ਇਨ੍ਹਾਂ ਪੰਜ ਤਰੀਕਿਆਂ ਨਾਲ ਧੋਵੋ ਸਬਜ਼ੀਆਂ ਜੜ੍ਹ ਤੋਂ ਖਤਮ ਹੋਣਗੇ ਕੀਟਨਾਸ਼ਕ

ਇਸ ਗੱਲ ਵਿੱਚ ਕੋਈ ਸੰਦੇਹ ਨਹੀਂ ਕਿ ਅੱਜ ਦਾ ਸਮਾਂ ਪੂਰੀ ਤਰ੍ਹਾਂ ਤਕਨੀਕੀ ਸੁਵਿਧਾਵਾਂ ਨਾਲ ਲੈਸ ਹੈ। ਪਰ ਇਹ ਵੀ ਸੱਚਾਈ ਹੈ ਕਿ ਕੋਈ ਅਜਿਹੀ ਚੀਜ਼ ਬਚੀ ਹੀ ਨਹੀਂ, ਜਿਸ ਵਿੱਚ ਮਿਲਾਵਟ ਨਾ ਹੋਵੇ।

ਖਾਸ ਕਰਕੇ ਫਲ ਅਤੇ ਸਬਜ਼ੀਆਂ, ਆਏ ਦਿਨ ਮਿਲਾਵਟ ਦੇ ਮਾਮਲੇ ਸਾਹਮਣੇ ਆਉਂਦੇ ਹਨ ।ਜਿਨ੍ਹਾਂ ਦੇ ਚੱਲਦੇ ਫੂਡ ਪਾਇਜ਼ਨਿੰਗ ਅਤੇ ਹੋਰ ਦੂਜੀਆਂ ਬੀਮਾਰੀਆਂ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ।

ਅੱਜ ਦੇ ਇਸ ਆਰਟੀਕਲ ਵਿੱਚ ਫਲਾਂ ਅਤੇ ਸਬਜ਼ੀਆਂ ਧੋਣ ਦੇ ਕੁਝ ਅਜਿਹੇ ਤਰੀਕਿਆਂ ਬਾਰੇ ਗੱਲ ਕਰਾਂਗੇ। ਜਿੰਨਾ ਨਾਲ ਕੀਟਨਾਸ਼ਕਾਂ ਦਾ ਕਾਫੀ ਹੱਦ ਤੱਕ ਸਫਾਇਆ ਕੀਤਾ ਜਾ ਸਕਦਾ ਹੈ ।

ਬੇਕਿੰਗ ਸੋਡਾ

ਇਸ ਵਿੱਚ ਕਈ ਅਜਿਹੇ ਗੁਣ ਹੁੰਦੇ ਹਨ ਜੋ ਕੀਟਨਾਸ਼ਕਾਂ ਦਾ ਖਾਤਮਾ ਕਰਦੇ ਹਨ।ਇੱਕ ਵੱਡੇ ਬਰਤਨ ਵਿੱਚ ਪਾਣੀ ਭਰੋ। ਉਸ ਵਿੱਚ 3 ਤੋਂ 4 ਚਮਚ ਬੇਕਿੰਗ ਸੋਡਾ ਮਿਲਾ ਦਿਓ ਇਸ ਪਾਣੀ ਵਿੱਚ ਸਬਜ਼ੀਆਂ ਅਤੇ ਫਲ ਰੱਖੋ 15 ਮਿੰਟਾਂ ਬਾਦ ਬਾਹਰ ਕੱਢ ਕੇ ਸੁੱਕਾ ਲਓ ।

ਸਿਰਕਾ

ਸਿਰਕੇ ਦੇ ਵਿੱਚ ਕਿਸੇ ਵੀ ਚੀਜ਼ ਨੂੰ ਰੱਖਣ ਨਾਲ ਉਸ ਅੰਦਰਲੇ ਕੀਟਾਣੂ ਅਤੇ ਕੀਟਨਾਸ਼ਕ ਮਰ ਜਾਂਦੇ ਹਨ ਇੱਕ ਕੱਪ ਪਾਣੀ ਦੇ ਅੰਦਰ 2 ਚਮਚ ਸਿਰਕਾ ਪਾਓ । ਇਸ ਮਿਸ਼ਰਣ ਨਾਲ ਫਲ ਅਤੇ ਸਬਜ਼ੀਆਂ ਨੂੰ ਧੋਵੋ।

ਹਲਦੀ ਵਾਲਾ ਪਾਣੀ

ਹਲਦੀ ਵਿੱਚ ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨ ਜੋ ਕੀਟਾਣੂ ਨਸ਼ਟ ਕਰਦੇ ਹਨ ।ਇਸ ਲਈ ਪੂਰੀ ਤਰ੍ਹਾਂ ਗਰਮ ਪਾਣੀ ਵਿੱਚ 3 ਤੋਂ 4 ਚਮਚ ਹਲਦੀ ਮਿਕਸ ਕਰੋ ਅਤੇ ਇਸ ਨਾਲ ਫਲ ਅਤੇ ਸਬਜ਼ੀਆਂ ਧੋਵੋ ।

ਨਮਕ ਵਾਲਾ ਪਾਣੀ

ਸੇਂਧਾ ਨਮਕ, ਫਲ ਅਤੇ ਸਬਜ਼ੀਆਂ ਦੇ ਵਿਚਲੇ ਕੀਟਨਾਸ਼ਕ ਕੱਢਣ ਵਿੱਚ ਬਹੁਤ ਅਸਰਦਾਰ ਹੈ ।ਨਮਕ ਦੇ ਪਾਣੀ ਵਿੱਚ ਧੋਣ ਨਾਲ ਕੀਟਨਾਸ਼ਕਾਂ ਦਾ ਜੜ੍ਹ ਤੋਂ ਸਫਾਇਆ ਹੋ ਜਾਂਦਾ ਹੈ ।ਇੱਕ ਵੱਡੇ ਬਰਤਨ ਵਿੱਚ ਪਾਣੀ ਪਾਓ ਤੇ ਉਸ ਵਿੱਚ 2 ਤੋਂ 3 ਚਮਚ ਸੇਂਧਾ ਨਮਕ ਦੇ ਪਾ ਕੇ ਫਲ ਤੇ ਸਬਜ਼ੀਆਂ ਨੂੰ 10 ਮਿੰਟ ਤੱਕ ਇਸ ਅੰਦਰ ਰੱਖ ਦਿਓ ।

ਛਿਲਕਾ ਉਤਾਰ ਕੇ

ਕੀਟਨਾਸ਼ਕਾਂ ਦਾ ਸਭ ਤੋਂ ਵੱਧ ਅਸਰ ਉਪਰਲੀ ਤਹਿ ਤੇ ਹੁੰਦਾ ਹੈ। ਇਸ ਲਈ ਫਲ ਸਬਜ਼ੀਆਂ ਨੂੰ ਧੋਂਦੇ ਸਮੇਂ ਉਨ੍ਹਾਂ ਦੇ ਛਿਲਕੇ ਉਤਾਰ ਦਿਓ ।ਅਜਿਹਾ ਕਰਨ ਨਾਲ 90% ਕੀਟਨਾਸ਼ਕ ਖਤਮ ਹੋ ਜਾਣਗੇ ।