ਜੋ ਕਰਦੇ ਹਨ ਸ਼ੂਗਰ ਫਰੀ ਗੋਲੀਆਂ ਦਾ ਸੇਵਨ, ਜ਼ਰੂਰ ਪੜ੍ਹਨ ਇਹ ਖਬਰ

ਅੱਜ ਦੇ ਸਮੇਂ ਬਹੁਤ ਸਾਰੇ ਲੋਕ ਡਾਇਬਿਟੀਜ਼ ਦੇ ਸ਼ਿਕਾਰ ਹਨ। ਜਿਸ ਦੇ ਕਾਰਨ ਲੋਕ ਖੰਡ ਦੇ ਬਦਲੇ ਚਾਹ, ਕੌਫੀ ਅਤੇ ਹੋਰ ਚੀਜ਼ਾਂ ਵਿੱਚ ਮਿਠਾਸ ਲਈ ਸ਼ੂਗਰ ਫਰੀ ਗੋਲੀਆਂ ਦਾ ਸੇਵਨ ਕਰਦੇ ਹਨ ।

ਸੈਕਰੀਨ ਅਤੇ ਐਸਪਾਰਟਮ ਦੋ ਅਜਿਹੇ ਤੱਤ ਹਨ ਜੋ ਕੁਦਰਤੀ ਮਿਠਾਸ ਦਾ ਗੈਰ ਕੁਦਰਤੀ ਬਦਲ ਹਨ ।

ਬਹੁਤ ਸਾਰੇ ਲੋਕਾਂ ਨੂੰ ਸ਼ੂਗਰ ਨਹੀਂ ਹੁੰਦੀ ਪਰ ਫਿਰ ਵੀ ਉਹ ਮੋਟਾਪੇ ਤੋਂ ਬਚਣ ਲਈ ਲੋਅ ਕੈਲਰੀ ਸ਼ੂਗਰ ਫਰੀ ਗੋਲੀਆਂ ਦਾ ਸੇਵਨ ਕਰਦੇ ਹਨ ।

ਪਰੰਤੂ ਇਨ੍ਹਾਂ ਸ਼ੂਗਰ ਫਰੀ ਗੋਲੀਆਂ ਦਾ ਸੇਵਨ ਤੁਹਾਡੀ ਸਿਹਤ ਨੂੰ ਵਿਗਾੜ ਵੀ ਸਕਦਾ ਹੈ । ਅੱਜ ਦੇ ਇਸ ਆਰਟੀਕਲ ਵਿੱਚ ਗੱਲ ਕਰਾਂਗੇ ਕਿਤੇ ਇਹ ਗੋਲੀਆਂ ਕਿਸ ਤਰ੍ਹਾਂ ਸਾਡੀ ਸਿਹਤ ਲਈ ਨੁਕਸਾਨਦਾਇਕ ਹਨ ।

ਕੈਂਸਰ ਦਾ ਖਤਰਾ

ਸ਼ੂਗਰ ਫ੍ਰੀ ਗੋਲੀਆਂ ਵਿੱਚ ਮਿਠਾਸ ਦੇਣ ਲਈ ਸਕਰੀਨ ਦੀ ਵਰਤੋਂ ਹੁੰਦੀ ਹੈ ਸੈਕਰੀਨ ਦਾ ਅਸਰ ਸਾਡੇ ਪੇਟ ਅਤੇ ਲਿਵਰ ਦੋਨਾਂ ਤੇ ਹੀ ਬੁਰਾ ਪੈਂਦਾ ਹੈ । ਲੀਵਰ ਡੈਮੇਜ ਅਤੇ ਪੇਟ ਦੇ ਕੈਂਸਰ ਦਾ ਖਤਰਾ ਇਸ ਨਾਲ ਵੱਧ ਜਾਂਦਾ ਹੈ ।

ਪਾਚਨ ਤੰਤਰ ਵਿਗਾੜੇ

ਆਰਟੀਫੀਸ਼ਲ ਸਵੀਟਨਰ ( ਸੈਕਰੀਨ ) ਦਾ ਇਸਤੇਮਾਲ ਸਾਡੇ ਪਾਚਨ ਤੰਤਰ ਲਈ ਬਹੁਤ ਬੁਰਾ ਹੈ । ਇਸ ਦੇ ਇਸਤੇਮਾਲ ਕਰਨ ਨਾਲ ਭੁੱਖ ਨਹੀਂ ਲੱਗਦੀ । ਇਹ ਘੱਟ ਕੈਲਰੀ ਦੀਆਂ ਹੁੰਦੀਆਂ ਹਨ ਜਿਸ ਦੇ ਚੱਲਦੇ ਸਾਡੇ ਸਰੀਰ ਦੇ ਅੰਦਰ ਚੰਗੀਆਂ ਕੈਲਰੀਆਂ ਦੀਆਂ ਮਾਤਰਾ ਘਟਣ ਲੱਗਦੀਆਂ ਹਨ ।ਸਰੀਰ ਕਮਜ਼ੋਰ ਹੋਣ ਲੱਗਦਾ ਹੈ ।

ਦਿਲ ਦੀ ਬਿਮਾਰੀ

ਜੇ ਬਲੱਡ ਪ੍ਰੈਸ਼ਰ ਘਟਦਾ ਵਧਦਾ ਹੋਵੇ ਜਾਂ ਦਿਲ ਦੀ ਕੋਈ ਹੋਰ ਬਿਮਾਰੀ ਹੋਵੇ ਤਾਂ ਸੈਕਰੀਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ । ਇਹ ਬਿਮਾਰੀ ਨੂੰ ਹੋਰ ਵਧਾ ਦਿੰਦੀ ਹੈ । ਇਸ ਲਈ ਜੇ ਸ਼ੂਗਰ ਦੇ ਨਾਲ ਨਾਲ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਹੈ ਤਾਂ ਇਨ੍ਹਾਂ ਗੋਲੀਆਂ ਦਾ ਸੇਵਨ ਕਦੇ ਨਾ ਕਰੋ ।

ਅੱਖਾਂ ਦੀ ਰੋਸ਼ਨੀ ਤੇ ਅਸਰ

ਵਧਦੀ ਉਮਰ ਵਿੱਚ ਇਨ੍ਹਾਂ ਦਾ ਇਸਤੇਮਾਲ ਅੱਖਾਂ ਦੇ ਲਈ ਬਹੁਤ ਬੁਰਾ ਹੈ ।ਸ਼ੂਗਰ ਦਾ ਅਸਰ ਅੱਖਾਂ ਤੇ ਪੈਂਦਾ ਹੈ ਪਰ ਇਨ੍ਹਾਂ ਦੇ ਲਗਾਤਾਰ ਇਸਤੇਮਾਲ ਨਾਲ ਅੱਖਾਂ ਦੀ ਰੋਸ਼ਨੀ ਤੇਜ਼ੀ ਨਾਲ ਧੁੰਦਲੀ ਪੈਣ ਲੱਗ ਜਾਂਦੀ ਹੈ ।

ਮੈਟਾਬਾਲਿਜ਼ਮ ਕਮਜ਼ੋਰ ਕਰੇ

ਸ਼ੂਗਰ ਫਰੀ ਗੋਲੀਆਂ ਵਿੱਚ ਕੈਲਰੀਆਂ ਦੇ ਨਾਲ ਨਾਲ ਪੋਸ਼ਕ ਤੱਤ ਵੀ ਨਹੀਂ ਹੁੰਦੇ ਇਹ ਸਾਡੇ ਮੈਟਾਬੋਲਿਜ਼ਮ ਲਈ ਹਾਨੀਕਾਰਕ ਹਨ। ਇਹ ਸਾਡੇ ਸਰੀਰ ਨੂੰ ਕੋਈ ਤਾਕਤ ਨਹੀਂ ਦਿੰਦੀਆਂ । ਜਿਸ ਦੇ ਕਾਰਨ ਸਾਡਾ ਸਰੀਰ ਅਤੇ ਮੈਟਾਬਾਲਿਜ਼ਮ ਕਮਜ਼ੋਰ ਪੈਣ ਲੱਗ ਜਾਂਦਾ ਹੈ ਅਤੇ ਸਰੀਰ ਅੰਦਰ ਬੈਡ ਫੈਟ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ ਹੈ । ਜਿਸ ਨਾਲ ਹੋਰ ਬਿਮਾਰੀਆਂ ਦਾ ਵੀ ਖਤਰਾ ਵੱਧ ਜਾਂਦਾ ਹੈ ।

ਉਮੀਦ ਹੈ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ । ਜੇਕਰ ਤੁਹਾਡੇ ਆਸ ਪਾਸ ਕਿਸੇ ਨੂੰ ਸ਼ੂਗਰ ਦੀ ਬੀਮਾਰੀ ਹੈ, ਉਸ ਨੂੰ ਸ਼ੂਗਰ ਫਰੀ ਗੋਲੀਆਂ ਦੇ ਖਤਰਿਆਂ ਬਾਰੇ ਜਾਣਕਾਰੀ ਜ਼ਰੂਰ ਦਿਓ ਜੀ।

ਜਾਣਕਾਰੀ ਚੰਗੀ ਲੱਗੇ ਤਾਂ ਇਸ ਜਾਣਕਾਰੀ ਨੂੰ ਹੋਰ ਲੋਕਾਂ ਨਾਲ ਵੀ ਸ਼ੇਅਰ ਜ਼ਰੂਰ ਕਰੋ ਜੀ ।

ਧੰਨਵਾਦ