ਇਸ ਤਰਾਂ ਬਚੋ ਇਨਫੈਕਸ਼ਨ ਅਤੇ ਗੁਰਦੇ ਦੀ ਪੱਥਰੀ ਤੋਂ

ਅੱਜ ਕੱਲ੍ਹ ਬਹੁਤ ਸਾਰੇ ਲੋਕਾਂ ਵਿੱਚ ਯੂਰੀਨ ਇਨਫੈਕਸ਼ਨ ਅਤੇ ਗੁਰਦੇ ਦੀ ਪੱਥਰੀ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ ਮਹਿਲਾਵਾਂ ਅਤੇ ਪੁਰਸ਼ਾਂ ਦੋਨਾਂ ਵਿੱਚ ਪ੍ਰਾਬਲਮ ਦੇਖਣ ਨੂੰ ਮਿਲ ਰਹੀ ਹੈ ਕਈ ਵਾਰ ਮਹਿੰਗੀਆਂ ਦਵਾਈਆਂ ਦਾ ਸੇਵਨ ਕਰਨ ਦੇ ਬਾਵਜੂਦ ਵੀ ਇਸ ਪ੍ਰਾਬਲਮ ਤੋਂ ਛੁਟਕਾਰਾ ਨਹੀਂ ਮਿਲ ਪਾਉਂਦਾ ।

ਇਨਫੈਕਸ਼ਨ ਭਾਵੇਂ ਸਰੀਰ ਦੇ ਕਿਸੇ ਵੀ ਹਿੱਸੇ ਵਿਚ ਹੋਵੇ, ਉਹ ਸਾਡੇ ਸਰੀਰ ਤੋਂ ਬਾਹਰ ਯੂਰਿਨ ਦੇ ਰਸਤੇ ਰਾਹੀਂ ਹੀ ਨਿਕਲਦੀ ਹੈ ।ਇਸ ਲਈ ਸਾਡੇ ਸਰੀਰ ਦੇ ਅੰਦਰ ਕਿਸੇ ਵੀ ਅੰਗ ਵਿੱਚ ਹੋਈ ਇਨਫੈਕਸ਼ਨ ਯੂਰਿਨ ਇਨਫੈਕਸ਼ਨ ਦਾ ਮੁਢਲਾ ਕਾਰਨ ਬਣਦੀ ਹੈ ਅਤੇ ਯੂਰਿਨ ਇਨਫੈਕਸ਼ਨ ਸਭ ਤੋਂ ਵੱਧ ਹੁੰਦੀ ਹੈ ।

ਦਵਾਈਆਂ ਨਾਲ ਇੱਕ ਵਾਰੀ ਇਹ ਸਮੱਸਿਆ ਠੀਕ ਤਾਂ ਹੋ ਜਾਂਦੀ ਹੈ। ਪਰ ਭਵਿੱਖ ਵਿੱਚ ਦੁਬਾਰਾ ਇਨਫੈਕਸ਼ਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ।

ਆਮਲੇ ਦਾ ਜੂਸ ਇਸ ਸਮੱਸਿਆ ਦੇ ਹੱਲ ਲਈ ਬਹੁਤ ਫ਼ਾਇਦੇਮੰਦ ਹੈ ਅਤੇ ਇਸਦਾ ਪੱਕਾ ਇਲਾਜ ਹੈ,ਆਓ ਜਾਣਦੇ ਹਾਂ ।ਕਿਵੇਂ ?

ਹਰ ਰੋਜ਼ ਸਵੇਰ ਵੇਲੇ ਖਾਲੀ ਪੇਟ ਇਕ ਗਲਾਸ ਪਾਣੀ ਦੇ ਵਿੱਚ 10 ਮਿਲੀ ਲੀਟਰ ਆਂਵਲੇ ਦਾ ਜੂਸ ਮਿਲਾ ਕੇ ਪੀਣ ਨਾਲ ਸਰੀਰ ਵਿੱਚੋਂ ਮੌਜ਼ੂਦ ਸਾਰੇ ਵਿਸ਼ੈਲੇ ਤੱਤ ਬਾਹਰ ਨਿਕਲ ਜਾਂਦੇ ਹਨ ।ਇਨਫੈਕਸ਼ਨ ਸਰੀਰ ਦੇ ਕਿਸੇ ਵੀ ਅੰਗ ਵਿੱਚ ਹੋਵੇ ਬਾਹਰ ਨਿਕਲ ਜਾਂਦੀ ਹੈ ।

ਇਸ ਦੇ ਨਾਲ ਹੀ ਸਾਡਾ ਪੇਟ ਅਤੇ ਕਿਡਨੀਆਂ ਦੀ ਸਫਾਈ ਵੀ ਆਂਵਲੇ ਦਾ ਜੂਸ ਕਰਦਾ ਹੈ । ਕਿਡਨੀਆਂ ਜਾਂ ਗੁਰਦੇ ਸਿਹਤਮੰਦ ਰਹਿਣ ਨਾਲ ਭਵਿੱਖ ਦੇ ਵਿੱਚ ਉਨ੍ਹਾਂ ਅੰਦਰ ਪੱਥਰੀ ਬਣਨ ਦੀ ਸਮੱਸਿਆ ਲਗਭਗ ਨਾਂਹ ਦੇ ਬਰਾਬਰ ਹੋ ਜਾਂਦੀ ਹੈ ।

ਇਸ ਤੋਂ ਇਲਾਵਾ ਆਂਵਲੇ ਦਾ ਜੂਸ ਪੀਣ ਨਾਲ ਪੇਟ ਨਾਲ ਸੰਬੰਧਿਤ ਬੀਮਾਰੀਆਂ ਵੀ ਦੂਰ ਹੁੰਦੀਆਂ ਹਨ ਅਤੇ ਸਾਡਾ ਪਾਚਨ ਵਧੀਆ ਬਣਦਾ ਹੈ । ਖਾਧਾ ਪੀਤਾ ਸਰੀਰ ਨੂੰ ਲਗਦਾ ਹੈ, ਭੁੱਖ ਵਧਦੀ ਹੈ ਅਤੇ ਨਾਲ ਹੀ ਭਵਿੱਖ ਵਿੱਚ ਕਿਸੇ ਵੀ ਇਨਫੈਕਸ਼ਨ ਤੋਂ ਸਰੀਰ ਬਚਿਆ ਰਹਿੰਦਾ ਹੈ।

ਚੰਗੀ ਸਿਹਤ ਅਤੇ ਸਵਸਥ ਪਾਚਨ ਦੇ ਲਈ 10 ml ਆਂਵਲੇ ਦੇ ਜੂਸ ਨੂੰ ਆਪਣੀ ਰੋਜ਼ਾਨਾ ਖ਼ੁਰਾਕ ਦਾ ਹਿੱਸਾ ਜ਼ਰੂਰ ਬਣਾਓ।