ਐਸੀਡਿਟੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਅਪਣਾਓ ਇਹ ਘਰੇਲੂ ਨੁਸਖੇ

ਅੱਜ ਕਲ ਗਲਤ ਖਾਣ ਪੀਣ ਅਤੇ ਭੱਜ ਦੌੜ ਭਰੀ ਜ਼ਿੰਦਗੀ ਦੇ ਕਾਰਨ ਜ਼ਿਆਦਾਤਰ ਲੋਕਾਂ ਨੂੰ ਐਸੀਡਿਟੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ।

ਐਸੀਡਿਟੀ ਹੋਣ ਦੇ ਕਈ ਕਾਰਨ ਹੋ ਸਕਦੇ ਹਨ , ਜਿਵੇਂ ਸਮੇਂ ਤੇ ਖਾਣਾ ਨਾ ਖਾਣਾ , ਦੇਰ ਰਾਤ ਤੱਕ ਜਾਗਣਾ , ਮਸਾਲੇਦਾਰ ਖਾਣੇ ਦਾ ਸੇਵਨ ਕਰਨਾ ।

ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਬਹੁਤ ਸਾਰੇ ਲੋਕ ਦਵਾਈਆਂ ਦਾ ਸਹਾਰਾ ਲੈਂਦੇ ਹਨ । ਪਰ ਇਨ੍ਹਾਂ ਦਵਾਈਆਂ ਨਾਲ ਜ਼ਿਆਦਾ ਫਾਇਦਾ ਨਹੀਂ ਹੁੰਦਾ ।

ਸਾਡੀ ਰਸੋਈ ਵਿੱਚ ਮੌਜੂਦ ਕਈ ਘਰੇਲੂ ਨੁਸਖੇ ਅਪਣਾ ਕੇ ਐਸੀਡਿਟੀ ਨੂੰ ਦੂਰ ਕੀਤਾ ਜਾ ਸਕਦਾ ਹੈ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਇਸ ਤਰ੍ਹਾਂ ਦੇ ਘਰੇਲੂ ਨੁਸਖੇ ਜਿਸ ਨਾਲ ਅਸਾਨੀ ਨਾਲ ਐਸੀਡਿਟੀ ਦੀ ਸਮੱਸਿਆ ਦੂਰ ਕੀਤੀ ਜਾ ਸਕਦੀ ਹੈ ।

ਠੰਡਾ ਦੁੱਧ ਪੀਓ

ਜਿਨ੍ਹਾਂ ਲੋਕਾਂ ਨੂੰ ਐਸਿਡਿਟੀ ਦੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਲਈ ਰੋਜ਼ਾਨਾ ਠੰਡਾ ਦੁੱਧ ਬਹੁਤ ਹੀ ਫਾਇਦੇਮੰਦ ਹੁੰਦਾ ਹੈ । ਦੁੱਧ ਵਿਚ ਕੈਲਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਐਸੀਡੀਟੀ ਦੀ ਸਮੱਸਿਆ ਨੂੰ ਖਤਮ ਕਰਦੀ ਹੈ ।

ਤੁਲਸੀ ਦੇ ਪੱਤੇ

ਸਵੇਰੇ ਸਵੇਰੇ ਖਾਲੀ ਪੇਟ ਤੁਲਸੀ ਦੇ ਪੱਤੇ ਚਬਾ ਕੇ ਖਾਣ ਨਾਲ ਐਸੀਡਿਟੀ ਕੰਟਰੋਲ ਰਹਿੰਦੀ ਹੈ । ਕਿਉਂਕਿ ਤੁਸੀਂ ਵਿੱਚ ਐਸੀਡਿਟੀ ਨੂੰ ਖਤਮ ਕਰਨ ਦੇ ਗੁਣ ਪਾਏ ਜਾਂਦੇ ਹਨ । ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਕੁਝ ਦਿਨਾਂ ਵਿੱਚ ਹੀ ਐਸੀਡਿਟੀ ਦੀ ਸਮੱਸਿਆ ਠੀਕ ਹੋ ਜਾਵੇਗੀ ।

ਕੇਲਾ ਖਾਓ

ਕੇਲੇ ਵਿਚ ਪੋਟਾਸ਼ੀਅਮ ਅਤੇ ਫਾਈਬਰ ਪਾਇਆ ਜਾਂਦਾ ਹੈ । ਜੋ ਪੇਟ ਵਿਚ ਐਸਿਡ ਨਹੀਂ ਬਣਾ ਦਿੰਦਾ । ਜੇਕਰ ਤੁਹਾਨੂੰ ਵੀ ਐਸੀਡਿਟੀ ਦੀ ਸਮੱਸਿਆ ਰਹਿੰਦੀ ਹੈ ਤਾਂ ਰੋਜ਼ਾਨਾ ਸਵੇਰ ਸਮੇਂ ਕੇਲਾ ਜ਼ਰੂਰ ਖਾਓ ।

ਸੇਬ ਦਾ ਸਿਰਕਾ

ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਦੋ ਚਮਚ ਸੇਬ ਦਾ ਸਿਰਕਾ ਠੰਢੇ ਪਾਣੀ ਵਿੱਚ ਮਿਲਾ ਕੇ ਪੀਓ । ਇਸ ਨਾਲ ਪਾਚਣ ਕਿਰਿਆ ਠੀਕ ਰਹਿੰਦੀ ਹੈ । ਜਿਸ ਕਰਕੇ ਐਸੀਡੀਟੀ ਨਹੀਂ ਹੁੰਦੀ ।

ਸੌਂਫ

ਸੌਂਫ ਵਿੱਚ ਐਂਟੀ ਅਲਸਰ ਗੁਣ ਹੁੰਦੇ ਹਨ । ਜੋ ਕਬਜ਼ ਅਤੇ ਐਸੀਡਿਟੀ ਦੀ ਸਮੱਸਿਆ ਨਹੀਂ ਹੋਣ ਦਿੰਦੇ ।ਜਦੋਂ ਵੀ ਤੁਹਾਨੂੰ ਐਸੀਡਿਟੀ ਮਹਿਸੂਸ ਹੋਵੇ ਸੌਂਫ ਚਬਾ ਕੇ ਖਾਓ । ਸੌਂਫ ਦਾ ਪਾਣੀ ਵੀ ਪੀ ਸਕਦੇ ਹੋ ।

ਪੁਦੀਨਾ

ਪੁਦੀਨਾ ਐਸੀਡਿਟੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਫ਼ਾਇਦੇਮੰਦ ਹੁੰਦਾ ਹੈ । ਐਸੀਡੀਟੀ ਤੋਂ ਛੁਟਕਾਰਾ ਪਾਉਣ ਲਈ ਖਾਣਾ ਖਾਣ ਤੋਂ ਬਾਅਦ ਪੁਦੀਨੇ ਦੇ ਪੱਤੇ ਜ਼ਰੂਰ ਖਾਓ।

ਇਲਾਇਚੀ

ਇਲਾਇਚੀ ਖਾਣ ਨਾਲ ਐਸੀਡਿਟੀ ਅਤੇ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ ਦੋ ਇਲਾਇਚੀ ਇੱਕ ਗਿਲਾਸ ਪਾਣੀ ਵਿੱਚ ਉਬਾਲ ਕੇ ਪੀਓ ।ਇਲਾਇਚੀ ਦਾ ਪਾਣੀ ਪੀਣ ਨਾਲ ਐਸੀਡੀਟੀ ਦੀ ਸਮੱਸਿਆ ਠੀਕ ਹੋ ਜਾਵੇਗੀ ।

ਮੇਥੀ ਦਾਣਾ

ਐਸੀਡੀਟੀ ਤੋਂ ਛੁਟਕਾਰਾ ਪਾਉਣ ਲਈ ਮੇਥੀ ਦੇ ਦਾਣਿਆਂ ਦਾ ਇਸਤੇਮਾਲ ਕਰੋ ਇੱਕ ਚਮਚ ਮੇਥੀ ਦਾਣੇ ਇੱਕ ਗਿਲਾਸ ਪਾਣੀ ਵਿੱਚ ਭਿਉਂ ਕੇ ਰੱਖੋ ਸਵੇਰੇ ਉੱਠ ਕੇ ਛਾਣ ਕੇ ਪੀਓ ।

ਜਾਣਕਾਰੀ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਅਤੇ ਸਿਹਤ ਸਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।

ਧੰਨਵਾਦ