ਲੋੜ ਤੋਂ ਜ਼ਿਆਦਾ ਵਜ਼ਨ ਘੱਟ ਹੈ ਤਾਂ ਅਪਣਾਓ ਇਹ ਨੁਸਖੇ

ਅੱਜ ਕੱਲ੍ਹ ਦੁਨੀਆਂ ਵਿੱਚ 70% ਲੋਕ ਵਜ਼ਨ ਵਧਣ ਤੋਂ ਪ੍ਰੇਸ਼ਾਨ ਹਨ ਅਤੇ 20% ਲੋਕ ਵਜ਼ਨ ਜ਼ਿਆਦਾ ਘੱਟ ਹੋਣ ਕਰਕੇ ਪ੍ਰੇਸ਼ਾਨ ਹਨ । ਸਿਰਫ 10% ਲੋਕ ਹੀ ਹੈਲਦੀ ਅਤੇ ਫਿਟ ਹਨ । ਤੁਸੀਂ ਕੀ ਖਾਂਦੇ ਹੋ ਅਤੇ ਕਿੰਨਾ ਖਾਂਦੇ ਹੋ । ਇਸ ਸਭ ਦਾ ਅਸਰ ਤੁਹਾਡੇ ਵਜ਼ਨ ਤੇ ਜ਼ਰੂਰ ਪੈਂਦਾ ਹੈ।ਡਰਾਈਫਰੂਟਸ ਜਿਵੇਂ ਬਦਾਮ , ਕਿਸਮਿਸ , ਕਾਜੂ ਇਨ੍ਹਾਂ ਵਿਚ ਕੈਲੋਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ।

ਡਰਾਈ ਫਰੂਟਸ ਨੂੰ ਰੋਸਟ ਕਰਕੇ ਅਤੇ ਸਨੈਕਸ ਦੀ ਤਰ੍ਹਾਂ ਵੀ ਖਾਇਆ ਜਾ ਸਕਦਾ ਹੈ ।

ਇਸ ਨਾਲ ਤੁਹਾਡਾ ਵਜ਼ਨ ਸਹੀ ਤਰੀਕੇ ਨਾਲ ਵਧੇਗਾ। ਜੇਕਰ ਤੁਸੀਂ ਕੋਈ ਸਰੀਰਿਕ ਕੰਮ ਜ਼ਿਆਦਾ ਕਰਦੇ ਹੋ ਤਾਂ ਆਪਣੇ ਖਾਣੇ ਵਿੱਚ 500 ਕੈਲੋਰੀ ਦੀ ਮਾਤਰਾ ਵਧਾ ਦਿਓ ।

ਜ਼ਿਆਦਾ ਵਜ਼ਨ ਘੱਟ ਹੋਣ ਦੀ ਸਮੱਸਿਆ ਲਈ ਨੁਸਖੇ

ਐਕਸਰਸਾਈਜ਼ ਜਾਂ ਯੋਗ

ਰੋਜ਼ਾਨਾ ਸਵੇਰੇ ਐਕਸਰਸਾਈਜ਼ ਜਾਂ ਯੋਗ ਜ਼ਰੂਰ ਕਰੋ । ਕਿਉਂਕਿ ਇਸ ਨਾਲ ਭੁੱਖ ਵਧਦੀ ਹੈ ।

ਦੁੱਧ , ਮੱਖਣ ਅਤੇ ਘਿਓ

ਬ੍ਰੇਕਫਾਸਟ ਵਿਚ ਦੁੱਧ , ਮੱਖਣ ਅਤੇ ਘਿਓ ਜ਼ਿਆਦਾ ਲਓ । ਕਿਉਂਕਿ ਇਹ ਸਰੀਰ ਨੂੰ ਸਵੱਸਥ ਰੱਖਣ ਦੇ ਨਾਲ-ਨਾਲ ਵਜ਼ਨ ਵੀ ਵਧਾਉਂਦੇ ਹਨ ।

ਕਿਸ਼ਮਿਸ਼

ਰੋਜ਼ਾਨਾ ਰਾਤ ਨੂੰ ਕਿਸ਼ਮਿਸ਼ ਪਾਣੀ ਵਿੱਚ ਭਿਓਂ ਕੇ ਰੱਖੋ ਅਤੇ ਸਵੇਰੇ ਖਾਲੀ ਪੇਟ ਖਾਓ । 2-3 ਮਹੀਨਿਆਂ ਵਿੱਚ ਭਾਰ ਵਧ ਜਾਵੇਗਾ।

ਕੇਲਾ

ਰੋਜ਼ਾਨਾ 3-4 ਕੇਲੇ ਜ਼ਰੂਰ ਖਾਓ । ਤੁਹਾਨੂੰ ਜਲਦੀ ਫਰਕ ਦਿਖੇਗਾ ।

ਆਲੂ

ਆਲੂ ਦੀ ਮਾਤਰਾ ਆਪਣੇ ਖਾਣੇ ਵਿੱਚ ਵਧਾ ਦਿਓ। ਕਿਉਂਕਿ ਆਲੂ ਵਿੱਚ ਕਾਰਬੋਹਾਈਡ੍ਰੇਟ ਜ਼ਿਆਦਾ ਹੁੰਦਾ ਹੈ । ਇਸ ਕਰਕੇ ਭਾਰ ਜਲਦੀ ਵਧਦਾ ਹੈ ।

ਨਾਰੀਅਲ ਤੇਲ

ਆਪਣੇ ਖਾਣੇ ਨੂੰ ਸਰ੍ਹੋਂ ਜਾਂ ਰਿਫਾਇੰਡ ਤੇਲ ਵਿੱਚ ਨਾਂ ਪਕਾਓ । ਇਸ ਨੂੰ ਨਾਰੀਅਲ ਤੇਲ ਵਿਚ ਪਕਾ ਕੇ ਖਾਓ । ਕਿਉਂਕਿ ਨਾਰੀਅਲ ਤੇਲ ਜ਼ਿਆਦਾ ਪਤਲੇ ਹੋਣ ਦੀ ਸਮੱਸਿਆ ਨੂੰ ਦੂਰ ਕਰਨ ਲਈ ਫਾਇਦੇਮੰਦ ਹੈ ।

ਖਜੂਰ

ਰੋਜ਼ਾਨਾ ਰਾਤ ਨੂੰ 3-4 ਖਜੂਰਾਂ ਦੁੱਧ ਵਿੱਚ ਉਬਾਲੋ। ਸੌਂਦੇ ਸਮੇਂ ਖਜ਼ੂਰਾਂ ਖਾ ਲਓ ਅਤੇ ਇਸ ਦੁੱਧ ਨੂੰ ਪੀ ਕੇ ਸੌਂ ਜਾਓ। 2-3 ਮਹੀਨੇ ਲਗਾਤਾਰ ਤਰਾਂ ਕਰਨ ਨਾਲ ਭਜਨ ਵਾਅਦਾ ਜਾਵੇਗਾ ।

ਨੀਂਦ

ਰੋਜ਼ਾਨਾ 7-8 ਘੰਟੇ ਨੀਂਦ ਜ਼ਰੂਰ ਲਓ । ਤੁਹਾਡਾ ਵਜ਼ਨ ਵਧਣਾ ਸ਼ੁਰੂ ਹੋ ਜਾਵੇਗਾ।

ਹੋਰ ਧਿਆਨ ਰੱਖਣ ਯੋਗ ਗੱਲਾਂ

ਕਬਜ਼ , ਗੈਸ ਦੀ ਸਮੱਸਿਆ ਹੋਣ ਤੇ ਡਾਕਟਰ ਨਾਲ ਸਲਾਹ ਜ਼ਰੂਰ ਕਰੋ । ਇਸ ਨਾਲ ਵੀ ਕਮਜ਼ੋਰੀ ਹੋ ਸਕਦੀ ਹੈ ।

ਖੂਨ ਟੈਸਟ ਜ਼ਰੂਰ ਕਰਵਾਓ । ਖੂਨ ਦੀ ਕਮੀ ਹੋਣ ਤੇ ਵੀ ਕਮਜ਼ੋਰੀ ਦੀ ਸਮੱਸਿਆ ਹੁੰਦੀ ਹੈ ।

ਹਾਰਮੋਨਜ਼ ਟੈਸਟ ਕਰਵਾਓ । ਹਾਰਮੋਨ ਦਾ ਸੰਤੁਲਨ ਖਰਾਬ ਹੋਣ ਤੇ ਵੀ ਸਰੀਰ ਦਾ ਵਜ਼ਨ ਘੱਟ ਹੋ ਜਾਂਦਾ ਹੈ ।

ਚਿੰਤਾ , ਤਣਾਅ ਅਤੇ ਨੀਂਦ ਦੀ ਕਮੀ ਕਰਕੇ ਵੀ ਸਰੀਰ ਦਾ ਵਜ਼ਨ ਨਹੀਂ ਵਧਦਾ ।

ਜਾਣਕਾਰੀ ਚੰਗੀ ਲੱਗੀ ਤਾਂ ਵਧ ਤੋਂ ਵਧ ਸ਼ੇਅਰ ਜ਼ਰੂਰ ਕਰੋ ਅਤੇ ਸਿਹਤ ਸਬੰਧੀ ਹੋਰ ਜਾਣਕਾਰੀ ਲਈ ਫੇਸਬੁੱਕ ਪੇਜ਼ ਸਿਹਤ ਜ਼ਰੂਰ ਲਾਈਕ ਕਰੋ ।

ਧੰਨਵਾਦ