ਮੂੰਹ ਵਿੱਚੋਂ ਬਦਬੂ ਆਉਣ ਦੇ ਮੁੱਖ ਕਾਰਨ ਅਤੇ ਘਰੇਲੂ ਨੁਸਖੇ

ਮੂੰਹ ਵਿੱਚੋਂ ਬਦਬੂ ਦਾ ਆਉਣਾ ਇੱਕ ਸਮੱਸਿਆ ਹੈ । ਜਿਸ ਨਾਲ ਅੱਜ-ਕੱਲ ਕਈ ਲੋਕ ਪੀੜਤ ਹਨ । ਕਈ ਵਾਰ ਮੂੰਹ ਵਿੱਚੋਂ ਬਦਬੂ ਆਉਣਾ , ਕਿਸੇ ਬਿਮਾਰੀ ਕਰਕੇ ਨਹੀਂ ਬਲਕਿ ਲਾਪਰਵਾਹੀ ਕਰਕੇ ਵੀ ਆਉਂਦੀ ਹੈ । ਦੰਦਾਂ ਦੇ ਵਿੱਚ ਫਸੇ ਹੋਏ ਖਾਣੇ ਦੇ ਕਣ ਜਿਸ ਕਰਕੇ ਮੂੰਹ ਵਿੱਚ ਬੈਕਟੀਰੀਆ ਜਮ੍ਹਾਂ ਹੋ ਜਾਂਦੇ ਹਨ ਤੇ ਕਈ ਵਾਰ ਮੂੰਹ ਵਿਚੋਂ ਬਦਬੂ ਆਉਣਾ ਕਿਸੇ ਬੀਮਾਰੀ ਦਾ ਸੰਕੇਤ ਵੀ ਹੋ ਸਕਦਾ ਹੈ । ਕਈ ਲੋਕ ਮੂੰਹ ਵਿੱਚੋਂ ਬਦਬੂ ਦਾ ਆਉਣਾ ਸ਼ਰਮਿੰਦਗੀ ਮਹਿਸੂਸ ਕਰਦੇ ਹਨ । ਬਹੁਤ ਸਾਰੇ ਲੋਕ ਮੂੰਹ ਵਿੱਚੋਂ ਬਦਬੂ ਆਉਣ ਤੇ ਜ਼ਿਆਦਾ ਧਿਆਨ ਨਹੀਂ ਦਿੰਦੇ ਅਤੇ ਇਸ ਸਮੱਸਿਆ ਨੂੰ ਦੂਰ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰਦੇ ।

ਮੂੰਹ ਵਿੱਚੋਂ ਬਦਬੂ ਆਉਣ ਦੇ ਮੁੱਖ ਕਾਰਨ

1. ਪਾਚਨ ਤੰਤਰ ਖਰਾਬ ਹੋਣਾ

ਮੂੰਹ ਵਿੱਚੋਂ ਬਦਬੂ ਆਉਣ ਦਾ ਮੁੱਖ ਕਾਰਨ ਪੇਟ ਪੇਟ ਦੀ ਖਰਾਬੀ ਅਤੇ ਪਾਚਨ ਤੰਤਰ ਠੀਕ ਨਾ ਹੋਣ ਤੇ ਵੀ ਮੂੰਹ ਵਿੱਚੋਂ ਬਦਬੂ ਆਉਂਦੀ ਹੈ ।

2. ਪਾਣੀ ਦੀ ਕਮੀ ਹੋਣ

ਪਾਣੀ ਦੀ ਕਮੀ ਹੋਣ ਤੇ ਮੂੰਹ ਦੀ ਲਾਰ ਘੱਟ ਬਣਦੀ ਹੈ । ਮੂੰਹ ਦੀ ਲਾਰ ਦੰਦਾਂ ਨੂੰ ਸਾਫ ਰੱਖਦੀ ਹੈ ਅਤੇ ਖਾਣੇ ਦੇ ਕਣ ਦੰਦਾਂ ਵਿਚ ਨਹੀਂ ਫਸਣ ਦਿੰਦੀ ।ਇਸ ਲਈ ਪਾਣੀ ਦੀ ਕਮੀ ਹੋਣ ਤੇ ਇਹ ਲਾਰ ਘੱਟ ਬਣਦੀ ਹੈ ਅਤੇ ਮੂੰਹ ਵਿੱਚੋਂ ਬਦਬੂ ਆਉਣ ਦੀ ਸਮੱਸਿਆ ਹੁੰਦੀ ਹੈ ।

3. ਮੂੰਹ ਵਿੱਚ ਇਨਫੈਕਸ਼ਨ

ਮੂੰਹ ਵਿੱਚੋਂ ਬਦਬੂ ਆਉਣ ਦਾ ਕਾਰਨ ਮੂੰਹ ਵਿੱਚ ਇਨਫੈਕਸ਼ਨ ਵੀ ਹੋ ਸਕਦਾ ਹੈ । ਦੰਦਾਂ ਦੀ ਸਫ਼ਾਈ ਨਾ ਕਰਨਾ ਅਤੇ ਖਾਣਾ ਖਾਣ ਤੋਂ ਬਾਅਦ ਬੁਰਸ਼ ਨਾ ਕਰਨਾ ਮੂੰਹ ਵਿੱਚੋਂ ਬਦਬੂ ਆਉਣ ਦੇ ਮੁੱਖ ਕਾਰਨ ਹੋ ਸਕਦੇ ਹਨ ।

4. ਫੇਫੜਿਆਂ ਦੀ ਇਨਫੈਕਸ਼ਨ

ਫੇਫੜਿਆਂ ਦੀ ਇਨਫੈਕਸ਼ਨ ਹੋਣ ਤੇ ਵੀ ਮੂੰਹ ਵਿੱਚੋਂ ਬਦਬੂ ਆਉਂਦੀ ਹੈ । ਜੋ ਲੋਕ ਗੁਟਕਾ , ਤੰਬਾਕੂ ਦਾ ਸੇਵਨ ਕਰਦੇ ਹਨ । ਉਨ੍ਹਾਂ ਲੋਕਾਂ ਵਿੱਚ ਪੈਰਾਡੈਂਟਲ ਬਿਮਾਰੀ ਜਦੋਂ ਮੂੰਹ ਦੇ ਕੈਂਸਰ ਵਿੱਚ ਬਦਲਦੀ ਹੈ ਤਾਂ ਮੂੰਹ ਵਿਚੋਂ ਤੇਜ਼ ਬਦਬੂ ਆਉਂਦੀ ਹੈ ।ਇਹ ਬੀੜ੍ਹੀ, ਸਿਗਰਟ ਪੀਣ ਵਾਲੇ ਲੋਕਾਂ ਦੇ ਵਿੱਚ ਮੂੰਹ ਦੇ ਕੈਂਸਰ ਦਾ ਸ਼ੁਰੂਆਤੀ ਲੱਛਣ ਹੁੰਦਾ ਹੈ ।

ਹੁਣ ਗੱਲ ਕਰਦੇ ਹਾਂ ਮੂੰਹ ਦੀ ਬਦਬੂ ਦੂਰ ਕਰਨ ਦੇ ਘਰੇਲੂ ਨੁਸਖਿਆਂ ਬਾਰੇ

ਮੂੰਹ ਦੀ ਬਦਬੂ ਨੂੰ ਦੂਰ ਕਰਨ ਦੇ ਘਰੇਲੂ ਨੁਸਖੇ

1. ਨਿੰਬੂ ਪਾਣੀ

ਮੂੰਹ ਵਿੱਚੋਂ ਬਦਬੂ ਆਉਣ ਦੀ ਸਮੱਸਿਆ ਹੋਣ ਤੇ ਗਰਮ ਪਾਣੀ ਪੀਓ । ਰੋਜ਼ਾਨਾ ਦਿਨ ਵਿੱਚ ਇਕ ਵਾਰ ਨਿੰਬੂ ਪਾਣੀ ਜ਼ਰੂਰ ਪੀਓ । ਨਿੰਬੂ ਪਾਣੀ ਪੀਣ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ ਅਤੇ ਬਦਬੂ ਦੀ ਸਮੱਸਿਆ ਦੂਰ ਹੁੰਦੀ ਹੈ ।

2. ਦਾਲ ਚੀਨੀ

ਦਾਲ ਚੀਨੀ , ਇਲਾਇਚੀ ਅਤੇ ਤੇਜ ਪੱਤਾ ਪਾਣੀ ਵਿੱਚ ਉਬਾਲ ਕੇ ਅਤੇ ਛਾਣ ਕੇ ਇਸ ਪਾਣੀ ਨਾਲ ਮੂੰਹ ਦੀ ਸਫਾਈ ਕਰੋ । ਕਿਉਂਕਿ ਇਸ ਪਾਣੀ ਨਾਲ ਮੂੰਹ ਵਿੱਚੋਂ ਬੈਕਟੀਰੀਆ ਨਸ਼ਟ ਹੋ ਜਾਂਦੇ ਹਨ ਅਤੇ ਮੂੰਹ ਵਿੱਚੋਂ ਬਦਬੂ ਆਉਣੀ ਬੰਦ ਹੋ ਜਾਂਦੀ ਹੈ ।

3. ਬੇਕਿੰਗ ਸੋਡਾ

ਬੇਕਿੰਗ ਸੋਡਾ ਪਾਣੀ ਵਿੱਚ ਮਿਲਾ ਕੇ ਕੁਰਲੀ ਕਰੋ ਜਾਂ ਫਿਰ ਬਰੱਸ਼ ਤੇ ਲਗਾ ਕੇ ਦੰਦ ਸਾਫ ਕਰੋ । ਮੂੰਹ ਵਿੱਚੋਂ ਬਦਬੂ ਆਉਣ ਦੀ ਸਮੱਸਿਆ ਠੀਕ ਹੋ ਜਾਵੇਗੀ ।

4. ਸੌਂਫ

ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਸੌਂਫ ਦਾ ਸੇਵਨ ਕਰੋ । ਇਸ ਨਾਲ ਮੂੰਹ ਦੀ ਬਦਬੂ ਦੀ ਸਮੱਸਿਆ ਦੂਰ ਹੁੰਦੀ ਹੈ ਅਤੇ ਸੌਂਫ ਖਾਣ ਨਾਲ ਪਾਚਣ ਤੰਤਰ ਵੀ ਠੀਕ ਰਹਿੰਦਾ ਹੈ ।

5. ਸੇਬ ਦਾ ਸਿਰਕਾ

ਸੇਬ ਦਾ ਸਿਰਕਾ ਸਾਡਾ PH ਲੇਵਲ ਕੰਟਰੋਲ ਰੱਖਦਾ ਹੈ । ਰੋਜ਼ਾਨਾ ਖਾਣਾ ਖਾਣ ਤੋਂ ਪਹਿਲਾਂ ਇੱਕ ਗਿਲਾਸ ਵਿੱਚ 2 ਚਮਚ ਸੇਬ ਦਾ ਸਿਰਕਾ ਮਿਲਾ ਕੇ ਪੀਓ । ਇਸ ਨਾਲ ਮੂੰਹ ਦੀ ਬਦਬੂ ਦੀ ਸਮੱਸਿਆ ਦੂਰ ਹੁੰਦੀ ਹੈ ।

6. ਅਜਵਾਇਨ

2 ਚਮਚ ਅਜਵਾਇਨ ਇੱਕ ਗਿਲਾਸ ਪਾਣੀ ਵਿੱਚ ਉਬਾਲ ਕੇ ਕੁਰਲੀ ਕਰੋ । ਮੂੰਹ ਵਿੱਚੋਂ ਬਦਬੂ ਆਉਣ ਦੀ ਸਮੱਸਿਆ ਠੀਕ ਹੋ ਜਾਵੇਗੀ ।

ਜਾਣਕਾਰੀ ਚੰਗੀ ਲੱਗੀ ਤਾਂ ਵਧ ਤੋਂ ਵਧ ਸ਼ੇਅਰ ਜ਼ਰੂਰ ਕਰੋ ਅਤੇ ਸਿਹਤ ਸਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ।

ਧੰਨਵਾਦ