ਖਾਣਾ ਖਾਣ ਤੋਂ ਬਾਅਦ ਪਾਣੀ ਪੀਣ ਦੇ ਨੁਕਸਾਨ

ਖਾਣਾ ਖਾਂਦੇ ਸਮੇਂ ਪਾਣੀ ਪੀਣਾ ਚੰਗਾ ਹੈ ਜਾਂ ਮਾੜਾ ਸਿਹਤ ਦੇ ਲਈ ਇਸ ਦਾ ਜਵਾਬ ਜਾਨਣਾ ਬਹੁਤ ਜ਼ਰੂਰੀ ਹੈ ।ਅੱਜ ਇਸ ਆਰਟੀਕਲ ਵਿੱਚ ਗੱਲ ਕਰਾਂਗੇ ਅਜਿਹੇ ਕਿਹੜੇ ਕਾਰਨ ਹੁੰਦੇ ਹਨ ਜਿੰਨਾਂ ਦੇ ਚੱਲਦੇ ਖਾਣਾ ਖਾਣ ਤੋਂ ਬਾਅਦ ਪਾਣੀ ਮਨ੍ਹਾ ਕੀਤਾ ਜਾਂਦਾ ਹੈ ।

ਸਾਡੇ ਪੇਟ ਦੇ ਅੰਦਰ ਇੱਕ ਛੋਟਾ ਜਿਹਾ ਸਥਾਨ ਹੁੰਦਾ ਹੈ ਜਿਸ ਨੂੰ ਅੰਗਰੇਜ਼ੀ ਵਿੱਚ apigastrium ਅਤੇ ਸੰਸਕ੍ਰਿਤ ਵਿੱਚ ਜਠਰ ਕਿਹਾ ਜਾਂਦਾ ਹੈ ।ਇਹ ਇੱਕ ਥੈਲੀ ਦੀ ਤਰ੍ਹਾਂ ਹੁੰਦਾ ਹੈ।ਇੱਕ ਸਮੇਂ ਇਸ ਵਿੱਚ 350 ਗ੍ਰਾਮ ਹੀ ਭੋਜਨ ਆ ਸਕਦਾ ਹੈ ਇਸੇ ਲਈ ਕਿਹਾ ਜਾਂਦਾ ਹੈ ਭੋਜਨ ਥੋੜ੍ਹਾ ਥੋੜ੍ਹਾ ਕਰਕੇ ਖਾਓ ।

ਖਾਧਾ ਗਿਆ ਖਾਣਾ ਇਸ ਦੇ ਵਿੱਚੋਂ ਹੀ ਹੋ ਕੇ ਗੁਜ਼ਰਦਾ ਹੈ ।ਇਸ ਦੇ ਅੰਦਰ ਭੋਜਨ ਪਚਦਾ ਹੈ ਅਤੇ ਭੋਜਨ ਪਹੁੰਚਾਉਣ ਵਾਲੀ ਊਰਜਾ ਨੂੰ ਜਠਰ ਅਗਨੀ ਕਿਹਾ ਜਾਂਦਾ ਹੈ ।ਭੋਜਨ ਖਾਂਦੇ ਸਮੇਂ ਇਹ ਕਿਰਿਆਸ਼ੀਲ ਹੁੰਦੀ ਹੈ ।

ਇਹ ਉਸ ਸਮੇਂ ਤੱਕ ਕਿਰਿਆਸ਼ੀਲ ਰਹਿੰਦੀ ਹੈ ਜਦੋਂ ਤੱਕ ਸਾਰਾ ਭੋਜਨ ਪਚ ਨਹੀਂ ਜਾਂਦਾ। ਪਾਣੀ ਪੀਣ ਨਾਲ ਇਹ ਕਿਰਿਆਸ਼ੀਲ ਨਹੀਂ ਰਹਿੰਦੀ। ਪੇਟ ਦੇ ਅੰਦਰ ਭੋਜਨ ਪਚਾਉਣ ਦੀ ਪ੍ਰਕਿਰਿਆ ਸਮਾਪਤ ਹੋ ਜਾਂਦੀ ਹੈ ।ਭੋਜਨ ਪਚਣ ਦੀ ਥਾਂ ਗਲਣ ਲੱਗ ਜਾਂਦਾ ਹੈ। ਜਿਸ ਨਾਲ ਪੇਟ ਦੇ ਅੰਦਰ ਗੈਸ, ਕਬਜ਼, ਐਸੀਡਿਟੀ ਦੀ ਸਮੱਸਿਆ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ।

ਭੋਜਨ ਦੇ ਨਾਲ ਸਾਡੇ ਪੇਟ ਵਿੱਚ 2 ਕਿਰਿਆਵਾਂ ਹੁੰਦੀਆਂ ਹਨ ਇੱਕ ਨੂੰ ਡਾਈਜੇਸ਼ਨ ਅਤੇ ਦੂਜੀ ਨੂੰ ਫਰਮਨਟੇਸ਼ਨ ਕਿਹਾ ਜਾਂਦਾ ਹੈ। ਡਾਈਜੇਸ਼ਨ ਦਾ ਅਰਥ ਹੁੰਦਾ ਹੈ ਭੋਜਨ ਦਾ ਪਚਨਾਫਰਮਨਟੇਸ਼ਨ ਦਾ ਅਰਥ ਹੁੰਦਾ ਹੈ ਗਲਨਾ ।ਮਤਲਬ ਜੋ ਭੋਜਨ ਪੱਚਦਾ ਨਹੀਂ ਉਹ ਗਲਦਾ ਹੈ।

ਭੋਜਨ ਦੇ ਪੇਟ ਅੰਦਰ ਗਲਨ ਨਾਲ ਕੀ ਨੁਕਸਾਨ ਹੁੰਦਾ ਹੈ

ਯੂਰਿਕ ਐਸਿਡ

ਭੋਜਨ ਸੜਨ ਦੇ ਨਾਲ ਇਹ ਜ਼ਹਿਰ ਬਣ ਜਾਂਦਾ ਹੈ ਅਤੇ ਯੂਰਿਕ ਐਸਿਡ ਵਿੱਚ ਤਬਦੀਲ ਹੋ ਜਾਂਦਾ ਹੈ ਜਿਸ ਦੇ ਚੱਲਦੇ ਹੱਡਾਂ ਪੈਰਾਂ ਵਿਚ ਜੋੜਾਂ ਵਿਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ।

ਬਲੱਡ ਪ੍ਰੈਸ਼ਰ

ਭੋਜਨ ਸਰੀਰ ਵਿੱਚ ਗਲਣ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਣੀ ਸ਼ੁਰੂ ਹੋ ਜਾਂਦੀ ਹੈ ।ਇਹ ਸਰੀਰ ਦੇ ਅੰਦਰ ਕਲੈਸਟਰੋਲ ਵੀ ਵਧਾਉਂਦਾ ਹੈ ।

tryglycerides

ਇਹ ਇੱਕ ਜ਼ਹਿਰੀਲਾ ਪਦਾਰਥ ਹੁੰਦਾ ਹੈ ਜੋ ਭੋਜਨ ਦੇ ਗਲਣ ਤੋਂ ਪੈਦਾ ਹੁੰਦਾ ਹੈ ।ਇਸ ਦੇ ਵਧਣ ਨਾਲ ਬੁਢਾਪੇ ਵਿੱਚ ਰੋਗ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ ।

ਸਿਹਤਮੰਦ ਰਹਿਣ ਲਈ ਹਮੇਸ਼ਾ ਇਸ ਗੱਲ ਤੇ ਧਿਆਨ ਦਿਓ ਕਿ ਜੋ ਖਾਣਾ ਅਸੀਂ ਖਾ ਰਹੇ ਹਾਂ। ਉਹ ਸਰੀਰ ਵਿੱਚ ਠੀਕ ਤਰੀਕੇ ਨਾਲ ਪਚ ਰਿਹਾ ਹੈ ।

ਕੋਸ਼ਿਸ਼ ਕਰੋ ਕਿ ਪਾਣੀ ਹਮੇਸ਼ਾ ਖਾਣਾ ਖਾਣ ਦੇ 30 ਮਿੰਟ ਬਾਅਦ ਹੀ ਪੀਤਾ ਜਾਵੇ ।