ਜੋੜਾਂ ਦਾ ਦਰਦ ,ਯੂਰਿਕ ਐਸਿਡ ਖਤਮ ਕਰਨ ਦੇ ਘਰੇਲੂ ਨੁਸਖੇ

ਅੱਜ ਕੱਲ ਜੋੜਾਂ ਦੇ ਦਰਦ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ।ਇਸ ਪਿੱਛੇ ਵੱਡਾ ਕਾਰਨ ਯੂਰਿਕ ਐਸਿਡ ਦਾ ਹੁੰਦਾ ਹੈ।

ਜੋੜਾਂ ਦੇ ਦਰਦ ਤੋਂ ਰੋਗੀ ਦਾ ਬੁਰਾ ਹਾਲ ਹੋ ਜਾਂਦਾ ਹੈ। ਇਸ ਰੋਗ ਵਿੱਚ ਰਾਤ ਨੂੰ ਦਰਦ ਵਧਦਾ ਹੈ ਤੇ ਸਵੇਰ ਵੇਲੇ ਅਕੜਨ ਮਹਿਸੂਸ ਹੁੰਦੀ ਹੈ ।

ਅੱਜ ਇਸ ਆਰਟੀਕਲ ਵਿੱਚ ਜੋੜਾਂ ਦੇ ਦਰਦ ਨੂੰ ਖ਼ਤਮ ਕਰਨ ਦੇ ਕੁਝ ਘਰੇਲੂ ਨੁਸਖਿਆਂ ਬਾਰੇ ਗੱਲ ਕਰਾਂਗੇ ।

ਜੋੜਾਂ ਦਾ ਦਰਦ ਹੋਣ ਦੇ ਕਾਰਨ

ਇਸ ਦਾ ਮੁੱਖ ਕਾਰਨ ਹੱਡੀਆਂ ਵਿੱਚ ਯੂਰਿਕ ਐਸਿਡ ਦਾ ਜਮ੍ਹਾਂ ਹੋ ਜਾਣਾ ਹੁੰਦਾ ਹੈ।

ਲੋੜ ਤੋਂ ਵੱਧ ਪ੍ਰੋਟੀਨ ਖਾਣਾ ਇਸ ਰੋਗ ਦਾ ਕਾਰਨ ਬਣ ਸਕਦਾ ਹੈ।

ਕਸਰਤ ਦੀ ਕਮੀ ਦੇ ਕਾਰਨ ਵੀ ਜੋੜਾਂ ਦਾ ਦਰਦ ਹੋ ਜਾਂਦਾ ਹੈ।

ਸਰੀਰ ਵਿੱਚ ਕਬਜ਼ ਜਾਂ ਗੈਸ ਬਣਨ ਵਾਲੇ ਪਦਾਰਥ ਖਾਣ ਨਾਲ ਵੀ ਜੋੜਾਂ ਦਾ ਦਰਦ ਹੋ ਸਕਦਾ ਹੈ। ਜਿਵੇਂ ਮਿਰਚ ਮਸਾਲੇ, ਨਮਕ, ਦਾਲ,ਮੱਛੀ,ਆਂਡੇ ਜਾਂ ਮਾਸ ਜ਼ਰੂਰਤ ਤੋਂ ਵੱਧ ਖਾਣਾ।

ਜੋੜਾਂ ਦੇ ਦਰਦ ਦਾ ਘਰੇਲੂ ਇਲਾਜ

ਸ਼ਹਿਦ ਤੇ ਦਾਲ ਚੀਨੀ

2 ਵੱਡੇ ਚਮਚ ਸ਼ਹਿਦ ਅਤੇ 1 ਛੋਟਾ ਚਮਚ ਦਾਲ ਚੀਨੀ ਪਾਊਡਰ ਸਵੇਰੇ ਸ਼ਾਮ ਇੱਕ ਗਲਾਸ ਮਾਮੂਲੀ ਗਰਮ ਪਾਣੀ ਮਿਲਾ ਕੇ ਲਓ ।ਅਮਰੀਕਾ ਦੇ ਡਾਕਟਰਾਂ ਵੱਲੋਂ ਇਹ ਨੁਸਖਾ 100 ਤੋਂ ਵੱਧ ਮਰੀਜ਼ਾਂ ਤੇ ਅਪਣਾਇਆ ਗਿਆ।ਇੱਕ ਮਹੀਨਾ ਲਗਾਤਾਰ ਇਸ ਨੂੰ ਖਾਣ ਦੇ ਨਾਲ ਜੋ ਜੋੜਾਂ ਦੇ ਦਰਦ ਦੀ ਵਜ੍ਹਾ ਕਾਰਨ ਚੱਲ ਫਿਰ ਨਹੀਂ ਸਨ ਸਕਦੇ, ਉਹ ਵੀ ਬਿਨਾਂ ਦਰਦ ਤੋਂ ਤੁਰਨ ਫਿਰਨ ਲੱਗ ਗਏ ।

ਹਾਰ ਸ਼ਿੰਗਾਰ

ਘਰ ਵਿੱਚ ਪਾਇਆ ਜਾਣ ਵਾਲਾ ਹਾਰ ਸ਼ਿੰਗਾਰ(Jasmine flower)ਦਾ ਪੌਦਾ ਵੀ ਇਸ ਦੇ ਇਲਾਜ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਹਾਰ ਸ਼ਿੰਗਾਰ ਦੇ ਪੌਦੇ ਦੇ 10-12 ਪੱਤੇ ਤੋੜ ਕੇ ਇੱਕ ਗਿਲਾਸ ਪਾਣੀ ਵਿੱਚ ਉਬਾਲੋ। ਜਦੋਂ ਪਾਣੀ 1/4 ਬਚ ਜਾਵੇ ਉਸ ਤੋਂ ਬਾਅਦ ਠੰਡਾ ਕਰਕੇ ਪੀ ਲਵੋ ।ਜੇ ਗੋਡਿਆਂ ਦੀ ਚਿਕਨਾਈ ਖਤਮ ਹੋ ਗਈ ਹੈ ਤਾਂ ਉਹ ਇਸ ਨਾਲ ਠੀਕ ਹੋ ਜਾਵੇਗੀ।

ਲੱਸਣ

ਲੱਸਣ ਦੀਆਂ 10 ਕਲੀਆਂ, 100 ਗ੍ਰਾਮ ਪਾਣੀ ਤੇ 100 ਗਰਾਮ ਦੁੱਧ। ਇਹ ਤਿੰਨੇ ਮਿਲਾ ਕੇ ਪੀਣ ਨਾਲ ਵੀ ਦਰਦ ਖਤਮ ਹੁੰਦਾ ਹੈ

ਮੇਥੀ ਦਾਣਾ

ਰਾਤ ਦੇ ਸਮੇਂ ਇੱਕ ਚਮਚ ਮੇਥੀ ਦਾਣਾ ਪਾਣੀ ਵਿੱਚ ਭਿਉਂ ਕੇ ਰੱਖ ਦਿਓ ਤਾਂ ਜੋ ਚੰਗੀ ਤਰ੍ਹਾਂ ਗਲ ਜਾਣ, ਸਵੇਰ ਵੇਲੇ ਚਬਾ ਕੇ ਖਾਓ ।

ਪਾਣੀ

ਜੋੜਾਂ ਦੇ ਦਰਦ ਸਮੇਂ ਪਾਣੀ ਜ਼ਿਆਦਾ ਪੀਣ ਦੀ ਆਦਤ ਬਣਾਓ । ਜਿੰਨਾ ਜ਼ਿਆਦਾ ਪਾਣੀ ਪੀਓਗੇ ਉਨ੍ਹਾਂ ਸਰੀਰ ਵਿੱਚੋਂ ਯੂਰਿਕ ਐਸਿਡ ਬਾਹਰ ਨਿਕਲੇਗਾ।

ਨਾਰੀਅਲ

ਰੋਜ਼ਾਨਾ ਨਾਰੀਅਲ ਦੀ ਗਿਰੀ ਦਾ ਸੇਵਨ ਵੀ ਜੋੜਾਂ ਦੇ ਦਰਦ ਤੋਂ ਰਾਹਤ ਦਿੰਦਾ ਹੈ।

ਸਰ੍ਹੋਂ ਦੇ ਤੇਲ

1 ਚਮਚ ਸਰ੍ਹੋਂ ਦੇ ਤੇਲ ਵਿੱਚ ਲਸਣ ਦੀਆਂ 3-4 ਕਲੀਆਂ ਪੀਸ ਕੇ ਰੱਖ ਦਿਓ। ਇਨ੍ਹਾਂ ਗਰਮ ਕਰੋ ਕਿ ਲਸਣ ਚੰਗੀ ਤਰ੍ਹਾਂ ਪੱਕ ਜਾਵੇ ਫਿਰ ਇਸਦੀ ਦਰਦ ਵਾਲੇ ਜੋੜਾਂ ਤੇ ਮਾਲਸ਼ ਕਰੋ।

ਦਹੀਂ

ਸਵੇਰ ਵੇਲੇ ਖਾਲੀ ਪੇਟ ਲਸਣ ਦੀਆਂ 3-4 ਕਲੀਆਂ ਇੱਕ ਕਟੋਰੀ ਦਹੀਂ ਨਾਲ ਲਗਾਤਾਰ 2 ਮਹੀਨੇ ਖਾਣ ਨਾਲ ਜੋੜਾਂ ਦਾ ਦਰਦ ਖਤਮ ਹੁੰਦਾ ਹੈ

ਕਾਲੀ ਮਿਰਚ

ਕਾਲੀ ਮਿਰਚ ਨੂੰ ਤਿਲਾਂ ਦੇ ਤੇਲ ਵਿੱਚ ਗਰਮ ਕਰੋ, ਠੰਢਾ ਹੋ ਜਾਣ ਤੇ ਤੇਲ ਨੂੰ ਦਰਦ ਵਾਲੇ ਜੋੜਾਂ ਤੇ ਲਗਾਓ ।ਦਰਦ ਤੋਂ ਆਰਾਮ ਮਿਲੇਗਾ।

ਅਰੰਡੀ ਦਾ ਤੇਲ

ਹਫ਼ਤੇ ਵਿੱਚ 2 ਵਾਰ ਖਾਲੀ ਪੇਟ ਅਰੰਡੀ ਦਾ ਤੇਲ 10 ਗ੍ਰਾਮ ਪੀਓ ਇਸ ਦੌਰਾਨ ਚਾਹ ਕਾਫੀ ਨਾ ਪੀਓ। ਬਹੁਤ ਜਲਦ ਫ਼ਾਇਦਾ ਹੁੰਦਾ ਹੈ ।

ਸੁੰਢ

ਸੁੰਢ ਪਾਊਡਰ ਦਾ ਇਕ ਚਮਚ ਰੋਜ਼ਾਨਾ ਖਾਣ ਨਾਲ ਗਠੀਏ ਵਿਚ ਲਾਭ ਮਿਲਦਾ ਹੈ ।