ਬ੍ਰੇਨ ਟਿਊਮਰ ਹੋਣ ਦੇ ਮੁੱਖ ਕਾਰਨ , ਲੱਛਣ ਅਤੇ ਇਲਾਜ

ਟਿਊਮਰ ਇੱਕ ਤਰ੍ਹਾਂ ਦੀ ਗੰਢ ਹੁੰਦੀ ਹੈ ਇਹ ਗੰਢ ਕਿਸੇ ਵੀ ਚੀਜ਼ ਦੀ ਹੋ ਸਕਦੀ ਹੈ ।

ਇਸ ਗੰਢ ਸਾਡੇ ਬ੍ਰੇਨ ਦੇ ਕਿਸੇ ਵੀ ਹਿੱਸੇ ਨੂੰ ਨੂੰ ਪ੍ਰਭਾਵਿਤ ਕਰ ਸਕਦੀ ਹੈ ਜੇਕਰ ਇਹ ਗੰਢ ਬ੍ਰੇਨ ਦੇ ਸੱਜੇ ਪਾਸੇ ਹੈ ਤਾਂ ਸਾਡੇ ਸਰੀਰ ਦਾ ਖੱਬਾ ਪਾਸਾ ਪ੍ਰਭਾਵਿਤ ਹੋਵੇਗਾ ਜੇ ਇਹ ਖੱਬੇ ਪਾਸੇ ਹੈ ਤਾਂ ਸਾਡੇ ਸਰੀਰ ਦਾ ਸੱਜਾ ਪਾਸਾ ਪ੍ਰਭਾਵਿਤ ਹੋਵੇਗਾ।

ਕਿਉਂਕਿ ਸਾਡੇ ਬ੍ਰੇਨ ਦਾ ਸੱਜਾ ਪਾਸਾ ਸਾਡੇ ਸਰੀਰ ਦੇ ਖੱਬੇ ਪਾਸੇ ਨੂੰ ਕੰਟਰੋਲ ਕਰਦਾ ਹੈ ਅਤੇ ਖੱਬਾ ਪਾਸਾ ਸੱਜੇ ਪਾਸੇ ਨੂੰ ਕੰਟਰੋਲ ਕਰਦਾ ਹੈ ।

ਬ੍ਰੇਨ ਟਿਊਮਰ ਹੋਣ ਦੇ ਮੁੱਖ ਕਾਰਨ

ਹਾਨੀਕਾਰਕ ਕਿਰਨਾਂ –

ਜਿਹੜੇ ਲੋਕ ਇੱਕ ਘੰਟੇ ਤੋਂ ਜ਼ਿਆਦਾ ਫੋਨ ਤੇ ਗੱਲ ਕਰਦੇ ਹਨ ।ਉਨ੍ਹਾਂ ਵਿੱਚ ਬ੍ਰੇਨ ਟਿਊਮਰ ਹੋਣ ਦਾ ਖਤਰਾ ਵਧ ਜਾਂਦਾ ਹੈ

ਕਿਸੇ ਪਰਿਵਾਰਿਕ ਮੈਂਬਰ ਨੂੰ ਪਹਿਲਾਂ ਤੋਂ ਹੀ ਬ੍ਰੇਨ ਟਿਊਮਰ ਹੋਣ ਤੇ ਵੀ ਇਸ ਦਾ ਖਤਰਾ ਵਧ ਜਾਂਦਾ ਹੈ ।

ਵਧਦੀ ਉਮਰ ਨੂੰ ਵੀ ਬ੍ਰੇਨ ਟਿਊਮਰ ਹੋਣ ਦਾ ਮੁੱਖ ਕਾਰਨ ਦੱਸਿਆ ਜਾਂਦਾ ਹੈ

ਕਿਸੇ ਸੱਟ ਦਾ ਲੱਗਣਾ –

ਸਿਰ ਤੇ ਸੱਟ ਲੱਗ ਜਾਣ ਕਰਕੇ ਵੀ ਬ੍ਰੇਨ ਟਿਊਮਰ ਹੋਣ ਦੀ ਸੰਭਾਵਨਾ ਰਹਿੰਦੀ ਹੈ ।

ਬ੍ਰੇਨ ਟਿਊਮਰ ਦੇ ਲੱਛਣ

ਬਹੁਤ ਜ਼ਿਆਦਾ ਸਿਰਦਰਦ ਦਾ ਰਹਿਣਾ ।

ਬਿਨਾਂ ਕਿਸੇ ਕਾਰਨ ਤੋਂ ਉਲਟੀ ਆਉਣ ।

ਨਜ਼ਰ ਖਰਾਬ ਹੋਣਾ , ਧੁੰਦਲਾ ਦਿਖਾਈ ਦੇਣ ਲੱਗ ਜਾਣ ।

ਹੱਥਾਂ ਪੈਰਾਂ ਦਾ ਕੰਬਣਾ।

ਸੁਣਨ ਵਿੱਚ ਦਿੱਕਤ ਹੋਣ ।

ਯਾਦਦਾਸ਼ਤ ਕਮਜ਼ੋਰ ਹੋਣ ।

ਬੋਲਣ ਵਿੱਚ ਦਿੱਕਤ ਆਉਣ ।

ਨੀਂਦ ਨਾ ਆਉਣਾ ਅਤੇ ਜ਼ਿਆਦਾ ਥਕਾਵਟ ਰਹਿਣਾ ।

ਬ੍ਰੇਨ ਟਿਊਮਰ ਦਾ ਇਲਾਜ

ਜ਼ਿਆਦਾਤਰ ਬ੍ਰੇਨ ਟਿਊਮਰ ਸਰਜਰੀ ਨਾਲ ਹੀ ਹਟਾਏ ਜਾਂਦੇ ਹਨ । ਪਰ ਕੁਝ ਬ੍ਰੇਨ ਟਿਊਮਰ ਨੂੰ ਘੱਟ ਕਰਨ ਜਾਂ ਖ਼ਤਮ ਕਰਨ ਲਈ ਰੇਡੀਏਸ਼ਨ ਜਾਂ ਕੀਮੋਥੇਰੇਪੀ ਕੀਤੀ ਜਾਂਦੀ ਹੈ ।
ਬ੍ਰੇਨ ਟਿਊਮਰ ਜਿਹੀ ਬੀਮਾਰੀ ਹੋਣ ਤੇ ਡਾਕਟਰ ਤੋਂ ਸਲਾਹ ਜ਼ਰੂਰ ਲਓ ।

ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਅਤੇ ਸਿਹਤ ਸਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਸਿਹਤ ਪੇਜ ਜ਼ਰੂਰ ਸਬਸਕਰਾਈਬ ਕਰੋ ।