ਮਾਈਗ੍ਰੇਨ ਦੇ ਕਾਰਨ, ਲੱਛਣ, ਕੀ ਖਾਓ ਕੀ ਨਾ ਖਾਓ ਮਾਈਗ੍ਰੇਨ ਠੀਕ ਕਰਨ ਲਈ ।

ਸਿਰਦਰਦ ਨਾਲ ਹਰ ਕਿਸੇ ਦਾ ਵਾਸਤਾ ਹੈ । ਇਹ ਇੱਕ ਅਜਿਹਾ ਰੋਗ ਹੈ ਜਿਸ ਦਾ ਹਰ ਕੋਈ ਸ਼ਿਕਾਰ ਹੋ ਜਾਂਦਾ ਹੈ। ਕਈ ਵਾਰੀ ਤਾਂ ਜ਼ਿੰਦਗੀ ਵਿੱਚ ਅਜਿਹਾ ਲੱਗਦਾ ਹੈ ਬੇਵਜ੍ਹਾ ਹੀ ਸਿਰ ਦਰਦ ਹੋ ਰਿਹਾ ਹੈ ।ਕਈ ਲੋਕਾਂ ਨੂੰ ਇਹ ਸਿਰਦਰਦ ਗੰਭੀਰ ਰੂਪ ਵਿੱਚ ਹੋਣਾ ਸ਼ੁਰੂ ਹੋ ਜਾਂਦਾ ਹੈ ਵਾਰ ਵਾਰ ਲਗਾਤਾਰ ਸਿਰਦਰਦ ਹੁੰਦਾ ਹੈ ਇਸ ਨੂੰ ਮਾਈਗ੍ਰੇਨ ਦਾ ਨਾਮ ਦਿੱਤਾ ਜਾਂਦਾ ਹੈ ।ਆਮ ਬੋਲ ਚਾਲ ਦੀ ਭਾਸ਼ਾ ਵਿੱਚ ਇਸ ਨੂੰ ਅਰਧ ਕਪਾਰੀ ਦਾ ਦਰਦ ਵੀ ਕਿਹਾ ਜਾਂਦਾ ਹੈ ਕਿਉਂਕਿ ਸਿਰਦਰਦ ਸਿਰ ਦੇ ਅੱਧੇ ਹਿੱਸੇ ਵਿੱਚ ਹੁੰਦਾ ਹੈ ।

ਮਾਈਗ੍ਰੇਨ ਦੇ ਲੱਛਣ

ਲੱਛਣਾਂ ਦੀ ਗੱਲ ਕਰੀਏ ਤਾਂ ਇਸ ਦਾ ਦਰਦ ਆਮ ਤੌਰ ਤੇ ਸਿਰ ਦੇ ਅੱਧੇ ਹਿੱਸੇ ਵਿੱਚ ਹੁੰਦਾ ਹੈ ।ਇਹ ਇੱਕ ਨਿਊਰੋਲੋਜੀਕਲ ਸਮੱਸਿਆ ਹੈ ਜੋ ਪੰਦਰਾਂ ਮਿੰਟ ਤੋਂ ਲੈ ਕੇ ਪੂਰੇ ਦਿਨ ਤੱਕ ਵੀ ਬਣੀ ਰਹਿ ਸਕਦੀ ਹੈ ।ਸਿਰ ਦਰਦ ਦੇ ਨਾਲ ਨਾਲ ਇਸ ਵਿੱਚ ਪੇਟ ਦੇ ਅੰਦਰ ਗੈਸ ਪਾਨਾਂ ਅਤੇ ਜੀਅ ਮਚਲਾਉਣਾ ਅਤੇ ਕਈ ਵਾਰ ਉਲਟੀ ਆਉਣ ਵਰਗੇ ਹਾਲਾਤ ਵੀ ਪੈਦਾ ਹੋ ਸਕਦੇ ਹਨ ।ਇਸ ਵਿੱਚ ਕਈ ਵਾਰੀ ਬਲਬ ਜਾਂ ਟਿਊਬ ਦੀ ਰੌਸ਼ਨੀ ਤੋਂ ਵੀ ਪ੍ਰੇਸ਼ਾਨੀ ਹੁੰਦੀ ਹੈ ।ਇਸ ਨੂੰ ਫੋਟੋ ਫੋਬੀਆ ਵੀ ਕਹਿੰਦੇ ਹਨ ।

ਕਾਰਨ

ਪੂਰੀ ਨੀਂਦ ਨਾ ਲੈਣਾ, ਭੁੱਖੇ ਰਹਿਣਾ, ਜ਼ਿਆਦਾ ਭੱਜ ਦੌੜ, ਕਰਨੀ, ਆਰਾਮ ਨਾ ਕਰਨਾ ,ਜ਼ਰੂਰੀ ਮਾਤਰਾ ਵਿੱਚ ਪਾਣੀ ਨਾ ਪੀਣਾ ,ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਣੀ ,ਡਾਇਬਟੀਜ਼ ਜਾਂ ਤਣਾਅ ਚਿੰਤਾ ,ਕਿਸੇ ਚੀਜ਼ ਤੋਂ ਅਲਰਜੀ ਹੋਣਾ ।

ਮਾਈਗ੍ਰੇਨ ਤੋਂ ਬਚਣ ਦੇ ਉਪਾਅ

ਤਾਜ਼ਾ ਬਣਿਆ ਭੋਜਨ ਖਾਓ ।ਡਿੱਬਾ ਬੰਦ, ਪੈਕਟਾਂ ਵਿੱਚ ਬੰਦ ਜੰਕ ਫੂਡ ਇਸ ਦਾ ਇਸਤੇਮਾਲ ਬਿਲਕੁਲ ਨਾ ਕਰੋ ।ਇਹ ਚੀਜ਼ਾਂ ਮਾਈਗ੍ਰੇਨ ਨੂੰ ਵਧਾ ਦਿੰਦੀਆਂ ਹਨ ।

ਬੇਕਰੀ ਦੀਆਂ ਚੀਜ਼ਾਂ ਨਾ ਖਾਓ ।ਕਿਉਂਕਿ ਇਨ੍ਹਾਂ ਦੇ ਵਿੱਚ ਮੈਦੇ ਦੀ ਮਾਤਰਾ ਜ਼ਿਆਦਾ ਹੁੰਦੀ ਹੈ , ਮੈਦੇ ਵਿੱਚ ਕੁਝ ਅਜਿਹੇ ਰਸਾਇਣਿਕ ਤੱਤ ਹੁੰਦੇ ਹਨ ਜਿਹੜੇ ਮਾਈਗ੍ਰੇਨ ਦੀ ਸਮੱਸਿਆ ਨੂੰ ਵਧਾ ਦਿੰਦੇ ਹਨ ।

ਕੀ ਖਾਣਾ ਚਾਹੀਦਾ ਹੈ

ਤਾਜ਼ੀਆਂ ਚੀਜ਼ਾਂ ਖਾਓ ਅਤੇ ਸੁੱਕੇ ਫਲ ਜਾਂ ਸੁੱਕੇ ਮੇਵਿਆਂ ਦਾ ਪ੍ਰਯੋਗ ਵੱਧ ਤੋਂ ਵੱਧ ਕਰੋ ।ਸੁੱਕੇ ਮੇਵੇ ਮਾਈਗ੍ਰੇਨ ਦੀ ਸਮੱਸਿਆ ਦਾ ਹੱਲ ਕਰਦੇ ਹਨ ।

ਜ਼ਿਆਦਾ ਪ੍ਰੋਟੀਨ ਵਾਲੀਆਂ ਚੀਜ਼ਾਂ ਖਾਓ ਜਿਵੇਂ ਦੁੱਧ,ਦਹੀਂ, ਮਾਸ-ਮੱਛੀ ਆਂਡੇ ਵਗੈਰਾ।

ਆਟਾ ਛਾਨਣ ਤੋਂ ਬਾਅਦ ਜੋ ਸੂੜ ਜਾਂ ਚੋਕਰ ਬਚ ਜਾਂਦਾ ਹੈ ਉਸ ਨੂੰ ਕਦੇ ਨਾ ਬਾਹਰ ਕੱਢੋ ।ਉਸ ਨੂੰ ਆਟੇ ਦੇ ਵਿੱਚ ਹੀ ਸ਼ਾਮਿਲ ਕਰੋ ਉਸ ਤੇ ਹੀ ਰੋਟੀ ਬਣਾਓ ਉਸਦੇ ਵਿੱਚ ਫਾਈਬਰ ਬਹੁਤ ਹੁੰਦਾ ਹੈ ।

ਜ਼ਿਆਦਾ ਮਿਰਚਾਂ ਵਾਲੀ ਜਾਂ ਮਸਾਲਿਆਂ ਵਾਲੀ ਚੀਜ਼ ਨਾ ਖਾਓ ।

ਸਾਰੇ ਵੀਰਾਂ ਅਤੇ ਭੈਣਾਂ ਨੂੰ ਬੇਨਤੀ ਹੈ ਕਿ ਅਸੀਂ ਤੁਹਾਡੇ ਤੱਕ ਉਹ ਜਾਣਕਾਰੀ ਪਹੁੰਚਾਉਂਦੇ ਹਾਂ , ਜੋ ਤੁਹਾਡੇ ਲਈ ਜ਼ਰੂਰੀ ਹੋਵੇ ਫਾਇਦੇਮੰਦ ਹੋਵੇ ਅਤੇ ਆਸਾਨੀ ਨਾਲ ਤੁਸੀਂ ਉਸ ਦਾ ਇਸਤੇਮਾਲ ਕਰ ਸਕੋ ਇਸ ਲਈ ਸਭ ਨੂੰ ਬੇਨਤੀ ਹੈ ਕਿ ਸਾਰੀ ਜਾਣਕਾਰੀ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਅਤੇ ਕਮੈਂਟ ਕਰ ਕੇ ਆਪਣੇ ਵਿਚਾਰ ਦਿਆ ਕਰੋ ।

ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਡਾ ਪੂਰਾ ਸਹਿਯੋਗ ਦੇਵੋਗੇ ਤਾਂ ਜੋ ਅਸੀਂ ਰੋਜ਼ਾਨਾ ਨਵੀਂ ਸਿਹਤ ਲਈ ਫ਼ਾਇਦੇਮੰਦ ਜਾਣਕਾਰੀ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ।ਸ਼ੇਅਰ ਜ਼ਰੂਰ ਕਰੋ ਜੀ ।