80 ਸਾਲ ਤੱਕ ਕੋਈ ਬਿਮਾਰੀ ਨਹੀਂ ਲੱਗੇਗੀ ਜੇ ਤੁਸੀਂ ਕਰਦੇ ਹੋ ਸੌਂਫ ਦਾ ਇਸ ਤਰ੍ਹਾਂ ਸੇਵਨ

ਆਮ ਤੌਰ ਤੇ ਸੌਫ ਮੂੰਹ ਦੀ ਬਦਬੂ ਦੂਰ ਕਰਨ ਲਈ ਲੋਕ ਵਰਤਦੇ ਹਨ। ਇਸ ਅੰਦਰ ਕਈ ਸਿਹਤ ਨੂੰ ਫਾਇਦਾ ਦੇਣ ਵਾਲੇ ਗੁਣ ਹੁੰਦੇ ਹਨ ।ਸੌਂਫ ਕਿਸੇ ਵੀ ਉਮਰ ਦੇ ਵਿੱਚ ਖਾਧੀ ਜਾ ਸਕਦੀ ਹੈ ਇਸ ਅੰਦਰ ਕੈਲਸ਼ੀਅਮ, ਸੋਡੀਅਮ, ਆਇਰਨ, ਪੋਟਾਸ਼ੀਅਮ ਵਰਗੇ ਤੱਤ ਹੁੰਦੇ ਹਨ ।

ਆਓ ਗੱਲ ਕਰਦੇ ਹਾਂ ਸੌਂਫ ਖਾਣ ਦੇ ਘਰੇਲੂ ਨੁਸਖਿਆਂ ਬਾਰੇ

ਕਬਜ਼

ਜੇ ਕਬਜ਼ ਹੈ ਤਾਂ ਸੌਂਫ, ਮਿਸ਼ਰੀ ਪੀਸ ਕੇ ਚੂਰਨ ਬਣਾ ਲਵੋ। ਦੋਨਾਂ ਦੀ ਮਾਤਰਾ ਬਰਾਬਰ ਰੱਖੋ ਰਾਤ ਨੂੰ ਸੌਂਦੇ ਸਮੇਂ ਲੱਗਭੱਗ 5 ਗ੍ਰਾਮ ਚੂਰਨ ਹਲਕੇ ਗੁਣਗੁਣੇ ਪਾਣੀ ਨਾਲ ਲਵੋ। ਪੇਟ ਦੀ ਸਮੱਸਿਆ ਠੀਕ ਹੋਵੇਗੀ ਕਬਜ਼ ਦੂਰ ਹੋਵੇਗਾ ।

ਪੇਟ ਦੀਆਂ ਬਿਮਾਰੀਆਂ

ਸੌਂਫ, ਜੀਰਾ ਅਤੇ ਕਾਲਾ ਨਮਕ ਤਿੰਨੇ ਮਿਲਾ ਕੇ ਚੂਰਨ ਬਣਾ ਲਵੋ ਖਾਣੇ ਤੋਂ ਬਾਅਦ ਕੋਸੇ ਪਾਣੀ ਨਾਲ ਚੂਰਨ ਲਵੋ ਅਜਿਹਾ ਕਰਨ ਨਾਲ ਭੋਜਨ ਦੇ ਪਚਣ ਦੀ ਰਫ਼ਤਾਰ ਵੱਧ ਜਾਵੇਗੀ ਅਤੇ ਪੇਟ ਦੀਆਂ ਬਿਮਾਰੀਆਂ ਨਹੀਂ ਲੱਗਣਗੀਆਂ ।

ਖਾਂਸੀ

ਖਾਂਸੀ ਹੋ ਜਾਣ ਤੇ ਦਸ ਗ੍ਰਾਮ ਸੌਂਫ ਨੂੰ ਇੱਕ ਚਮਚ ਸ਼ਹਿਦ ਦੇ ਵਿੱਚ ਮਿਲਾ ਕੇ ਲਵੋ ।

ਪੇਟ ਦਰਦ

ਜੇ ਪੇਟ ਦਾ ਦਰਦ ਹੋਵੇ ਤਾਂ ਸੌਂਫ ਨੂੰ ਤਵੇ ਤੇ ਭੁੰਨ ਕੇ ਚਬਾਓ ਅਜਿਹਾ ਕਰਨ ਨਾਲ ਆਰਾਮ ਮਿਲੇਗਾ ।

ਖੱਟੇ ਡਕਾਰ

ਸੌਂਫ ਨੂੰ ਪਾਣੀ ਦੇ ਵਿੱਚ ਉਬਾਲ ਕੇ ਤੇ ਮਿਸ਼ਰੀ ਪਾ ਕੇ ਪੀਓ। ਇੱਕ ਹਫ਼ਤਾ ਲਗਾਤਾਰ ਦਿਨ ਵਿੱਚ ਦੋ ਵਾਰ ਪੀਓ ਅਜਿਹਾ ਕਰਨ ਨਾਲ ਖੱਟੇ ਡਕਾਰ ਖਤਮ ਹੋਣਗੇ ।

ਖੂਨ ਸਾਫ

ਰੋਜ਼ਾਨਾ ਖਾਲੀ ਪੇਟ ਸੌਂਫ ਚਬਾਉਣ ਨਾਲ ਖੂਨ ਸਾਫ ਰਹਿੰਦਾ ਹੈ ਅਤੇ ਚਮੜੀ ਦੇ ਉੱਤੇ ਕਿੱਲ, ਮੁਹਾਸੇ ਜਾਂ ਫੋੜੇ-ਫਿੰਸੀਆਂ ਨਹੀਂ ਹੁੰਦੇ ।

ਅੱਖਾਂ ਦੀ ਰੌਸ਼ਨੀ

ਸੌਂਫ ਅਤੇ ਮਿਸ਼ਰੀ ਦਾ ਮਿਸ਼ਰਣ ਰੋਜ਼ਾਨਾ ਲੈਣ ਨਾਲ ਅੱਖਾਂ ਦੀ ਰੌਸ਼ਨੀ ਵੀ ਵਧਦੀ ਹੈ ।ਅੱਖਾਂ ਦੀ ਇਨਫੈਕਸ਼ਨ ਅਤੇ ਕਈ ਬਿਮਾਰੀਆਂ ਇਸ ਨਾਲ ਠੀਕ ਹੁੰਦੀਆਂ ਹਨ ।

ਉਮੀਦ ਹੈ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ। ਜੇ ਚੰਗੀ ਲੱਗੀ ਹੋਵੇ ਤਾਂ ਇਸ ਜਾਣਕਾਰੀ ਨੂੰ ਸ਼ੇਅਰ ਜ਼ਰੂਰ ਕਰੋ ਜੀ।

ਧੰਨਵਾਦ