ਚਿਹਰੇ ਦੀਆਂ ਝੁਰੜੀਆਂ ਦੂਰ ਕਰਨ ਦੇ ਆਸਾਨ ਘਰੇਲੂ ਨੁਸਖੇ

ਉਮਰ ਵਧਣ ਦੇ ਨਾਲ ਚਿਹਰੇ ਤੇ ਝੁਰੜੀਆਂ ਆਉਣ ਲੱਗ ਜਾਂਦੀਆਂ ਹਨ ।

ਜੇਕਰ ਚਿਹਰੇ ਦੀ ਸਹੀ ਤਰੀਕੇ ਨਾਲ ਦੇਖਭਾਲ ਨਾ ਕੀਤੀ ਜਾਵੇ ਤਾਂ ਸਮੇਂ ਤੋਂ ਪਹਿਲਾਂ ਹੀ ਚਿਹਰੇ ਤੇ ਝੁਰੜੀਆਂ ਆਉਣ ਲੱਗ ਜਾਂਦੀਆਂ ਹਨ । ਝੁਰੜੀਆਂ ਦਾ ਇਲਾਜ ਜਿੰਨਾ ਜਲਦੀ ਹੋਵੇ । ਆਯੁਰਵੈਦਿਕ ਤਰੀਕੇ ਨਾਲ ਕਰ ਲੈਣਾ ਚਾਹੀਦਾ ਹੈ । ਔਰਤਾਂ ਆਪਣੀ ਚਮੜੀ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਬਹੁਤ ਤਰੀਕੇ ਅਜ਼ਮਾਉਂਦੀਆਂ ਹਨ ।

ਅਸੀਂ ਕਈ ਘਰੇਲੂ ਨੁਸਖਿਆਂ ਨਾਲ ਆਪਣੇ ਚਿਹਰੇ ਦੇ ਦਾਗ ਧੱਬੇ ਅਤੇ ਝੁਰੜੀਆਂ , ਛਾਈਆਂ ਦੂਰ ਕਰ ਸਕਦੇ ਹਾਂ ।

ਅੱਜ ਇਸ ਆਰਟੀਕਲ ਵਿੱਚ ਘਰੇਲੂ ਤਰੀਕਿਆਂ ਨਾਲ ਝੁਰੜੀਆਂ ਦੂਰ ਕਰਨ ਦੇ ਉਪਾਅ ਦੀ ਗੱਲ ਕਰਾਂਗੇ ।

ਝੁਰੜੀਆਂ ਦੂਰ ਕਰਨ ਦੇ ਉਪਾਅ

ਮੁਲਤਾਨੀ ਮਿੱਟੀ , ਟਮਾਟਰ ਦਾ ਰਸ , ਖੀਰੇ ਦਾ ਰਸ ਅਤੇ ਸ਼ਹਿਦ

ਮੁਲਤਾਨੀ ਮਿੱਟੀ ਚਿਹਰੇ ਤੇ ਝੁਰੜੀਆਂ ਦੂਰ ਕਰਨ ਵਿੱਚ ਬਹੁਤ ਹੀ ਫਾਇਦੇਮੰਦ ਹੈ । ਅੱਧਾ ਘੰਟਾ ਮੁਲਤਾਨੀ ਮਿੱਟੀ ਨੂੰ ਪਾਣੀ ਵਿੱਚ ਭਿਉਂ ਕੇ ਰੱਖੋ ਅਤੇ ਜਦੋਂ ਇਹ ਪੂਰੀ ਗਿੱਲੀ ਹੋ ਜਾਵੇ , ਤਾਂ ਇਸ ਵਿੱਚ ਟਮਾਟਰ ਦਾ ਰਸ , ਖੀਰੇ ਦਾ ਰਸ ਅਤੇ ਸ਼ਹਿਦ ਮਿਲਾ ਕੇ ਪੇਸਟ ਬਣਾ ਲਓ । ਰੋਜ਼ਾਨਾ 15 ਮਿੰਟ ਇਹ ਪੇਸਟ ਚਿਹਰੇ ਤੇ ਲਗਾਓ । ਚਿਹਰੇ ਦੀਆਂ ਝੁਰੜੀਆਂ ਦੂਰ ਹੋ ਜਾਣਗੀਆਂ ।

ਜੈਤੂਨ ਦਾ ਤੇਲ

ਜੈਤੂਨ ਦਾ ਤੇਲ ਚਿਹਰੇ ਤੇ ਲਗਾਉਣ ਨਾਲ ਬਹੁਤ ਹੀ ਫਾਇਦੇ ਮਿਲਦੇ ਹਨ । ਰੋਜ਼ਾਨਾ ਇਸ ਦੀ ਮਾਲਿਸ਼ ਚਿਹਰੇ ਤੇ ਕਰੋ । ਚਿਹਰਾ ਦੇ ਦਾਗ ਧੱਬੇ ਅਤੇ ਝੁਰੜੀਆਂ ਦੂਰ ਹੋ ਜਾਣਗੀਆਂ ।

ਸ਼ਹਿਦ , ਮਲਾਈ ਅਤੇ ਨਿੰਬੂ

ਚਿਹਰੇ ਦੀਆਂ ਝੁਰੜੀਆਂ ਦੂਰ ਕਰਨ ਲਈ ਚਿਹਰੇ ਤੇ ਸ਼ਹਿਦ , ਮਲਾਈ ਅਤੇ ਨਿੰਬੂ ਦਾ ਪੇਸਟ ਬਣਾ ਕੇ ਲਗਾਓ । ਚਿਹਰੇ ਦੀਆਂ ਝੁਰੜੀਆਂ ਠੀਕ ਹੋ ਜਾਣਗੀਆਂ ਅਤੇ ਚਿਹਰੇ ਦਾ ਰੰਗ ਸਾਫ ਹੋ ਜਾਵੇਗਾ ।

ਐਲੋਵੇਰਾ ਮਾਸਕ

ਐਲੋਵੀਰਾ ਜੈਲ ਵਿੱਚ ਕੁਝ ਬੂੰਦਾਂ ਸ਼ਹਿਦ ਦੀਆਂ ਮਿਲਾ ਕੇ 20-25 ਮਿੰਟ ਚਿਹਰੇ ਤੇ ਲਗਾਓ । ਅਤੇ ਬਾਅਦ ਵਿੱਚ ਠੰਢੇ ਪਾਣੀ ਨਾਲ ਧੋ ਲਓ ।

ਕੇਲਾ ਅਤੇ ਗੁਲਾਬ ਜਲ

ਗੁਲਾਬ ਜਲ ਨਾਲ ਕੇਲੇ ਦਾ ਮਾਸਕ ਵੀ ਬਣਾਇਆ ਜਾ ਸਕਦਾ ਹੈ । ਸਭ ਤੋਂ ਪਹਿਲਾਂ ਕੇਲੇ ਵਿੱਚ ਗੁਲਾਬ ਜਲ ਮਿਲਾ ਕੇ ਪੇਸਟ ਬਣਾ ਲਓ ਅਤੇ 15-20 ਮਿੰਟ ਚਿਹਰੇ ਤੇ ਲਗਾਓ । ਚਿਹਰਾ ਸਾਫ ਅਤੇ ਚਿਹਰੇ ਦੀਆਂ ਝੁਰੜੀਆਂ ਠੀਕ ਹੋ ਜਾਣਗੀਆਂ।

ਪਪੀਤੇ ਦਾ ਮਾਸਕ

ਪਪੀਤੇ ਵਿੱਚ ਕਈ ਐਂਜਾਈਮ ਹੁੰਦੇ ਹਨ । ਜੋ ਸਾਡੀ ਚਮੜੀ ਨੂੰ ਬੁੱਢਾ ਹੋਣ ਤੋਂ ਰੋਕਦੇ ਹਨ । ਪਪੀਤੇ ਦਾ ਪੇਸਟ ਬਣਾ ਕੇ ਜਾਂ ਫਿਰ ਪਪੀਤੇ ਦਾ ਰਸ ਵੀ ਚਿਹਰੇ ਤੇ ਲਗਾ ਸਕਦੇ ਹਾਂ ।

ਪਪੀਤੇ ਵਿੱਚ ਬੇਸਨ ਅਤੇ ਸ਼ਹਿਦ ਮਿਲਾ ਕੇ ਪੇਸਟ ਬਣਾ ਲਓ ਅਤੇ ਰੋਜ਼ਾਨਾ 15-20 ਮਿੰਟ ਚਿਹਰੇ ਤੇ ਲਗਾਉਣ ਤੋਂ ਬਾਅਦ ਠੰਡੇ ਪਾਣੀ ਨਾਲ ਧੋ ਲਓ।

ਜਾਣਕਾਰੀ ਜੱਗੀ ਲੱਗੇ ਦਾ ਵਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਅਤੇ ਸਿਹਤ ਸਬੰਧੀ ਹੋਰ ਜਾਣਕਾਰੀ ਜਾਨਣ ਲਈ ਫੇਸਬੁੱਕ ਪੇਜ਼ ਸਿਹਤ ਜ਼ਰੂਰ ਲਾਈਕ ਕਰੋ।

ਧੰਨਵਾਦ