ਜੇਕਰ ਆਉਂਦੀਆਂ ਹਨ ਸਰੀਰ ਵਿੱਚੋਂ ਇਸ ਤਰ੍ਹਾਂ ਦੀਆਂ ਆਵਾਜ਼ਾਂ ਤਾਂ ਕਦੇ ਨਾ ਕਰੋ ਨਜ਼ਰਅੰਦਾਜ਼

ਅੱਜ ਕੱਲ੍ਹ ਬਿਜੀ ਲਾਈਫ ਸਟਾਈਲ ਵਿਚ ਲੋਕ ਇਸ ਤਰ੍ਹਾਂ ਫੱਸ ਚੁੱਕੇ ਹਨ । ਕਿ ਸਰੀਰ ਵਿੱਚੋਂ ਹੋਣ ਵਾਲੇ ਅਲੱਗ ਅਲੱਗ ਬਦਲਾਅ ਪਹਿਚਾਣ ਨਹੀਂ ਪਾਉਂਦੇ । ਕਈ ਵਾਰ ਸਾਡੇ ਸਰੀਰ ਵਿੱਚੋਂ ਇਸ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਹਨ ਜਿਨ੍ਹਾਂ ਨੂੰ ਅਸੀਂ ਨਜ਼ਰ ਅੰਦਾਜ਼ ਕਰ ਦਿੰਦੇ ਹਾਂ । ਇਸ ਲਾਪ੍ਰਵਾਹੀ ਕਰਕੇ ਇਹ ਕਿਸੇ ਵੱਡੀ ਸਮੱਸਿਆ ਦਾ ਕਾਰਨ ਬਣ ਜਾਂਦੀਆਂ ਹਨ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਇਸ ਤਰ੍ਹਾਂ ਦੀਆਂ ਆਵਾਜ਼ਾਂ ਜਿਨ੍ਹਾਂ ਨੂੰ ਪਹਿਚਾਣ ਕੇ ਅਸੀਂ ਕਿਸੇ ਹੋਣ ਵਾਲੀ ਬੀਮਾਰੀ ਦੇ ਖਤਰੇ ਤੋਂ ਬਚ ਸਕਦੇ ਹਾਂ ।

ਸਰੀਰ ਵਿੱਚ ਆਉਣ ਵਾਲੀਆਂ ਆਵਾਜ਼

ਖਰਾਟੇ

ਬਹੁਤ ਸਾਰੇ ਲੋਕਾਂ ਨੂੰ ਸੌਂਦੇ ਸਮੇਂ ਖਰਾਟੇ ਲੈਣ ਦੀ ਆਦਤ ਹੁੰਦੀ ਹੈ । ਪਰ ਅਸੀਂ ਇਸ ਆਦਤ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ । ਦਰਅਸਲ ਮੋਟਾਪੇ ਦੇ ਕਾਰਨ ਗਲੇ ਵਿੱਚ ਮੈਂਬਰੇਨ ਵਿੱਚ ਰੁਕਾਵਟ ਆ ਜਾਂਦੀ ਹੈ , ਜਿਸ ਕਰਕੇ ਖਰਾਟੇ ਆਉਣ ਲੱਗਦੇ ਹਨ । ਇਸ ਨਾਲ ਡਾਇਬਟੀਜ਼ ਅਤੇ ਸਟ੍ਰੋਕ ਦਾ ਖਤਰਾ ਵੀ ਵੱਧ ਜਾਂਦਾ ਹੈ ।

ਜੋੜਾਂ ਵਿੱਚੋਂ ਆਵਾਜ਼ ਆਉਣਾ

ਅਕਸਰ ਸਾਡੇ ਜੋੜਾਂ ਵਿੱਚੋਂ ਆਵਾਜ਼ ਆਉਣ ਲੱਗਦੀ ਹੈ । ਇਹ ਉਸ ਸਮੇਂ ਆਉਂਦੀ ਹੈ , ਜਦੋਂ ਜੋੜਾਂ ਵਿੱਚ ਲਿਕਵਿਡ ਦੀ ਕਮੀ ਹੋ ਜਾਂਦੀ ਹੈ । ਜਿਸ ਕਰਕੇ ਗਠੀਆ ਜਾਂ ਅਰਥਰਾਈਟਿਸ ਜਿਹੀਆਂ ਬੀਮਾਰੀਆਂ ਹੋ ਸਕਦੀਆਂ ਹਨ । ਜਦੋਂ ਵੀ ਜੋੜਾਂ ਵਿੱਚੋਂ ਆਵਾਜ਼ਾਂ ਆਉਂਦੀਆਂ ਹਨ , ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ ।

ਪੇਟ ਵਿੱਚੋਂ ਆਵਾਜ਼ ਆਉਣਾ

ਕਈ ਵਾਰ ਸਾਡੇ ਪੇਟ ਵਿੱਚੋਂ ਆਵਾਜ਼ ਆਉਣ ਲੱਗਦੀ ਹੈ । ਦਰਅਸਲ ਇਹ ਖਾਲੀ ਪੇਟ ਜਾਂ ਜ਼ਿਆਦਾ ਖਾਣ ਕਰਕੇ ਡਾਈਜੇਸ਼ਨ ਦੀ ਸਮੱਸਿਆ ਹੋ ਸਕਦੀ ਹੈ । ਜੇਕਰ ਪੇਟ ਵਿੱਚ ਸੋਜ ਅਤੇ ਦਰਦ ਦੇ ਨਾਲ ਆਵਾਜ਼ ਵੀ ਆਉਂਦੀ ਹੈ , ਤਾਂ ਇਹ ਲੀਵਰ ਦੀ ਸਮੱਸਿਆ ਹੋ ਸਕਦੀ ਹੈ ।

ਦੰਦਾਂ ਵਿੱਚੋਂ ਆਵਾਜ਼ ਆਉਣਾ

ਜਦੋਂ ਅਸੀਂ ਕੁਝ ਖੱਟਾ , ਗਰਮ ਜਾਂ ਠੰਡਾ ਖਾ ਲੈਂਦੇ ਹਾਂ ਤਾਂ ਸਾਡੇ ਜਬਾੜੇ ਜਾਂ ਦੰਦਾਂ ਵਿੱਚੋਂ ਅਜੀਬ ਤਰ੍ਹਾਂ ਦੀ ਆਵਾਜ਼ ਆਉਣ ਲੱਗਦੀ ਹੈ । ਇਸ ਤਰ੍ਹਾਂ ਦਾ ਉਸ ਸਮੇਂ ਹੁੰਦਾ ਹੈ ਜਦੋਂ ਉੱਪਰ ਅਤੇ ਨੀਚੇ ਵਾਲੇ ਜਬਾੜਿਆਂ ਦਾ ਅਲਾਈਨਮੈਂਟ ਬਿਗੜਣ ਲੱਗਦਾ ਹੈ ।

ਨੱਕ ਵਿੱਚੋਂ ਸੀਟੀ ਦੀ ਆਵਾਜ਼

ਸਰਦੀ , ਜੁਕਾਮ ਅਤੇ ਸਾਇਨਸ ਦੇ ਕਾਰਨ ਨੱਕ ਵਿੱਚੋਂ ਸੀਟੀ ਦੀ ਆਵਾਜ਼ ਆਉਣ ਲੱਗਦੀ ਹੈ । ਜਿਸ ਦਾ ਕਾਰਨ ਕਾਰਟੀਲੇਜ ਵਿੱਚ ਰੁਕਾਵਟ ਆਉਣਾ ਹੈ ।

ਕੰਨਾਂ ਵਿੱਚ ਆਵਾਜ਼ ਆਉਣਾ

ਕੰਨ ਵਿੱਚ ਆਵਾਜ਼ ਆਉਣ ਦਾ ਕਾਰਨ ਹੈ ਕੰਨ ਵਿੱਚ ਪਾਣੀ ਜਾਂ ਫਿਰ ਕੋਈ ਕੀੜਾ ਚਲਾ ਗਿਆ । ਇਸ ਤੋਂ ਇਲਾਵਾ ਕੰਨ ਵਿੱਚ ਫੰਗਲ ਇਨਫੈਕਸ਼ਨ ਦੇ ਕਾਰਨ ਵੀ ਇਸ ਤਰ੍ਹਾਂ ਹੁੰਦਾ ਹੈ ।

ਜਾਣਕਾਰੀ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਅਤੇ ਸਿਹਤ ਸਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।

ਧੰਨਵਾਦ