ਦਿਮਾਗ ਲਈ ਖ਼ਤਰਨਾਕ ਹਨ ਇਹ 5 ਆਦਤਾਂ , ਬਣਦੀਆਂ ਹਨ ਦਿਮਾਗ ਦੇ ਰੋਗਾਂ ਦਾ ਕਾਰਨ ।

ਸਾਡੀਆਂ ਰੋਜ਼ ਦੀਆਂ ਕੁਝ ਆਦਤਾਂ ਕਰਕੇ ਦਿਮਾਗ ਨੂੰ ਨੁਕਸਾਨ ਪਹੁੰਚਦਾ ਹੈ । ਇਸ ਦੀ ਵਜ੍ਹਾ ਨਾਲ ਨਾ ਸਿਰਫ਼ ਯਾਦਦਾਸ਼ਤ ਕਮਜ਼ੋਰ ਹੁੰਦੀ ਹੈ , ਬਲਕਿ ਕਈ ਦਿਮਾਗ ਦੇ ਰੋਗ ਵੀ ਹੋ ਜਾਂਦੇ ਹਨ ।

ਦਿਮਾਗ ਸਾਡੇ ਸਰੀਰ ਦਾ ਮੁੱਖ ਅੰਗ ਹੈ , ਕਿਉਂਕਿ ਇਹ ਸਾਡੇ ਪੂਰੇ ਸਰੀਰ ਨੂੰ ਕੰਟਰੋਲ ਕਰਦਾ ਹੈ । ਸਾਡਾ ਦਿਮਾਗ ਸਹੀ ਤਰੀਕੇ ਨਾਲ ਕੰਮ ਕਰਦਾ ਹੈ ਤਾਂ ਅਸੀਂ ਆਪਣੀ ਜ਼ਿੰਦਗੀ ਆਰਾਮ ਨਾਲ ਜੀਅ ਸਕਦੇ ਹਾਂ ।

ਦਿਲ ਦੀ ਤਰ੍ਹਾਂ ਦਿਮਾਗ ਵੀ ਇੱਕ ਮੁੱਖ ਅੰਗ ਹੈ ਕਿਉਂਕਿ ਬਿਨਾਂ ਦਿਮਾਗ ਤੋਂ ਸਾਡਾ ਸਰੀਰ ਕਿਸੇ ਕੰਮ ਦਾ ਨਹੀਂ ਹੁੰਦਾ । ਅਸੀਂ ਅੱਜ ਤੁਹਾਨੂੰ ਦੱਸਾਂਗੇ ਸਾਡੀਆਂ ਕੁਝ ਰੋਜ਼ ਦੀਆਂ ਛੋਟੀਆਂ ਛੋਟੀਆਂ ਆਦਤਾਂ ਜਿਨ੍ਹਾਂ ਦੇ ਕਰਕੇ ਦਿਮਾਗ ਨੂੰ ਨੁਕਸਾਨ ਹੁੰਦਾ ਹੈ ।

ਸਵੇਰ ਦਾ ਨਾਸ਼ਤਾ ਨਾ ਕਰਨਾ

ਸਵੇਰ ਦਾ ਨਾਸ਼ਤਾ ਸਾਡੇ ਸਰੀਰ ਅਤੇ ਦਿਮਾਗ ਲਈ ਬਹੁਤ ਜ਼ਰੂਰੀ ਹੁੰਦਾ ਹੈ । ਕਿਉਂਕਿ ਇਹ ਸਵੇਰ ਦਾ ਨਾਸ਼ਤਾ ਸਾਡੇ ਸਰੀਰ ਨੂੰ ਦਿਨ ਭਰ ਕੰਮ ਕਰਨ ਦੀ ਊਰਜਾ ਦਿੰਦਾ ਹੈ , ਅਤੇ ਸਾਡੇ ਦਿਮਾਗ ਨੂੰ ਸ਼ਾਂਤ ਰੱਖਦਾ ਹੈ ।ਸਮੇਂ ਦੀ ਕਮੀ ਅਤੇ ਜ਼ਿਆਦਾ ਕੰਮ ਹੋਣ ਕਰਕੇ ਕਈ ਲੋਕ ਸਵੇਰ ਦਾ ਨਾਸ਼ਤਾ ਛੱਡ ਦਿੰਦੇ ਹਨ । ਸਵੇਰ ਦਾ ਨਾਸ਼ਤਾ ਦੁਪਹਿਰ ਅਤੇ ਰਾਤ ਦੇ ਖਾਣੇ ਨਾਲੋਂ ਕਿਤੇ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ । ਇਹ ਸਿਹਤਮੰਦ ਅਤੇ ਥੋੜ੍ਹਾ ਹੈਵੀ ਹੋਣਾ ਚਾਹੀਦਾ ਹੈ। ਜਿਸ ਨਾਲ ਦਿਨ ਭਰ ਕੰਮ ਕਰਨ ਦੀ ਐਨਰਜੀ ਮਿਲੇ । ਜੇਕਰ ਅਸੀਂ ਇਹ ਨਾਸ਼ਤਾ ਨਹੀਂ ਕਰਦੇ ਤਾਂ ਸਾਡੇ ਦਿਮਾਗ ਨੂੰ ਜ਼ਰੂਰੀ ਵਿਟਾਮਿਨਸ ਅਤੇ ਮਿਨਰਲਸ ਨਹੀਂ ਮਿਲਦੇ ਅਤੇ ਦਿਮਾਗ਼ ਦੇ ਰੋਗ ਹੋਣ ਦਾ ਖਤਰਾ ਵਧ ਜਾਂਦਾ ਹੈ ।

ਖੰਡ ਦਾ ਜ਼ਿਆਦਾ ਸੇਵਨ

ਜ਼ਿਆਦਾ ਖੰਡ ਖਾਣ ਨਾਲ ਮੋਟਾਪਾ , ਡਾਇਬਟੀਜ਼ , ਕੈਂਸਰ ਕਈ ਖਤਰਨਾਕ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ । ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜ਼ਿਆਦਾ ਖੰਡ ਖਾਣ ਨਾਲ ਸਾਡੇ ਦਿਮਾਗ ਤੇ ਅਸਰ ਪੈਂਦਾ ਹੈ । ਜ਼ਿਆਦਾ ਖੰਡ ਖਾਣ ਨਾਲ ਬਲੱਡ ਸ਼ੂਗਰ ਦੀ ਮਾਤਰਾ ਵੱਧ ਜਾਂਦੀ ਹੈ । ਜਿਸ ਵਜ੍ਹਾ ਨਾਲ ਪ੍ਰੋਟੀਨ ਅਤੇ ਦਿਮਾਗ ਦੇ ਜ਼ਰੂਰੀ ਪੋਸ਼ਕ ਤੱਤ ਦਿਮਾਗ ਤੱਕ ਨਹੀਂ ਪਹੁੰਚ ਪਾਉਂਦੇ । ਇਸ ਕਾਰਨ ਦਿਮਾਗ ਨੂੰ ਨੁਕਸਾਨ ਹੁੰਦਾ ਹੈ ।

ਇੱਕ ਸਮੇਂ ਕਈ ਕੰਮ ਕਰਨੇ

ਕੁਝ ਲੋਕਾਂ ਨੂੰ ਆਦਤ ਹੁੰਦੀ ਹੈ , ਕਿ ਉਹ ਇੱਕ ਸਮੇਂ ਕਈ ਕੰਮ ਕਰਦੇ ਹਨ । ਕਈ ਸਾਰੇ ਕੰਮ ਕਰਨੇ ਇੱਕ ਇਨਸਾਨ ਦਾ ਗੁਣ ਮੰਨਿਆ ਜਾਂਦਾ ਹੈ । ਪਰ ਇੱਕ ਸਮੇਂ ਕਈ ਕੰਮ ਕਰਨ ਨਾਲ ਦਿਮਾਗ ਦੀ ਸ਼ਕਤੀ ਹੌਲੀ ਹੌਲੀ ਘੱਟ ਹੁੰਦੀ ਜਾਂਦੀ ਹੈ । ਜਿਸ ਨਾਲ ਬ੍ਰੇਨ ਟਿਸ਼ੁਜ ਤੇ ਦਬਾਅ ਪੈਂਦਾ ਹੈ ਅਤੇ ਉਹ ਸੁੰਗੜਨ ਲੱਗਦੇ ਹਨ । ਜਿਸ ਨਾਲ ਦਿਮਾਗ ਦੀ ਬੀਮਾਰੀ ਦਾ ਖਤਰਾ ਵੱਧ ਜਾਂਦਾ ਹੈ ।

ਮੂੰਹ ਢੱਕ ਕੇ ਸੋਣਾ

ਮੂੰਹ ਢੱਕ ਕੇ ਸੋਣ ਨਾਲ ਵੀ ਦਿਮਾਗ ਕਮਜ਼ੋਰ ਹੁੰਦਾ ਹੈ । ਕੁਝ ਲੋਕਾਂ ਦੀ ਆਦਤ ਹੁੰਦੀ ਹੈ । ਉਹ ਮੂੰਹ ਨੂੰ ਚਾਦਰ ਜਾਂ ਕੰਬਲ ਨਾਲ ਢੱਕ ਕੇ ਸੌਂਦੇ ਹਨ । ਇਸ ਆਦਤ ਨਾਲ ਦਿਮਾਗ ਦੀ ਸ਼ਮਤਾ ਘੱਟ ਹੁੰਦੀ ਹੈ ਅਤੇ ਸਿਰ ਦੇ ਕਈ ਰੋਗਾਂ ਦਾ ਖਤਰਾ ਵਧ ਜਾਂਦਾ ਹੈ । ਜਦੋਂ ਅਸੀਂ ਮੂੰਹ ਢੱਕ ਕੇ ਸੌਂਣੇ ਹਾਂ ਤਾਂ ਸਾਡੇ ਮੂੰਹ ਦੇ ਕੋਲ ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਇਕੱਠੀ ਹੋ ਜਾਂਦੀ ਹੈ । ਇਸ ਵਜ੍ਹਾ ਕਰਕੇ ਦਿਮਾਗ਼ ਦੇ ਰੋਗਾਂ ਦਾ ਖਤਰਾ ਵਧ ਜਾਂਦਾ ਹੈ ।

ਜ਼ਰੂਰਤ ਤੋਂ ਜ਼ਿਆਦਾ ਖਾਣਾ ਖਾਣਾ

ਜੇਕਰ ਤੁਹਾਨੂੰ ਲੱਗਦਾ ਹੈ , ਕਿ ਜ਼ਰੂਰਤ ਤੋਂ ਜ਼ਿਆਦਾ ਖਾਣਾ ਖਾਣ ਨਾਲ ਸਿਰਫ ਮੋਟਾਪੇ ਦਾ ਖਤਰਾ ਹੁੰਦਾ ਹੈ ਤਾਂ ਤੁਸੀਂ ਗਲਤ ਹੋ । ਇਸ ਦਾ ਸਾਡੇ ਦਿਮਾਗ ਤੇ ਵੀ ਅਸਰ ਪੈਂਦਾ ਹੈ । ਇਸ ਲਈ ਰੋਜ਼ਾਨਾ ਜ਼ਰੂਰਤ ਤੋਂ ਜ਼ਿਆਦਾ ਖਾਣਾ ਨਾ ਖਾਓ ।

ਜਾਣਕਾਰੀ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਅਤੇ ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।

ਧੰਨਵਾਦ ਜੀ