ਰਾਈ ਖਾਣ ਦੇ ਫਾਇਦੇ

ਭੱਜ ਦੌੜ ਭਰੀ ਜ਼ਿੰਦਗੀ ਵਿੱਚ ਛੋਟੀ ਮੋਟੀ ਚੋਟ,ਖਰੋਚ ਜਾਂ ਅੰਦਰੂਨੀ ਸੱਟ ਲੱਗਣਾ ਬਹੁਤ ਆਮ ਗੱਲ ਹੈ ।ਅੰਦਰੂਨੀ ਸੱਟਾਂ ਬਾਹਰੋਂ ਦਿਖਾਈ ਨਹੀਂ ਦਿੰਦੀਆਂ, ਪਰ ਜੇ ਇਨ੍ਹਾਂ ਦਾ ਉਪਚਾਰ ਸਮੇਂ ਸਿਰ ਨਾ ਹੋਵੇ ਤਾਂ ਇਹ ਵੱਡਾ ਖਤਰਾ ਬਣ ਕੇ ਉੱਭਰ ਸਕਦੀਆਂ ਹਨ ।ਅੱਜ ਇਸ ਆਰਟੀਕਲ ਵਿੱਚ ਗੱਲ ਕਰਾਂਗੇ ਅਜਿਹੇ ਘਰੇਲੂ ਨੁਸਖੇ ਦੀ ਜੋ ਅੰਦਰੂਨੀ ਸੱਟਾਂ ਲਈ ਰਾਮਬਾਣ ਹੈ । ਸੱਟ ਠੀਕ ਕਰਨ ਦੇ ਨਾਲ ਨਾਲ ਦਰਦ ਵੀ ਖਤਮ ਕਰਦਾ ਹੈ ।

ਰਾਈ ਦਾ ਨਾਮ ਤੁਸੀਂ ਅਕਸਰ ਸੁਣਿਆ ਹੋਵੇਗਾ ਇਹ ਹਰ ਘਰ ਵਿਚ ਆਸਾਨੀ ਨਾਲ ਮਿਲ ਜਾਂਦੀ ਹੈ ਜ਼ਿਆਦਾਤਰ ਵਰਤੋਂ ਇਸ ਦੀ ਅਚਾਰ ਪਾਉਣ ਦੇ ਸਮੇਂ ਹੁੰਦੀ ਹੈ ।ਸਿਹਤ ਨਾਲ ਜੁੜੇ ਇਸ ਦੇ ਕੁਝ ਅਜਿਹੇ ਫਾਇਦੇ ਹਨ ਜਿਨ੍ਹਾਂ ਬਾਰੇ ਸੁਣ ਕੇ ਤੁਸੀਂ ਚੌਂਕ ਜਾਓਗੇ

ਰਾਈ ਦੇ ਫਾਇਦੇ

ਸੱਟਾਂ ਦਾ ਇਲਾਜ

ਸਰੀਰ ਦੇ ਕਿਸੇ ਵੀ ਅੰਗ ਤੇ ਸੱਟ ਲੱਗ ਜਾਵੇ ਤਾਂ ਰਾਈ ਦੇ ਦਾਣੇ ਕੁੱਟ ਕੇ ਜਾਂ ਪੀਸ ਕੇ ਥੋੜ੍ਹਾ ਜਿਹਾ ਪਾਣੀ ਪਾ ਕੇ ਪੇਸਟ ਬਣਾ ਕੇ ਸੱਟ ਤੇ ਲੇਪ ਕਰਨ ਨਾਲ ਸੱਟ ਜਲਦੀ ਠੀਕ ਹੁੰਦੀ ਹੈ ।ਰਾਈ ਵਿੱਚ ਐਂਟੀ ਆਕਸੀਡੈਂਟ, ਸੈਲੇਨੀਅਮ ਅਤੇ ਮੈਗਨੀਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦੇ ਹਨ ।

ਸੱਟ ਅੰਦਰੂਨੀ ਹੋਵੇ ਤਾਂ ਰਾਈ ਦੇ ਦਾਣੇ ਸਲਾਦ ਉੱਥੇ ਛਿੜਕ ਕੇ ਜਾਂ ਸਿੱਧੇ ਵੀ ਖਾਧੇ ਜਾ ਸਕਦੇ ਹਨ।

ਘਬਰਾਹਟ ਦੂਰ ਕਰੇ

ਜੇ ਕਿਸੇ ਸਮੇਂ ਘਬਰਾਹਟ ਮਹਿਸੂਸ ਹੋ ਰਹੀ ਹੋਵੇ ਤਾਂ ਰਾਈ ਦੇ ਦਾਣੇ ਹੱਥਾਂ ਦੀਆਂ ਹਥੇਲੀਆਂ ਜਾਂ ਪੈਰਾਂ ਦੇ ਤਲਿਆਂ ਤੇ ਰਗੜਨ ਨਾਲ ਘਬਰਾਹਟ ਦੂਰ ਹੁੰਦੀ ਹੈ ।

ਬਲੈਕ ਹੈੱਡ ਦੂਰ ਕਰੇ

ਰਾਈ ਚਿਹਰੇ ਦੇ ਬਲੈਕ ਹੈੱਡ ਦੂਰ ਕਰਦੀ ਹੈ। ਇਹ ਇੱਕ ਕੁਦਰਤੀ ਸਕਰੱਬ ਦਾ ਕੰਮ ਕਰਦੀ ਹੈ। ਰਾਈ ਦੇ ਦਾਣੇ ਗੁਲਾਬ ਜਲ ਦੀਆਂ ਬੂੰਦਾਂ ਵਿੱਚ ਮਿਲਾ ਕੇ ਚਿਹਰੇ ਤੇ ਰਗੜਨ ਨਾਲ ਚਿਹਰੇ ਤੋਂ ਡੈੱਡ ਸਕਿਨ ਹੱਟਦੀ ਹੈ। ਬਲੈਕ ਹੈੱਡ ਦੂਰ ਹੁੰਦੇ ਹਨ ਤੇ ਚਮੜੀ ਤੰਦਰੁਸਤ ਰਹਿੰਦੀ ਹੈ ।

ਚਮੜੀ ਅੰਦਰੋਂ ਖੁੱਭਿਆ ਕੱਚ ਜਾਂ ਕੰਡਾ ਕੱਢਣਾ

ਸਰੀਰ ਦੇ ਕਿਸੇ ਅੰਗ ਵਿੱਚ ਕੱਚ ਖੁੱਭ ਜਾਵੇ ਜਾਂ ਕੰਡਾ ਚੁੱਭ ਜਾਵੇ ਤੇ ਬਾਹਰ ਨਾ ਨਿਕਲੇ ਉਸ ਸਮੇਂ ਰਾਈ ਨੂੰ ਸ਼ਹਿਦ ਦੇ ਵਿੱਚ ਮਿਲਾ ਕੇ ਪ੍ਰਭਾਵਿਤ ਅੰਗ ਤੇ ਲੇਪ ਕਰਨ ਨਾਲ ਕੱਚ ਜਾਂ ਕੰਡਾ ਚਮੜੀ ਤੋਂ ਆਪਣੇ ਆਪ ਬਾਹਰ ਆ ਜਾਂਦਾ ਹੈ ।

ਕੁਸ਼ਟ ਰੋਗ ਵਿੱਚ ਫ਼ਾਇਦੇਮੰਦ

ਕੋਸਟ ਜਿਸ ਨੂੰ ਕੋਹੜ ਰੋਗ ਵੀ ਕਿਹਾ ਜਾਂਦਾ ਹੈ, ਇਸ ਦੇ ਹੋ ਜਾਣ ਦੀ ਹਾਲਤ ਵਿੱਚ ਪੀਸਿਆ ਹੋਇਆ ਰਾਈ ਦਾ ਆਟਾ ਗਾਂ ਦੇ ਦੇਸੀ ਘਿਓ ਵਿਚ ਮਿਲਾ ਕੇ ਪ੍ਰਭਾਵਿਤ ਅੰਗਾਂ ਤੇ ਲਾਉਣ ਨਾਲ ਰੋਗੀ ਠੀਕ ਹੋ ਜਾਂਦਾ ਹੈ ।

ਕੰਨ ਦਾ ਦਰਦ

ਕੰਨ ਦੇਖ ਰਿਹਾ ਹੋਵੇ ਤਾਂ ਰਾਈ ਦੇ ਦਾਣੇ ਸਰ੍ਹੋਂ ਦੇ ਤੇਲ ਵਿੱਚ ਗਰਮ ਕਰਕੇ ਸਰ੍ਹੋਂ ਦੇ ਤੇਲ ਦੀਆਂ ਦੋ ਤਿੰਨ ਬੂੰਦਾਂ ਕੰਨ ਵਿੱਚ ਪਾਉਣ ਨਾਲ ਦਰਦ ਬਹੁਤ ਜਲਦੀ ਠੀਕ ਹੁੰਦਾ ਹੈ ।ਇਹ ਨੁਸਖਾ ਜੇ ਕੰਨਾਂ ਤੋਂ ਘੱਟ ਸੁਣਨਾ ਲੱਗ ਗਿਆ ਹੋਵੇ ਉਸ ਸਮੇਂ ਵੀ ਬਹੁਤ ਕਾਰਗਰ ਹੈ ।

ਉਮੀਦ ਹੈ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਕਿ ਜੇ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਇਸ ਨੂੰ ਸ਼ੇਅਰ ਜ਼ਰੂਰ ਕਰੋ ਜੀ ।

ਸਿਹਤ ਸਬੰਧੀ ਹਰ ਤਰ੍ਹਾਂ ਦੀ ਨਵੀਂ ਜਾਣਕਾਰੀ ਲੈਣ ਲਈ ਫੇਸਬੁੱਕ ਪੇਜ਼ ਸਿਹਤ ਜ਼ਰੂਰ ਲਾਈਕ ਕਰੋ ਜੀ ।

ਧੰਨਵਾਦ