ਅਦਾਲਤੀ ਹੁਕਮਾਂ ਨੇ ਕੈਲੀਫੋਰਨੀਆ ਦੇ ਸਟੋਰਾਂ ਨੇ ਹਟਾਇਆ ਇਹ ਨਦੀਨ ਨਾਸ਼ਕ ,ਭਾਰਤ ਵਿੱਚ ਧੜੱਲੇ ਨਾਲ ਹੋ ਰਹੀ ਹੈ ਵਿਕਰੀ

ਕਿਸਾਨੀ ਕਿੱਤੇ ਨਾਲ ਜੁੜਿਆ ਵਿਰਲਾ ਹੀ ਸ਼ਖ਼ਸ ਹੋਵੇਗਾ ਜਿਸਨੂੰ ਬਾਇਰ/ਮਨਸੈੰਟੋ ਕੰਪਨੀ ਦੁਆਰਾ ਬਣਾਏ ਜਾਂਦੇ ਨਦੀਨਨਾਸ਼ਕ ਰਾਊਂਡ ਅੱਪ ਬਾਰੇ ਨਾਂ ਪਤਾ ਹੋਵੇ।

ਰਾਊਂਡ ਅੱਪ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਵਿਕਣ ਵਾਲਾ ਨਦੀਨਨਾਸ਼ਕ ਹੈ। ਇੱਕ ਅਨੁਮਾਨ ਮੁਤਾਬਕ ਬਾਇਰ ਕੰਪਨੀ ਦੀ 12 ਫ਼ੀਸਦੀ ਤੋਂ ਵਧੇਰੇ ਆਮਦਨ ਰਾਊਂਡ ਅੱਪ ਦੀ ਵਿਕਰੀ ਤੋਂ ਹੈ ।ਜੋ ਅਰਬਾਂ ਡਾਲਰਾਂ ਵਿੱਚ ਬਣਦੀ ਹੈ ।

ਕਿਉਂ ਕੀਤਾ ਗਿਆ ਬੈਨ

ਅਮਰੀਕਾ ਦੇ ਸੈਨ ਫਰਾਂਸਿਸਕੋ ਵਿੱਚ ਰਹਿਣ ਵਾਲਾ ਇੱਕ ਕਿਸਾਨ Edwin Hardeman ਜਿਸ ਨੂੰ ਕੈਂਸਰ ਹੋ ਗਿਆ ਸੀ । ਮੁੱਢਲੀ ਡਾਕਟਰੀ ਜਾਂਚ ਤੋਂ ਪਾਇਆ ਜਿੰਨਾ ਤੱਤਾਂ ਕਾਰਨ ਉਸਨੂੰ ਕੈਂਸਰ ਹੋਇਆ ਸੀ। ਉਹ ਸਾਰੇ ਤੱਤ ਰਾਊਂਡ ਅੱਪ ਦਵਾਈ ਵਿੱਚ ਸਨ ਤੇ ਉਹ ਲੰਬੇ ਸਮੇਂ ਤੋਂ ਬਗੀਚੇ ਵਿੱਚ ਇਸ ਦਵਾਈ ਦਾ ਛਿੜਕਾਅ ਘਾਹ ਮਾਰਨ ਲਈ ਕਰ ਰਿਹਾ ਸੀ ।

ਇਸ ਗੱਲ ਨੂੰ ਲੈ ਕੇ ਉਸ ਵਿਅਕਤੀ ਨੇ ਰਾਉਂਡ ਅੱਪ ਬਣਾਉਣ ਵਾਲੀ ਕੰਪਨੀ ਉੱਤੇ ਕੇਸ ਕੀਤਾ ਸੀ, ਕੰਪਨੀ ਨੇ ਉਸ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਕਿ ਇਸ ਦੀ ਵਰਤੋਂ ਨਾਲ ਕੈਂਸਰ ਵਰਗਾ ਰੋਗ ਹੋ ਸਕਦਾ ਹੈ ਤੇ ਸਿਹਤ ਨੂੰ ਹੋਏ ਨੁਕਸਾਨ ਲਈ ਉਸ ਨੇ ਕੰਪਨੀ ਤੋਂ ਹਰਜਾਨੇ ਦੀ ਮੰਗ ਕੀਤੀ ।

ਰਾਊਂਡ ਅੱਪ ਬਣਾਉਣ ਵਾਲੀ ਕੰਪਨੀ ਵੱਲੋਂ ਕੀ ਕਿਹਾ ਗਿਆ

ਸ਼ੁਰੂ ਵਿੱਚ ਜਦੋਂ ਇਹ ਕੇਸ ਕੀਤਾ ਗਿਆ ਤਾਂ ਰਾਊਂਡਅੱਪ ਬਣਾਉਣ ਵਾਲੀ ਕੰਪਨੀ ਨੇ ਕਿਹਾ ਕਿ ਇਹ ਵਿਰੋਧੀ ਕੰਪਨੀਆਂ ਦੀ ਚਾਲ ਹੈ ਤਾਂ ਜੋ ਰਾਊਂਡ ਅੱਪ ਦੀ ਵਿਕਰੀ ਅਤੇ ਲੋਕਪ੍ਰਿਅਤਾ ਨੂੰ ਢਾਹ ਲਾਈ ਜਾਵੇ ਅਤੇ ਕੰਪਨੀ ਹੁਣ ਤੱਕ ਇਹ ਗੱਲ ਮੰਨਣ ਤੋਂ ਇਨਕਾਰ ਕਰਦੀ ਰਹੀ, ਕਿ ਰਾਊਂਡ ਅੱਪ ਨਾਲ ਕੈਂਸਰ ਹੁੰਦਾ ਹੈ ।

ਪਰੰਤੂ 20/ਮਾਰਚ/2019 ਨੂੰ ਕੈਲੀਫੋਰਨੀਆ ਅਦਾਲਤ ਦੇ ਜੱਜ ਵਿਨਸ ਚਾਵੈਰਾ ਨੇ ਸਾਰੀਆਂ ਮੈਡੀਕਲ ਰਿਪੋਰਟਾਂ ਨੂੰ ਦੇਖਣ ਅਤੇ ਜਾਂਚਣ ਤੋਂ ਬਾਅਦ ਫੈਸਲਾ Edwin Hardeman ਦੇ ਹੱਕ ਵਿੱਚ ਸੁਣਾਇਆ ਤੇ ਇਹ ਵੀ ਮੰਨਿਆ ਕਿ ਰਾਊਂਡ ਅੱਪ ਦੀ ਵਰਤੋਂ ਨਾਲ ਕੈਂਸਰ ਪੈਦਾ ਹੁੰਦਾ ਹੈ ।

ਜਦੋਂ ਹੀ ਇਸ ਅਦਾਲਤੀ ਹੁਕਮ ਬਾਰੇ ਪਤਾ ਲੱਗਿਆ ਤਾਂ ਅਮਰੀਕਾ ਦੇ ਕਈ ਵੱਡੇ ਸਟੋਰ ਜਿਵੇਂ DIY ਤੇ Homebase ਨੇ ਇਸ ਨਦੀਨ ਨਾਸ਼ਕ ਨੂੰ ਵਿਕਰੀ ਤੋਂ ਹਟਾਉਣ ਦੇ ਆਦੇਸ਼ ਦੇ ਦਿੱਤੇ ਹਨ, ਅਤੇ ਹੋਰ ਵੱਡੇ ਸਟੋਰ ਵੀ ਇਸ ਦਵਾਈ ਨੂੰ ਆਪਣੇ ਸਟੋਰਾਂ ਤੋਂ ਹਟਾਉਣ ਦੇ ਪ੍ਰਬੰਧ ਕਰ ਰਹੇ ਹਨ ।

ਹਾਲਾਂਕਿ ਰਾਊਂਡਅਪ ਕੰਪਨੀ ਵੱਲੋਂ ਅਮਰੀਕੀ ਅਦਾਲਤ ਦੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ ।ਪ੍ਰੰਤੂ ਫੇਰ ਵੀ ਜਿਸ ਤਰ੍ਹਾਂ ਸਿਰਫ਼ ਇੱਕ ਵਿਅਕਤੀ ਨੂੰ ਕੈਂਸਰ ਦਾ ਕਾਰਨ ਬਣਨ ਵਾਲੀ ਕੰਪਨੀ ਵਿਰੁੱਧ ਸਖਤ ਫੈਸਲਾ ਲਿਆ ਗਿਆ ਹੈ। ਉਹ ਕਾਫ਼ੀ ਸ਼ਲਾਘਾਯੋਗ ਹੈ ।

ਪੰਜਾਬ ਦਾ ਮਾਲਵਾ ਇਲਾਕਾ ਜਿਸਨੂੰ ਕੈਂਸਰ ਬੈਲਟ ਕਿਹਾ ਜਾਂਦਾ ਹੈ ਵਿੱਚ ਹਾਲੇ ਤੱਕ ਨਾਂ ਸਾਡੀਆਂ ਸਰਕਾਰਾਂ ਤੇ ਨਾਂ ਹੀ ਸਿਹਤ ਵਿਭਾਗ ਕੈਂਸਰ ਪੈਦਾ ਕਰਨ ਵਾਲੇ ਕਾਰਨ ਲੱਭ ਸਕਿਆ, ਪਰ ਜੇ ਲੱਭੇ ਵੀ ਹਨ, ਉਨ੍ਹਾਂ ਉੱਤੇ ਕਾਰਵਾਈ ਕਰਨ ਦਾ ਕੋਈ ਹੌਸਲਾ ਨਹੀਂ ਦਿਖਾ ਰਿਹਾ ।

ਕੈਂਸਰ ਹੋ ਜਾਵੇ ਇਲਾਜ ਲਈ ਏਮਜ਼ ਵਰਗਾ ਹਸਪਤਾਲ ਖੁੱਲ੍ਹਣਾ ਚੰਗਾ ਕਦਮ ਹੈ । ਪਰ ਇਹ ਪੈਦਾ ਹੀ ਨਾਂ ਹੋਵੇ ਕਿਤੇ ਵੱਧ ਪ੍ਰਸੰਸਾਯੋਗ ਹੈ ।


Posted

in

by

Tags: