ਧੁੰਨੀ ਨਾਲ ਜੁੜਿਆ ਹੈ ਸਰੀਰ ਦੀ ਸਿਹਤ ਦਾ ਰਾਜ਼, ਜਾਣੋ ਕਿਹੜੀਆਂ ਬਿਮਾਰੀਆਂ ਧੁੰਨੀ ਵਿੱਚ ਕਿਹੜਾ ਤੇ ਲਾਉਣ ਨਾਲ ਠੀਕ ਹੁੰਦੀਆਂ ਹਨ ।


ਮਾਂ ਦੇ ਪੇਟ ਵਿੱਚ ਸਾਡੇ ਸਰੀਰ ਦਾ ਸਭ ਤੋਂ ਪਹਿਲਾਂ ਅੰਗ ਧੁੰਨੀ ਬਣਦੀ ਹੈ ਜੋ ਨਾੜੂਏ ਰਾਹੀਂ ਜੁੜੀ ਹੁੰਦੀ ਹੈ ਅਤੇ ਇਸ ਨਾੜੂਏ ਰਾਹੀਂ ਧੁੰਨੀ ਤੋਂ ਪੋਸ਼ਣ ਪ੍ਰਾਪਤ ਕਰਕੇ ਬਾਕੀ ਸਾਰੇ ਅੰਗ ਬਣਦੇ ਹਨ ।ਸਿੱਧੇ ਤੌਰ ਤੇ ਕਹੀਏ ਤਾਂ ਸਰੀਰ ਦਾ ਹਰੇਕ ਅੰਗ ਧੁੰਨੀ ਨਾਲ ਜੁੜਿਆ ਹੁੰਦਾ ਹੈ ।

ਸਰੀਰ ਵਿੱਚ ਕੋਈ ਨਾੜ ਸੁੱਕ ਜਾਵੇ ਤਾਂ ਉਸ ਨੂੰ ਧੁੰਨੀ ਦੇ ਰਾਹੀਂ ਹੀ ਠੀਕ ਕੀਤਾ ਜਾਂਦਾ ਹੈ ।ਆਓ ਜਾਣਦੇ ਹਾਂ ਕਿਸ ਬਿਮਾਰੀ ਦੇ ਲਈ ਧੁੰਨੀ ਤੇ ਵਿੱਚ ਕਿਹੜੇ ਕਿਹੜੇ ਤੇਲ ਪਾਉਣ ਨਾਲ ਉਹ ਠੀਕ ਹੋ ਜਾਂਦੀ ਹੈ ।

ਜੇ ਅੱਖਾਂ ਦੀ ਨਜ਼ਰ ਕਮਜ਼ੋਰ ਹੋਵੇ ਜਾਂ ਅੱਖਾਂ ਦੇ ਵਿੱਚ ਖੁਸ਼ਕੀ ਰਹਿੰਦੀ ਹੋਵੇ, ਅੱਖਾਂ ਸੁੱਕਦੀਆਂ ਹੋਣ ਤਾਂ ਦੇਸੀ ਘਿਓ ਜਾਂ ਨਾਰੀਅਲ ਦੇ ਤੇਲ ਦੀਆਂ ਦੋ ਤਿੰਨ ਬੂੰਦਾਂ ਰੋਜ਼ਾਨਾ ਰਾਤ ਨੂੰ ਸੌਣ ਵੇਲੇ ਧੁੰਨੀ ਤੇ ਲਗਾਓ ।

ਗੋਡਿਆਂ ਵਿਚ ਦਰਦ ਹੋਵੇ ਤਾਂ ਆਰੰਡੀ ਦਾ ਤੇਲ ਧੁੰਨੀ ਤੇ ਲਗਾਓ ।

ਸੁਸਤੀ , ਜੋੜਾਂ ਦਾ ਦਰਦ ਚਮੜੀ ਦਾ ਸੁੱਕਾਪਣ ਫਟੇ ਬੁੱਲ ਇਨ੍ਹਾਂ ਸਭ ਦੇ ਲਈ ਸਰ੍ਹੋਂ ਦੇ ਤੇਲ ਦੀ ਮਾਲਿਸ਼ ਧੁੰਨੀ ਤੇ ਕਰੋ ।

ਪੇਟ ਵਿੱਚ ਦਰਦ ਹੋਵੇ ਤਾਂ ਹਿੰਗ ਸਰ੍ਹੋਂ ਦੇ ਤੇਲ ਵਿਚ ਮਿਲਾ ਕੇ ਧੁੰਨੀ ਤੇ ਮਾਲਿਸ਼ ਕਰਨ ਨਾਲ ਦਰਦ ਠੀਕ ਹੁੰਦਾ ਹੈ ।

ਚਮੜੀ ਤੇ ਕਿੱਲ ਮੁਹਾਸੇ ਹੋਣ ਜਾਂ ਫਿੰਸੀਆਂ ਹੋਣ ਤਾਂ ਨਿੰਮ ਦੇ ਤੇਲ ਦੀਆਂ ਕੁਝ ਬੂੰਦਾ ਧੁੰਨੀ ਲਗਾਤਾਰ ਪੰਜ ਦਿਨ ਲਾਉਣ ਨਾਲ ਇਹ ਠੀਕ ਹੁੰਦੀਆਂ ਹਨ ।

ਸਰ੍ਹੋਂ ਦਾ ਤੇਲ ਅਤੇ ਕਲੌਂਜੀ ਦਾ ਤੇਲ ਮਿਲਾ ਕੇ ਪੇਟ ਤੇ ਲਾਉਣ ਨਾਲ ਪੇਟ ਦਾ ਅਫਾਰਾ ਠੀਕ ਹੁੰਦਾ ਹੈ ਅਤੇ ਪੇਟ ਦਾ ਵਧਿਆਪਣ ਖ਼ਤਮ ਹੁੰਦਾ ਹੈ ।

ਨਹਾਉਣ ਤੋਂ ਬਾਅਦ ਧੁੰਨੀ ਤੇ ਜੈਤੂਨ ਦੇ ਤੇਲ ਦੀਆਂ ਬੂੰਦਾਂ ਲਾਉਣ ਨਾਲ ਅਲਰਜੀ ਅਤੇ ਜ਼ੁਕਾਮ ਠੀਕ ਹੁੰਦਾ ਹੈ ।

ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੇ ਚੰਗੀ ਲੱਗੀ ਹੋਵੇ ਤਾਂ ਇਸਨੂੰ ਵੱਧ ਤੋਂ ਅਤੇ ਸ਼ੇਅਰ ਕਰੋ ਜੀ ।