ਬੱਚਿਆਂ ਦੇ ਤੋਤਲਾ ਬੋਲਣ ਦੀ ਸਮੱਸਿਆ ਲਈ ਘਰੇਲੂ ਨੁਸਖੇ

ਛੋਟੀ ਉਮਰ ਵਿੱਚ ਅਕਸਰ ਮਜ਼ਾਕ ਮਜ਼ਾਕ ਵਿੱਚ ਬੱਚੇ ਤੁਤਲਾ ਕੇ ਬੋਲਦੇ ਹਨ । ਕਈ ਵਾਰ ਬਚਪਨ ਵਿੱਚ ਬੱਚਿਆਂ ਦੇ ਤੁਤਲਾਉਣ ਦੀ ਆਦਤ ਵੱਡੇ ਹੋ ਕੇ ਵੀ ਨਹੀਂ ਜਾਂਦੀ । ਅਕਸਰ ਬੱਚਿਆਂ ਦੇ ਮਾਤਾ-ਪਿਤਾ ਬੱਚਿਆਂ ਦੇ ਤੋਤਲਾ ਕੇ ਬੋਲਣ ਦੀ ਆਦਤ ਤੋਂ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ ।

ਉਹ ਬੱਚਿਆਂ ਦੀ ਇਸ ਆਦਤ ਨੂੰ ਦੂਰ ਕਰਨ ਲਈ ਕਈ ਕੋਸ਼ਿਸ਼ਾਂ ਕਰਦੇ ਹਨ । ਪਰ ਕੋਈ ਫਰਕ ਨਹੀਂ ਪੈਂਦਾ । ਜੇਕਰ ਛੋਟੀ ਉਮਰ ਵਿੱਚ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਬੱਚੇ ਦਾ ਤੁਤਲਾ ਕੇ ਬੋਲਣਾ ਜ਼ਿੰਦਗੀ ਭਰ ਨਹੀਂ ਜਾਂਦਾ ।

ਦਵਾਈਆਂ ਅਤੇ ਟ੍ਰੀਟਮੈਂਟ ਦੇ ਨਾਲ-ਨਾਲ ਇਸ ਸਮੱਸਿਆ ਨੂੰ ਘਰੇਲੂ ਨੁਸਖਿਆਂ ਨਾਲ ਵੀ ਦੂਰ ਕੀਤਾ ਜਾ ਸਕਦਾ ਹੈ । ਹੁਣ ਗੱਲ ਕਰਦੇ ਹਾਂ ਤੋਤਲਾ ਕੇ ਬੋਲਣ ਦੀ ਸਮੱਸਿਆ ਨੂੰ ਦੂਰ ਕਰਨ ਲਈ ਘਰੇਲੂ ਨੁਸਖਿਆਂ ਬਾਰੇ ।

ਘਰੇਲੂ ਨੁਸਖੇ

ਆਵਲਾ

ਬੱਚੇ ਦੇ ਤੁਤਲਾ ਕੇ ਬੋਲਣ ਦੀ ਸਮੱਸਿਆ ਦੂਰ ਕਰਨ ਲਈ ਉਸ ਨੂੰ ਰੋਜ਼ਾਨਾ ਕੱਚਾ ਆਂਵਲਾ ਜ਼ਰੂਰ ਖਿਲਾਓ । ਇਸ ਤੋਂ ਇਲਾਵਾ ਆਂਵਲੇ ਦੇ ਪਾਊਡਰ ਵਿੱਚ ਦੇਸੀ ਘਿਉ ਮਿਲਾ ਕੇ ਖਵਾਉਣ ਨਾਲ ਬੱਚੇ ਦੇ ਤੁਤਲਾ ਕੇ ਬੋਲਣ ਦੀ ਸਮੱਸਿਆ ਦੂਰ ਹੋ ਜਾਵੇਗੀ ।

ਬਾਦਾਮ

ਰੋਜ਼ਾਨਾ ਰਾਤ ਨੂੰ 10 ਬਦਾਮ ਪਾਣੀ ਵਿੱਚ ਭਿਓਂ ਕੇ ਰੱਖੋ ਅਤੇ ਸਵੇਰੇ ਛਿਲਕਾ ਉਤਾਰ ਕੇ ਪੀਸ ਕੇ ਮੱਖਣ ਮਿਲਾ ਕੇ ਬੱਚੇ ਨੂੰ ਖਿਲਾਓ।

ਕਾਲੀ ਮਿਰਚ

ਬੱਚੇ ਨੇ ਤੋਤਲਾ ਕੇ ਬੋਲਣ ਦੀ ਸਮੱਸਿਆ ਦੂਰ ਕਰਨ ਲਈ ਕਾਲੀਆਂ ਮਿਰਚਾਂ ਅਤੇ ਬਾਦਾਮ ਪੀਸ ਲਓ ਅਤੇ ਮਿਸ਼ਰੀ ਮਿਲਾ ਕੇ ਬੱਚੇ ਨੂੰ 10 ਦਿਨ ਤੱਕ ਦਿਓ ।

ਛੁਹਾਰਾ

ਰਾਤ ਨੂੰ ਬੱਚੇ ਨੂੰ ਸੌਣ ਤੋਂ ਪਹਿਲਾਂ ਇਕ ਗਲਾਸ ਦੁੱਧ ਵਿੱਚ 3-4 ਛੁਹਾਰੇ ਉਬਾਲ ਕੇ ਬੱਚੇ ਨੂੰ ਪਿਲਾਓ । ਅਤੇ ਬੱਚੇ ਨੂੰ ਇੱਕ ਘੰਟੇ ਤੱਕ ਪਾਣੀ ਨਾਂ ਪੀਣ ਦਿਓ । ਕੁਝ ਦਿਨਾਂ ਵਿੱਚ ਹੀ ਤੁਤਲਾ ਕੇ ਬੋਲਣ ਦੀ ਸਮੱਸਿਆ ਦੂਰ ਹੋ ਜਾਵੇਗੀ ।

ਸੌਂਫ

ਇੱਕ ਗਿਲਾਸ ਪਾਣੀ ਵਿੱਚ 5 ਗ੍ਰਾਮ ਸੌਂਫ ਨੂੰ ਕੁੱਟ ਕੇ ਕੁਝ ਸਮੇਂ ਲਈ ਉਬਾਲੋ । ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਵਿੱਚ ਮਿਸ਼ਰੀ ਅਤੇ ਗਾਂ ਦਾ ਦੁੱਧ ਮਿਲਾ ਕੇ ਬੱਚੇ ਨੂੰ ਪਿਲਾਓ । ਤੋਤਲਾ ਕੇ ਬੋਲਣ ਦੀ ਸਮੱਸਿਆ ਠੀਕ ਹੋ ਜਾਵੇਗੀ ।

ਜਾਣਕਾਰੀ ਚੰਗੀ ਲੱਗੀ ਤਾਂ ਵੱਧ ਵੱਧ ਸ਼ੇਅਰ ਜ਼ਰੂਰ ਕਰੋ ਅਤੇ ਫੇਸਬੁੱਕ ਤੇ ਸੇਧ ਜ਼ਰੂਰ ਲਾਈਕ ਕਰੋ ।

ਧੰਨਵਾਦ