ਕਦੇ ਬਿਮਾਰ ਨਹੀਂ ਹੋਣਾ ਚਾਹੁੰਦੇ ਤਾਂ ਯਾਦ ਰੱਖੋ ਇਹ 10 ਘਰੇਲੂ ਨੁਸਖੇ

ਗਰਮੀ-ਸਰਦੀ ਅਤੇ ਬਰਸਾਤ ਕਿਸੇ ਵੀ ਮੌਸਮ ਵਿੱਚ ਛੋਟੀਆਂ-ਛੋਟੀਆਂ ਬਿਮਾਰੀਆਂ ਹਰ ਕਿਸੇ ਨੂੰ ਹੁੰਦੀਆਂ ਹਨ । ਇਨ੍ਹਾਂ ਬਿਮਾਰੀਆਂ ਨੂੰ ਘਰ ਬੈਠੇ ਹੀ ਘਰੇਲੂ ਨੁਸਖੇ ਅਪਣਾ ਕੇ ਦੂਰ ਕਰ ਸਕਦੇ ਹਾਂ । ਸਾਨੂੰ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ ਪੈਂਦੀ । ਚਾਹੇ ਉਹ ਸਿਰ ਦਰਦ ਹੋਵੇ ਜਾਂ ਫਿਰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਵੇ । ਸਾਡੀ ਰਸੋਈ ਵਿੱਚ ਮੌਜੂਦ ਮਸਾਲੇ ਹਰ ਵਕਤ ਕੰਮ ਆਉਂਦੇ ਹਨ । ਤੁਸੀਂ ਵੀ ਅਜ਼ਮਾ ਸਕਦੇ ਹੋ , ਥੱਲੇ ਦਿੱਤੇ ਹੋਏ ਘਰੇਲੂ ਨੁਸਖੇ । ਇਹ ਘਰੇਲੂ ਨੁਸਖੇ ਯਾਦ ਰੱਖੋ ਤੁਹਾਨੂੰ ਛੋਟੀਆਂ ਛੋਟੀਆਂ ਬਿਮਾਰੀਆਂ ਲਈ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ ਪਵੇਗੀ ।

ਘਰੇਲੂ ਨੁਸਖੇ

ਸਿਰ ਦਰਦ

ਸਿਰ ਦਰਦ ਹੋਣ ਤੇ ਸੇਬ ਨੂੰ ਛਿੱਲ ਕੇ ਬਰੀਕ ਕੱਟੋ ਅਤੇ ਉਸ ਤੇ ਥੋੜ੍ਹਾ ਜਾਂ ਸੇਂਧਾ ਨਮਕ ਲਗਾ ਕੇ ਸਵੇਰੇ ਖਾਲੀ ਪੇਟ ਖਾਓ । ਸਿਰਦਰਦ ਦੀ ਸਮੱਸਿਆ ਦੂਰ ਹੋ ਜਾਵੇਗੀ ।

ਪੇਟ ਫੁੱਲਣਾ

ਖਾਣ ਪੀਣ ਦੀ ਗੜਬੜੀ ਕਰ ਕੇ ਪੇਟ ਦੀ ਸਮੱਸਿਆ ਹੁੰਦੀ ਹੈ । ਪੇਟ ਫੁੱਲਣ ਦੀ ਸਮੱਸਿਆ ਹੋਣ ਤੇ ਚੁਟਕੀ ਭਰ ਬੇਕਿੰਗ ਸੋਡਾ ਪਾਣੀ ਵਿੱਚ ਮਿਲਾ ਕੇ ਪੀਓ ।

ਗਲਾ ਖਰਾਬ

ਗਲਾ ਖਰਾਬ ਹੋਣ ਤੇ 2-3 ਤੁਲਸੀ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਕੇ ਪੀਓ , ਜਾਂ ਫਿਰ ਇਸ ਪਾਣੀ ਨਾਲ ਗਰਾਰੇ ਕਰੋ । ਗਲਾ ਖਰਾਬ ਹੋਣ ਦੀ ਸਮੱਸਿਆ ਠੀਕ ਹੋ ਜਾਵੇਗੀ ।

ਮੂੰਹ ਦੇ ਛਾਲੇ

ਪੇਟ ਸਾਫ ਨਾ ਹੋਣ ਕਰਕੇ ਮੂੰਹ ਵਿੱਚ ਛਾਲੇ ਹੋ ਜਾਂਦੇ ਹਨ । ਇਸ ਤਰ੍ਹਾਂ ਦੀ ਸਮੱਸਿਆ ਹੋਣ ਤੇ ਪੱਕਿਆ ਹੋਇਆ ਕੇਲਾ ਅਤੇ ਸ਼ਹਿਦ ਮਿਲਾ ਕੇ ਖਾਓ ਜਾਂ ਫਿਰ ਇਸ ਦੀ ਪੇਸਟ ਛਾਲਿਆਂ ਤੇ ਲਗਾਓ । ਮੂੰਹ ਦੇ ਛਾਲੇ ਠੀਕ ਹੋ ਜਾਣਗੇ ।

ਹਾਈ ਬਲੱਡ ਪ੍ਰੈਸ਼ਰ

ਤਣਾਅ ਦੇ ਕਰਕੇ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੁੰਦੀ ਹੈ । ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਣ ਤੇ 3 ਗ੍ਰਾਮ ਮੇਥੀ ਦਾਣਾ ਪਾਊਡਰ ਸਵੇਰੇ-ਸ਼ਾਮ ਪਾਣੀ ਨਾਲ ਲਓ । 15 ਦਿਨਾਂ ਵਿੱਚ ਬਲੱਡ ਪ੍ਰੈਸ਼ਰ ਦੀ ਸਮੱਸਿਆ ਠੀਕ ਹੋ ਜਾਵੇਗੀ ।

ਅਸਥਮਾ

ਅਸਥਮਾ ਦੀ ਸਮੱਸਿਆ ਹੋਣ ਤੇ ਅੱਧਾ ਚਮਚ ਦਾਲਚੀਨੀ ਪਾਊਡਰ ਨੂੰ ਇੱਕ ਚਮਚ ਸ਼ਹਿਦ ਨਾਲ ਮਿਲਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਲਓ ।

ਡੈਂਡਰਫ ਦੀ ਸਮੱਸਿਆ

ਵਾਲਾਂ ਵਿੱਚ ਡੈਂਡਰਫ ਦੀ ਸਮੱਸਿਆ ਹੋਣ ਤੇ ਕਪੂਰ ਅਤੇ ਨਾਰੀਅਲ ਤੇਲ ਲਗਾਓ । ਇਸ ਤਰ੍ਹਾਂ ਲਗਾਉਣ ਨਾਲ ਕੁਝ ਦਿਨਾਂ ਵਿੱਚ ਡੈਂਡਰਫ ਦੀ ਸਮੱਸਿਆ ਦੂਰ ਹੋ ਜਾਵੇਗੀ ।

ਵਾਲਾਂ ਦਾ ਸਫੈਦ ਹੋਣਾ

ਅੱਜਕਲ੍ਹ ਛੋਟੀ ਉਮਰ ਵਿੱਚ ਵਾਲ ਸਫੈਦ ਹੋ ਰਹੇ ਹਨ । ਲੋਕ ਇਨ੍ਹਾਂ ਲਈ ਲੱਖਾਂ ਰੁਪਏ ਖਰਚ ਕਰ ਰਹੇ ਹਨ । ਆਂਵਲੇ ਨੂੰ ਵਿਚਾਲੋਂ ਕੱਟ ਕੇ ਨਾਰੀਅਲ ਤੇਲ ਵਿੱਚ ਉਬਾਲੋ ਫਿਰ ਉਸ ਤੇਲ ਦੀ ਮਾਲਿਸ਼ ਕਰੋ । ਇਸ ਤਰ੍ਹਾਂ ਕਰਨ ਨਾਲ ਵਾਲ ਕਾਲੇ ਹੋ ਜਾਣਗੇ ।

ਡਾਰਕ ਸਰਕਲ

ਜ਼ਿਆਦਾ ਸਮੇਂ ਤੱਕ ਕੰਪਿਊਟਰ ਤੇ ਕੰਮ ਕਰਨ ਨਾਲ ਜਾਂ ਫਿਰ ਪੂਰੀ ਨੀਂਦ ਨਾ ਲੈਣ ਨਾਲ ਅੱਖਾਂ ਦੇ ਚਾਰੇ ਪਾਸੇ ਡਾਰਕ ਸਰਕਲ ਹੋ ਜਾਂਦੇ ਹਨ । ਡਾਰਕ ਸਰਕਲ ਦੀ ਸਮੱਸਿਆ ਹੋਣ ਤੇ ਸੰਤਰੇ ਦਾ ਰਸ ਵਿੱਚ ਗਲਿਸਰੀਨ ਮਿਲਾ ਕੇ ਅੱਖਾਂ ਦੇ ਚਾਰੇ ਪਾਸੇ ਮਸਾਜ ਕਰੋ । ਕੁਝ ਦਿਨਾਂ ਵਿੱਚ ਡਾਰਕ ਸਰਕਲ ਠੀਕ ਹੋ ਜਾਣਗੇ ।

ਸਰੀਰ ਤੇ ਜਲਣ

ਸਰੀਰ ਦਾ ਕੋਈ ਵੀ ਅੰਗ ਜਲ ਗਿਆ ਹੋਵੇ ਜਾਂ ਫਿਰ ਤੇਜ਼ ਧੁੱਪ ਕਰਕੇ ਚਮੜੀ ਝੁਲਸ ਗਈ ਹੋਵੇ ਤਾਂ ਉਸ ਜਗ੍ਹਾਂ ਤੇ ਕੱਚੇ ਆਲੂ ਦਾ ਰਸ ਲਗਾਓ ।

ਜਾਣਕਾਰੀ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਅਤੇ ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।

ਧੰਨਵਾਦ