ਸਾਰੇ ਲੋਕਾਂ ਤੱਕ ਪਹੁੰਚਾਵੇ ।

ਉਮੀਦ ਹੈ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਇਸ ਜਾਣਕਾਰੀ ਨੂੰ ਹੋਰ ਲੋਕਾਂ ਨਾਲ ਵੀ ਸ਼ੇਅਰ ਕਰੋ ਅਤੇ ਜੇ ਤੁਹਾਡੇ ਆਸ ਪਾਸ ਕੋਈ ਵੀ ਵਿਅਕਤੀ ਅਖ਼ਬਾਰ ਤੇ ਰੱਖ ਕੇ ਖਾਣਾ ਖਾਂਦਾ ਹੈ ਜਾਂ ਅਖ਼ਬਾਰ ਵਿੱਚ ਲਪੇਟ ਦਾ ਹੈ ਉਸ ਨੂੰ ਸੁਚੇਤ ਜ਼ਰੂਰ ਕਰੋ ।

ਸਿਹਤ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ਜੀ ।

ਧੰਨਵਾਦ


Posted

in

by

Tags: