ਮਲੱਠੀ ਖਾਣ ਦੇ ਫਾਇਦੇ

ਅੱਜ ਇਸ ਆਰਟੀਕਲ ਦੇ ਮਾਧਿਅਮ ਰਾਹੀਂ ਮਲੱਠੀ ਦੇ ਫਾਇਦਿਆਂ ਬਾਰੇ ਗੱਲ ਕਰਾਂਗੇ ।ਜੇ ਤੁਸੀਂ ਮੁਲੱਠੀ ਨਹੀਂ ਖਾਂਦੇ ਤਾਂ ਇਸ ਨੂੰ ਰੋਜ਼ਾਨਾ ਖਾਣਾ ਸ਼ੁਰੂ ਕਰ ਦਿਓ ਇਸ ਦੇ ਬਹੁਤ ਸਾਰੇ ਸਰੀਰ ਨੂੰ ਫਾਇਦੇ ਹਨ ।

ਮਲੱਠੀ ਅਮਲਤਾ/ਤੇਜ਼ਾਬ ਨੂੰ ਖਤਮ ਕਰਦੀ ਹੈ ਇਹ ਪੇਟ ਵਿੱਚ ਤੇਜ਼ਾਬ ਨਹੀਂ ਰਹਿਣ ਦਿੰਦੀ ।ਚਬਾ ਚਬਾ ਕੇ ਖਾਣ ਨਾਲ ਮੂੰਹ ਦੀ ਲਾਰ ਵਧਦੀ ਹੈ ਜੋ ਸਰੀਰ ਲਈ ਬਹੁਤ ਚੰਗੀ ਹੁੰਦੀ ਹੈ। ਇਸ ਨੂੰ ਖਾਣ ਨਾਲ ਸਾਡੀ ਆਵਾਜ਼ ਵੀ ਸੁਰੀਲੀ ਬਣਦੀ ਹੈ ।ਆਓ ਹੁਣ ਗੱਲ ਕਰਦੇ ਹਨ ਮੁਲੱਠੀ ਦੇ ਫਾਇਦਿਆਂ ਬਾਰੇ

ਗਲੇ ਦੀ ਖਾਰਸ਼ ਜਾਂ ਗਲਾ ਬੈਠ ਜਾਣਾ

ਮਲੱਠੀ ਸਾਡੇ ਗਲੇ ਲਈ ਚੰਗੀ ਹੁੰਦੀ ਹੈ। ਗਲੇ ਦੀਆਂ ਲੱਗਭੱਗ ਸਾਰੀਆਂ ਸਮੱਸਿਆਵਾਂ ਦਾ ਇਹ ਇਲਾਜ ਕਰਦੀ ਹੈ ।

ਜ਼ਹਿਰ ਦਾ ਅਸਰ ਘੱਟ ਕਰੇ

ਜੇ ਗਲਤੀ ਨਾਲ ਕਿਸੇ ਵਿਅਕਤੀ ਨੂੰ ਜ਼ਹਿਰ ਚੜ੍ਹ ਜਾਵੇ ਪਰ ਉਲਟੀ ਨਾ ਆ ਰਹੀ ਹੋਵੇ ।ਦੋ ਚਮਚ ਮੁਲੱਠੀ ਅਤੇ ਦੋ ਚਮਚ ਮਿਸ਼ਰੀ ਮਿਲਾ ਕੇ ਇੱਕ ਗਿਲਾਸ ਪਾਣੀ ਵਿੱਚ ਗਰਮ ਕਰੋ ਜਦੋਂ ਪਾਣੀ ਕਵਿਤਾ ਗਿਲਾਸ ਰਹਿ ਜਾਵੇ ਤਾਂ ਵਿਅਕਤੀ ਨੂੰ ਪਿਲਾ ਦਿਓ ਇਸ ਨਾਲ ਉਲਟੀ ਆ ਜਾਵੇਗੀ ਅਤੇ ਜ਼ਹਿਰ ਦਾ ਅਸਰ ਘਟ ਜਾਵੇਗਾ ।

ਸਰਦੀ ਖਾਂਸੀ ਜ਼ੁਕਾਮ ਤੋਂ ਰਾਹਤ

ਸਰਦੀ ਦੇ ਦਿਨਾਂ ਵਿੱਚ ਸਰਦੀ ਲੱਗਣ ਤੇ ਜੋ ਛਾਤੀ ਉੱਤੇ ਕਫ ਜੰਮ ਜਾਂਦਾ ਹੈ ।ਜਿਸ ਨਾਲ ਖਾਂਸੀ ਜੁਕਾਮ ਹੁੰਦੀ ਹੈ ਮਲੱਠੀ ਉਸ ਕੱਫ ਨੂੰ ਖਤਮ ਕਰਦੀ ਹੈ ।

ਛਾਤੀ ਵਿੱਚ ਜਲਨ ਜਾਂ ਤੇਜ਼ਾਬ ਬਣਨਾ

ਜੇ ਛਾਤੀ ਵਿੱਚ ਜਲਣ ਹੋਵੇ ਜਾਂ ਤੇਜ਼ਾਬ ਬਣੇ ਮਲੱਠੀ ਉਸ ਨੂੰ ਖਤਮ ਕਰਦੀ ਹੈ ।ਤੇਜ਼ਾਬ ਨਾਲ ਜੋ ਖੱਟੇ ਡਕਾਰ ਆਉਂਦੇ ਹਨ ਮਲੱਠੀ ਉਨ੍ਹਾਂ ਨੂੰ ਵੀ ਖ਼ਤਮ ਕਰਦੀ ਹੈ ।ਜੇ ਤੇਜ਼ਾਬ ਵਧਣ ਨਾਲ ਪੇਟ ਅੰਦਰ ਅਲਸਰ ਬਣ ਚੁੱਕਿਆ ਹੈ ਤਾਂ ਮਲਟੀ ਉਸ ਵਿੱਚ ਵੀ ਦਵਾਈ ਦਾ ਕੰਮ ਕਰਦੀ ਹੈ ।

ਮਰਦਾਨਾ ਕਮਜ਼ੋਰੀ ਦੂਰ ਕਰੇ

ਦਸ ਗ੍ਰਾਮ ਮੁਲੱਠੀ ਸ਼ਹਿਦ ਅਤੇ ਦੇਸੀ ਘਿਓ ਵਿਚ ਮਿਲਾ ਕੇ ਖਾਣ ਨਾਲ ਅਤੇ ਉਸ ਤੋਂ ਬਾਅਦ ਗਰਮ ਦੁੱਧ ਪੀਣ ਨਾਲ ਹਰ ਤਰ੍ਹਾਂ ਦੀ ਕਮਜ਼ੋਰੀ ਦੂਰ ਹੁੰਦੀ ਹੈ ।

ਹਿੱਚਕੀ

ਚਾਹੇ ਕਿੰਨੀ ਵੀ ਹਿੱਚਕੀ ਲੱਗੀ ਹੋਵੇ 5 ਗ੍ਰਾਮ ਮਲੱਠੀ ਚੂਰਨ ਇੱਕ ਚਮਚ ਸ਼ਹਿਦ ਨਾਲ ਲੈਣ ਤੇ ਹਿਚਕੀ ਬੰਦ ਹੋ ਜਾਂਦੀ ਹੈ ।

ਮਿਰਗੀ ਦੇ ਦੌਰੇ ਲਈ

ਜੇ ਕਿਸੇ ਨੂੰ ਮਿਰਗੀ ਦੇ ਦੌਰੇ ਪੈਂਦੇ ਹੋਣ ਤਾਂ ਇਕ ਚਮਚ ਮਲੱਠੀ ਪਾਊਡਰ ਦੇਸੀ ਘਿਓ ਵਿੱਚ ਮਿਲਾ ਕੇ ਦਿਨ ਵਿੱਚ ਤਿੰਨ ਵਾਰ ਰੋਗੀ ਨੂੰ ਚਟਾਉਣ ਨਾਲ ਮਿਰਗੀ ਦੇ ਦੌਰਿਆਂ ਤੋਂ ਰਾਹਤ ਮਿਲਦੀ ਹੈ ।

ਸਾਵਧਾਨੀ ਮੁਲੱਠੀ ਦਾ ਸੇਵਨ ਕਦੇ ਵੀ ਇੱਕ ਸਮੇਂ ਦਸ ਗ੍ਰਾਮ ਤੋਂ ਵੱਧ ਨਹੀਂ ਕਰਨਾ ਚਾਹੀਦਾ ।ਇਸ ਦੀ ਤਸੀਰ ਬਹੁਤ ਜ਼ਿਆਦਾ ਠੰਢੀ ਹੁੰਦੀ ਹੈ ।

ਜੇ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਹ ਵੱਧ ਤੋਂ ਵੱਧ ਸ਼ੇਅਰ ਕਰੋ । ਸਿਹਤ ਸਬੰਧੀ ਹਰ ਜਾਣਕਾਰੀ ਲੈਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਸਬਸਕਰਾਈਬ ਕਰੋ