ਫੈਟੀ ਲੀਵਰ ਠੀਕ ਕਰਨ ਦੇ ਘਰੇਲੂ ਉਪਾਅ

ਅੱਜ ਕੱਲ੍ਹ ਜਿਗਰ ਦਾ ਫੈਟੀ ਹੋਣਾ ਆਮ ਜੀ ਗੱਲ ਬਣ ਗਿਆ ਹੈ । ਜਿਗਰ ਸਾਡੇ ਸਰੀਰ ਦਾ ਇਕ ਮਹੱਤਵਪੂਰਨ ਅੰਗ ਹੈ । ਫੈਟੀ ਲੀਵਰ ਇਕ ਅਜਿਹੀ ਸਥਿਤੀ ਹੈ ਜਿਸ ਵਿੱਚ ਜਿਗਰ ਦੇ ਵਿੱਚ ਚਰਬੀ ਦੀ ਮਾਤਰਾ ਵੱਧ ਜਾਂਦੀ ਹੈ ।

ਜੇ ਇਸ ਦਾ ਠੀਕ ਸਮੇਂ ਤੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਇੱਕ ਵੱਡੀ ਸਮੱਸਿਆ ਬਣ ਸਕਦੀ ਹੈ । ਜਿਸ ਨੂੰ ਲੀਵਰ ਸਿਰੋਸਿਸ ਜਾਂ ਲਿਵਰ ਡੈਮੇਜ ਵੀ ਕਹਿੰਦੇ ਹਾਂ । ਅੱਜ ਦੇ ਇਸ ਆਰਟੀਕਲ ਵਿੱਚ ਗੱਲ ਕਰਾਂਗੇ ਲਿਵਰ ਦੀ ਬੀਮਾਰੀ ਤੋਂ ਛੁਟਕਾਰਾ ਪਾਉਣ ਦੇ ਕੁਝ ਘਰੇਲੂ ਨੁਸਖਿਆਂ ਬਾਰੇ ।

ਕਰੇਲਾ

ਫੈਟੀ ਲੀਵਰ ਦੇ ਇੱਕ ਕੇਸ ਵਿੱਚ ਕਰੇਲਾ ਇੱਕ ਪ੍ਰਭਾਵੀ ਘਰੇਲੂ ਨੁਸਖਾ ਮੰਨਿਆ ਜਾਂਦਾ ਹੈ । ਕਰੇਲਾ ਜਿਗਰ ਦੇ ਕੰਮਕਾਜ ਲਈ ਬਹੁਤ ਚੰਗਾ ਹੁੰਦਾ ਹੈ ।ਜੇ ਲਿਵਰ ਫੈਟੀ ਹੋਵੇ ਤੱਕ ਕਰੇਲੇ ਦੀ ਸਬਜ਼ੀ ਖਾਣਾ ਜਾਂ ਕਰੇਲੇ ਦਾ ਜੂਸ ਪੀਣਾ ਬਹੁਤ ਲਾਹੇਵੰਦ ਹੁੰਦਾ ਹੈ ।

ਅਲਸੀ

ਅਲਸੀ ਫੈਟੀ ਲੀਵਰ ਦੇ ਉਪਚਾਰ ਲਈ ਬਹੁਤ ਉਪਯੋਗੀ ਹੈ । ਅਲਸੀ ਦੇ ਸੇਵਨ ਨਾਲ ਜਿਗਰ ਸਵੱਸਥ ਰਹਿੰਦਾ ਹੈ । ਰੋਜ਼ਾਨਾ ਪਾਣੀ ਦੇ ਨਾਲ ਇੱਕ ਚਮਚ ਅਲਸੀ ਦੇ ਬੀਜਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ।

ਮੁਲੱਠੀ

ਲੀਕੋਰਸ ਯਾਨੀ ਕਿ ਮੁਲੱਠੀ ਇੱਕ ਅਜਿਹੀ ਉਪਯੋਗੀ ਜੜ੍ਹੀ ਬੂਟੀ ਹੈ । ਜੋ ਲੀਵਰ ਲਈ ਬਹੁਤ ਲਾਹੇਵੰਦ ਹੈ । ਮਲੱਠੀ ਜਿਗਰ ਨਾਲ ਨਾਲ ਜੁੜੇ ਅੰਜਾਇਮ ਦੀ ਗਤੀਵਿਧੀ ਨਾਰਮਲ ਕਰਨ ਵਿੱਚ ਮਦਦ ਕਰਦੀ ਹੈ । ਇਹ ਲੀਵਰ ਵਿਚਲੇ ਵਿਸ਼ੈਲੇ ਪਦਾਰਥ ਬਾਹਰ ਕੱਢਦੀ ਹੈ ।

ਆਮਲਾ

ਇਸ ਵਿੱਚ ਮੌਜੂਦ ਸ਼ਕਤੀਸ਼ਾਲੀ ਐਂਟੀ ਆਕਸੀਡੈਂਟ ਜਿਗਰ ਦੇ ਕੰਮਕਾਜ ਨੂੰ ਵਧਾਉਣ ਵਿਚ ਮਦਦ ਕਰਦੇ ਹਨ। ਇਹ ਸਰੀਰ ਵਿੱਚੋਂ ਹਾਨੀਕਾਰ ਪਦਾਰਥ ਬਾਹਰ ਕੱਢਦਾ ਹੈ। ਫੈਟੀ ਲਿਵਰ ਦੇ ਕੇਸ ਵਿੱਚ ਰੋਜ਼ਾਨਾ ਦੋ ਤਿੰਨ ਆਮਲੇ ਖਾਓ ।

ਅਦਰਕ

ਅਦਰਕ ਜਿਗਰ ਦੇ ਉਪਚਾਰ ਲਈ ਬਹੁਤ ਚੰਗਾ ਕੰਮ ਕਰਦਾ ਹੈ। ਇਹ ਜਿਗਰ ਦੇ ਅਨਜਾਈਮ ਦੇ ਗੈਰ ਜ਼ਰੂਰੀ ਕੰਮ ਰੋਕਦਾ ਹੈ ਅਤੇ ਜਿਗਰ ਨੂੰ ਖਰਾਬ ਨਹੀਂ ਹੋਣ ਦਿੰਦਾ ।

ਹਲਦੀ

ਹਲਦੀ ਐਂਟੀ ਆਕਸੀਡੈਂਟ ਹੁੰਦੀ ਹੈ । ਫੈਟੀ ਲੀਵਰ ਦੇ ਰੋਗ ਵਿੱਚ ਲੜਨ ਤੋਂ ਮਦਦ ਕਰਦੀ ਹੈ । ਇਹ ਸਰੀਰ ਵਿਚਲੇ ਵਿਸ਼ੈਲੇ ਤੱਤ ਨਸ਼ਟ ਕਰਦੀ ਹੈ ।

ਖੱਟੇ ਫਲ

ਖੱਟੇ ਫਲ ਜਿਵੇਂ ਸੰਤਰਾ, ਕਿੰਨੂ, ਮਾਲਟਾ, ਨਿੰਬੂ ਇਨ੍ਹਾਂ ਦੇ ਵਿੱਚ ਵਿਟਾਮਿਨ ਸੀ ਹੁੰਦਾ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਇਹ ਫੈਟ ਸਰੀਰ ਵਿੱਚੋਂ ਖਤਮ ਕਰਨ ਲਈ ਬਹੁਤ ਉਪਯੋਗੀ ਮੰਨੇ ਜਾਂਦੇ ਹਨ ।

ਸੇਬ ਦਾ ਸਿਰਕਾ

ਸੇਬ ਦਾ ਸਿਰਕਾ ਜਿਸ ਨੂੰ ਐਪਲ ਸੀਡਰ ਵਿਨੇਗਰ ਕਹਿੰਦੇ ਹਨ । ਜਿਗਰ ਦੀ ਚਰਬੀ ਨੂੰ ਬਹੁਤ ਛੇਤੀ ਖੋਰਦਾ ਹੈ ਅਤੇ ਜਿਗਰ ਦੇ ਹਾਲਾਤ ਵੀ ਸੁਧਾਰਦਾ ਹੈ ।

ਉਮੀਦ ਹੈ ਦੋਸਤੋ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ । ਜੇ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਜ਼ਰੂਰ ਕਰੋ। ਤਾਂ ਜੋ ਉਹ ਵੀ ਇਸ ਜਾਣਕਾਰੀ ਤੋਂ ਫਾਇਦਾ ਉਠਾ ਸਕਣ ।

॥ਧੰਨਵਾਦ॥