ਵਾਲਾਂ ਨੂੰ ਝੜਨ ਤੋਂ ਰੋਕਣ ਲਈ ਆਯੂਰਵੈਦਿਕ ਤੇਲ ਬਣਾਉਣ ਦਾ ਨੁਸਖਾ

ਵਾਲਾਂ ਦਾ ਝੜਨਾ ਜਾਂ ਗੰਜੇਪਨ ਦੀ ਸਮੱਸਿਆ ਬਹੁਤ ਵਧ ਰਹੀ ਹੈ। ਲੋਕ ਇਸ ਤੋਂ ਬਚਣ ਲਈ ਬਹੁਤ ਸਾਰੇ ਕੈਮੀਕਲ ਪ੍ਰੋਡਕਟ ਦਾ ਇਸਤੇਮਾਲ ਕਰਦੇ ਹਨ ।ਪਰ ਅੱਜ ਇਸ ਆਰਟੀਕਲ ਵਿੱਚ ਵਾਲਾਂ ਨੂੰ ਝੜਨ ਤੋਂ ਰੋਕਣ ਲਈ ਕੁਦਰਤੀ ਨੁਸਖ਼ਾ ਘਰ ਬੈਠੇ ਹੀ ਬਣਾਉਣ ਬਾਰੇ ਗੱਲ ਕਰਾਂਗੇ ।

ਪਹਿਲਾਂ ਇਹ ਜਾਣਾਂਗੇ ਅਜਿਹੇ ਕਿਹੜੇ ਕਾਰਨ ਹਨ ਜਿਨ੍ਹਾਂ ਦੇ ਚੱਲਦੇ ਵਾਲ ਝੜਨ ਲੱਗਦੇ ਹਨ ।

  1. ਸਰੀਰ ਅੰਦਰ ਵਿਟਾਮਿਨਾਂ ਦੀ ਕਮੀ ।
  2. ਕਾਸਮੈਟਿਕ ਸ਼ੈਂਪੂ ਜਾਂ ਸਾਬਣ ਦਾ ਲੋੜ ਤੋਂ ਵੱਧ ਇਸਤੇਮਾਲ ।
  3. ਵਾਲਾਂ ਦੇ ਉੱਤੇ ਕੱਲਰ ਜਾਂ ਡਾਈ ਕਰਨਾ ।
  4. ਦਿਮਾਗ ਤੇ ਟੈਨਸ਼ਨ ਲੈਣੀ
  5. ਵਾਲਾਂ ਦਾ ਜ਼ਰੂਰੀ ਪੋਸ਼ਕ ਤੱਤਾਂ ਦੀ ਕਮੀ ਨਾਲ ਸਫੈਦ ਹੋਣਾ
  6. ਪਰਿਵਾਰ ਵਿੱਚ ਜਾਂ ਖੂਨੀ ਰਿਸ਼ਤਿਆਂ ਵਿੱਚ ਗੰਜਾਪਣ ਹੋਣਾ

ਵਾਲਾਂ ਦੀ ਸਮੱਸਿਆ ਤੋਂ ਬਚਣ ਲਈ ਤੇਲ ਬਣਾਉਣ ਦੀ ਵਿਧੀ

ਕਨੇਰ ਦੇ ਪੱਤੇ 60 ਤੋਂ 70 ਗ੍ਰਾਮ ( ਕਿਸੇ ਵੀ ਰੰਗ ਦੇ, ਮਾਲੀ ਤੋਂ ਮਿਲ ਜਾਣਗੇ) ।ਇਹ ਪੱਤੇ ਸੁੱਕੇ ਕੱਪੜੇ ਨਾਲ ਸਾਫ ਕਰ ਲਓ ਤਾਂ ਜੋ ਇਨ੍ਹਾਂ ਦੇ ਉੱਪਰਲੀ ਮਿੱਟੀ ਨਿਕਲ ਜਾਵੇ ।ਫਿਰ ਇਹ ਪੱਤੇ 1 ਲੀਟਰ ਸਰੋਂ ਦੇ ਜਾਂ ਨਾਰੀਅਲ ਦੇ ਜਾਂ ਜੈਤੂਨ ਦੇ ਤੇਲ ਵਿੱਚ ਕੱਟ ਕੇ ਪਾ ਦਿਓ ।ਤੇਲ ਨੂੰ ਹਲਕੀ ਅੱਗ ਤੇ ਗਰਮ ਕਰੋ ਜਦੋਂ ਤੱਕ ਕਿ ਸਾਰੇ ਪੱਤੇ ਕਾਲੇ ਨਾ ਪੈ ਜਾਣ ।ਉਸ ਤੋਂ ਬਾਅਦ ਇਹ ਪੱਤੇ ਕੱਢ ਕੇ ਤੇਲ ਠੰਢਾ ਹੋਣ ਤੇ ਛਾਣ ਕੇ ਕਿਸੇ ਬੋਤਲ ਵਿੱਚ ਭਰ ਕੇ ਰੱਖ ਲਵੋ ।

ਵਰਤੋਂ ਕਰਨ ਦਾ ਤਰੀਕਾ

ਸਿਰ ਦੇ ਜਿਸ ਜਗ੍ਹਾ ਤੋਂ ਵਾਲ ਝੜ ਰਹੇ ਹਨ। ਉਸ ਜਗ੍ਹਾ ਤੇ ਰਾਤ ਦੇ ਸਮੇਂ ਸੌਣ ਤੋਂ ਪਹਿਲਾਂ ਬੱਸ 2 ਮਿੰਟ ਥੋੜ੍ਹੇ ਜਿਹੇ ਤੇਲ ਨਾਲ ਮਾਲਿਸ਼ ਕਰਨੀ ਹੈ ।ਉਸ ਤੋਂ ਬਾਅਦ ਸਿਰ ਨਹੀਂ ਧੋਣਾ ਸਿਰ ਅੱਠ ਘੰਟੇ ਬਾਅਦ ਜਾਂ ਅਗਲੀ ਸਵੇਰ ਧੋਣਾ ਹੈ ।

ਨਤੀਜਾ

ਸਿਰਫ਼ 10 ਦਿਨਾਂ ਦੇ ਅੰਦਰ ਅੰਦਰ ਵਾਲ ਝੜਨੇ ਬੰਦ ਹੋ ਜਾਣਗੇ ।ਜੇ ਵਾਲਾਂ ਦੀਆਂ ਜੜਾਂ ਖ਼ਰਾਬ ਨਹੀਂ ਹੋਈਆਂ ਤਾਂ ਜਿਸ ਜਗਾ ਉੱਤੋਂ ਵਾਲ ਉੱਡ ਗਏ ਹਨ। ਉੱਥੇ ਨਵੇਂ ਵਾਲ ਆਉਣੇ ਸ਼ੁਰੂ ਹੋ ਜਾਣਗੇ ।

ਉਮੀਦ ਹੈ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਚੰਗੀ ਲੱਗੀ ਹੋਵੇ ਤਾਂ ਇਸ ਜਾਣਕਾਰੀ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੀ।

ਧੰਨਵਾਦ