ਸਵੇਰੇ ਖਾਲੀ ਪੇਟ ਨਿੰਬੂ ਪਾਣੀ ਪੀਣ ਦੇ ਫਾਇਦੇ

ਨਿੰਬੂ ਵਿਚ ਪ੍ਰੋਟੀਨ , ਕਾਰਬੋਹਾਈਡ੍ਰੇਟ , ਵਿਟਾਮਿਨ ਅਤੇ ਮਿਨਰਲਸ ਪਾਏ ਜਾਂਦੇ ਹਨ ।

ਜਿਹੜੇ ਸਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ ।ਨਿੰਬੂ ਵਿਚ ਵਿਟਾਮਿਨ ਸੀ ਪਾਇਆ ਜਾਂਦਾ ਹੈ ।

ਨਿੰਬੂ ਗਲਾ ਖਰਾਬ , ਕਬਜ਼ , ਕਿਡਨੀ , ਮਸੂੜਿਆਂ ਦੀਆਂ ਸਮੱਸਿਆਵਾਂ ਅਤੇ ਬਲੱਡ ਪ੍ਰੈਸ਼ਰ ਅਤੇ ਤਣਾਅ ਨੂੰ ਘੱਟ ਕਰਦੇ ਹਨ ।

ਨਿੰਬੂ ਕਈ ਤਰ੍ਹਾਂ ਦੇ ਕੈਂਸਰ ਤੋਂ ਵੀ ਬਚਾਉਂਦਾ ਹੈ। ਨਿੰਬੂ ਵਿਚ ਕਈ ਤਰ੍ਹਾਂ ਦੇ ਮਿਨਰਲਸ ਜਿਵੇਂ ਆਇਰਨ ,ਮੈਗਨੀਸ਼ੀਅਮ, ਫਾਸਫੋਰਸ , ਕੈਲਸ਼ੀਅਮ , ਪੋਟਾਸ਼ੀਅਮ ਅਤੇ ਜ਼ਿੰਕ ਪਾਏ ਜਾਂਦੇ ਹਨ ।

ਨਿੰਬੂ ਪਾਣੀ ਪੀਣ ਦੇ ਫਾਇਦੇ

ਗੁਰਦੇ ਦੀ ਪੱਥਰੀ-ਨਿੰਬੂ ਪਾਣੀ ਦਾ ਸਭ ਤੋਂ ਜ਼ਿਆਦਾ ਫਾਇਦਾ ਇਹ ਹੈ ਕਿ ਇਹ ਗੁਰਦੇ ਵਿੱਚ ਪੱਥਰੀ ਨਹੀਂ ਬਣਨ ਦਿੰਦਾ । ਜੇਕਰ ਗੁਰਦੇ ਵਿੱਚ ਪਥਰੀ ਹੈ ਤਾਂ ਉਹ ਬਾਹਰ ਨਿਕਲ ਜਾਵੇਗੀ ਰੋਜ਼ਾਨਾ ਇਕ ਗਲਾਸ ਨਿੰਬੂ ਦਾ ਪਾਣੀ ਪੀਣ ਕਰਕੇ ਗੁਰਦਿਆਂ ਦੀ ਕੋਈ ਵੀ ਸਮੱਸਿਆ ਨਹੀਂ ਹੁੰਦੀ ।ਕਿਉਂਕਿ ਨਿੰਬੂ ਯੂਰਿਨ ਨੂੰ ਪਤਲਾ ਰੱਖਦਾ ਹੈ ।

ਪਾਚਨ ਤੰਤਰ

ਜਿਨ੍ਹਾਂ ਲੋਕਾਂ ਨੂੰ ਪੇਟ ਦੀਆਂ ਸਮੱਸਿਆਵਾਂ ਰਹਿੰਦੀਆਂ ਹਨ ।ਉਹ ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਇੱਕ ਇਕ ਗਿਲਾਸ ਨਿੰਬੂ ਪਾਣੀ ਜ਼ਰੂਰ ਪੀਓ । ਖਾਣਾ ਜਲਦੀ ਹਜ਼ਮ ਹੋ ਜਾਵੇਗਾ ।ਕਿਉਂਕਿ ਨਿੰਬੂ ਪਾਚਨ ਤੰਤਰ ਮਜ਼ਬੂਤ ਕਰਦਾ ਹੈ ।

ਚਿਹਰੇ ਤੇ ਨਿਖਾਰ

ਨਿੰਬੂ ਵਿਚ ਵਿਟਾਮਿਨ ਅਤੇ ਐਂਟੀ ਆਕਸੀਡੈਂਟ ਗੁਣ ਹੁੰਦੇ ਹਨ ਜੋ ਦਾਗ ਧੱਬੇ ਸਾਫ ਕਰਦੇ ਹਨ ਅਤੇ ਚਿਹਰੇ ਤੇ ਨਿਖਾਰ ਲਿਆਉਂਦੇ ਹਨ। ਇਸ ਲਈ ਰੋਜ਼ਾਨਾ ਇਕ ਗਿਲਾਸ ਨਿੰਬੂ ਪਾਣੀ ਜ਼ਰੂਰ ਪੀਓ ।

ਲੀਵਰ

ਨਿੰਬੂ ਲੀਵਰ ਲਈ ਵੀ ਬਹੁਤ ਲਾਭਦਾਇਕ ਹੈ ਨਿੰਬੂ ਪਾਣੀ ਪੀਣ ਨਾਲ ਲੀਵਰ ਦੀ ਸਫਾਈ ਹੋ ਜਾਂਦੀ ਹੈ ਅਤੇ ਜਿਸ ਨਾਲ ਲੀਵਰ ਤੰਦਰੁਸਤ ਰਹਿੰਦਾ ਹੈ ।

ਜੋੜਾਂ ਦਾ ਦਰਦ

ਜੋੜਾਂ ਦੇ ਦਰਦ ਦੀ ਸਮੱਸਿਆ ਹੋਣ ਤੇ ਰੋਜ਼ਾਨਾ ਗਰਮ ਪਾਣੀ ਵਿੱਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਓ ।

ਪਾਣੀ ਦੀ ਕਮੀ

ਰੋਜ਼ਾਨਾ ਸਵੇਰੇ ਖਾਲੀ ਪੇਟ ਇਕ ਗਿਲਾਸ ਨਿੰਬੂ ਦਾ ਪਾਣੀ ਪੀਣ ਨਾਲ ਦਿਮਾਗ ਤਰੋਤਾਜ਼ਾ ਰਹਿੰਦਾ ਹੈ ਅਤੇ ਸਰੀਰ ਵਿੱਚ ਪਾਣੀ ਦੀ ਕਮੀ ਨਹੀਂ ਹੁੰਦੀ ।

ਮੋਟਾਪਾ

ਜੇਕਰ ਤੁਸੀਂ ਮੋਟਾਪਾ ਘੱਟ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਗਿਲਾਸ ਗਰਮ ਪਾਣੀ ਵਿੱਚ ਨਿੰਬੂ ਮਿਲਾ ਕੇ ਪੀਓ ।

ਜਾਣਕਾਰੀ ਚੰਗੀ ਲੱਗੀ ਉਹ ਵੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਅਤੇ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ।

ਧੰਨਵਾਦ