ਦਵਾਈਆਂ ਦਾ ਭੰਡਾਰ ਹੈ ਸਾਡੀ ਰਸੋਈ

ਘਰ ਵਿੱਚ ਰਸੋਈ ਦਾ ਮਹੱਤਵਪੂਰਨ ਸਥਾਨ ਹੈ। ਸਾਰਾ ਘਰ ਰਸੋਈ ਘਰ ਵਿੱਚ ਪੱਕਣ ਵਾਲੇ ਭੋਜਨ ਤੇ ਨਿਰਭਰ ਹੁੰਦਾ ਹੈ ।ਰਸੋਈ ਵਿੱਚ ਵਰਤੇ ਜਾਣ ਵਾਲੇ ਮਸਾਲੇ ਭੋਜਨ ਤਾਂ ਮਹਿਕਾਉਂਦੇ ਹੀ ਹਨ ,ਨਾਲ ਹੀ ਸਾਡੇ ਪਰਿਵਾਰ ਦੇ ਮੈਂਬਰਾਂ ਦੇ ਕਈ ਛੋਟੇ-ਛੋਟੇ ਰੋਗ ਵੀ ਦੂਰ ਕਰਦੇ ਹਨ। ਜਿਸ ਨਾਲ ਅਸੀਂ ਡਾਕਟਰਾਂ ਦੀ ਫ਼ੀਸ ਅਤੇ ਡਾਕਟਰਾਂ ਦੇ ਕੋਲ ਆਉਣ ਜਾਣ ਦੀ ਪ੍ਰੇਸ਼ਾਨੀ ਤੋਂ ਬਚ ਸਕਦੇ ਹਾਂ ।

ਘਰੇਲੂ ਨੁਸਖੇ

ਖੰਘ-ਜ਼ੁਕਾਮ

ਇੱਕ ਗਿਲਾਸ ਦੁੱਧ ਵਿੱਚ ਅੱਧਾ ਚੁਟਕੀ ਭਰ ਹਲਦੀ ਮਿਲਾ ਕੇ ਉਬਾਲੋ ਅਤੇ ਰੋਗੀ ਨੂੰ ਪਿਲਾਓ ਖੰਘ – ਜੁਕਾਮ ਠੀਕ ਹੋ ਜਾਵੇਗਾ।

ਇਸ ਤੋਂ ਇਲਾਵਾ ਗੁੜ ਵਿੱਚ ਹਲਦੀ ਮਿਲਾ ਕੇ ਉਸ ਦੀਆਂ ਗੋਲੀਆਂ ਬਣਾ ਲਓ ।ਦੋ ਗੋਲੀਆਂ ਸਵੇਰੇ ਦੋ ਗੋਲੀਆਂ ਸ਼ਾਮ ਨੂੰ ਗਰਮ ਪਾਣੀ ਨਾਲ ਲਓ ।

ਖੰਘ-ਜੁਕਾਮ ਠੀਕ ਹੋ ਜਾਵੇਗਾ ।

ਪੇਟ ਦਰਦ

ਪੇਟ ਦਰਦ ਜ਼ਿਆਦਾਤਰ ਸਰਦੀ ਲੱਗਣ ਨਾਲ ਜਾਂ ਬਦਹਜ਼ਮੀ ਹੋਣ ਨਾਲ ਹੁੰਦਾ ਹੈ। ਅਜਵਾਇਨ , ਸੌਂਫ ਅਤੇ ਥੋੜ੍ਹਾ ਕਾਲਾ ਨਮਕ ਮਿਲਾ ਕੇ ਕੋਸੇ ਪਾਣੀ ਨਾਲ ਲਓ ।ਪੇਟ ਦਰਦ ਠੀਕ ਹੋ ਜਾਵੇਗਾ ।

ਗਲੇ ਵਿੱਚ ਖਾਰਸ਼

ਲੌਂਗ ਅਤੇ ਮੁਲੱਠੀ ਚੂਸਣ ਨਾਲ ਗਲਾ ਠੀਕ ਹੋ ਜਾਂਦਾ ਹੈ

ਗੋਡਿਆਂ ਵਿੱਚ ਦਰਦ

ਪਾਣੀ ਵਿੱਚ ਅਜਵਾਇਨ ਉਬਾਲ ਕੇ ਉਸ ਪਾਣੀ ਵਿਚ ਤੌਲੀਆ ਭਿਓ ਕੇ ਗੋਡਿਆਂ ਤੇ ਟਕੋਰ ਕਰੋ ,ਗੋਡਿਆਂ ਦਾ ਦਰਦ ਠੀਕ ਹੋ ਜਾਵੇਗਾ ।

ਜਾਂ ਸਰ੍ਹੋਂ ਜਾਂ ਤਿਲ ਦੇ ਤੇਲ ਵਿੱਚ ਅਜਵਾਇਣ ਜਾਂ ਲਸਣ ਦੀਆਂ ਕਲੀਆਂ ਪਾ ਕੇ ਗਰਮ ਕਰੋ, ਇਸ ਤੇਲ ਨਾਲ ਗੋਡਿਆਂ ਦੀ ਮਾਲਿਸ਼ ਕਰੋ।

ਗੋਡਿਆਂ ਦੇ ਦਰਦ ਤੋਂ ਅਰਾਮ ਮਿਲੇਗਾ ।

ਐਸਿਡਿਟੀ

ਐਸੀਡਿਟੀ ਹੋਣ ਤੇ ਇੱਕ ਛੋਟੀ ਇਲਾਇਚੀ ਅਤੇ ਇੱਕ ਲੌਂਗ ਦੰਦਾਂ ਨਾਲ ਹਲਕਾ ਹਲਕਾ ਦਬਾ ਕੇ ਉਸ ਦਾ ਰਸ ਚੂਸੋ।

ਦੰਦਾਂ ਦਾ ਦਰਦ

ਦੰਦ ਦਰਦ ਹੋਣ ਤੇ ਇਕ ਚਮਚ ਸਰ੍ਹੋਂ ਦਾ ਤੇਲ ਇੱਕ ਚੁਟਕੀ ਹਲਦੀ ਅਤੇ ਨਮਕ ਮਿਲਾ ਕੇ ਦੰਦਾਂ ਤੇ ਲਗਾਓ ਅਤੇ ਹਲਕੀ ਮਾਲਿਸ਼ ਕਰੋ ।ਦੰਦ ਦਰਦ ਠੀਕ ਹੋ ਜਾਵੇਗਾ।

ਕਬਜ਼ ਦੀ ਸਮੱਸਿਆ

ਕਬਜ਼ ਦੀ ਸਮੱਸਿਆ ਹੋਣ ਤੇ ਛੋਟਾ ਚਮਚ ਤ੍ਰਿਫਲਾ ਪਾਊਡਰ ਸਵੇਰੇ ਖਾਲੀ ਪੇਟ ਉੱਠਦੇ ਹੀ ਲਓ।

ਚਾਹੋ ਤਾਂ ਆਂਵਲਾ ਪਾਊਡਰ ਸਵੇਰੇ ਸ਼ਾਮ ਕੋਸੇ ਪਾਣੀ ਨਾਲ ਲਓ ।

ਖਾਣਾ ਖਾਣ ਤੋਂ ਬਾਅਦ ਅਜਵਾਈਨ ਅਤੇ ਸੌਂਫ ਮਿਲਾ ਕੇ ਜ਼ਰੂਰ ਲਓ ।

ਕੁਝ ਦਿਨ ਇਸ ਤਰ੍ਹਾਂ ਲੈਣ ਨਾਲ ਕਬਜ਼ ਦੀ ਸਮੱਸਿਆ ਠੀਕ ਹੋ ਜਾਵੇਗੀ।

ਮੁਹਾਸੇ

ਇੱਕ ਚਮਚ ਸ਼ਹਿਦ ਵਿੱਚ ਅੱਧਾ ਛੋਟਾ ਚਮਚ ਹਲਦੀ ਮਿਲਾ ਕੇ ਚਿਹਰੇ ਤੇ ਮਲੋ। 20-25 ਮਿੰਟ ਬਾਅਦ ਚਿਹਰਾ ਧੋ ਲਓ ਕੁਝ ਦਿਨਾਂ ਵਿੱਚ ਮੁਹਾਸੇ ਠੀਕ ਹੋ ਜਾਣਗੇ ।

ਬਦਹਜ਼ਮੀ ਦੀ ਸਮੱਸਿਆ ਹੋਣ ਤੇ

ਖਾਣਾ ਖਾਣ ਤੋਂ 10-15 ਮਿੰਟ ਪਹਿਲਾਂ ਅਦਰਕ ਦੇ ਟੁਕੜੇ ਤੇ ਨਿੰਬੂ ਰਸ ਅਤੇ ਸੇਂਧਾ ਨਮਕ ਲਗਾ ਕੇ ਖਾਓ ।ਇਸ ਨਾਲ ਖਾਣਾ ਆਸਾਨੀ ਨਾਲ ਪਚੇਗਾ ਅਤੇ ਬਦਹਜ਼ਮੀ ਦੀ ਸਮੱਸਿਆ ਨਹੀਂ ਹੋਵੇਗੀ ।

ਸ਼ੂਗਰ

ਸ਼ੂਗਰ ਹੋਣ ਤੇ ਸੌ ਗ੍ਰਾਮ ਆਂਵਲਾ ਚੂਰਨ ਵਿੱਚ ਸੌ ਗ੍ਰਾਮ ਘਰ ਦੀ ਪੀਸੀ ਹੋਈ ਹਲਦੀ ਮਿਲਾ ਕੇ ਸ਼ੀਸ਼ੀ ਵਿੱਚ ਰੱਖ ਲਓ। ਸਵੇਰੇ ਇੱਕ ਛੋਟਾ ਚਮਚ ਖਾਲੀ ਪੇਟ ਪਾਣੀ ਨਾਲ ਲਓ ।ਸ਼ੂਗਰ ਕੰਟਰੋਲ ਰਹੇਗਾ।

ਸਿਰਦਰਦ ਅਤੇ ਮਾਈਗ੍ਰੇਨ ਹੋਣ ਤੇ

ਇੱਕ ਕੱਪ ਦੁੱਧ ਵਿੱਚ ਪੀਸੀ ਇਲਾਇਚੀ ਪਾ ਕੇ ਪੀਣ ਨਾਲ ਸਿਰ ਦਰਦ ਠੀਕ ਹੁੰਦਾ ਹੈ ਤੇ ਮਾਈਗ੍ਰੇਨ ਦੀ ਸਮੱਸਿਆ ਹੋਣ ਤੇ ਗਾਂ ਦਾ ਘਿਓ ਦੋ ਬੂੰਦਾ ਨੱਕ ਵਿਚ ਪਾਓ ।

ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਸਿਹਤ ਸਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ like ਕਰੋ ।