ਫੇਫੜਿਆਂ ਦੀ ਸਫਾਈ ਲਈ ਬਹੁਤ ਫ਼ਾਇਦੇਮੰਦ ਹੈ ਸ਼ਲਗਮ ਫੇਫੜਿਆਂ ਵਿੱਚ ਜਮ੍ਹਾਂ ਹੋਈ ਬਲਗਮ ਕਰਦਾ ਹੈ ਦੂਰ

ਸ਼ਲਗਮ ਇੱਕ ਅਜਿਹੀ ਸਬਜ਼ੀ ਹੈ, ਜਿਸ ਵਿੱਚ ਕੈਲੋਰੀ ਨਾਮਾਤਰ ਹੁੰਦੀ ਹੈ। ਇਸ ਤੋਂ ਇਲਾਵਾ ਇਸ ਅੰਦਰ ਐਂਟੀ ਆਕਸੀਡੈਂਟ, ਵਿਟਾਮਿਨ ਭਾਰੀ ਮਾਤਰਾ ਵਿੱਚ ਤੇ ਨਾਲ ਹੀ ਪ੍ਰੋਟੀਨ ਅਤੇ ਮਿਨਰਲ ਹੁੰਦੇ ਹਨ ।

ਸ਼ਲਗਮ ਤੁਰੰਤ ਐਨਰਜੀ ਦੇਣ ਦੇ ਨਾਲ ਨਾਲ ਸਰੀਰ ਦੀ ਇਮਿਊਨਿਟੀ ਨੂੰ ਵਧਾਉਂਦਾ ਹੈ । ਸ਼ਲਗਮ ਦਾ ਰਾਤ ਦੇ ਸਮੇਂ ਰੋਜ਼ਾਨਾ ਇਸਤੇਮਾਲ ਸਰੀਰ ਦੇ ਵਿੱਚੋਂ ਫਰੀ ਰੈਡੀਕਲ ਖਤਮ ਕਰਦਾ ਹੈ ।।ਜੇ ਫੇਫੜਿਆਂ ਦੀ ਗੱਲ ਕਰੀਏ ਤਾਂ ਸ਼ਲਗਮ ਖਾਣ ਨਾਲ ਫੇਫੜੇ ਠੀਕ ਹੁੰਦੇ ਹਨ ਅਤੇ ਉਨ੍ਹਾਂ ਦੀ ਗੰਦਗੀ ਬਾਹਰ ਨਿਕਲਦੀ ਹੈ ।।ਇਸ ਦੇ ਨਾਲ ਹੀ ਜੇ ਕਿਸੇ ਨੂੰ ਬਲਗਮ ਰਹਿੰਦੀ ਹੋਵੇ ਜਾਂ ਫੇਫੜਿਆਂ ਵਿੱਚ ਬਲਗਮ ਜੰਮ ਜਾਵੇ ਜਾਂ ਫੇਫੜਿਆਂ ਵਿੱਚ ਸੋਜ ਆ ਜਾਵੇ, ਉਨ੍ਹਾਂ ਕੇਸਾਂ ਵਿੱਚ ਵੀ ਸ਼ਲਗਮ ਬਹੁਤ ਲਾਭਦਾਇਕ ਹੈ ।

ਫੇਫੜਿਆਂ ਲਈ ਫਾਇਦੇਮੰਦ

ਸਿਗਰਟ ਦੇ ਧੂੰਏਂ ਦੇ ਵਿੱਚ ਪਾਇਆ ਜਾਣ ਵਾਲਾ ਕਾਰਸੀਜੈਨੋਕ ਨਾਂ ਦਾ ਤੱਤ ਸਰੀਰ ਦੇ ਵਿੱਚ ਵਿਟਾਮਿਨ ਏ ਦੀ ਕਮੀ ਕਰ ਦਿੰਦਾ ਹੈ। ਜਿਸ ਦੇ ਫਲਸਵਰੂਪ ਫੇਫੜਿਆਂ ਦੀ ਸੋਜ ਅਤੇ ਹੋਰ ਸਮੱਸਿਆਵਾਂ ਹੋ ਜਾਂਦੀਆਂ ਹਨ। ਸ਼ਲਗਮ ਖਾਣ ਨਾਲ ਇਹ ਕਮੀ ਦੂਰ ਹੁੰਦੀ ਹੈ ਅਤੇ ਫੇਫੜੇ ਤੰਦਰੁਸਤ ਬਣਦੇ ਹਨ ।

ਵਿਗਿਆਨ ਵਿੱਚ ਸ਼ਲਗਮ ਨੂੰ ਇੱਕ ਸਬਜ਼ੀ ਨਹੀਂ ਫਲ ਮੰਨਿਆ ਗਿਆ ਹੈ। ਕਿਉਂਕਿ ਅਸੀਂ ਇਸ ਨੂੰ ਕੱਚਾ ਵੀ ਖਾ ਸਕਦੇ ਹਾਂ। ਇਸ ਦੀਆਂ ਜੜ੍ਹਾਂ ਵਿੱਚ ਕਈ ਮਿਨਰਲ ਅਤੇ ਵਿਟਾਮਿਨ ਹੁੰਦੇ ਹਨ । ਇਹ ਵਿਟਾਮਿਨ ਏ, ਵਿਟਾਮਿਨ ਸੀ ਕੈਰੋਟੀਨਾਈਡ ਅਤੇ ਲਿਊਟੀਨ ਵਰਗੇ ਐਂਟੀਆਕਸੀਡੈਂਟ ਦਾ ਸਰੋਤ ਹੈ। ਇਸ ਤੋਂ ਇਲਾਵਾ ਇਸ ਦੇ ਪੱਤੇ ਵਿਟਾਮਨ ਕੇ ਦਾ ਬਹੁਤ ਵੱਡਾ ਸਰੋਤ ਹਨ ਇਸ ਤੋਂ ਇਲਾਵਾ ਇਸ ਵਿੱਚ ਕੈਲਸ਼ੀਅਮ, ਕਾਪਰ, ਆਇਰਨ, ਮੈਗਨੀਜ਼ ਵਰਗੇ ਮਹੱਤਵਪੂਰਨ ਮਿਨਰਲ ਹੁੰਦੇ ਹਨ ।

ਸ਼ਲਗਮ ਤੇ ਹੋਰ ਲਾਭ

ਪੇਟ ਦੀ ਸਫ਼ਾਈ

ਸ਼ਲਗਮ ਦੇ ਅੰਦਰ ਉੱਚ ਮਾਤਰਾ ਵਿਚ ਫਾਈਬਰ ਪਾਇਆ ਜਾਂਦਾ ਹੈ ਜੋ ਪਾਚਨ ਪ੍ਰਣਾਲੀ ਨੂੰ ਤੰਦਰੁਸਤ ਰੱਖਦਾ ਹੈ ।ਅਤੇ ਇਸ ਵਿੱਚ ਇੱਕ ਖ਼ਾਸ ਕਿਸਮ ਦਾ ਬੈਕਟੀਰੀਆ ਹੁੰਦਾ ਹੈ ਜੋ ਪੇਟ ਦੀ ਸਫਾਈ ਦੀ ਪ੍ਰਕਿਰਿਆ ਵਿੱਚ ਮਦਦ ਕਰਦਾ ਹੈ ।

ਅਲਸਰ ਦੂਰ ਕਰੇ

ਸ਼ਲਗਮ ਦੇ ਵਿੱਚ ਐਂਟੀ ਆਕਸੀਡੈਂਟ ਅਤੇ ਫਾਇਟੋ ਕੈਮੀਕਲਜ਼ ਉੱਚ ਮਾਤਰਾ ਵਿੱਚ ਹੁੰਦੇ ਹਨ ਜੋ ਸਰੀਰ ਦੇ ਕਿਸੇ ਵੀ ਅੰਗ ਵਿੱਚ ਅਲਸਰ ਦੀ ਸੰਭਾਵਨਾ ਨੂੰ ਘੱਟ ਕਰਦੇ ਹਨ।

ਦਿਲ ਲਈ ਫਾਇਦੇਮੰਦ

ਸ਼ਲਗਮ ਐਂਟੀ ਇੰਫਲਾਮੇਟਰੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਹ ਗੁਣ ਸਾਨੂੰ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਂਦੇ ਹਨ। ਸ਼ਲਗਮ ਦੇ ਵਿੱਚ ਫੋਲੇਟ ਹੁੰਦਾ ਹੈ, ਜਿਹੜਾ ਸਾਡੇ ਦਿਲ ਦੀ ਕਾਰਜ ਪ੍ਰਣਾਲੀ ਨੂੰ ਵਧਾਉਂਦਾ ਹੈ ।

ਹੱਡੀਆਂ ਦੀ ਮਜ਼ਬੂਤੀ

ਕੈਲਸ਼ੀਅਮ ਅਤੇ ਪੋਟਾਸ਼ੀਅਮ ਦਾ ਮਹੱਤਵਪੂਰਨ ਸਰੋਤ ਹੋਣ ਦੇ ਕਾਰਨ ਇਹ ਹੱਡੀਆਂ ਦੇ ਵਿਕਾਸ ਲਈ ਬਹੁਤ ਮਦਦ ਕਰਦਾ ਹੈ। ਇਸਦਾ ਨਿਯਮਤ ਰੂਪ ਵਿਚ ਸੇਵਨ ਕਰਨ ਨਾਲ ਆਸਟੀਓਫ੍ਰਾਸਿਸ ਜਿਸ ਨੂੰ ਹੱਡੀਆਂ ਦਾ ਖੁਰਨਾ ਕਹਿੰਦੇ ਹਨ, ਉਸ ਨੂੰ ਇਹ ਖਤਮ ਕਰਦਾ ਹੈ।

ਬਵਾਸੀਰ ਲਈ ਲਾਭਦਾਇਕ

ਸ਼ਲਗਮ ਦੀ ਰੋਗਨਾਸ਼ਕ ਸ਼ਕਤੀ ਬਵਾਸੀਰ ਵਰਗੀਆਂ ਬਿਮਾਰੀਆਂ ਦਾ ਅਸਰ ਘਟਾਉਣ ਵਿੱਚ ਵੀ ਬਹੁਤ ਕਾਮਯਾਬ ਹੈ। ਨਿਯਮਿਤ ਰੂਪ ਵਿੱਚ ਇਸ ਦੇ ਉਪਯੋਗ ਨਾਲ ਕਿਡਨੀ ਦੀ ਪੱਥਰੀ ਹੋਣ ਦੀ ਸੰਭਾਵਨਾ ਬਹੁਤ ਘੱਟ ਦੀ ਹੈ।

ਜ਼ੀਰੋ ਕੈਲੋਰੀ ਭੋਜਨ

ਸ਼ਲਗਮ ਦੇ ਅੰਦਰ ਕੈਲੋਰੀ ਦੀ ਮਾਤਰਾ ਨਾਮਾਤਰ ਹੁੰਦੀ ਹੈ। ਜਿਸ ਕਾਰਨ ਇਹ ਵਜ਼ਨ ਘਟਾਉਣ ਵਿੱਚ ਵੀ ਬਹੁਤ ਮਦਦ ਕਰਦਾ ਹੈ।

ਪਸੀਨੇ ਦੀ ਦੁਰਗੰਧ

ਬਹੁਤ ਸਾਰੇ ਲੋਕਾਂ ਦੇ ਪਸੀਨੇ ਵਿੱਚੋਂ ਦੁਰਗੰਧ ਆਉਂਦੀ ਹੈ ਅਜਿਹੇ ਲੋਕਾਂ ਨੂੰ ਸ਼ਲਗਮ ਜ਼ਰੂਰ ਖਾਣਾ ਚਾਹੀਦਾ ਹੈ। ਸ਼ਲਗਮ ਖਾਣ ਨਾਲ ਪਸੀਨੇ ਦੀ ਦੁਰਗੰਧ ਖਤਮ ਹੋ ਜਾਂਦੀ ਹੈ ।

ਉਮੀਦ ਹੈ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਇਸ ਜਾਣਕਾਰੀ ਨੂੰ ਸ਼ੇਅਰ ਜ਼ਰੂਰ ਕਰੋ ਜੀ।

ਧੰਨਵਾਦ