ਪੋਟਾਸ਼ਿਅਮ ਦੀ ਕਮੀਂ ਤੇ ਇਸਦੇ ਸਰੀਰ ਉਪਰ ਪੈਣ ਵਾਲੇ ਪ੍ਰਭਾਵ

ਆਮ ਤੌਰ ਤੇ ਲੋਕ ਵਿਟਾਮਿਨ, ਪ੍ਰੋਟੀਨ, ਮਿਨਰਲ ਤੇ ਆਇਰਨ ਨੂੰ ਸਰੀਰ ਦੇ ਲਈ ਜ਼ਰੂਰੀ ਤੱਤ ਮੰਨਦੇ ਹਨ ਪੋਟਾਸ਼ਿਅਮ ਨੂੰ ਅਕਸਰ ਨਜ਼ਰਅੰਦਾਜ਼ ਕਰ ਦਿੰਦੇ ਹਨ ।ਪਰ ਪੋਟਾਸ਼ਿਅਮ ਦੀ ਕਮੀ ਨਾਲ ਸਰੀਰ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪੋਟਾਸ਼ਿਅਮ ਇੱਕ ਅਜਿਹਾ ਮਿਨਰਲ ਹੈ ਜੋ ਸਰੀਰ ਦੇ ਲਈ ਬਹੁਤ ਮਹੱਤਵਪੂਰਨ ਹੈ । ਪੋਟਾਸ਼ਿਅਮ ਦਿਲ, ਕਿਡਨੀ ਅਤੇ ਸਰੀਰ ਦੇ ਕਈ ਹੋਰ ਅੰਗਾਂ ਦੇ ਸਹੀ ਤਰੀਕੇ ਨਾਲ ਕੰਮ ਕਰਨ ਲਈ ਬਹੁਤ ਜ਼ਰੂਰੀ ਹੈ । ਇਸ ਤੋਂ ਇਲਾਵਾ ਇਹ ਸਰੀਰ ਦੀਆਂ ਕੋਸ਼ਿਕਾਵਾਂ, ਨਸਾਂ ਅਤੇ ਮਾਸਪੇਸ਼ੀਆਂ ਲਈ ਬਹੁਤ ਜ਼ਰੂਰੀ ਹੈ ।

ਪੋਟਾਸ਼ਿਅਮ ਦੀ ਕਮੀ ਨਾਲ ਹੋਣ ਵਾਲੇ ਨੁਕਸਾਨ

ਇਸ ਤੋਂ ਇਲਾਵਾ ਪੋਟਾਸ਼ਿਅਮ ਦਾ ਮੁੱਖ ਕੰਮ ਸਾਡੇ ਦਿਮਾਗ ਅਤੇ ਸਰੀਰ ਦੇ ਬਾਕੀ ਅੰਗਾਂ ਵਿੱਚ ਤਾਲਮੇਲ ਰੱਖਣਾ ਹੁੰਦਾ ਹੈ । ਪੋਟਾਸ਼ਿਅਮ ਦੀ ਕਮੀ ਨਾਲ ਦਿਮਾਗ ਦਾ ਤਾਲਮੇਲ ਸਰੀਰ ਦੇ ਅੰਗਾਂ ਨਾਲ ਠੀਕ ਨਹੀਂ ਬੈਠਦਾ ਦਿਮਾਗ ਵਿੱਚ ਗਲਤ ਵਿਚਾਰ ਆਉਂਦੇ ਹਨ ਤੇ ਕਈ ਵਾਰੀ ਪਾਗਲਪਨ ਵਰਗੀ ਸਥਿਤੀ ਵੀ ਉਤਪੰਨ ਹੋ ਸਕਦੀ ਹੈ ।

ਇਹ ਦਿਮਾਗ ਤੇ ਸੋਚਣ ਦੀ ਸ਼ਕਤੀ ਨੂੰ ਵੀ ਪ੍ਰਭਾਵਿਤ ਕਰਦਾ ਹੈ ਇਸ ਦੀ ਕਮੀ ਨਾਲ ਦਿਮਾਗ ਦੇ ਵਿੱਚ ਕਈ ਵਾਰੀ ਉਲਟੇ/ਸਿੱਧੇ ਸਾਡੇ ਕੰਟਰੋਲ ਤੋਂ ਬਾਹਰ ਦੇ ਵਿਚਾਰ ਆਓਣ ਲੱਗ ਜਾਂਦੇ ਹਨ । ਜੇ ਕਮੀ ਨਾ ਪੂਰੀ ਕੀਤੀ ਜਾਵੇ ਤਾਂ ਇਹ ਵਿਚਾਰ ਸਾਨੂੰ ਪਾਗਲਪਨ ਦੀ ਹੱਦ ਤੱਕ ਲਿਜਾ ਸਕਦੇ ਹਨ ।

ਇਸ ਲਈ ਪੋਟਾਸ਼ਿਅਮ ਦੀ ਕਮੀ ਨੂੰ ਕਦੇ ਨਜ਼ਰਅੰਦਾਜ਼ ਨਾ ਕਰੋ

ਪੋਟਾਸ਼ਿਅਮ ਦੀ ਕਮੀ ਦੇ ਲੱਛਣ

ਪੇਟ ਦਰਦ, ਦਸਤ, ਸਰੀਰ ਵਿੱਚ ਪਾਣੀ ਦੀ ਕਮੀ, ਜੀ ਮਚਲਾਉਣਾ, ਉਲਟੀ ਆਉਣੀ, ਦਿਲ ਦੀ ਧੜਕਣ ਤੇਜ਼ ਹੋਣਾ, ਬਲੱਡ ਪ੍ਰੈਸ਼ਰ ਹਾਈ ਹੋਣਾ, ਮਾਸਪੇਸ਼ੀਆਂ ਵਿੱਚ ਦਰਦ ਹੋਣਾ ਥਕਾਣ ਅਤੇ ਕਮਜ਼ੋਰੀ ਰਹਿਣੀ, ਸੋਡੀਅਮ ਦੀ ਮਾਤਰਾ ਦਾ ਸਰੀਰ ਵਿੱਚ ਵਧ ਹੋਣਾ, ਭੁੱਖ ਨਾ ਲੱਗਣੀ ਤੇ ਖਾਣ ਨੂੰ ਮਨ ਨਾ ਕਰਨਾ।

ਪੋਟਾਸ਼ਿਅਮ ਦੀ ਪੂਰਤੀ ਦੇ ਸਰੋਤ

ਟਮਾਟਰ, ਆਲੂ, ਕੇਲਾ, ਫਲੀਆਂ, ਹਰੀਆਂ ਪੱਤੇਦਾਰ ਸਬਜ਼ੀਆਂ, ਦਾਲ, ਮੱਛੀ, ਮਸ਼ਰੂਮ ਇਨ੍ਹਾਂ ਸਭ ਦੇ ਵਿੱਚ ਪੋਟਾਸ਼ਿਅਮ ਭਰਪੂਰ ਮਾਤਰਾ ਵਿਚ ਹੁੰਦਾ ਹੈ।

ਪੋਟਾਸ਼ਿਅਮ ਦੀ ਕਮੀ ਪੂਰੀ ਕਰਨ ਦੇ ਲਈ ਅਤੇ ਆਪਣੀ ਦਿਮਾਗੀ ਸਿਹਤ ਠੀਕ ਰੱਖਣ ਲਈ ਇਨ੍ਹਾਂ ਸਭ ਨੂੰ ਆਪਣੇ ਖਾਣੇ ਦੇ ਵਿਚ ਜ਼ਰੂਰ ਸ਼ਾਮਿਲ ਕਰੋ