ਇਹ 10 ਬਿਮਾਰੀਆਂ ਹਨ ਦੁਨੀਆ ਦੀਆਂ ਸਭ ਤੋਂ ਖਤਰਨਾਕ

ਚੰਗੀ ਸਿਹਤ ਲਈ ਦੁਨੀਆਂ ਭਰ ਨੂੰ ਜਾਗਰੂਕ ਕਰਨ ਲਈ ਵਰਲਡ ਹੈਲਥ ਡੇ ਬਣਾਇਆ ਜਾਂਦਾ ਹੈ । ਇਸ ਦਿਨ ਦੀ ਸ਼ੁਰੂਆਤ 1948 ਵਿੱਚ ਹੋਈ ਸੀ ਅਤੇ ਪਿਛਲੇ 60 ਸਾਲਾਂ ਤੋਂ ਹਰ ਸਾਲ 7 ਅਪ੍ਰੈਲ ਨੂੰ ਵਰਲਡ ਹੈਲਥ ਡੇ ਬਣਾਇਆ ਜਾਂਦਾ ਹੈ ।

ਸਿਹਤ ਪ੍ਰਤੀ ਜਾਗਰੂਕ ਹੋਣ ਲਈ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਬੀਮਾਰੀਆਂ ਬਾਰੇ ਜਾਣੀਏ ਜਿਹੜੀਆਂ ਦੁਨੀਆਂ ਭਰ ਵਿੱਚ ਸਭ ਤੋਂ ਜ਼ਿਆਦਾ ਲੋਕਾਂ ਨੂੰ ਹੋ ਰਹੀਆਂ ਹਨ । WHO ਦੇ ਮੁਤਾਬਿਕ ਦੁਨੀਆਂ ਦੀਆਂ ਇਹ 10 ਖ਼ਤਰਨਾਕ ਬਿਮਾਰੀਆਂ ਹਨ। ਜੋ ਸਭ ਤੋਂ ਜ਼ਿਆਦਾ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈ ਰਹੀਆਂ ਹਨ ਅਤੇ ਹਰ ਸਾਲ ਸਭ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੁੰਦੀ ਹੈ ।

ਦੁਨੀਆਂ ਦੀਆਂ 10 ਖਤਰਨਾਕ ਬੀਮਾਰੀ

1. CAD ਕੋਰੋਨਰੀ ਆਰਟਰੀ ਡਿਜ਼ੀਜ਼ (ਦਿਲ ਦੀਆਂ ਬੀਮਾਰੀਆਂ )

ਇਸ ਵੱਖ ਵਕਤ ਦੁਨੀਆਂ ਦੀ ਸਭ ਤੋਂ ਖਤਰਨਾਕ ਬੀਮਾਰੀ ਕੋਰੋਨਰੀ ਆਰਟਰੀ ਡਿਜ਼ੀਜ਼ (CAD) ਹੈ। ਜਿਸ ਦੀ ਵਜ੍ਹਾ ਨਾਲ ਸਭ ਤੋਂ ਜ਼ਿਆਦਾ ਮੌਤਾਂ ਹੁੰਦੀਆਂ ਹਨ । ਸਾਲ 2000 ਵਿੱਚ ਮਰਨ ਵਾਲਿਆਂ ਦੀ ਸੰਖਿਆ 60 ਲੱਖ ਸੀ । ਉਹ ਹੀ ਹੁਣ 2015 ਵਿੱਚ ਵਧ ਕੇ 88 ਲੱਖ ਹੋ ਗਈ ਹੈ । CAD ਉਸ ਬਿਮਾਰੀ ਨੂੰ ਕਹਿੰਦੇ ਹਨ । ਜਦੋਂ ਦਿਲ ਤਾਂ ਖੂਨ ਪਹੁੰਚਾਉਣ ਵਾਲੀਆਂ ਨਸਾਂ ਸੁੰਗੜ ਜਾਂਦੀਆਂ ਹਨ । ਜਿਸ ਦੀ ਵਜ੍ਹਾ ਕਰਕੇ ਛਾਤੀ ਵਿੱਚ ਦਰਦ ਅਤੇ ਹਾਰਟ ਫੇਲ ਹੋਣ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ ।

CAD ਹੋਣ ਦੇ ਕਾਰਨ

ਹਾਈ ਬਲੱਡ ਪ੍ਰੈਸ਼ਰ , ਹਾਈ ਕੋਲੈਸਟ੍ਰੋਲ , ਸ਼ੂਗਰ , ਮੋਟਾਪਾ , ਨਸ਼ਾ ਕਰਨਾ ।

ਬਚਾਅ ਦੇ ਤਰੀਕੇ

ਰੋਜ਼ਾਨਾ ਐਕਸਰਸਾਈਜ਼ ਕਰੋ , ਖਾਣਾ ਸਹੀ ਮਾਤਰਾ ਵਿਚ ਖਾਓ , ਮੋਟਾਪਾ ਕੰਟਰੋਲ ਕਰੋ , ਫਲ ਅਤੇ ਹਰੀਆਂ ਸਬਜ਼ੀਆਂ ਜ਼ਿਆਦਾ ਖਾਓ , ਨਸ਼ੇ ਤੋਂ ਦੂਰ ਰਹੋ ।

2. ਬ੍ਰੇਨ ਸਟ੍ਰੋਕ

ਸਭ ਤੋਂ ਖਤਰਨਾਕ ਬੀਮਾਰੀਆਂ ਦੀ ਲਿਸਟ ਵਿਚ ਦੂਜੇ ਨੰਬਰ ਤੇ ਬ੍ਰੇਨ ਸਟ੍ਰੋਕ ਦੀ ਬੀਮਾਰੀ ਹੈ। ਜਿਸ ਦੀ ਵਜ੍ਹਾ ਨਾਲ 2015 ਵਿੱਚ 62 ਲੱਖ ਲੋਕਾਂ ਦੀ ਮੌਤ ਹੋਈ ਸੀ । ਦੁਨੀਆਂ ਭਰ ਵਿੱਚ ਹੋਈਆਂ ਮੌਤਾਂ ਵਿੱਚੋਂ 11.1% ਮੌਤਾਂ ਇਸ ਬਿਮਾਰੀ ਵਜਾ ਕਰਕੇ ਹੁੰਦੀਆਂ ਹਨ । ਸਟ੍ਰੋਕ ਉਸ ਸਮੇਂ ਹੁੰਦਾ ਹੈ , ਜਦੋਂ ਦਿਮਾਗ ਦੀ ਕੋਈ ਨਸ ਬਲਾਕ ਹੋ ਜਾਂਦੀ ਹੈ ਅਤੇ ਫਿਰ ਲੀਕ ਹੋਣ ਲੱਗਦੀ ਹੈ ਜਿਸ ਨਾਲ ਬ੍ਰੇਨ ਸੈੱਲਸ ਨੂੰ ਆਕਸੀਜਨ ਨਹੀਂ ਮਿਲਦੀ । ਇਸ ਤਰ੍ਹਾਂ ਕੁਝ ਮਿੰਟਾਂ ਵਿੱਚ ਹੀ ਮਰੀਜ਼ ਦਾ ਬ੍ਰੈਂਡ ਡੈੱਡ ਹੋ ਜਾਂਦਾ ਹੈ ਅਤੇ ਅਚਾਨਕ ਮੌਤ ਹੋ ਜਾਂਦੀ ਹੈ ।

ਬ੍ਰੇਨ ਸਟ੍ਰੋਕ ਹੋਣ ਦੇ ਕਾਰਨ

ਹਾਈ ਬਲੱਡ ਪ੍ਰੈਸ਼ਰ , ਸਟਰੋਕ ਦੀ ਫੈਮਿਲੀ ਹਿਸਟਰੀ , ਗਰਭ ਨਿਰੋਧਕ ਗੋਲੀਆਂ ਨਾਲ ਜ਼ਿਆਦਾ ਖਤਰਾ । ਇਸ ਬਿਮਾਰੀ ਦਾ ਮਹਿਲਾਵਾਂ ਨੂੰ ਜ਼ਿਆਦਾ ਖਤਰਾ ਹੁੰਦਾ ਹੈ ।

ਬਚਾਅ ਦੇ ਤਰੀਕੇ

ਆਪਣੇ ਲਾਈਫ ਸਟਾਈਲ ਵਿਚ ਬਦਲਾਅ ਲਿਆਉਣ , ਬਲੱਡ ਪ੍ਰੈਸ਼ਰ ਕੰਟਰੋਲ ਰੱਖੋ , ਰੋਜ਼ਾਨਾ ਐਕਸਰਸਾਈਜ਼ ਕਰੋ , ਔਰਤਾਂ ਗਰਭ ਨਿਰੋਧਕ ਗੋਲੀਆਂ ਦਾ ਘੱਟ ਸੇਵਨ ਕਰਨ।

3.ਲੋਅਰ ਰੈਸਪਰੇਟਰੀ ਇਨਫੈਕਸ਼ਨ (ਸਾਹ ਸਬੰਧੀ ਇਨਫੈਕਸ਼ਨ )

ਸਾਹ ਸਬੰਧੀ ਇਨਫੈਕਸ਼ਨ ਦੀ ਵਜ੍ਹਾ ਨਾਲ ਹਰ ਸਾਲ 2015 ਵਿੱਚ 32 ਲੱਖ ਲੋਕਾਂ ਦੀ ਮੌਤ ਹੋਈ ਸੀ । ਦੁਨੀਆਂ ਭਰ ਵਿੱਚ ਕੁੱਲ ਮੌਤਾਂ ਵਿੱਚੋਂ ਇਸ ਬਿਮਾਰੀ ਨਾਲ ਹੋਣ ਵਾਲੀਆਂ ਮੌਤਾਂ 5.7% ਹੈ ।ਇਹ ਬੀਮਾਰੀ ਸਾਡੇ ਸਰੀਰ ਦੇ ਸਾਹ ਦੀ ਨਲੀ ਅਤੇ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ । ਜਿਸ ਵਜ੍ਹਾਂ ਨਾਲ ਫਲੂ , ਨਿਮੋਨੀਆ , ਬ੍ਰੋਕਾਇਟਸ ਅਤੇ ਟੀਵੀ ਤੱਕ ਹੋ ਸਕਦਾ ਹੈ ।

ਹੋਣ ਦੇ ਮੁੱਖ ਕਾਰਨ

ਫਲੂ , ਵਾਯੂ ਪ੍ਰਦੂਸ਼ਨ , ਸਮੋਕਿੰਗ ਕਰਨਾ , ਕਮਜ਼ੋਰ ਇਮਿਊਨ ਸਿਸਟਮ , ਅਸਥਮਾ , ਐੱਚ ਆਈ ਵੀ ।

ਬਚਾਅ ਦੇ ਤਰੀਕੇ

ਹਰ ਸਾਲ ਫਲੂ ਵੈਕਸੀਨ ਲਓ , ਖਾਣ ਤੋਂ ਪਹਿਲਾਂ ਹੱਥ ਜ਼ਰੂਰ ਧੋਵੋ , ਇਨਫੈਕਸ਼ਨ ਹੋਣ ਘਰੋਂ ਬਾਹਰ ਨਾ ਜਾਓ ।

4.ਕ੍ਰੋਨਿਕ ਅੋਬਸਟ੍ਰਕਟਿਵ ਪਲਮਨਰੀ ਡਿਜ਼ੀਜ਼ (COPD)

ਇਹ ਬਿਮਾਰੀ ਫੇਫੜਿਆਂ ਨਾਲ ਜੁੜੀ ਬੀਮਾਰੀ ਹੁੰਦੀ ਹੈ । ਇਸ ਬਿਮਾਰੀ ਵਿੱਚ ਸਾਹ ਲੈਣ ਚ ਤਕਲੀਫ ਹੁੰਦੀ ਹੈ । 2015 ਵਿੱਚ 5.6 ਲੋਕਾਂ ਦੀ ਮੌਤ ਇਸ ਬੀਮਾਰੀ ਦੀ ਵਜ੍ਹਾ ਕਰਕੇ ਹੋਈ ਸੀ।

ਇਹ ਬੀਮਾਰੀ ਹੋਣ ਦੇ ਮੁੱਖ ਕਾਰਨ

ਸਮੋਕਿੰਗ ਕਰਨਾ , ਕੈਮੀਕਲ ਦੇ ਧੂੰਏ ਵਾਲੀ ਜਗ੍ਹਾ ਤੇ ਰਹਿਣਾ , ਪਰਿਵਾਰ ਵਿੱਚ ਪਹਿਲਾਂ ਤੋਂ ਕਿਸੇ ਨੂੰ ਇਹ ਬੀਮਾਰੀ ਹੋਣਾ , ਬਚਪਨ ਵਿੱਚ ਸਾਹ ਸੰਬੰਧੀ ਇਨਫੈਕਸ਼ਨ ਰਹੀ ਹੋਵੇ ।

5.ਰੈਸਪਰੇਟਰੀ ਕੈਂਸਰ

ਰੈਸਪਰੇਟਰੀ ਕੈਂਸਰ ਵਿੱਚ ਸਾਹ ਦੀ ਨਲੀ , ਗਲਾ ਅਤੇ ਫੇਫੜਿਆਂ ਦਾ ਕੈਂਸਰ ਸ਼ਾਮਿਲ ਹੈ ।ਇਹ ਕੈਂਸਰ ਹੋਣ ਦੇ ਮੁੱਖ ਦੋ ਕਾਰਨ ਹੁੰਦੇ ਹਨ ।ਪਹਿਲਾਂ-ਸਮੋਕਿੰਗ ਕਰਨਾ ਅਤੇ ਦੂਜਿਆਂ ਦੀ ਸਮੋਕਿੰਗ ਕਾਰਨ ਤੇ ਧੂੰਆਂ ਵਿੱਚ ਸਾਹ ਲੈਣਾ । ਦੂਜਾ- ਵਾਤਾਵਰਨ ਵਿੱਚ ਮੌਜੂਦ ਜ਼ਹਿਰੀਲੇ ਕਣ । 2015 ਦੀ ਸਟੱਡੀ ਦੇ ਮੁਤਾਬਿਕ ਦੁਨੀਆਂ ਭਰ ਵਿੱਚ 40 ਲੱਖ ਲੋਕਾਂ ਦੀ ਹਰ ਸਾਲ ਮੌਤ ਸਾਹ ਸਬੰਧੀ ਕੈਂਸਰ ਨਾਲ ਹੁੰਦੀ ਹੈ ।

ਰੈਸਪਰੇਟਰੀ ਕੈਂਸਰ ਹੋਣ ਦੇ ਮੁੱਖ ਕਾਰਨ

ਵੈਸੇ ਤਾਂ ਇਹ ਸਾਹ ਸਬੰਧੀ ਕੈਂਸਰ ਕਿਸੇ ਨੂੰ ਵੀ ਹੋ ਸਕਦਾ ਹੈ । ਪਰ ਜੋ ਲੋਕ ਸਮੋਕਿੰਗ ਅਤੇ ਤੰਬਾਕੂ ਦਾ ਸੇਵਨ ਕਰਦੇ ਹਨ । ਉਨ੍ਹਾਂ ਨੂੰ ਇਸ ਦਾ ਖਤਰਾ ਜ਼ਿਆਦਾ ਹੁੰਦਾ ਹੈ ।

ਬਚਾਅ ਦੇ ਤਰੀਕੇ

ਫੇਫੜਿਆਂ ਦੇ ਕੈਂਸਰ ਤੋਂ ਬਚਣ ਲਈ ਧੂੜ, ਧੂੰਆਂ ਅਤੇ ਤੰਬਾਕੂ ਤੋਂ ਬਚੋ ।

6.ਡਾਇਬਟੀਜ਼

ਡਾਇਬਟੀਜ਼ ਵਿੱਚ ਇਹ ਇੱਕ ਬਿਮਾਰੀ ਨਹੀਂ ਬਲਕਿ ਕਈ ਬਿਮਾਰੀਆਂ ਹਨ ਜਿਸ ਵਿੱਚ ਸਰੀਰ ਦਾ ਇਨਸੁਲਿਨ ਪ੍ਰਭਾਵਿਤ ਹੁੰਦਾ ਹੈ । ਇਹ ਟਾਈਪ 1 ਅਤੇ 2 ਤਰ੍ਹਾਂ ਦੇ ਹੁੰਦੇ ਹਨ ।ਇਹ ਸਰੀਰ ਵਿੱਚ ਮੌਜੂਦ ਪੈਨਕਰੀਆਜ਼ ਇੰਸੁਲਿਨ ਨਹੀਂ ਬਣਾ ਪਾਉਂਦੇ । ਜਿਸ ਨਾਲ ਸਰੀਰ ਵਿਚ ਸ਼ੂਗਰ ਦੀ ਮਾਤਰਾ ਵਧਣ ਲੱਗਦੀ ਹੈ ।

ਡਾਇਬਟੀਜ਼ ਹੋਣ ਦੇ ਮੁੱਖ ਕਾਰਨ

ਜ਼ਿਆਦਾ ਵਜ਼ਨ ਹੋਣਾ , ਹਾਈ ਬਲੱਡ ਪ੍ਰੈਸ਼ਰ ,ਵਧਦੀ ਉਮਰ , ਐਕਸਰਸਾਈਜ਼ ਨਾ ਕਰਨਾ ।

ਬਚਾਅ ਦੇ ਤਰੀਕੇ

ਡਾਇਬਿਟੀਜ਼ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਸਿਰਫ ਕੰਟਰੋਲ ਕੀਤਾ ਜਾ ਸਕਦਾ ਹੈ ।ਜਿਸ ਨੂੰ ਕੰਟਰੋਲ ਕਰਨ ਲਈ ਰੋਜ਼ਾਨਾ ਐਕਸਰਸਾਈਜ਼ ਕਰੋ , ਖਾਣੇ ਵਿੱਚ ਫਾਈਬਰ ਸ਼ਾਮਲ ਕਰੋ , ਪੋਸ਼ਕ ਤੱਤਾਂ ਨਾਲ ਭਰਪੂਰ ਖਾਣਾ ਖਾਓ ।

7. ਅਲਜਾਈਮਰ ਡਿਜ਼ੀਜ਼(ਯਾਦ ਸ਼ਕਤੀ ਖਤਮ ਹੋਣਾ)

ਯਾਦਦਾਸ਼ਤ ਖੋਣਾ ਇਕ ਇਸ ਤਰ੍ਹਾਂ ਦੀ ਬੀਮਾਰੀ ਹੈ ਇਹ ਬਿਮਾਰੀ ਮੇਮਰੀ ਨੂੰ ਨੁਕਸਾਨ ਪਹੁੰਚਾ ਕੇ ਮਾਨਸਿਕ ਕਿਰਿਆਵਾਂ ਵਿੱਚ ਰੁਕਾਵਟ ਪਾਉਂਦੀ ਹੈ । ਇਸ ਵਿੱਚ ਸੋਚਣ ਅਤੇ ਸਮਝਣ ਦੀ ਸ਼ਕਤੀ ਪ੍ਰਭਾਵਿਤ ਹੁੰਦੀ ਹੈ ।

ਇਹ ਬੀਮਾਰੀ ਹੋਣ ਦੇ ਮੁੱਖ ਕਾਰਨ

65 ਸਾਲ ਤੋਂ ਜ਼ਿਆਦਾ ਉਮਰ , ਸਿਰ ਵਿੱਚ ਸੱਟ ਲੱਗਣਾ , ਪਰਿਵਾਰ ਵਿੱਚ ਪਹਿਲਾਂ ਤੋਂ ਕਿਸੇ ਨੂੰ ਹੋਣਾ ਅਨਹੈਲਦੀ ਲਾਈਫਸਟਾਈਲ ।

ਬਚਾਅ ਦੇ ਤਰੀਕੇ

ਇਸ ਬਿਮਾਰੀ ਤੋਂ ਬਚਣ ਲਈ ਹੈਲਦੀ ਖਾਣੇ ਦਾ ਸੇਵਨ ਕਰੋ ।

8.ਡੀਹਾਈਡ੍ਰੇਸ਼ਨ ਜਾਂ ਡਾਇਰੀਆ

ਡਾਇਰੀਆ ਜਾਂ ਦਸਤ ਇਹ ਵੀ ਇੱਕ ਗੰਭੀਰ ਬਿਮਾਰੀ ਹੈ । ਜਿਸ ਨਾਲ ਸਰੀਰ ਵਿੱਚ ਪਾਣੀ ਅਤੇ ਲੂਣ ਦੀ ਕਮੀ ਹੋਣ ਲੱਗਦੀ ਹੈ । ਜਿਸ ਕਰਕੇ ਸਰੀਰ ਡੀਹਾਈਡ੍ਰੇਟ ਹੋ ਜਾਂਦਾ ਹੈ । ਇਹ ਬੀਮਾਰੀ ਜ਼ਿਆਦਾਤਰ ਵਾਇਰਸ ਜਾਂ ਬੈਕਟੀਰੀਆ ਦੀ ਵਜ੍ਹਾ ਕਰਕੇ ਹੁੰਦੀ ਹੈ ।

ਹੋਣ ਦੇ ਮੁੱਖ ਕਾਰਨ

ਗੰਦੀ ਜਗ੍ਹਾ ਤੇ ਰਹਿਣਾ , ਪੀਣ ਦਾ ਪਾਣੀ ਸਾਫ਼ ਨਾ ਹੋਣਾ , ਕੁਪੋਸ਼ਣ , ਕਮਜ਼ੋਰ ਇਮਿਊਨ ਸਿਸਟਮ ।

ਬਚਾਅ ਦੇ ਤਰੀਕੇ

ਇਸ ਬਿਮਾਰੀ ਤੋਂ ਬਚਣ ਦਾ ਸਭ ਤੋਂ ਚੰਗਾ ਤਰੀਕਾ ਹੈ ਸਾਫ ਸਫਾਈ ਤੇ ਧਿਆਨ ਰੱਖਣਾ , ਖਾਣਾ ਖਾਣ ਤੋਂ ਪਹਿਲਾਂ ਹੱਥ ਧੋਣਾ , ਪੀਣ ਦਾ ਪਾਣੀ ਸਾਫ਼ ਹੋਣਾ ।

9.ਟੀ ਬੀ

ਟੀਬੀ ਇੱਕ ਫੇਫੜਿਆਂ ਦੀ ਬਿਮਾਰੀ ਹੈ। ਜੋ ਬੈਕਟੀਰੀਆ ਦੀ ਵਜ੍ਹਾ ਨਾਲ ਹੁੰਦੀ ਹੈ । ਇਸ ਬੀਮਾਰੀ ਦਾ ਇਲਾਜ ਹੋ ਸਕਦਾ ਹੈ । ਪਰ ਇਹ ਬਿਮਾਰੀ ਜ਼ਿਆਦਾ ਹੋਣ ਤੇ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ । ਐੱਚ ਆਈ ਵੀ ਦੇ ਮਰੀਜ਼ਾਂ ਦੀ ਸਭ ਤੋਂ ਜ਼ਿਆਦਾ ਟੀ ਬੀ ਕਰਕੇ ਮੌਤ ਹੁੰਦੀ ਹੈ। ਕਰੀਬ 35% ਲੋਕਾਂ ਦੀ ਮੌਤ ਟੀ ਵੀ ਨਾਲ ਹੁੰਦੀ ਹੈ ।

ਟੀ ਬੀ ਹੋਣ ਦੇ ਮੁੱਖ ਕਾਰਨ

ਡਾਇਬਟੀਜ਼ , ਐੱਚਆਈਵੀ ਇਨਫੈਕਸ਼ਨ , ਸਰੀਰ ਦਾ ਭਾਰ ਘੱਟ ਹੋਣਾ , ਪਰਿਵਾਰ ਵਿੱਚ ਪਹਿਲਾਂ ਕਿਸੇ ਨੂੰ ਟੀ ਵੀ ਹੋਣਾ ।

ਬਚਾਅ ਦਾ ਤਰੀਕਾ

ਟੀਵੀ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ ਬੀ ਸੀ ਜੀ (BCG) ਵੈਕਸੀਨ ਲਗਵਾਉਣਾ।

10. ਲੀਵਰ ਦੀਆਂ ਬੀਮਾਰੀਆਂ

ਲੀਵਰ ਨੂੰ ਜ਼ਿਆਦਾ ਨੁਕਸਾਨ ਕਿਡਨੀ ਦੀਆਂ ਬਿਮਾਰੀਆਂ ਦੀ ਵਜ੍ਹਾ ਕਰਕੇ ਜਾਂ ਫਿਰ ਜ਼ਰੂਰਤ ਤੋਂ ਜ਼ਿਆਦਾ ਸ਼ਰਾਬ ਦਾ ਸੇਵਨ ਕਰਕੇ ਹੁੰਦੀਆਂ ਹਨ ।

ਇਸ ਨਾਲ ਹੌਲੀ-ਹੌਲੀ ਲੀਵਰ ਖਰਾਬ ਹੁੰਦਾ ਜਾਂਦਾ ਹੈ। ਉਸ ਦੇ ਟਿਸ਼ੂਜ ਵਿੱਚ ਜ਼ਖਮ ਹੋਣ ਲੱਗਦੇ ਹਨ । ਜਿਸ ਨਾਲ ਲੀਵਰ ਨੂੰ ਕੰਮ ਕਰਨ ਵਿੱਚ ਮੁਸ਼ਕਿਲ ਆਉਂਦੀ ਹੈ । ਜਿਸ ਨਾਲ ਹੋਲੀ ਹੋਲੀ ਲੀਵਰ ਪੂਰੀ ਤਰ੍ਹਾਂ ਕੰਮ ਕਰਨਾ ਬੰਦ ਕਰ ਦਿੰਦਾ ਹੈ । ਦੁਨੀਆਂ ਭਰ ਵਿੱਚ 12 ਲੱਖ ਲੋਕਾਂ ਦੀ ਮੌਤ ਲੀਵਰ ਦੀਆਂ ਸਮੱਸਿਆਵਾਂ ਕਰਕੇ ਹੁੰਦੀ ਹੈ ।

ਹੋਣ ਦੇ ਮੁੱਖ ਕਾਰਨ

ਸ਼ਰਾਬ ਦਾ ਸੇਵਨ ਜ਼ਿਆਦਾ ਕਰਨਾ , ਲੀਵਰ ਦੇ ਆਸ ਪਾਸ ਫੈਟ ਜਮ੍ਹਾਂ ਹੋਣਾ ।

ਬਚਾਅ ਦੇ ਤਰੀਕੇ

ਇਸ ਬਿਮਾਰੀ ਤੋਂ ਬਚਣ ਲਈ ਲੀਵਰ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਚੀਜ਼ਾਂ ਦਾ ਸੇਵਨ ਨਾ ਕਰੋ । ਜ਼ਿਆਦਾ ਸ਼ਰਾਬ ਨਾ ਪੀਓ , ਹੈਲਦੀ ਖਾਣਾ ਖਾਓ , ਸ਼ੂਗਰ ਅਤੇ ਫੈਟ ਦਾ ਸੇਵਨ ਘੱਟ ਕਰੋ ।

ਜਾਣਕਾਰੀ ਚੰਗੀ ਲੱਗੀ ਤਾਂ ਵਧ ਤੋਂ ਵਧ ਸ਼ੇਅਰ ਜ਼ਰੂਰ ਕਰੋ ਅਤੇ ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।

ਧੰਨਵਾਦ