ਖਾਣ ਪੀਣ ਦੀਆਂ ਇਹਨਾਂ ਆਦਤਾਂ ਕਰਕੇ ਹੋ ਰਹੀ ਹੈ ਅੱਜਕਲ੍ਹ ਸਿਹਤ ਖਰਾਬ

ਪੁਰਾਣੇ ਸਮਿਆਂ ਨਾਲੋਂ ਅੱਜ ਕੱਲ੍ਹ ਖਾਣ ਪੀਣ ਦੇ ਤੌਰ ਤਰੀਕੇ ਬਹੁਤ ਜ਼ਿਆਦਾ ਬਦਲ ਗਏ ਹਨਪੁਰਾਣੇ ਸਮੇਂ ਵਿੱਚ ਲੋਕ ਸਰੀਰ ਦੀ ਊਰਜਾ ਲਈ ਖਾਦੇ ਸਨ ਪਰ ਅੱਜ ਕੱਲ੍ਹ ਜੀਭ ਦੇ ਸਵਾਦ ਤੇ ਸਮੇਂ ਦੀ ਘਾਟ ਕਾਰਨ ਅਸੀਂ ਗਲਤ ਖਾਦ ਪਦਾਰਥਾਂ ਦੀ ਚੋਣ ਕਰ ਲੈਂਦੇ ਹਾਂ

ਜਿਸ ਕਰਕੇ ਪੁਰਾਣੇ ਸਮੇਂ ਨਾਲੋਂ ਅੱਜ ਕੱਲ੍ਹ ਬੀਮਾਰੀਆਂ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਰਿਹਾ ਹੈ ।

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਚਾਵਲ ਬਾਰੇ

ਜੇ ਚਾਵਲ ਗਰਮ ਗਰਮ ਖਾਧੇ ਜਾਣ ਤਾਂ ਇਹ ਸਰੀਰ ਨੂੰ ਬਹੁਤ ਜ਼ਿਆਦਾ ਫਾਇਦਾ ਕਰਦੇ ਹਨ ,ਠੰਢੇ ਚਾਵਲ ਉਸ ਤੋਂ ਕਈ ਗੁਣਾਂ ਹਾਨੀਕਾਰਕ ਹੁੰਦੇ ਹਨ। ਇਨ੍ਹਾਂ ਦੇ ਅੰਦਰ ਬੈਸੀਲਸ ਸੀਰੀਅਸ ਨਾਮ ਦਾ ਇੱਕ ਬੈਕਟੀਰੀਆ ਪਾਇਆ ਜਾਂਦਾ ਹੈ ਜੋ ਠੰਡਾ ਹੋਣ ਤੇ ਵੱਧ ਜਾਂਦਾ ਹੈ ਅਤੇ ਚਾਵਲਾਂ ਨੂੰ ਵਿਸ਼ੈਲਾ ਬਣਾ ਦਿੰਦਾ ਹੈ ।ਇੱਕ ਵਾਰੀ ਚਾਵਲ ਦੂਸ਼ਿਤ ਹੋਣ ਤੋਂ ਬਾਅਦ ਦੁਬਾਰਾ ਗਰਮ ਕਰਨ ਤੇ ਇਹ ਵਿਸ਼ੈਲਾਪਣ ਨਹੀਂ ਜਾਂਦਾ।ਇਸ ਨੂੰ ਖਾਣ ਨਾਲ ਸਰੀਰ ਵਿੱਚ ਵਾਈ ਦੀ ਸਮੱਸਿਆ ਜ਼ਿਆਦਾ ਗੰਭੀਰ ਹਾਲਤਾਂ ਵਿੱਚ ਫੂਡ ਪੁਆਇਜ਼ਨਿੰਗ ਦੀ ਸਮੱਸਿਆ ਵੀ ਹੋ ਸਕਦੀ ਹੈ ।
ਇਨ੍ਹਾਂ ਦੇ ਅੰਦਰ ਬੈਸੀਲਸ ਸੀਰੀਅਸ ਨਾਮ ਦਾ ਇੱਕ ਬੈਕਟੀਰੀਆ ਪਾਇਆ ਜਾਂਦਾ ਹੈ ਜੋ ਠੰਡਾ ਹੋਣ ਤੇ ਵੱਧ ਜਾਂਦਾ ਹੈ ਅਤੇ ਚਾਵਲਾਂ ਨੂੰ ਵਿਸ਼ੈਲਾ ਬਣਾ ਦਿੰਦਾ ਹੈ ।ਇੱਕ ਵਾਰੀ ਚਾਵਲ ਦੂਸ਼ਿਤ ਹੋਣ ਤੋਂ ਬਾਅਦ ਦੁਬਾਰਾ ਗਰਮ ਕਰਨ ਤੇ ਇਹ ਵਿਸ਼ੈਲਾਪਣ ਨਹੀਂ ਜਾਂਦਾ।ਇਸ ਨੂੰ ਖਾਣ ਨਾਲ ਸਰੀਰ ਵਿੱਚ ਵਾਈ ਦੀ ਸਮੱਸਿਆ ਜ਼ਿਆਦਾ ਗੰਭੀਰ ਹਾਲਤਾਂ ਵਿੱਚ ਫੂਡ ਪੁਆਇਜ਼ਨਿੰਗ ਦੀ ਸਮੱਸਿਆ ਵੀ ਹੋ ਸਕਦੀ ਹੈ ।
ਇਸ ਲਈ ਚੌਲ ਹਮੇਸ਼ਾਂ ਘਰ ਵਿੱਚ ਪਕਾ ਕੇ ਹੀ ਖਾਓ ਬਾਹਰ ਮਿਲਣ ਵਾਲੇ ਚਾਵਲਾਂ ਨੂੰ ਬਹੁਤ ਜ਼ਿਆਦਾ ਵਾਰ ਗਰਮ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਵਿੱਚ ਵਿਸ਼ੈਲਾ ਪਦਾਰਥ ਹੁੰਦਾ ਹੈ।

ਇਸ ਤੋਂ ਬਾਅਦ ਨੰਬਰ ਆਉਂਦਾ ਹੈ ਚਾਹ ਦਾ

ਚਾਹ ਸਾਡੇ ਸਰੀਰ ਲਈ ਬਹੁਤ ਹਾਨੀਕਾਰਕ ਹੈ ਜਦੋਂ ਇਸ ਦਾ ਸੇਵਨ ਖਾਲੀ ਢਿੱਡ ਕੀਤਾ ।ਲੰਬੇ ਸਮੇਂ ਤੱਕ ਪੇਟ ਖਾਲੀ ਰਹਿਣ ਨਾਲ ਇਸ ਅੰਦਰ ਤੇਜ਼ਾਬ ਵਧ ਜਾਂਦਾ ਹੈ ।ਜਿਸ ਤੋਂ ਬਾਅਦ ਤੁਰੰਤ ਚਾਹ ਪੀ ਲਈ ਜਾਵੇ ਤਾਂ ਇਹ ਤੇਜ਼ਾਬ ਵਿੱਚ ਹੋਰ ਵੀ ਵਾਧਾ ਕਰਦੀ ਹੈ ਅਤੇ ਸਾਡੇ ਪੇਟ ਵਿੱਚ ਜਲਣ ਪੈਦਾ ਕਰਕੇ ਸਾਨੂੰ ਕਬਜ਼ ਵਰਗੀ ਸਮੱਸਿਆ ਪੈਦਾ ਕਰ ਸਕਦੀ ਹੈ ।ਇਸੇ ਲਈ ਸਵੇਰੇ ਉੱਠਣ ਸਾਰ ਡਾਕਟਰ ਚਾਹ ਪੀਣ ਤੋਂ ਪਹਿਲਾਂ ਇੱਕ ਗਲਾਸ ਪਾਣੀ ਪੀਣ ਨੂੰ ਜ਼ਰੂਰ ਕਹਿੰਦੇ ਹਨ ਤਾਂ ਜੋ ਪੇਟ ਅੰਦਰਲਾ ਤੇਜ਼ਾਬ ਸ਼ਾਂਤ ਹੋ ਜਾਵੇ ਅਤੇ ਉਸ ਤੋਂ ਬਾਅਦ ਪੀਤੀ ਹੋਈ ਚਾਹ ਦਾ ਕੋਈ ਨੁਕਸਾਨ ਨਾ ਹੋਵੇ ।

ਸੋਡਾ/ਕੋਲਡ ਡਰਿੰਕ

ਇਨ੍ਹਾਂ ਦੇ ਅੰਦਰ ਬਹੁਤ ਜ਼ਿਆਦਾ ਮਾਤਰਾ ਵਿੱਚ ਸ਼ੂਗਰ ਅਤੇ ਹਾਨੀਕਾਰਕ ਕੈਮੀਕਲ ਪਾਏ ਜਾਂਦੇ ਹਨ ਪੋਸ਼ਣ ਦੇ ਹਿਸਾਬ ਨਾਲ ਦੇਖੀਏ ਤਾਂ ਇਨ੍ਹਾਂ ਅੰਦਰ ਕੋਈ ਵੀ ਅਜਿਹੀ ਚੀਜ਼ ਨਹੀਂ ਹੁੰਦੀ ਜੋ ਸਾਡੇ ਸਰੀਰ ਲਈ ਲਾਭਦਾਇਕ ਹੋਵੇ। ਇਸ ਦੇ ਜ਼ਿਆਦਾ ਸੇਵਨ ਨਾਲ ਸਰੀਰ ਵਿੱਚ ਮੋਟਾਪਾ ਅਤੇ ਚਰਬੀ ਦੀ ਅਣਚਾਹੀ ਜਗ੍ਹਾ ਤੇ ਮਾਤਰਾ ਬਹੁਤ ਵਧਦੀ ਹੈ ।ਜ਼ਿਆਦਾ ਕੋਲਡ ਡਰਿੰਕ ਪੀਣ ਵਾਲੇ ਕੋਲਡ ਡਰਿੰਕ ਤੇ ਅੰਦਰ ਫਾਸਫੋਰਸ acid ਕਰਕੇ ਉਮਰ ਤੋਂ ਪਹਿਲਾਂ ਹੀ ਬੁੱਢੇ ਹੋ ਜਾਂਦੇ ਹਨ ।

ਚਟਣੀ ਤੇ ਅਚਾਰ

ਭੋਜਨ ਦੇ ਨਾਲ ਚਟਨੀ ਅਤੇ ਆਚਾਰ ਖਾਣ ਨਾਲ ਉਸ ਦਾ ਸੁਆਦ ਦੁੱਗਣਾ ਹੋ ਜਾਂਦਾ ਹੈ ਪਰ ਆਚਾਰ ਅਜਿਹੀ ਚੀਜ਼ ਹੈ ਜਿਸ ਦਾ ਅਗਰ ਸੇਵਨ ਜ਼ਿਆਦਾ ਹੋ ਜਾਵੇ ਤਾਂ ਇਸ ਦੇ ਅੰਦਰਲੇ ਤੇਜ਼ ਮਸਾਲੇ, ਸੋਡੀਅਮ, ਨਮਕ ਅਤੇ ਸਿਰਕਾ ਸਾਡੇ ਬਲੱਡ ਪ੍ਰੈਸ਼ਰ ਅਤੇ ਕਲੈਸਟ੍ਰੋਲ ਨੂੰ ਬਹੁਤ ਤੇਜ਼ੀ ਨਾਲ ਵਧਾਉਂਦੀ ਹੈ ।

ਸੋਇਆ ਬੀਨ

ਸੋਇਆਬੀਨ ਪ੍ਰੋਟੀਨ ਦਾ ਸਭ ਤੋਂ ਵੱਡਾ ਸੋਮਾ ਹੈ ਪਰ ਇਸ ਦੇ ਅੰਦਰ ਫਾਈਟੋ ਟ੍ਰੋਜ਼ਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ।ਜੋ ਮਰਦਾਂ ਅਤੇ ਔਰਤਾਂ ਦੇ ਹਾਰਮੋਨ ਉੱਤੇ ਬੁਰਾ ਪ੍ਰਭਾਵ ਪਾਉਂਦਾ ਹੈ ਅਤੇ ਉਨ੍ਹਾਂ ਦੇ ਬੱਚੇ ਪੈਦਾ ਕਰਨ ਦੀ ਸਮਰੱਥਾ ਨੂੰ ਘਟਾ ਦਿੰਦਾ ਹੈ ਸੋਇਆਬੀਨ ਥਾਇਰਾਇਡ ਵਿੱਚ ਵੀ ਵਾਧਾ ਕਰਦਾ ਹੈ ਥਾਇਰਾਇਡ ਦੇ ਮਰੀਜ਼ਾਂ ਨੂੰ ਇਹ ਨਹੀਂ ਖਾਣਾ ਚਾਹੀਦਾ ।

ਅੰਡੇ

ਜਦੋਂ ਵੀ ਸਿਹਤ ਬਣਾਉਣ ਦੀ ਗੱਲ ਤੁਰਦੀ ਹੈ ਤਾਂ ਆਂਡਿਆਂ ਦਾ ਨਾਂ ਸਭ ਤੋਂ ਪਹਿਲੀ ਕਤਾਰ ਵਿੱਚ ਆਉਂਦਾ ਹੈ ਪਰ ਆਂਡੇ ਖਾਣਾ ਉਨ੍ਹਾਂ ਲੋਕਾਂ ਲਈ ਤਾਂ ਚੰਗਾ ਹੈ ਜੋ ਕਸਰਤ ਜਾਂ ਮਿਹਨਤ ਵਾਲਾ ਕੰਮ ਕਰਦੇ ਹਨ ਜੇ ਨਹੀਂ ਕਰਦੇ ਤਾਂ ਅੰਡੇ ਸੜਕ ਕਲੈਸਟਰੋਲ ਬਹੁਤ ਤੇਜ਼ੀ ਨਾਲ ਵਧਾ ਸਕਦੇ ਹਨ ।ਜ਼ਿਆਦਾ ਕਲੈਸਟਰੋਲ ਸਾਡੇ ਦਿਲ ਦੀ ਸਿਹਤ ਲਈ ਸਭ ਤੋਂ ਵੱਧ ਘਾਤਕ ਸਿੱਧ ਹੁੰਦਾ ਹੈ

ਪਾਪ ਕਾਰਨ

ਬਹੁਤੇ ਲੋਕਾਂ ਦੀ ਸੋਚ ਹੁੰਦੀ ਹੈ ਕਿ ਮੱਕੀ ਦੇ ਫੁੱਲੇ ਫੁੱਲੇ ਬਹੁਤ ਜ਼ਿਆਦਾ ਹਲਕੇ ਹੁੰਦੇ ਹਨ ਅਤੇ ਇਨ੍ਹਾਂ ਦਾ ਸਰੀਰ ਦੀ ਸਿਰ ਤੇ ਕੋਈ ਵੀ ਨੁਕਸਾਨ ਨਹੀਂ ਹੈ।ਉਨ੍ਹਾਂ ਦੀ ਇਹ ਗੱਲ ਸਹੀ ਹੈ ਜੇ ਇਹ ਘਰ ਵਿੱਚ ਹੀ ਬਣੇ ਹੁਣ ਬਾਜ਼ਾਰ ਵਿੱਚੋਂ ਮਿਲਣ ਵਾਲੇ ਜਾਂ ਬਾਜ਼ਾਰ ਵਿੱਚੋਂ ਪੈਕਟਾਂ ਵਾਲੇ ਰੈਡੀ ਟੂ ਕੁੱਕ ਪਾਪ ਕਾਰਨ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਹਨ।ਇਨ੍ਹਾਂ ਅੰਦਰ ਨਮਕ ਤੇਲ ਅਤੇ ਆਰਟੀਫੀਸ਼ਲ ਰੰਗ ਪਾਏ ਜਾਂਦੇ ਹਨ ਜੋ ਦਿਲ ਦੀ ਸਿਹਤ ਲਈ ਮਾੜੇ ਹਨ ।ਕੋਸ਼ਿਸ਼ ਕਰੋ ਜੇ ਮੱਕੀ ਦੇ ਫੁੱਲੇ ਖਾਣੇ ਹਨ ਤਾਂ ਛੱਲੀਆਂ ਘਰ ਵਿੱਚ ਲਿਆ ਕੇ ਹੀ ਬਣਾਓ ।

ਰੰਗ ਬਰੰਗੇ ਪਕਵਾਨ

ਖਾਣ ਵਾਲੀਆਂ ਚੀਜ਼ਾਂ ਨੂੰ ਦੇਖਣ ਵਿੱਚ ਸੁਆਦ ਬਣਾਉਣ ਦੇ ਲਈ ਅੱਜ ਕੱਲ੍ਹ ਗੈਰ ਕੁਦਰਤੀ ਰੰਗਾਂ ਦਾ ਉਪਯੋਗ ਬਹੁਤ ਜ਼ਿਆਦਾ ਵੱਧ ਗਿਆ ਹੈ ਜੋ ਕੇਕ ਪੇਸਟਰੀ ਰੰਗ ਬਰੰਗੀਆਂ ਟਾਫੀਆਂ ਮਠਿਆਈਆਂ ਆਈਸ ਕਰੀਮਾਂ ਜਾਂ ਹੋਰ ਤਲੇ ਹੋਏ ਨਮਕੀਨ ਪਕਵਾਨ ਵਿੱਚ ਆਕਰਸ਼ਕ ਦਿੱਖਣ ਲਈ ਮਿਲਾਏ ਜਾਂਦੇ ਹਨ ।ਗ਼ੈਰ ਕੁਦਰਤੀ ਰੰਗ ਸਾਡੇ ਹਾਜ਼ਮੇ ਦੇ ਬਿਲਕੁਲ ਵੀ ਅਨੁਕੂਲ ਨਹੀਂ ਹਨ ।ਬੱਚਿਆਂ ਦੇ ਵਿਕਾਸ ਤੇ ਇਹ ਪੂਰੀ ਤਰ੍ਹਾਂ ਪ੍ਰਭਾਵ ਪਾਉਂਦੇ ਹਨ ਇਸ ਲਈ ਰੰਗ ਬਰੰਗੀਆਂ ਚੀਜ਼ਾ ਦਾ ਇਸਤੇਮਾਲ ਘੱਟ ਤੋਂ ਘੱਟ ਕਰਨ ਦੀ ਕੋਸ਼ਿਸ਼ ਕਰੋ ।

ਇਸ ਗੱਲ ਦੀ ਪੂਰੀ ਉਮੀਦ ਹੈ ਅੱਜ ਦੀ ਇਹ ਜਾਣਕਾਰੀ ਆਪ ਜੀ ਨੂੰ ਚੰਗੀ ਲੱਗੀ ਹੋਵੇਗੀ।ਇਸ ਜਾਣਕਾਰੀ ਨੂੰ ਹੋਰ ਲੋਕਾਂ ਨਾਲ ਵੀ share ਕਰੋ।

ਸਿਹਤ ਸੰਬੰਧੀ ਹਰ ਜਾਣਕਾਰੀ ਲਈ ਫੇਸਬੁੱਕ page ਜ਼ਰੂਰ subscribe ਕਰੋ