ਗੁਰਦਿਆਂ ਨੂੰ ਤੰਦਰੁਸਤ ਰੱਖਣ ਅਤੇ ਖ਼ੂਨ ਵਿੱਚ ਯੂਰੀਆ ਦੀ ਮਾਤਰਾ ਕੰਟਰੋਲ ਕਰਨ ਲਈ ਵਰਤੋਂ ਇਹ ਘਰੇਲੂ ਨੁਸਖੇ

ਖ਼ੂਨ ਵਿੱਚ ਯੂਰੀਆ ਦੀ ਮਾਤਰਾ ਗੁਰਦਿਆਂ ਦੀ ਬਿਮਾਰੀ ਹੋਣ ਦਾ ਮੁੱਢਲਾ ਕਾਰਨ ਹੈ ।ਯੂਰੀਆ ਸਾਡੇ ਸਰੀਰ ਵਿੱਚ ਜਿਗਰ ਦੇ ਪ੍ਰੋਟੀਨ ਦਾ ਮੈਟਾਬੋਲਿਜ਼ਮ ਠੀਕ ਨਾ ਹੋਣ ਕਰਕੇ ਹੁੰਦਾ ਹੈ

ਜੇ ਗੁਰਦੇ ਸਹੀ ਤਰੀਕੇ ਨਾਲ ਕੰਮ ਕਰ ਰਹੇ ਹਨ ਤਾਂ ਖ਼ੂਨ ਵਿੱਚ ਯੂਰੀਆ ਦੀ ਮਾਤਰਾ ਕੰਟਰੋਲ ਰਹਿੰਦੀ ਹੈ। ਪਰ ਜੇ ਗੁਰਦੇ ਸਹੀ ਢੰਗ ਨਾਲ ਫਿਲਟਰ ਨਹੀਂ ਕਰ ਰਹੇ ਤਾਂ ਖ਼ੂਨ ਵਿੱਚ ਯੂਰੀਆ ਦੀ ਮਾਤਰਾ ਵਧਣ ਲੱਗਦੀ ਹੈ ।ਜਿਸ ਦੇ ਚੱਲਦੇ ਗੁਰਦਿਆਂ ਦੀ ਬਿਮਾਰੀ ਤੇ ਫੇਲ੍ਹ ਹੋਣ ਦਾ ਡਰ ਵੀ ਬਣ ਜਾਂਦਾ ਹੈ।ਜਿਸ ਨਾਲ ਡਾਇਲਸਿਸ ਹੀ ਅਖੀਰਲਾ ਰਸਤਾ ਬਚਦਾ ਹੈ।

ਖ਼ੂਨ ਵਿੱਚ ਯੂਰੀਆ ਦੀ ਮਾਤਰਾ ਲੱਗਭੱਗ 7-25mg/dl ਹੁੰਦੀ ਹੈ ।

ਆਓ ਗੱਲ ਕਰਦੇ ਹਾਂ ਗੁਰਦਿਆਂ ਨੂੰ ਤੰਦਰੁਸਤ ਰੱਖਣ ਲਈ ਅਤੇ ਖ਼ੂਨ ਵਿੱਚ ਯੂਰੀਆ ਦੀ ਮਾਤਰਾ ਕੰਟਰੋਲ ਕਰਨ ਲਈ ਕੀ ਕਰਨਾ ਚਾਹੀਦਾ ਹੈ

ਪ੍ਰੋਟੀਨ ਲੋੜ ਤੋਂ ਵੱਧ ਨਾ ਖਾਓ

ਲੋੜ ਤੋਂ ਵੱਧ ਖਾਦਾਂ ਪ੍ਰੋਟੀਨ ਸਾਡੇ ਸਰੀਰ ਵਿੱਚ ਪਚਦਾ ਨਹੀਂ ਅਤੇ ਇਹ ਜਿਗਰ ਵਿੱਚ ਯੂਰੀਆ ਵਿੱਚ ਬਦਲਣ ਲੱਗ ਜਾਂਦਾ ਹੈ ।

ਜੇ ਤੁਸੀਂ ਦੁੱਧ ਜਾਂ ਦੁੱਧ ਤੋਂ ਬਣੀਆਂ ਚੀਜ਼ਾਂ ਦੀ ਵਰਤੋਂ ਜ਼ਿਆਦਾ ਕਰਦੇ ਹੋ ਤਾਂ ਜੌੰ ਦੇ ਆਟੇ ਦੀ ਵਰਤੋਂ ਵੀ ਜ਼ਰੂਰ ਕਰੋ ਕਿਉਂਕਿ ਇਹ diuretic ਹੁੰਦਾ ਹੈ ਜੋ ਸਰੀਰ ਵਿੱਚੋਂ ਫਾਲਤੂ ਯੂਰੀਆ ਬਾਹਰ ਕੱਢਦਾ ਹੈ ।

ਭੋਜਨ ਵਿੱਚ ਵਿਟਾਮਿਨ ਸੀ ਦੀ ਮਾਤਰਾ ਵਧਾਓ

ਵਿਟਾਮਿਨ ਸੀ ਐਂਟੀ ਆਕਸੀਡੈਂਟ ਹੈ। ਜੋ ਕਿਡਨੀ ਦੇ ਫ੍ਰੀ ਰੈਡੀਕਲ ਖਤਮ ਕਰਦਾ ਹੈ। ਇਸ ਦੇ ਨਾਲ ਹੀ ਸਰੀਰ ਵਿਚ ਆਇਰਨ ਦੀ ਕਮੀ ਨਹੀਂ ਹੋਣ ਦਿੰਦਾ। ਕਿਡਨੀ ਦੀ ਬਿਮਾਰੀ ਹੋਣ ਕਰਕੇ ਸਰੀਰ ਵਿੱਚ ਹੀਮੋਗਲੋਬਿਨ ਦੀ ਵੀ ਕਮੀ ਆ ਜਾਂਦੀ ਹੈ ।ਜਿਸ ਨਾਲ ਯੂਰਿਨ ਘੱਟ ਬਣਦਾ ਹੈ ਅਤੇ ਯੂਰੀਆ ਸਰੀਰ ਦੇ ਵਿੱਚ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ ਹੈ ।ਰੋਜ਼ਾਨਾ ਇਕ ਨਿੰਬੂ ਦਾ ਸੇਵਨ ਜ਼ਰੂਰ ਕਰੋ ।

ਅਲਕੇਲਾਈਨ ਡਾਈਟ

ਗੋਭੀ, ਗਾਜਰ, ਖੀਰਾ, ਨਿੰਬੂ, ਦਾਲਚੀਨੀ, ਹਲਦੀ, ਸ਼ਿਮਲਾ ਮਿਰਚ ਇਨ੍ਹਾਂ ਦੀ ਵਰਤੋਂ ਜ਼ਰੂਰ ਕਰੋ ।ਇਹ ਖ਼ੂਨ ਦੇ ਵਿੱਚ ਯੂਰੀਆ ਦੀ ਮਾਤਰਾ ਕੰਟਰੋਲ ਰੱਖਦੇ ਹਨ ।

ਕਰੇਲਾ

ਕਰੇਲੇ ਦਾ ਜੂਸ ਸਰੀਰ ਨੂੰ ਡੀਟਾਕਸੀਫਾਈ ਕਰਦਾ ਹੈ ਇਸ ਲਈ ਜੋ ਲੋਕ ਕਿਡਨੀ ਦੀ ਬੀਮਾਰੀ ਦੇ ਨਾਲ ਨਾਲ ਡਾਇਬਟੀਜ਼ ਤੋਂ ਵੀ ਪੀੜਤ ਹਨ। ਉਨ੍ਹਾਂ ਲਈ ਇਹ ਬਹੁਤ ਲਾਭਦਾਇਕ ਹੈ ।

ਸਰੀਰ ਅੰਦਰ ਪਾਣੀ ਦੀ ਕਮੀ ਨਾ ਆਉਣ ਦਿਓ

ਸਰੀਰ ਅੰਦਰ ਪਾਣੀ ਦੀ ਕਮੀ ਆਉਣ ਨਾਲ ਖ਼ੂਨ ਦੇ ਵਿੱਚ ਯੂਰੀਆ ਦੀ ਮਾਤਰਾ ਵਧਣ ਲੱਗ ਜਾਂਦੀ ਹੈ ।ਕਿਉਂਕਿ ਯੂਰਿਨ ਘੱਟ ਬਣਦਾ ਹੈ ਤੇ ਯੂਰੀਆ ਸਰੀਰ ਵਿੱਚ ਹੀ ਇਕੱਠਾ ਹੁੰਦਾ ਰਹਿੰਦਾ ਹੈ ।

ਸ਼ਰਾਬ

ਜੇ ਖ਼ੂਨ ਵਿੱਚ ਯੂਰੀਆ ਦਾ ਵਾਧਾ ਹੋਵੇ ਤਾਂ ਸ਼ਰਾਬ ਦਾ ਸੇਵਨ ਮਾੜਾ ਹੈ ਸ਼ਰਾਬ ਸਰੀਰ ਵਿਚ ਡੀਹਾਈਡ੍ਰੇਸ਼ਨ ਪੈਦਾ ਕਰਦੀ ਹੈ ਜਿਸ ਨਾਲ ਗੁਰਦਿਆਂ ਦੀ ਫਿਲਟ੍ਰੇਸ਼ਨ ਖਰਾਬ ਹੁੰਦੀ ਹੈ

ਗੁਰਦੇ ਸਾਡੇ ਸਰੀਰ ਦਾ ਅਹਿਮ ਅੰਗ ਹੁੰਦੇ ਹਨ। ਸਰੀਰ ਦੀ ਗੰਦਗੀ ਫਿਲਟਰ ਕਰਕੇ ਸਰੀਰ ਵਿੱਚੋਂ ਬਾਹਰ ਕੱਢਦੇ ਹਨ। ਜੇ ਇਹ ਖਰਾਬ ਹੋ ਜਾਣ ਤਾਂ ਸਰੀਰ ਦੀ ਗੰਦਗੀ ਬਾਹਰ ਨਹੀਂ ਨਿਕਲਦੀ ਤੇ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।

ਜੇ ਅਸੀਂ ਸ਼ੁਰੂ ਤੋਂ ਹੀ ਇਨ੍ਹਾਂ ਦੀ ਸਾਂਭ ਸੰਭਾਲ ਲਈ ਸੁਚੇਤ ਰਹਾਂਗੇ ਤਾਂ ਭਵਿੱਖ ਵਿੱਚ ਅਜਿਹੇ ਕਿਸੇ ਵੀ ਹਾਲਾਤ ਨੂੰ ਟਾਲਿਆ ਜਾ ਸਕਦਾ ਹੈ ।

ਉਮੀਦ ਹੈ ਜਾਣਕਾਰੀ ਚੰਗੀ ਲੱਗੀ ਹੋਵੇਗੀ। ਇਸ ਜਾਣਕਾਰੀ ਨੂੰ ਹੋਰ ਲੋਕਾਂ ਨਾਲ ਵੀ ਸ਼ੇਅਰ ਜ਼ਰੂਰ ਕਰੋ ਜੀ ।

ਸਿਹਤ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਫੇਸਬੁੱਕ ਪੇਜ sehat ਜ਼ਰੂਰ ਲਾਈਕ ਕਰੋ ਜੀ।

ਧੰਨਵਾਦ