ਗੁਡਹਲ ਦੇ ਫਾਇਦੇ

ਗੁਡਹਲ ਦਾ ਫੁੱਲ ਆਮ ਹੀ ਘਰਾਂ ਵਿੱਚ ਪਾਇਆ ਜਾਂਦਾ ਹੈ ਇਹ ਕਿਸੇ ਵੀ ਮਾਲੀ ਤੋਂ ਬੜੀ ਆਸਾਨੀ ਨਾਲ ਮਿਲ ਜਾਵੇਗਾ ।ਅੱਜ ਦੇ ਇਸ ਆਰਟੀਕਲ ਵਿੱਚ ਇਸ ਫੁੱਲ ਦੇ ਬੇਮਿਸਾਲ ਫਾਇਦਿਆਂ ਬਾਰੇ ਗੱਲ ਕਰਾਂਗੇ ।

ਕੋਲੈਸਟਰੋਲ ਅਤੇ ਬਲੱਡ ਪ੍ਰੈਸ਼ਰ

ਗੁਡਹਲ ਦੇ ਪੱਤਿਆਂ ਦੀ ਬਣੀ ਹੋਈ ਚਾਹ ਕਲੈਸਟਰੋਲ ਘੱਟ ਕਰਨ ਵਿੱਚ ਕਾਫ਼ੀ ਮਦਦ ਕਰਦੀ ਹੈ ਇਸ ਤੇ ਵਿੱਚ ਪਾਏ ਜਾਣ ਵਾਲੇ ਤੱਤ ਸਾਡੀਆਂ ਰੱਖ ਧਮਣੀਆਂ ਦੇ ਵਿੱਚ ਪਲਾਕ ਜਮ੍ਹਾਂ ਹੋਣ ਤੋਂ ਰੋਕਦੇ ਹਨ ।ਇਸ ਦੇ ਫੁੱਲਾਂ ਨੂੰ ਗਰਮ ਪਾਣੀ ਵਿੱਚ ਉਬਾਲ ਕੇ ਪੀਣਾ ਲਾਹੇਵੰਦ ਹੁੰਦਾ ਹੈ ।

ਡਾਇਬਟੀਜ਼

ਸ਼ੂਗਰ ਦੇ ਲਈ ਨਿਯਮਿਤ ਮਾਤਰਾ ਵਿੱਚ ਵੀਹ ਤੋਂ ਪੱਚੀ ਪੱਤੀਆਂ ਦਾ ਸੇਵਨ ਰੋਜ਼ਾਨਾ ਕਰੋ ਕਿਸ਼ਨ ਡਾਇਬਿਟੀਜ਼ ਕੰਟਰੋਲ ਵਿੱਚ ਰਹਿੰਦੀ ਹੈ ।

ਕਿਡਨੀ ਅਤੇ ਡਿਪ੍ਰੈਸ਼ਨ

ਕਿਡਨੀ ਦੀ ਸਮੱਸਿਆ ਹੈ ਤਾਂ ਗੁਡਹਲ ਦੇ ਪੱਤੇ ਪਾਣੀ ਵਿੱਚ ਉਬਾਲ ਕੇ ਬਣੀ ਚਾਹ ਦਾ ਸੇਵਨ ਕਰੋ, ਡਿਪ੍ਰੈਸ਼ਨ ਵੀ ਠੀਕ ਹੁੰਦਾ ਹੈ ।

ਦਿਲ ਅਤੇ ਦਿਮਾਗ ਨੂੰ ਸ਼ਕਤੀ

ਗੁਡਹਲ ਦੇ ਪੱਤਿਆਂ ਦਾ ਸ਼ਰਬਤ ਗਰਮੀਆਂ ਵਿੱਚ ਦਿਲ ਤੇ ਦਿਮਾਗ ਨੂੰ ਸ਼ਕਤੀ ਦਿੰਦਾ ਹੈ ਯਾਦਦਾਸ਼ਤ ਵਧਦੀ ਹੈ ।

ਮੂੰਹ ਦੇ ਛਾਲੇ

ਮੂੰਹ ਦੇ ਛਾਲਿਆਂ ਦੇ ਵਿੱਚ ਗੁਡਹਲ ਦੇ ਪੱਤੇ ਚਬਾਉਣ ਨਾਲ ਆਰਾਮ ਮਿਲਦਾ ਹੈ ।

ਵਾਲਾਂ ਨੂੰ ਜੜ ਤੋਂ ਮਜ਼ਬੂਤ ਬਣਾਏ

ਮੇਥੀ ਦਾਣਾ, ਗੁਡਹਲ ਅਤੇ ਬੇਰ ਦੀਆਂ ਪੱਤੀਆਂ ਪੀਸ ਕੇ ਪੇਸਟ ਬਣਾ ਕੇ ਵਾਲਾਂ ਤੇ ਲਗਾਉਣ ਨਾਲ ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ਪਾਉਂਦੀਆਂ ਹਨ ।

ਸਰਦੀ ਅਤੇ ਖਾਂਸੀ

ਗੁਡਹਲ ਵਿੱਚ ਅਧਿਕ ਮਾਤਰਾ ਵਿਚ ਵਿਟਾਮਿਨ ਸੀ ਹੁੰਦਾ ਹੈ ਜਦੋਂ ਚਾਹ ਜਾਂ ਹੋਰ ਰੂਪਾਂ ਵਿੱਚ ਇਸ ਦਾ ਸੇਵਨ ਕੀਤਾ ਜਾਵੇ ਤਾਂ ਇਹ ਸਰਦੀ ਤੇ ਕਾਂਸੀ ਲਈ ਫਾਇਦੇਮੰਦ ਹੁੰਦਾ ਹੈ ।

ਬੁਖ਼ਾਰ ਵਿੱਚ ਫ਼ਾਇਦੇਮੰਦ

ਗੁਡਹਲ ਦੇ ਫੁੱਲ ਲੈ ਕੇ ਉਸ ਵਿੱਚ ਨਿੰਬੂ ਦਾ ਰਸ ਮਿਲਾ ਕੇ ਰੱਖ ਦਿਓ ।ਰਾਤ ਭਰ ਰੱਖਣ ਤੋਂ ਬਾਅਦ ਸਵੇਰੇ ਇਸ ਨੂੰ ਮਸਲ ਕੇ ਛਾਣ ਲਵੋ ਉਸ ਤੋਂ ਬਾਅਦ ਇਸਨੂੰ ਮਿਸ਼ਰੀ, ਅਨਾਰ ਦਾ ਰਸ ਅਤੇ ਸੰਤਰੇ ਦਾ ਰਸ ਮਿਲਾ ਕੇ ਹਲਕੀ ਅੱਗ ਤੇ ਦਸ ਮਿੰਟ ਤੱਕ ਗਰਮ ਕਰਕੇ ਖਾਓ ।ਬੁਖਾਰ ਠੀਕ ਹੋ ਜਾਵੇਗਾ ।

ਚਮੜੀ ਤੇ ਕਿੱਲ ਮੁਹਾਸੇ

ਜੇਕਰ ਚਮੜੀ ਤੇ ਕਿੱਲ ਮੁਹਾਸਿਆਂ ਦੀ ਸਮੱਸਿਆ ਹੈ ਤਾਂ ਕੋਡ ਹੱਲ ਦੇ ਪੱਤੇ ਪਾਣੀ ਵਿੱਚ ਡਬੋ ਕੇ ਉਸ ਪਾਣੀ ਨੂੰ ਉਬਾਲ ਕੇ ਸ਼ਹਿਦ ਮਿਲਾ ਕੇ ਚਿਹਰੇ ਦੇ ਕਿੱਲ ਮੁਹਾਸਿਆਂ ਤੇ ਲਗਾਉਣ ਨਾਲ ਦੂਰ ਹੁੰਦੇ ਹਨ ।

ਖੂਨ ਦੀ ਕਮੀ ਦੂਰ ਕਰੇ

ਮਹਿਲਾਵਾਂ ਵਿੱਚ ਅਕਸਰ ਖੂਨ ਦੀ ਕਮੀ ਹੋ ਜਾਂਦੀ ਹੈ ।ਗੁਡਹਲ ਦੇ ਪੱਤੇ ਪੀਸ ਕੇ ਸਵੇਰੇ ਸ਼ਾਮ ਇੱਕ ਕੱਪ ਦੁੱਧ ਨਾਲ ਇੱਕ ਚਮਚ ਪਾਊਡਰ ਲੈਣ ਨਾਲ ਅਨੀਮੀਆ ਦੂਰ ਹੁੰਦਾ ਹੈ ।

ਪਾਚਨ ਸ਼ਕਤੀ ਵਧਾਵੇ

ਗੁਡਹਲ ਦੇ ਪੱਤੇ ਖਾਣ ਨਾਲ ਸਾਡੇ ਮੂੰਹ ਦੀ ਲਾਰ ਵੱਧ ਬਣਦੀ ਹੈ ਜਿਸ ਨਾਲ ਪਾਚਨ ਸ਼ਕਤੀ ਵੀ ਸਾਡੀ ਤੇਜ਼ ਹੁੰਦੀ ਹੈ ।ਗੁਡਹਲ ਦੇ ਤਿੰਨ ਤੋਂ ਚਾਰ ਪੱਤੇ ਰੋਜ਼ਾਨਾ ਸਾਨੂੰ ਚਬਾਉਣੇ ਚਾਹੀਦੇ ਹਨ ।