ਵਧੇ ਹੋਏ ਬਲੱਡ ਪ੍ਰੈਸ਼ਰ ਨੂੰ ਤੁਰੰਤ ਕੰਟਰੋਲ ਕਰ ਦੇਵੇਗਾ ਇਹ ਜੂਸ

ਹਾਈ ਬਲੱਡ ਪ੍ਰੈਸ਼ਰ ਆਪਣੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਲੈ ਕੇ ਆਉਂਦਾ ਹੈ ਇਸ ਨਾਲ ਬਲੱਡ ਸਰਕੁਲੇਸ਼ਨ ਵਿੱਚ ਗੜਬੜ ਪੈਦਾ ਹੋ ਜਾਂਦੀ ਹੈ । ਜਿਸ ਕਰਕੇ ਦਿਲ ਨਾਲ ਜੁੜੇ ਰੋਗ ਇਨਸਾਨ ਨੂੰ ਜਲਦੀ ਘੇਰ ਲੈਂਦੇ ਹਨ । ਇਸ ਲਈ ਜ਼ਰੂਰੀ ਹੁੰਦਾ ਹੈ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਿਆ ਜਾਵੇ ।

ਅੱਜ ਅਸੀਂ ਦੱਸਾਂਗੇ ਇਸ ਤਰ੍ਹਾਂ ਦਾ ਜੂਸ ਜਿਸ ਨਾਲ ਹਾਈ ਬਲੱਡ ਪ੍ਰੈਸ਼ਰ ਕੰਟਰੋਲ ਕੀਤਾ ਜਾ ਸਕਦਾ ਹੈ ।

ਬਲੱਡ ਪ੍ਰੈਸ਼ਰ ਵਧਣ ਦੇ ਕਾਰਨ

ਅਚਾਨਕ ਵਜ਼ਨ ਵੱਧਣਾ

ਵਧਦੀ ਉਮਰ ਦੇ ਕਾਰਨ

ਸ਼ਰਾਬ ਦਾ ਸੇਵਨ ਕਾਰਨ

ਫਿਜ਼ੀਕਲ ਐਕਟੀਵਿਟੀ ਨਾ ਕਰਨਾ

ਜ਼ਿਆਦਾ ਨਮਕ ਦਾ ਸੇਵਨ ਕਰਨਾ

ਗੁਰਦੇ ਦੀ ਪੁਰਾਣੀ ਬਿਮਾਰੀ ਕਰਕੇ

ਹਾਈ ਬਲੱਡ ਪ੍ਰੈਸ਼ਰ ਦੇ ਲੱਛਣ

ਚੱਕਰ ਆਉਣਾ

ਨੀਂਦ ਨਾ ਆਉਣ ਦੀ ਸਮੱਸਿਆ

ਸਿਰ ਦੇ ਪਿੱਛੇ ਅਤੇ ਗਰਦਨ ਵਿਚ ਦਰਦ ਹੋਣਾ

ਦਿਲ ਦੀ ਧੜਕਣ ਤੇਜ਼ ਹੋਣਾ

ਹਰ ਸਮੇਂ ਗੁੱਸੇ ਵਿੱਚ ਰਹਿਣਾ

ਜਲਦੀ ਥਕਾਵਟ ਮਹਿਸੂਸ ਹੋਣਾ

ਨੱਕ ਵਿੱਚੋਂ ਖੂਨ ਵਹਿਣਾ

ਸਾਹ ਲੈਣ ਵਿਚ ਤਕਲੀਫ਼ ਹੋਣਾ

ਚੁਕੰਦਰ ਦਾ ਜੂਸ ਇਸ ਤਰ੍ਹਾਂ ਦਾ ਜੂਸ ਹੈ । ਜਿਸ ਨੂੰ ਪੀ ਕੇ ਅਸੀਂ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰ ਸਕਦੇ ਹਾਂ । ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਣ ਤੇ ਚੁਕੰਦਰ ਦਾ ਜੂਸ 5 ਮਿੰਟ ਵਿੱਚ ਠੀਕ ਕਰ ਦਿੰਦਾ ਹੈ ।

ਚੁਕੰਦਰ ਦੇ ਗੁਣ

ਚੁਕੰਦਰ ਦੇ ਇੱਕ ਕੱਪ ਜੂਸ ਵਿੱਚ ਫੋਲੇਟ B9 , 60 ਕੈਲੋਰੀ , 87% ਪਾਣੀ , 8% ਕਾਰਬੋਹਾਈਡ੍ਰੇਟ ,4% ਸੋਡੀਅਮ ,12% ਪੋਟਾਸ਼ੀਅਮ , 9g ਸ਼ੂਗਰ , 4% ਪ੍ਰੋਟੀਨ , 11% ਵਿਟਾਮਿਨ ਸੀ , 2% ਕੈਲਸ਼ੀਅਮ , 6% ਆਇਰਨ , ਵਿਟਾਮਿਨ B-6 , 7% ਮੈਗਨੀਸ਼ੀਅਮ , 3% ਫਾਈਬਰ ਹੁੰਦਾ ਹੈ ।ਇਸ ਨਾਲ ਨਾ ਸਿਰਫ ਬਲੱਡ ਪ੍ਰੈਸ਼ਰ ਕੰਟਰੋਲ ਹੁੰਦਾ ਹੈ , ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਬਚਾਅ ਹੁੰਦਾ ਹੈ ।

ਚੁਕੰਦਰ ਜੂਸ ਬਣਾਉਣ ਦੀ ਵਿਧੀ

ਅਨਾਨਾਸ – ਇੱਕ ਕੱਪ

ਚੁਕੰਦਰ – ਅੱਧਾ ਕੱਪ

ਅਜਵਾਈਨ ਦੀਆਂ ਪੱਤੀਆਂ – 1/4 ਕੱਪ

ਤਾਜ਼ਾ ਸੰਤਰੇ ਦਾ ਰਸ – ਅੱਧਾ ਕੱਪ

ਇਹ ਸਾਰੀਆਂ ਚੀਜ਼ਾਂ ਬਲੈਂਡਰ ਵਿਚ ਪਾ ਕੇ ਚੰਗੀ ਤਰ੍ਹਾਂ ਬਲੈਂਡ ਕਰ ਲਓ । ਹੁਣ ਇੱਕ ਗਲਾਸ ਵਿੱਚ ਪਾ ਕੇ ਸੇਵਨ ਕਰੋ । ਇਸ ਜੂਸ ਦਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਕਹੇਗਾ । ਜੇਕਰ ਕਿਡਨੀ ਵਿਚ ਪੱਥਰੀ ਦੀ ਸਮੱਸਿਆ ਹੈ ਤਾਂ ਕਿਡਨੀ ਦੀ ਪੱਥਰੀ ਵੀ ਯੂਰਿਨ ਦੇ ਰਸਤੇ ਨਿਕਲ ਜਾਵੇਗੀ ।

ਜਾਣਕਾਰੀ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਅਤੇ ਸਿਹਤ ਸਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।

ਧੰਨਵਾਦ