ਪੇਟ ਦੀ ਚਰਬੀ ਤੇਜ਼ੀ ਨਾਲ ਖਤਮ ਕਰੇਗਾ ਇਹ ਘਰੇਲੂ ਨੁਸਖਾ

ਆਧੁਨਿਕ ਜੀਵਨ ਸ਼ੈਲੀ ਦੇ ਕਾਰਨ ਸਰੀਰਕ ਗਤੀਵਿਧੀ ਘੱਟ ਜਾਂਦੀ ਹੈ ਗਤੀਵਿਧੀ ਘਟਣ ਨਾਲ ਸਰੀਰ ਮੋਟਾ ਹੋ ਜਾਂਦਾ ਹੈ ਵਜ਼ਨ ਵਧ ਜਾਂਦਾ ਹੈ ।ਮੋਟਾਪਾ ਅਣਗਿਣਤ ਬਿਮਾਰੀਆਂ ਦੀ ਜੜ੍ਹ ਹੈ ।

ਅੱਜ ਦੇ ਆਰਟੀਕਲ ਵਿੱਚ ਮੋਟਾਪਾ ਘੱਟ ਕਰਨ ਦੇ 2 ਘਰੇਲੂ ਆਯੂਰਵੈਦਿਕ ਨੁਸਖਿਆਂ ਬਾਰੇ ਗੱਲ ਕਰਾਂਗੇ।

ਤ੍ਰਿਫਲਾ

ਹਰੜ, ਬਹੇੜਾ ਅਤੇ ਆਂਵਲਾ ਇਹ ਤਿੰਨ ਜੜ੍ਹੀ ਬੂਟੀਆਂ ਦਾ ਇਹ ਮਿਸ਼ਰਣ ਬਹੁਤ ਸ਼ਕਤੀਸ਼ਾਲੀ ਹੁੰਦਾ ਹੈ ਇਹ ਕਬਜ਼ ਦੂਰ ਕਰਕੇ ਪਾਚਨ ਸੁਧਾਰ ਕੇ ਸਰੀਰ ਦੇ ਅੰਦਰ ਫੈਟ ਜਮ੍ਹਾ ਨਹੀਂ ਹੋਣ ਦਿੰਦਾ ।ਰੋਜ਼ਾਨਾ ਤ੍ਰਿਫਲਾ ਚੂਰਨ ਦਾ ਇੱਕ ਚਮਚ ਹਲਕੇ ਗਰਮ ਪਾਣੀ ਨਾਲ ਸਵੇਰੇ ਖਾਲੀ ਪੇਟ ਲਵੋ।

ਦੂਜਾ ਨੁਸਖਾ

ਜ਼ਰੂਰੀ ਸਮੱਗਰੀ

3 ਚਮਚ ਅਲਸੀ

2 ਚਮਚ ਜੀਰਾ

2 ਚਮਚ ਅਜਵਾਇਨ

ਬਣਾਉਣ ਦੀ ਵਿਧੀ

ਅਲਸੀ ਦੇ ਬੀਜ ਚੰਗੀ ਤਰ੍ਹਾਂ ਤਵੇ ਤੇ ਗਰਮ ਕਰ ਲਵੋ। ਗਰਮ ਕਰਕੇ ਠੰਢੀ ਹੋਣ ਪਿੱਛੋਂ ਜੀਰਾ ਅਤੇ ਅਜਵਾਇਣ ਮਿਲਾ ਕੇ ਬਰੀਕ ਪੀਸ ਲਵੋ ਅਤੇ ਇੱਕ ਚੂਰਨ ਤਿਆਰ ਕਰ ਲਵੋ ।

ਇਸਤੇਮਾਲ ਕਰਨ ਦੀ ਵਿਧੀ

ਸਵੇਰੇ-ਸ਼ਾਮ ਰੋਟੀ ਖਾਣ ਤੋਂ ਅੱਧਾ ਘੰਟਾ ਪਹਿਲਾਂ ਕੋਸੇ ਪਾਣੀ ਨਾਲ ਇੱਕ ਚਮਚ ਇਸ ਦਾ ਸੇਵਨ ਕਰੋ। ਇਸ ਨੂੰ ਖਾਣ ਤੋਂ ਬਾਅਦ ਪਾਣੀ ਵੱਧ ਤੋਂ ਵੱਧ ਪੀਣ ਦੀ ਕੋਸ਼ਿਸ਼ ਕਰੋ ।ਲਗਾਤਾਰ 10 ਦਿਨ ਅਜਿਹਾ ਕਰਨ ਤੇ ਤੁਹਾਡਾ ਵਜ਼ਨ ਘੱਟ ਜਾਵੇਗਾ ।

ਉਮੀਦ ਹੈ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੋ ਚੰਗੀ ਲੱਗੀ ਹੋਵੇ ਇਸ ਜਾਣਕਾਰੀ ਨੂੰ ਹੋਰ ਲੋਕਾਂ ਨਾਲ ਵੀ ਸ਼ੇਅਰ ਜ਼ਰੂਰ ਕਰੋ ਜੀ।

ਸਿਹਤ ਸਬੰਧੀ ਹਰ ਜਾਣਕਾਰੀ ਪ੍ਰਾਪਤ ਕਰਨ ਦੀ ਫੇਸਬੁੱਕ ਪੇਜ਼ ਸਿਹਤ ਲਾਇਕ ਜ਼ਰੂਰ ਕਰੋ ਜੀ ।

ਧੰਨਵਾਦ