ਮਾਂ ਨੇ ਬੇਟੀ ਨੂੰ ਸਵਰਗਾਂ ਵਿੱਚ ਭੇਜਣ ਲਈ ਉਸ ਦਾ ਕੀਤਾ ਕਤਲ !!!

ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਨੇ ਲੀਜ਼ਾ ਬੈਟਸਟੋਨ ਨੂੰ ਆਪਣੀ 8 ਸਾਲਾ ਬੱਚੀ ਟੀਗਨ ਬੈਟ ਸਟੋਨ ਦੇ ਕਤਲ ਦੇ ਦੋਸ਼ ਵਿੱਚ ਦੋਸ਼ੀ ਐਲਾਨਿਆ ਹੈ ਅਤੇ ਉਸ ਦੀ ਸਜ਼ਾ ਦਾ ਐਲਾਨ 12 ਜੂਨ ਨੂੰ ਕੀਤਾ ਜਾਵੇਗਾ ।

ਸਾਲ 2014 ਵਿੱਚ ਟੀਗਨ ਬੈਟਸਟੋਨ ਨੂੰ ਉਸ ਦੀ ਮਾਤਾ ਲੀਜ਼ਾ ਬੈਟਸਟੋਨ ਨੇ ਮੂੰਹ ਦੇ ਉੱਤੇ ਪਲਾਸਟਿਕ ਦਾ ਲਿਫਾਫਾ ਚੜ੍ਹਾ ਕੇ ਉਸ ਦਾ ਸਾਹ ਰੋਕ ਉਸ ਦੀ ਹੱਤਿਆ ਕਰ ਦਿੱਤੀ ਸੀ ।

ਮਾਂ ਚਾਹੁੰਦੀ ਸੀ ਬੇਟੀ ਸਵਰਗਾਂ ਵਿੱਚ ਵਸੇ

ਜਦੋਂ ਲੀਜਾ ਤੋਂ ਉਸ ਦੀ ਆਪਣੀ ਬੇਟੀ ਨੂੰ ਕਤਲ ਕਰਨ ਦੇ ਕਾਰਨ ਬਾਰੇ ਪੁੱਛਿਆ ਤਾਂ ਉਸ ਨੇ ਇੱਕ ਬਿਲਕੁਲ ਅਜੀਬ ਜਵਾਬ ਦਿੱਤਾ ।ਉਸ ਨੇ ਕਿਹਾ ਕਿ ਉਹ ਚਾਹੁੰਦੀ ਸੀ ਕਿ ਉਸ ਦੀ ਬੇਟੀ ਸਵਰਗਾਂ ਵਿੱਚ ਪਿਤਾ ਪ੍ਰਭੂ ਜੀਸਸ ਕੋਲ ਵਸੇ ।

ਚੰਗਾ ਨਹੀਂ ਲੱਗਦਾ ਸੀ ਪਤੀ

ਟੀਗਨ ਦਾ ਦੁਨਿਆਵੀ ਪਿਤਾ ਉਸ ਨੂੰ ਚੰਗਾ ਨਹੀਂ ਸੀ ਲੱਗਦਾ ਇਸ ਲਈ ਉਹ ਚਾਹੁੰਦੀ ਸੀ ਕਿ ਉਹ ਉਸ ਕੋਲ ਰਹਿਣ ਦੀ ਬਜਾਏ ਸਵਰਗਾਂ ਵਿੱਚ ਰਹੇ ।

ਇਸ ਮਾਮਲੇ ਵਿੱਚ ਤੋਂ ਟੀਗਨ ਦੇ ਪਿਤਾ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ? ਤਾਂ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਨਾ ਹੀ ਕੋਈ ਜਿੱਤ ਹੈ ਅਤੇ ਨਾ ਹੀ ਕੋਈ ਖੁਸ਼ੀ। ਉਨ੍ਹਾਂ ਦੀ ਬੇਟੀ ਹੁਣ ਹਮੇਸ਼ਾ ਲਈ ਉਸ ਤੋਂ ਦੂਰ ਹੋ ਗਈ ਹੈ ।

ਇਸ ਕਤਲ ਦੇ ਮਾਮਲੇ ਨੂੰ ਸੁਲਝਾਉਣ ਦੇ ਲਈ ਅਦਾਲਤ ਵਿੱਚ ਲਿਜਾ ਦੁਆਰਾ ਫੇਸਬੁੱਕ ਤੇ ਅਪਲੋਡ ਕੀਤੀਆਂ ਹੋਈਆਂ ਵੀਡੀਓਜ਼ ਦਾ ਵੀ ਸਹਾਰਾ ਲਿਆ ਗਿਆ। ਜਿੰਨਾਂ ਵਿੱਚ ਮਾਂ ਕਹਿ ਰਹੀ ਸੀ ਕਿ ਉਹ ਆਪਣੀ ਬੱਚੀ ਨੂੰ ਜੀਸਸ ਕੋਲ ਭੇਜਣਾ ਚਾਹੁੰਦੀ ਹੈ ।