ਇੱਕ ਹਫ਼ਤੇ ਤੱਕ ਰੋਜ਼ਾਨਾ ਖਾਓ 100 ਗ੍ਰਾਮ ਮੂੰਗਫਲੀ, ਹੋਣਗੇ ਇਹ ਸੱਤ ਫਾਇਦੇ ।

ਗ਼ਰੀਬਾਂ ਦਾ ਬਦਾਮ ਕਹੀ ਜਾਣ ਵਾਲੀ ਮੂੰਗਫ਼ਲੀ ਖਾਣ ਦਾ ਅਲੱਗ ਹੀ ਸਵਾਦ ਹੈ ।ਇਸ ਅੰਦਰ ਉਹ ਸਾਰੇ ਤੱਤ ਹੁੰਦੇ ਹਨ ਜੋ ਬਦਾਮ ਅਤੇ ਆਂਡਿਆਂ ਵਿੱਚ ਵੀ ਹੁੰਦੇ ਹਨ ਮੂੰਗਫਲੀ ਖਾਂਦੇ ਸਮੇਂ ਕਦੇ ਇਹ ਸੋਚਿਆ ਹੀ ਨਹੀਂ ਹੋਵੇਗਾ ਕਿ ਇਹ ਸਾਡੇ ਸਰੀਰ ਨੂੰ ਕਿਸ ਤਰੀਕੇ ਨਾਲ ਫਾਇਦਾ ਪਹੁੰਚਾ ਰਹੀ ਹੈ ।

ਅੱਜ ਦੇ ਆਰਟੀਕਲ ਵਿੱਚ ਗੱਲ ਕਰਾਂਗੇ ਕਿ ਮੂੰਗਫਲੀ ਸਾਡੇ ਸਰੀਰ ਨੂੰ ਕਿਸ ਤਰੀਕੇ ਨਾਲ ਫ਼ਾਇਦੇ ਪਹੁੰਚਾਉਂਦੀ ਹੈ ।

ਮੂੰਗਫਲੀ ਦੇ ਫਾਇਦੇ

ਕਬਜ਼ ਦੂਰ ਕਰੇ

ਜੇ ਤੁਹਾਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਹਰ ਰੋਜ਼ ਇੱਕ ਹਫ਼ਤੇ ਤੱਕ ਸੌ ਗਰਾਮ ਮੂੰਗਫਲੀ ਖਾਓ ਅਜਿਹਾ ਕਰਨ ਨਾਲ ਕਬਜ਼ ਦੀ ਸਮੱਸਿਆ ਖਤਮ ਹੋ ਜਾਵੇਗੀ ।

ਐਂਟੀ ਏਜਿੰਗ

ਮੂੰਗਫਲੀ ਵੱਧਦੀ ਉਮਰ ਦੇ ਲੱਛਣਾਂ ਨੂੰ ਰੋਕਣ ਲਈ ਬਹੁਤ ਕਾਰਗਰ ਹੈ ਇਸ ਅੰਦਰ ਐਂਟੀ ਆਕਸੀਡੈਂਟ ਹੁੰਦੇ ਹਨ ਜੋ ਵੱਧਦੀ ਉਮਰ ਵਿੱਚ ਵੀ ਜਵਾਨ ਬਣਾਈ ਰੱਖਣ ਵਿੱਚ ਸਹਾਇਤਾ ਕਰਦੇ ਹਨ ਅਤੇ ਚਿਹਰੇ ਤੇ ਬਰੀਕ ਰੇਖਾਵਾਂ ਅਤੇ ਝੁਰੜੀਆਂ ਛੇਤੀ ਨਹੀਂ ਆਉਣ ਦਿੰਦੇ ।

ਹੱਡੀਆਂ ਮਜ਼ਬੂਤ ਕਰੇ

ਮੂੰਗਫਲੀ ਦਾ ਰੋਜ਼ਾਨਾ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਇਸ ਸੁੰਦਰ ਕੈਲਸ਼ੀਅਮ ਅਤੇ ਵਿਟਾਮਿਨ ਡੀ ਹੁੰਦਾ ਹੈ ਜੋ ਹੱਡੀਆਂ ਨੂੰ ਤਾਕਤ ਦਿੰਦਾ ਹੈ ।

ਸਰੀਰ ਨੂੰ ਤਾਕਤਵਾਰ ਬਣਾਵੇ

ਜਿਸ ਤਰ੍ਹਾਂ ਬਦਾਮ ਤੇ ਆਂਡੇ ਦਾ ਸੇਵਨ ਸਰੀਰ ਨੂੰ ਤਾਕਤ ਦਿੰਦਾ ਹੈ ਉਸੇ ਤਰ੍ਹਾਂ ਮੂੰਗਫਲੀ ਵੀ ਸਰੀਰ ਨੂੰ ਤਾਕਤ ਦਿੰਦੀ ਹੈ ਇਸ ਤੋਂ ਇਲਾਵਾ ਪਾਚਨ ਕਿਰਿਆ ਨੂੰ ਮਜ਼ਬੂਤ ਬਣਾਉਂਦੀ ਹੈ ।

ਪੌਸ਼ਟਿਕ ਤੱਤਾਂ ਦਾ ਭੰਡਾਰ

ਜੇ ਤੁਸੀਂ ਕਿਸੇ ਅਲਰਜੀ ਜਾਂ ਹੋਰ ਵਜ੍ਹਾ ਕਰਕੇ ਦੁੱਧ ਨਹੀਂ ਪੀਂਦੇ ਜਾਂ ਅੰਡਾ ਨਹੀਂ ਖਾਂਦੇ ਤਾਂ ਮੂੰਗਫਲੀ ਦਾ ਸੇਵਨ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ । ਇਹ ਪ੍ਰੋਟੀਨ ਦਾ ਵਧੀਆ ਸੋਮਾ ਹੈ। ਇਸ ਦੇ ਅੰਦਰ ਆਇਰਨ ,ਕੈਲਸ਼ੀਅਮ ਅਤੇ ਜਿੰਕ ਪਾਇਆ ਜਾਂਦਾ ਹੈ । ਇਸ ਨੂੰ ਖਾਣ ਨਾਲ ਸਾਨੂੰ ਤਾਕਤ ਮਿਲਦੀ ਹੈ । ਵਿਟਾਮਿਨਾਂ ਦੀ ਗੱਲ ਕਰੀਏ ਤਾਂ ਵਿਟਾਮਿਨ E ਅਤੇ ਵਿਟਾਮਿਨ ਬੀ 6 ਮੂੰਗਫਲੀ ਵਿੱਚ ਹੁੰਦੇ ਹਨ ।

ਉਮੀਦ ਹੈ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ, ਜੇ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਆਪਣੇ ਹੋਰ ਦੋਸਤਾਂ-ਮਿੱਤਰਾਂ ਨਾਲ ਵੀ ਸ਼ੇਅਰ ਜ਼ਰੂਰ ਕਰੋ ।

ਸਿਹਤ ਸਬੰਧੀ ਹਰ ਨਵੀਂ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਸਬਸਕਰਾਈਬ ਕਰੋ। ਧੰਨਵਾਦ ।