ਪੀਲੀਆ ਰੋਗ ਦੇ ਲੱਛਣ ਅਤੇ ਇਸ ਦੇ ਬਚਾਅ ਤੋਂ ਘਰੇਲੂ ਨੁਸਖੇ

ਪੀਲੀਆ ਇਸ ਤਰ੍ਹਾਂ ਦਾ ਰੋਗ ਹੈ ਜੋ ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ ਇਸ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ । ਸਾਡੇ ਸਰੀਰ ਵਿੱਚ ਬਿਲੀਰੂਬਿਨ ਦੀ ਮਾਤਰਾ ਵੱਧ ਜਾਣ ਨਾਲ ਪੀਲੀਏ ਦੀ ਸਮੱਸਿਆ ਹੁੰਦੀ ਹੈ ।ਬਿਲੀਰੂਬਿਨ ਇਕ ਤਰ੍ਹਾਂ ਦਾ ਪੀਲੇ ਰੰਗ ਦਾ ਤਰਲ ਪਦਾਰਥ ਹੁੰਦਾ ਹੈ ।

ਪੀਲੀਏ ਦੇ ਲੱਛਣ

  • ਅੱਖਾਂ ਪੀਲੀਆਂ ਹੋ ਜਾਣੀਆਂ
  • ਸਰੀਰ ਪੀਲਾ ਪੈ ਜਾਣਾ
  • ਪਿਸ਼ਾਬ ਪੀਲਾ ਆਉਣਾ
  • ਬੁਖਾਰ ਰਹਿਣਾ
  • ਪੇਟ ਦਰਦ ਰਹਿਣਾ
  • ਹਮੇਸ਼ਾ ਥਕਾਵਟ ਰਹਿਣਾ
  • ਭੁੱਖ ਘੱਟ ਲੱਗਣਾ ਅਤੇ ਲੀਵਰ ਦੀ ਸਮੱਸਿਆ ਹੋਣ

ਪੀਲੀਏ ਦੇ ਘਰੇਲੂ ਨੁਸਖੇ

ਫਟਕਰੀ

ਫਟਕਰੀ ਨੂੰ ਭੁੰਨ ਕੇ ਪੀਸ ਕੇ ਇੱਕ ਸ਼ੀਸ਼ੀ ਵਿੱਚ ਪਾ ਲਓ ਅਤੇ ਰੋਜ਼ਾਨਾ ਚੁਟਕੀ ਭਰ ਫਟਕਰੀ ਦਹੀਂ ਵਿੱਚ ਮਿਲਾ ਕੇ ਦਿਨ ਵਿੱਚ ਤਿੰਨ ਚਾਰ ਵਾਰ ਜ਼ਰੂਰ ਲਓ ।

ਇੱਕ ਹਫ਼ਤੇ ਵਿੱਚ ਪੀਲੀਆਂ ਬਿਲਕੁਲ ਠੀਕ ਹੋ ਜਾਵੇਗਾ।

ਸਫੈਦ ਚੰਦਨ

  • 5 ਗ੍ਰਾਮ – ਸਫੈਦ ਚੰਦਨ
  • 6 ਗ੍ਰਾਮ – ਹਲਦੀ

ਦੋਨਾਂ ਨੂੰ ਸ਼ਹਿਦ ਨਾਲ ਮਿਲਾ ਕੇ 7 ਦਿਨ ਲਓ। ਪੀਲੀਆ ਠੀਕ ਹੋ ਜਾਵੇਗਾ।

ਮੂਲੀ ਦਾ ਰਸ

ਮੂਲੀ ਦੇ ਰਸ ਵਿੱਚ ਖੰਡ ਏਨੀ ਮਿਲਾਓ ਕਿ ਉਹ ਮਿੱਠਾ ਹੋ ਜਾਵੇ ਅਤੇ ਫਿਰ ਪੀ ਲਓ ।

ਪੀਲੀਆ ਠੀਕ ਹੋ ਜਾਵੇਗਾ ।

ਅਰੰਡੀ(castor oil) ਦੇ ਪੱਤਿਆਂ ਦਾ ਰਸ

10-12 ਗ੍ਰਾਮ ਅਰੰਡੀ ਦੇ ਪੱਤਿਆਂ ਦਾ ਰਸ ਗਾਂ ਦੇ ਦੁੱਧ ਨਾਲ ਲਓ। 3-4 ਦਿਨ ਵਿੱਚ ਪੀਲੀਆ ਠੀਕ ਹੋ ਜਾਵੇਗਾ

ਟਮਾਟਰ ਦਾ ਰਸ

100 ਗ੍ਰਾਮ ਟਮਾਟਰ ਦੇ ਰਸ ਵਿੱਚ ਤਿੰਨ ਗ੍ਰਾਮ ਕਾਲਾ ਨਮਕ ਮਿਲਾ ਕੇ ਸਵੇਰੇ – ਸ਼ਾਮ ਲਓ ।

ਪੀਲੀਏ ਵਿੱਚ ਫਾਇਦਾ ਹੋਵੇਗਾ ।

ਗਲੋਅ

50 ਗ੍ਰਾਮ ਗਿਲੋੋਅ ਦੇ ਅਰਕ ਵਿੱਚ 5 ਗ੍ਰਾਮ ਸ਼ਹਿਦ ਮਿਲਾ ਕੇ ਲਓ ਪੀਲੀਆਂ ਕੁਝ ਦਿਨਾਂ ਬਿਲਕੁਲ ਠੀਕ ਹੋ ਜਾਵੇਗਾ

ਗੰਨੇ ਦਾ ਰਸ

ਪੀਲੀਆ ਹੋਣ ਤੇ ਰੋਜ਼ਾਨਾ ਦੋ ਗਿਲਾਸ ਗੰਨੇ ਦਾ ਰਸ ਜ਼ਰੂਰ ਪੀਓ ।

ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਸਿਹਤ ਪੇਜ ਜ਼ਰੂਰ ਸਬਸਕਰਾਈਬ ਕਰੋ ।