ਸਾਡੀਆਂ ਇਹ ਰੋਜ਼ਾਨਾ ਦੀਆਂ ਗਲਤੀਆਂ ਸਰੀਰ ਨੂੰ ਬਣਾ ਦਿੰਦੀਆਂ ਹਨ , ਬਿਮਾਰੀਆਂ ਦਾ ਘਰ

ਪਹਿਲਾਂ ਦੇ ਸਮੇਂ ਵਿਚ ਲੋਕ ਜ਼ਿਆਦਾ ਤੰਦਰੁਸਤ ਹੁੰਦੇ ਸਨ । ਉਨ੍ਹਾਂ ਦਾ ਰਹਿਣ ਸਹਿਣ ਅਤੇ ਖਾਣ ਪੀਣ ਵਧੀਆ ਹੁੰਦਾ ਸੀ । ਪਰ ਅੱਜ ਕੱਲ੍ਹ ਭੱਜ ਦੌੜ ਭਰੀ ਜ਼ਿੰਦਗੀ ਵਿਚ ਲੋਕ ਜ਼ਿਆਦਾ ਬੀਮਾਰੀਆਂ ਦੇ ਮਰੀਜ ਹੋ ਰਹੇ ਹਨ । ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਸੀਂ ਆਪਣੀ ਸਿਹਤ ਤੇ ਜ਼ਿਆਦਾ ਧਿਆਨ ਨਹੀਂ ਦੇ ਰਹੇ ।

ਰੋਜ਼ਾਨਾ ਦੀਆਂ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਹਨ ਜਿਨ੍ਹਾਂ ਤੇ ਸਾਨੂੰ ਧਿਆਨ ਦੇਣਾ ਜ਼ਰੂਰੀ ਹੁੰਦਾ ਹੈ । ਜੇਕਰ ਅਸੀਂ ਇਨ੍ਹਾਂ ਨੂੰ ਨਜ਼ਰ ਅੰਦਾਜ਼ ਕਰਦੇ ਹਾਂ ਤਾਂ ਸਾਡਾ ਸਰੀਰ ਬਿਮਾਰੀਆਂ ਦਾ ਘਰ ਬਣ ਜਾਂਦਾ ਹੈ । ਜਿਸ ਵਜ੍ਹਾ ਕਰਕੇ ਸਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਜਿਨ੍ਹਾਂ ਤੇ ਧਿਆਨ ਦੇਣਾ ਜ਼ਰੂਰੀ ਹੁੰਦਾ ਹੈ ।

ਖਾਣਾ ਖਾਣ ਤੋਂ ਬਾਅਦ ਪਾਣੀ ਪੀਣਾ

ਜ਼ਿਆਦਾਤਰ ਲੋਕ ਖਾਣਾ ਖਾਂਦੇ ਸਮੇਂ ਪਾਣੀ ਪੀਂਦੇ ਹਨ । ਪਰ ਇਹ ਆਦਤ ਗਲਤ ਹੁੰਦੀ ਹੈ । ਸਾਨੂੰ ਹਮੇਸ਼ਾ ਖਾਣਾ ਖਾਣ ਤੋਂ 40 ਮਿੰਟ ਬਾਅਦ ਪਾਣੀ ਪੀਣਾ ਚਾਹੀਦਾ ਹੈ । ਇਸ ਤਰ੍ਹਾਂ ਕਰਨ ਨਾਲ ਖਾਣਾ ਸਹੀ ਤਰ੍ਹਾਂ ਹਜ਼ਮ ਹੋ ਜਾਂਦਾ ਹੈ ।

ਖਾਣਾ ਖਾਣ ਤੋਂ ਬਾਅਦ ਨਹਾਉਣਾ

ਜੇਕਰ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਕਦੇ ਵੀ ਖਾਣਾ ਖਾਣ ਤੋਂ ਤੁਰੰਤ ਬਾਅਦ ਨਾ ਨਹਾਓ ਅਤੇ ਖਾਣਾ ਖਾਣ ਤੋਂ ਤੁਰੰਤ ਬਾਅਦ ਭਾਰੀ ਮਿਹਨਤ ਦਾ ਕੰਮ ਵੀ ਨਹੀਂ ਕਰਨਾ ਚਾਹੀਦਾ । ਖਾਣਾ ਖਾਣ ਤੋਂ 30 ਮਿੰਟ ਬਾਅਦ ਨਹਾਓ ।

ਖਾਣੇ ਵਿੱਚ ਇੱਕ ਸਮੇਂ ਇੱਕ ਚੀਜ਼ ਖਾਓ

ਰੌਜ਼ਾਨਾ ਸਹੀ ਸਮੇਂ ਤੇ ਖਾਣਾ ਖਾਓ । ਖਾਣੇ ਵਿੱਚ ਇੱਕ ਸਮੇਂ ਸਿਰਫ਼ ਇੱਕ ਚੀਜ਼ ਲਓ । ਜ਼ਿਆਦਾ ਚੀਜ਼ਾਂ ਮਿਕਸ ਕਰਕੇ ਨਾ ਖਾਓ । ਹਰ ਚੀਜ਼ ਦੀ ਪਾਚਨ ਦੀ ਰਫਤਾਰ ਵੱਖੋ ਵੱਖਰੀ ਹੋਣ ਕਰਕੇ ਇੰਨਾਂ ਦਾ ਪਾਚਨ ਪ੍ਰਕਿਰਿਆ ਉੱਤੇ ਅਲੱਗ ਅਲੱਗ ਅਸਰ ਹੁੰਦਾ ਹੈ । ਫਰੂਟ ਚਾਟ ਕਦੇ ਨਾ ਖਾਓ, ਸਗੋਂ ਅਲੱਗ ਅਲੱਗ ਸਮੇਂ ਤੇ ਫਲ ਖਾਓ।

ਸਵੇਰ ਦਾ ਨਾਸ਼ਤਾ ਖਾਣ ਦਾ ਸਹੀ ਸਮਾਂ

ਰੋਜ਼ਾਨਾ ਸਵੇਰੇ ਨਾਸ਼ਤਾ 7 ਤੋਂ 9 ਵਜੇ ਦੇ ਵਿੱਚ ਕਰ ਲਓ । ਇਸ ਤਰ੍ਹਾਂ ਕਰਨ ਨਾਲ ਬ੍ਰੇਨ ਐਕਟਿਵ ਰਹੇਗਾ ਅਤੇ ਐਨਰਜੀ ਲੈਵਲ ਵੀ ਠੀਕ ਰਹੇਗਾ ।

ਫੇਫੜੇ ਤੰਦਰੁਸਤ ਰੱਖਣ ਲਈ

ਦਿਨ ਵਿੱਚ 10-15 ਮਿੰਟ ਫੇਫੜੇ ਫੁਲਾ ਕੇ ਸਾਹ ਲਓ । ਇਸ ਤਰ੍ਹਾਂ ਕਰਨ ਨਾਲ ਸਰੀਰ ਵਿੱਚ ਆਕਸੀਜਨ ਦੀ ਮਾਤਰਾ ਵਧੇਗੀ ਅਤੇ ਫੇਫੜੇ ਤੰਦਰੁਸਤ ਰਹਿਣਗੇ ।

ਵਿਟਾਮਿਨ ਡੀ

ਰੋਜ਼ਾਨਾ ਸਰਦੀਆਂ ਵਿੱਚ 30 ਮਿੰਟ ਧੁੱਪ ਵਿੱਚ ਜ਼ਰੂਰ ਰਹੋ ਅਤੇ ਗਰਮੀਆਂ ਵਿੱਚ 10 ਮਿੰਟ ਰਹੋ । ਇਸ ਨਾਲ ਵਿਟਾਮਿਨ ਡੀ ਦੀ ਕਮੀ ਨਹੀਂ ਹੋਵੇਗੀ ।

ਕਮਰ ਦਰਦ

ਜੇਕਰ ਤੁਸੀਂ ਪੂਰਾ ਦਿਨ ਕੁਰਸੀ ਤੇ ਬੈਠ ਕੇ ਕੰਮ ਕਰਦੇ ਹੋ ਤਾਂ ਹਮੇਸ਼ਾ ਰੀੜ ਦੀ ਹੱਡੀ ਨੂੰ ਸਿੱਧਾ ਰੱਖ ਕੇ ਬੈਠੋ । ਤੁਹਾਨੂੰ ਕਦੇ ਵੀ ਕਮਰ ਦਰਦ ਦੀ ਸਮੱਸਿਆ ਨਹੀਂ ਹੋਵੇਗੀ ।

ਜਾਣਕਾਰੀ ਚੰਗੀ ਲੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੀ । ਧੰਨਵਾਦ

ਇਸ ਸਮੇਂ ਕਦੇ ਨਾ ਖਾਓ , ਜਾਮੁਨ । ਫਾਇਦੇ ਦੀ ਜਗ੍ਹਾਂ ਹੋ ਸਕਦਾ ਹੈ ਨੁਕਸਾਨ ।

ਹੁਣ ਗਰਮੀਆਂ ਦੇ ਮੌਸਮ ਵਿੱਚ ਜਾਮੁਨ ਦਾ ਫਲ ਬਾਜ਼ਾਰਾਂ ਵਿੱਚ ਆਮ ਮਿਲ ਰਿਹਾ ਹੈ । ਕੁਝ ਲੋਕ ਇਸ ਨੂੰ ਸੰਵਾਦ ਲਈ ਖਾਂਦੇ ਹਨ ਅਤੇ ਕੁਝ ਲੋਕ ਸਿਹਤ ਦੇ ਲਈ ਹੋਣ ਵਾਲੇ ਫ਼ਾਇਦਿਆਂ ਦੇ ਕਾਰਨ ਖਾਂਦੇ ਹਨ । ਜਾਮੁਨ ਵਿੱਚ ਕਾਰਬੋਹਾਈਡ੍ਰੇਟ , ਪ੍ਰੋਟੀਨ , ਮਿਨਰਲਸ , ਕੈਲਸ਼ੀਅਮ , ਫਾਸਫੋਰਸ , ਆਇਰਨ , ਵਿਟਾਮਿਨ ਏ , ਬੀ , ਸੀ , ਗੈਲੀਏ ਐਸਿਡ ਭਰਪੂਰ ਮਾਤਰਾ ਵਿਚ ਮੌਜੂਦ ਹੁੰਦੇ ਹਨ ।

ਜਾਮੁਨ ਖਾਣ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ । ਪਰ ਕਈ ਵਾਰ ਜਾਮੁਨ ਖਾਣ ਤੇ ਨੁਕਸਾਨ ਵੀ ਹੋ ਜਾਂਦੇ ਹਨ ।

ਅੱਜ ਅਸੀਂ ਤੁਹਾਨੂੰ ਜਾਮੁਨ ਦੇ ਫ਼ਾਇਦੇ ਅਤੇ ਨੁਕਸਾਨਾਂ ਬਾਰੇ ਦੱਸਾਂਗੇ ।

ਜਾਮੁਨ ਦੇ ਸਿਹਤ ਨੂੰ ਹੋਣ ਵਾਲੇ ਨੁਕਸਾਨ

ਖਾਲੀ ਪੇਟ ਖਾਣਾ

ਜਾਮੁਨ ਵਿੱਚ ਲੋਹਾ ਕਾਫ਼ੀ ਮਾਤਰਾ ਵਿੱਚ ਪਾਇਆ ਜਾਂਦਾ ਹੈ । ਇਸ ਲਈ ਕਦੇ ਵੀ ਖਾਲੀ ਪੇਟ ਜਾਮੁਨ ਦਾ ਸੇਵਨ ਨਾ ਖਾਓ । ਇਹ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ । ਸਵੇਰ ਸਮੇਂ ਜਾਮੁਨ ਖਾਣ ਨਾਲ ਦੰਦ ਪੀਲੇ ਹੋ ਜਾਂਦੇ ਹਨ । ਜਾਮੁਨ ਨੂੰ ਖਾਣ ਦਾ ਸਹੀ ਸਮਾਂ ਦੁਪਹਿਰ ਦਾ ਹੈ ।

ਦੁੱਧ ਨਾ ਪੀਓ

ਕਈ ਲੋਕ ਜਿਵੇਂ ਸੇਬ , ਕੇਲਾ ਅਤੇ ਅੰਬ ਦੇ ਨਾਲ ਦੁੱਧ ਪੀਣਾ ਪਸੰਦ ਕਰਦੇ ਹਨ । ਪਰ ਕਦੇ ਵੀ ਜਾਮੁਨ ਦੇ ਨਾਲ ਦੁੱਧ ਨਹੀਂ ਪੀਣਾ ਚਾਹੀਦਾ । ਇਸ ਤਰ੍ਹਾਂ ਕਰਨ ਨਾਲ ਪੇਟ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ ।

ਬੱਚੇ ਨੂੰ ਦੁੱਧ ਪਿਲਾਉਣ ਵਾਲੀਆਂ ਮਹਿਲਾਵਾਂ

ਜੋ ਮਹਿਲਾਵਾਂ ਬੱਚੇ ਨੂੰ ਦੁੱਧ ਪਿਲਾਉਂਦੀਆਂ ਹਨ ਉਨ੍ਹਾਂ ਨੂੰ ਕਦੇ ਵੀ ਜਾਮੁਨ ਦਾ ਸੇਵਨ ਨਹੀਂ ਕਰਨਾ ਚਾਹੀਦਾ । ਕਿਉਂਕਿ ਇਸ ਦੀ ਖਟਾਸ ਬਹੁਤ ਜਲਦ ਮਾਂ ਦੇ ਦੁੱਧ ਵਿੱਚ ਘੁਲ ਜਾਂਦੀ ਹੈ ਅਤੇ ਬੱਚੇ ਨੂੰ ਦੁੱਧ ਪੀਣ ਕਰਕੇ ਪੇਟ ਦੀ ਖਰਾਬੀ ਹੋ ਸਕਦੀ ਹੈ ।

ਜਾਮੁਨ ਦਾ ਜ਼ਿਆਦਾ ਸੇਵਨ

ਜਾਮੁਨ ਦਾ ਜ਼ਿਆਦਾ ਸੇਵਨ ਕਰਨ ਨਾਲ ਗਲੇ ਅਤੇ ਛਾਤੀ ਵਿੱਚ ਦਰਦ ਹੋ ਸਕਦਾ ਹੈ । ਕਦੇ ਵੀ ਜਾਮੁਨ ਨੂੰ 10 ਤੋਂ 15 ਦਿਨਾਂ ਤੋਂ ਜ਼ਿਆਦਾ ਲਗਾਤਾਰ ਸੇਵਨ ਨਾ ਕਰੋ । ਜਾਮੁਨ ਨੂੰ ਹਮੇਸ਼ਾ ਨਮਕ ਲਗਾ ਕੇ ਖਾਓ ।

ਜਾਮੁਨ ਖਾਣ ਦੇ ਫਾਇਦੇ

ਸ਼ੂਗਰ ਲਈ ਫਾਇਦੇਮੰਦ

ਜਾਮੁਨ ਦਾ ਫ਼ਲ ਸ਼ੂਗਰ ਤੋਂ ਲੈ ਕੇ ਬਵਾਸੀਰ ਜਿਹੇ ਰੋਗਾਂ ਲਈ ਫਾਇਦੇਮੰਦ ਹੁੰਦਾ ਹੈ । ਇਹ ਸਰੀਰ ਵਿੱਚ ਇਨਸੁਲਿਨ ਨੂੰ ਕੰਟਰੋਲ ਰੱਖਣ ਦਾ ਕੰਮ ਕਰਦਾ ਹੈ । ਜਾਮੁਨ ਦੀਆਂ ਗਿਟਕਾਂ ਨੂੰ ਸੁੱਕਾ ਕੇ ਪਾਊਡਰ ਬਣਾ ਲਓ ਅਤੇ ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਚਮਚ ਕੋਸੇ ਪਾਣੀ ਨਾਲ ਸੇਵਨ ਕਰੋ । ਸ਼ੂਗਰ ਦਾ ਲੇਵਲ ਠੀਕ ਰਹੇਗਾ ।

ਦਿਲ ਦੀਆਂ ਸਮੱਸਿਆਵਾਂ

ਜਾਮੁਨ ਦਾ ਫਲ ਖੂਨ ਨੂੰ ਪਤਲਾ ਕਰ ਹਾਰਟ ਬਲਾਕੇਜ ਅਤੇ ਸਟਰੋਕ ਜਿਹੀਆਂ ਸਮੱਸਿਆਵਾਂ ਤੋਂ ਸਰੀਰ ਨੂੰ ਬਚਾਉਂਦਾ ਹੈ । ਜਾਮੁਨ ਦਾ ਸੇਵਨ ਕਰਨ ਨਾਲ ਕੈਂਸਰ ਜਿਹੀ ਬੀਮਾਰੀ ਤੋਂ ਵੀ ਬਚਿਆ ਜਾ ਸਕਦਾ ਹੈ ।

ਚਮੜੀ ਲਈ ਫਾਇਦੇਮੰਦ

ਜਾਮੁਨ ਵਿੱਚ ਭਰਪੂਰ ਮਾਤਰਾ ਵਿੱਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ । ਜੋ ਚਮੜੀ ਨੂੰ ਲੰਬੇ ਸਮੇਂ ਤੱਕ ਜਵਾਨ ਬਣਾਈ ਰੱਖਦੀ ਹੈ ।

ਪਾਚਨ ਸ਼ਕਤੀ ਨੂੰ ਮਜ਼ਬੂਤ ਕਰੇ

ਜਿਨ੍ਹਾਂ ਲੋਕਾਂ ਨੂੰ ਖਾਣਾ ਪਚਾਉਣ ਵਿੱਚ ਦਿੱਕਤ ਹੁੰਦੀ ਹੈ । ਉਨ੍ਹਾਂ ਨੂੰ ਜਾਮੁਨ ਦਾ ਸੇਵਨ ਰੋਜ਼ਾਨਾ ਕਰਨਾ ਚਾਹੀਦਾ ਹੈ । ਜਾਮੁਨ ਤੇ ਨਮਕ ਲਗਾ ਕੇ ਖਾਣ ਨਾਲ ਸਰੀਰ ਦੀ ਪਾਚਣ ਸ਼ਕਤੀ ਮਜ਼ਬੂਤ ਹੁੰਦੀ ਹੈ ਅਤੇ ਖਾਣਾ ਜਲਦੀ ਹਜ਼ਮ ਹੋ ਜਾਂਦਾ ਹੈ ।

ਜਾਣਕਾਰੀ ਚੰਗੀ ਲੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੀ । ਧੰਨਵਾਦ

ਕੈਂਸਰ ਦੇ ਸੰਕੇਤ ਹਨ ਸਰੀਰ ਵਿੱਚ ਆਏ ਇਹ 10 ਬਦਲਾਅ , ਕਦੇ ਨਾ ਕਰੋ ਨਜ਼ਰ ਅੰਦਾਜ਼

ਕੈਂਸਰ ਇਕ ਜਾਨਲੇਵਾ ਬੀਮਾਰੀ ਹੈ ਜੋ ਇਨਸਾਨ ਨੂੰ ਮੌਤ ਦੇ ਦਰਵਾਜ਼ੇ ਤੱਕ ਲੈ ਜਾਂਦੀ ਹੈ । ਅੱਜ ਦੇ ਸਮੇਂ ਵਿੱਚ ਕੈਂਸਰ ਸਭ ਤੋਂ ਜ਼ਿਆਦਾ ਵਧ ਰਿਹਾ ਹੈ । ਕੈਂਸਰ ਹੋਣ ਦਾ ਮੁੱਖ ਕਾਰਨ ਹੈ । ਗਲਤ ਖਾਣ ਪੀਣ ਅਤੇ ਗਲਤ ਰਹਿਣ ਸਹਿਣ ਕਰਕੇ ਕੈਂਸਰ ਸਭ ਤੋਂ ਜ਼ਿਆਦਾ ਹੋ ਰਿਹਾ ਹੈ ।

ਇਹ ਬੀਮਾਰੀ ਲਾਪਰਵਾਹੀ ਕਰਕੇ ਵੀ ਵਧ ਰਹੀ ਹੈ । ਬਹੁਤ ਸਾਰੇ ਲੋਕ ਆਪਣੇ ਸਰੀਰ ਵਿੱਚ ਹੋਣ ਵਾਲੇ ਛੋਟੇ ਛੋਟੇ ਬਦਲਾਵਾਂ ਨੂੰ ਇਗਨੋਰ ਕਰ ਦਿੰਦੇ ਹਨ । ਪਰ ਇਹ ਕੈਂਸਰ ਦੇ ਸੰਕੇਤ ਵੀ ਹੋ ਸਕਦੇ ਹਨ । ਇਸ ਲਈ ਕਦੇ ਵੀ ਆਪਣੇ ਸਰੀਰ ਵਿੱਚ ਹੋ ਰਹੇ ਛੋਟੇ ਛੋਟੇ ਬਦਲਾਵਾਂ ਨੂੰ ਨਜ਼ਰਅੰਦਾਜ਼ ਨਾ ਕਰੋ ।

ਅਲਗ ਅਲਗ ਹੁੰਦੇ ਹਨ ਕੈਂਸਰ ਦੇ ਲੱਛਣ

ਕੈਂਸਰ ਸਾਡੇ ਸਰੀਰ ਦੇ ਕਿਹੜੇ ਹਿੱਸੇ ਵਿੱਚ ਹੈ ਉਸ ਦੇ ਅਨੁਸਾਰ ਸਾਨੂੰ ਲੱਛਣ ਦਿਖਾਈ ਦਿੰਦੇ ਹਨ । ਉਸ ਜਗ੍ਹਾਂ ਦੀਆਂ ਕੋਸ਼ੀਕਾਵਾਂ ਵਧਣ ਲੱਗਦੀਆਂ ਹਨ ਅਤੇ ਆਸ ਪਾਸ ਮੌਜੂਦ ਟਿਸ਼ੂਜ ਅਤੇ ਹੋਰ ਕੋਸ਼ਿਕਾਵਾਂ ਡੈਮੇਜ ਹੋਣ ਲੱਗਦੀਆਂ ਹਨ ।

ਇਹ ਸੰਕੇਤ ਕਦੇ ਨਾ ਕਰੋ ਨਜ਼ਰ ਅੰਦਾਜ਼

ਵਾਰ ਵਾਰ ਇਨਫੈਕਸ਼ਨ ਹੋਣਾ

ਜ਼ਿਆਦਾਤਰ ਲੋਕ ਸਕਿਨ ਇਨਫੈਕਸ਼ਨ ਨੂੰ ਮਾਮੂਲੀ ਸਮੱਸਿਆ ਸਮਝ ਕੇ ਨਜ਼ਰ ਅੰਦਾਜ਼ ਕਰ ਦਿੰਦੇ ਹਨ । ਜੇਕਰ ਤੁਹਾਨੂੰ ਬਾਰ ਬਾਰ ਇਨਫੈਕਸ਼ਨ ਹੋ ਰਹੀ ਹੈ ਤਾਂ ਇਹ ਕੈਂਸਰ ਦਾ ਸੰਕੇਤ ਵੀ ਹੋ ਸਕਦਾ ਹੈ । ਇਸ ਰੋਗੀ ਨੂੰ ਚਮੜੀ , ਫੇਫੜੇ , ਗਲਾ ਅਤੇ ਮੂੰਹ ਦੀ ਇਨਫੈਕਸ਼ਨ ਹੋਣ ਲੱਗਦੀ ਹੈ । ਇਸ ਲਈ ਇਸ ਤਰ੍ਹਾਂ ਬਾਰ ਬਾਰ ਇਨਫੈਕਸ਼ਨ ਹੋਣ ਤੇ ਡਾਕਟਰ ਦੀ ਸਲਾਹ ਜ਼ਰੂਰ ਲਓ ।

ਯੂਰਿਨ ਦਾ ਰੰਗ ਲਾਲ ਹੋਣਾ

ਜੇਕਰ ਤੁਹਾਨੂੰ ਆਪਣੇ ਯੂਰਿਨ ਵਿੱਚ ਲਾਲ ਰੰਗ ਦਿਖਾਈ ਦੇਵੇ ਤਾਂ ਤੁਰੰਤ ਡਾਕਟਰ ਤੋਂ ਜਾਂਚ ਕਰਵਾਓ । ਇਹ ਨਾਲ ਰੰਗ ਖ਼ੂਨ ਵੀ ਹੋ ਸਕਦਾ ਹੈ । ਜੋ ਕਿ ਕੈਂਸਰ ਦਾ ਸੰਕੇਤ ਹੋ ਸਕਦਾ ਹੈ ।

ਅੰਤੜੀਆਂ ਦੀ ਸਮੱਸਿਆ

ਅੰਤੜੀਆਂ ਵਿੱਚ ਵਾਰ ਵਾਰ ਸਮੱਸਿਆ ਹੋਣਾ ਕੋਲਿਨ ਜਾਂ ਕੋਲੋਰੈਕਟਲ ਕੈਂਸਰ ਦੀ ਸ਼ੁਰੂਆਤੀ ਲੱਛਣ ਹੋ ਸਕਦੇ ਹਨ ਵਾਰ ਵਾਰ ਡਾਇਰੀਆ ਅਤੇ ਬਦਹਜ਼ਮੀ ਦੀ ਸਮੱਸਿਆ ਹੋਣਾ ਵੀ ਕੈਂਸਰ ਦਾ ਸੰਕੇਤ ਹੋ ਸਕਦਾ ਹੈ ।

ਰਾਤ ਨੂੰ ਪਸੀਨਾ ਆਉਣਾ

ਕਿਸੇ ਦਵਾਈ ਦੇ ਰਿਐਕਸ਼ਨ ਅਤੇ ਇਨਫੈਕਸ਼ਨ ਦੀ ਵਜ੍ਹਾ ਕਰਕੇ ਰਾਤ ਨੂੰ ਸੌਂਦੇ ਸਮੇਂ ਪਸੀਨਾ ਜ਼ਿਆਦਾ ਆ ਸਕਦਾ ਹੈ । ਜੇਕਰ ਇਹ ਸਮੱਸਿਆ ਲੰਬੇ ਸਮੇਂ ਤੱਕ ਬਣੀ ਰਹੇ ਤਾਂ ਇਹ ਕੈਂਸਰ ਦਾ ਸੰਕੇਤ ਵੀ ਹੋ ਸਕਦਾ ਹੈ ।

ਸਰੀਰ ਵਿੱਚ ਦਰਦ ਹੋਣਾ ਅਤੇ ਕਮਜ਼ੋਰੀ

ਜ਼ਿਆਦਾ ਕੰਮ ਕਰਨਾ ਜਾਂ ਫਿਰ ਗਲਤ ਤਰੀਕੇ ਨਾਲ ਬੈਠਣ ਕਰਕੇ ਸਰੀਰ ਵਿੱਚ ਦਰਦ ਹੋਣਾ ਇੱਕ ਨਾਰਮਲ ਗੱਲ ਹੈ । ਜੇਕਰ ਲਗਾਤਾਰ ਪਿੱਠ ਦਰਦ ਹੋ ਰਹੀ ਹੈ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ ਤਾਂ ਇਹ ਕੈਂਸਰ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ ।

ਸਰੀਰ ਤੇ ਨਿਸ਼ਾਨ ਪੈਣਾ

ਖੂਨ ਵਿਚ ਪਲੇਟਲੈਟਸ ਦੀ ਸੰਖਿਆ ਘੱਟ ਹੋਣਾ ਬਲੱਡ ਕੈਂਸਰ ਦੇ ਲੱਛਣ ਹੋ ਸਕਦੇ ਹਨ । ਪਲੇਟਲੈਟਸ ਦੀ ਸੰਖਿਆ ਘੱਟ ਹੋਣ ਕਾਰਨ ਚਮੜੀ ਤੇ ਛੋਟੇ ਛੋਟੇ ਨਿਸ਼ਾਨ ਪੈ ਜਾਂਦੇ ਹਨ । ਇਨ੍ਹਾਂ ਦਾ ਰੰਗ ਨੀਲਾ ਅਤੇ ਬੈਂਗਣੀ ਹੁੰਦਾ ਹੈ ।

ਛਾਤੀ ਵਿੱਚ ਜਲਨ ਹੋਣਾ

ਛਾਤੀ ਵਿਚ ਜਲਣ ਅਤੇ ਬਦਹਜ਼ਮੀ ਦੀ ਸਮੱਸਿਆ ਹੋਣਾ ਇੱਕ ਆਮ ਗੱਲ ਹੈ । ਜੇਕਰ ਇਹ ਸਮੱਸਿਆ ਲਗਾਤਾਰ ਰਹਿੰਦੀ ਹੈ ਤਾਂ ਡਾਕਟਰ ਤੋਂ ਸਲਾਹ ਜ਼ਰੂਰ ਲਓ ।

ਵਜ਼ਨ ਘੱਟ ਹੋਣਾ

ਬਿਨਾਂ ਕਿਸੇ ਵਜ੍ਹਾ ਕਰਕੇ ਵਜ਼ਨ ਘੱਟ ਹੋ ਰਿਹਾ ਹੈ ਤਾਂ ਇਸ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ । ਕਿਉਂਕਿ ਇਹ ਕੈਂਸਰ ਦਾ ਸੰਕੇਤ ਹੋ ਸਕਦਾ ਹੈ । ਭੁੱਖ ਘੱਟ ਲੱਗਣਾ , ਜ਼ਿਆਦਾ ਖਾਣਾ ਨਾ ਖਾ ਪਾਉਣਾ । ਇਸ ਬੀਮਾਰੀ ਦੇ ਲੱਛਣ ਹਨ । ਜੇਕਰ ਤੁਹਾਡਾ ਵਜ਼ਨ 5-6 ਕਿਲੋ ਤੋਂ ਜ਼ਿਆਦਾ ਘੱਟ ਹੋ ਜਾਵੇ ਤਾਂ ਤੁਰੰਤ ਚੈੱਕਅਪ ਕਰਵਾਓ ।

ਖੂਨ ਆਉਣਾ

ਜੇਕਰ ਮਲ ਅਤੇ ਪਿਸ਼ਾਬ ਰਾਹੀਂ ਖੂਨ ਆ ਰਿਹਾ ਹੈ ਤਾਂ ਇਹ ਵੀ ਕੈਂਸਰ ਦਾ ਸੰਕੇਤ ਹੋ ਸਕਦਾ ਹੈ । ਇਸ ਤਰ੍ਹਾਂ ਦੀ ਸਮੱਸਿਆ ਹੋਣ ਤੇ ਡਾਕਟਰ ਤੋਂ ਸਲਾਹ ਜ਼ਰੂਰ ਲਓ ।

ਲਗਾਤਾਰ ਖੰਘ ਆਉਣਾ

ਜੇਕਰ ਤੁਹਾਨੂੰ ਲਗਾਤਾਰ ਖੰਘ ਦੀ ਸਮੱਸਿਆ ਰਹਿੰਦੀ ਹੈ ਅਤੇ ਖੰਘ ਵਿੱਚ ਖ਼ੂਨ ਆਉਂਦਾ ਹੈ ਤਾਂ ਡਾਕਟਰ ਤੋਂ ਚੈੱਕਅਪ ਜ਼ਰੂਰ ਕਰਵਾਓ । ਕਿਉਂਕਿ ਇਹ ਫੇਫੜਿਆਂ ਦੇ ਕੈਂਸਰ ਦੇ ਸ਼ੁਰੂਆਤੀ ਲੱਛਣ ਹਨ ।

ਸਰਬੱਤ ਦੇ ਭਲੇ ਲਈ ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੀ ।

ਗਰਮ ਪਾਣੀ ਵਿਚ ਚੁਟਕੀ ਭਰ ਇਹ ਚੀਜ਼ ਮਿਲਾ ਕੇ ਪੀਣ ਨਾਲ ਹੁੰਦੇ ਹਨ ਕਈ ਫਾਇਦੇ

ਸਰੀਰ ਦੀਆਂ ਬਹੁਤ ਸਾਰੀਆਂ ਬੀਮਾਰੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ । ਜਿਨ੍ਹਾਂ ਨੂੰ ਅਸੀਂ ਬੜੀ ਅਸਾਨੀ ਨਾਲ ਘਰੇਲੂ ਨੁਸਖੇ ਅਪਣਾ ਕੇ ਦੂਰ ਕਰ ਸਕਦੇ ਹਾਂ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਇਕ ਇਸ ਤਰ੍ਹਾਂ ਦੀ ਚੀਜ਼ ਬਾਰੇ ਜਿਸ ਨਾਲ ਅਸੀਂ ਬਹੁਤ ਸਾਰੀਆਂ ਬੀਮਾਰੀਆਂ ਠੀਕ ਕਰ ਸਕਦੇ ਹਾਂ ।

ਦਾਲ ਚੀਨੀ ਇਹ ਹਰ ਘਰ ਵਿੱਚ ਇਸਤੇਮਾਲ ਹੋਣ ਵਾਲਾ ਮਸਾਲਾ ਹੈ ਇਸ ਦਾ ਇਸਤੇਮਾਲ ਖਾਣੇ ਨੂੰ ਸਵਾਦ ਬਣਾਉਣ ਲਈ ਕੀਤਾ ਜਾਂਦਾ ਹੈ । ਪਰ ਇਸ ਵਿੱਚ ਬਹੁਤ ਸਾਰੇ ਦਵਾਈਆਂ ਵਾਲੇ ਗੁਣ ਹੁੰਦੇ ਹਨ । ਜੇਕਰ ਅਸੀਂ ਰੋਜ਼ਾਨਾ ਚੁਟਕੀ ਭਰ ਦਾਲ ਚੀਨੀ ਗਰਮ ਪਾਣੀ ਵਿਚ ਮਿਲਾ ਕੇ ਪੀ ਲਈਏ ਤਾਂ ਸਾਡੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲਣਗੇ । ਇਸ ਤਰ੍ਹਾਂ ਕਰਨ ਨਾਲ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦੂਰ ਕਰ ਸਕਦੇ ਹਾਂ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਦਾਲਚੀਨੀ ਨੂੰ ਗਰਮ ਪਾਣੀ ਵਿਚ ਮਿਲਾ ਕੇ ਪੀਣ ਨਾਲ ਕਿਹੜੇ ਕਿਹੜੇ ਫਾਇਦੇ ਹੁੰਦੇ ਹਨ ।

ਦਾਲ ਚੀਨੀ ਗਰਮ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਹੋਣ ਵਾਲੇ ਫਾਇਦੇ

ਚਮੜੀ ਦੀਆਂ ਸਮੱਸਿਆਵਾਂ

ਜੇਕਰ ਅਸੀਂ ਰੋਜ਼ਾਨਾ ਗਰਮ ਪਾਣੀ ਵਿਚ ਚੁਟਕੀ ਭਰ ਦਾਲਚੀਨੀ ਮਿਲਾ ਕੇ ਪੀਂਦੇ ਹਾਂ , ਤਾਂ ਸਾਨੂੰ ਕਦੇ ਵੀ ਚਮੜੀ ਦੀ ਸਮੱਸਿਆ ਨਹੀਂ ਹੋਵੇਗੀ । ਇਸ ਤਰ੍ਹਾਂ ਕਰਨ ਨਾਲ ਖੂਨ ਸਾਫ ਹੁੰਦਾ ਹੈ ।

ਮੋਟਾਪਾ ਘੱਟ ਕਰੇ

ਜੇਕਰ ਅਸੀਂ ਆਪਣਾ ਮੋਟਾਪਾ ਘੱਟ ਕਰਨਾ ਚਾਹੁੰਦੇ ਹਾਂ ਤਾਂ ਰੋਜ਼ਾਨਾ ਗਰਮ ਪਾਣੀ ਵਿਚ ਦਾਲਚੀਨੀ ਅਤੇ ਸ਼ਹਿਦ ਮਿਲਾ ਕੇ ਪੀਓ । ਮੋਟਾਪਾ ਘੱਟ ਹੋ ਜਾਵੇਗਾ ।

ਕੋਲੈਸਟ੍ਰੋਲ ਘੱਟ ਕਰੇ

ਰੋਜ਼ਾਨਾ ਇਸ ਪਾਣੀ ਨੂੰ ਪੀਣ ਨਾਲ ਕੋਲੈਸਟਰੋਲ ਘੱਟ ਹੁੰਦਾ ਹੈ ਅਤੇ ਦਿਲ ਦੀ ਬੀਮਾਰੀ ਤੋਂ ਫਾਇਦਾ ਹੁੰਦਾ ਹੈ ।

ਖੰਘ ਜ਼ੁਕਾਮ ਦੀ ਸਮੱਸਿਆ

ਜੇਕਰ ਤੁਹਾਨੂੰ ਖੰਘ ਜ਼ੁਕਾਮ ਦੀ ਸਮੱਸਿਆ ਰਹਿੰਦੀ ਹੈ ਤਾਂ ਰੋਜ਼ਾਨਾ ਗਰਮ ਪਾਣੀ ਵਿਚ ਚੁਟਕੀ ਭਰ ਦਾਲਚੀਨੀ ਮਿਲਾ ਕੇ ਪੀਓ ਕਿਉਂਕਿ ਇਸ ਵਿੱਚ ਐਂਟੀਬਾਇਓਟਿਕ ਨੂੰ ਗੁਣ ਮੌਜੂਦ ਹੁੰਦੇ ਹਨ । ਜੋ ਖਾਂਸੀ ਜੁਕਾਮ ਦੀ ਸਮੱਸਿਆ ਨੂੰ ਜਲਦੀ ਠੀਕ ਕਰ ਦਿੰਦੇ ਹਨ ।

ਪੇਟ ਦੀਆਂ ਸਮੱਸਿਆਵਾਂ

ਜੇਕਰ ਤੁਹਾਨੂੰ ਪੇਟ ਦੀਆਂ ਕਈ ਸਮੱਸਿਆਵਾਂ ਰਹਿੰਦੀਆਂ ਹਨ । ਰੋਜ਼ਾਨਾ ਕੋਸੇ ਪਾਣੀ ਵਿੱਚ ਦਾਲ ਚੀਨੀ ਅਤੇ ਜੀਰਾ ਪਾਊਡਰ ਮਿਲਾ ਕੇ ਪੀਓ । ਪੇਟ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ।

ਜੋੜਾਂ ਦੇ ਦਰਦ

ਜਿਸ ਇਨਸਾਨ ਨੂੰ ਜੋੜਾਂ ਦੇ ਦਰਦ ਦੀ ਸਮੱਸਿਆ ਰਹਿੰਦੀ ਹੈ । ਉਹ ਰੋਜ਼ਾਨਾ ਇਹ ਪਾਣੀ ਪੀਣ ਉਨ੍ਹਾਂ ਲਈ ਇਹ ਪਾਣੀ ਬਹੁਤ ਹੀ ਫਾਇਦੇਮੰਦ ਹੈ । ਕਿਉਂਕਿ ਦਾਲ ਚੀਨੀ ਵਿੱਚ ਐਂਟੀ ਇੰਫਲਾਮੇਟਰੀ ਗੁਣ ਵੀ ਪਾਏ ਜਾਂਦੇ ਹਨ ।

ਦਾਲ ਚੀਨੀ ਨੂੰ ਦੁੱਧ ਵਿੱਚ ਮਿਲਾ ਕੇ ਪੀਣਾ ਇਸ ਤੋਂ ਵੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ । ਇਸ ਤਰ੍ਹਾਂ ਦਾਲਚੀਨੀ ਨੂੰ ਦੁੱਧ ਵਿੱਚ ਮਿਲਾ ਕੇ ਪੀਣ ਨਾਲ ਵੀ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ ।

ਦਾਲਚੀਨੀ ਵਾਲਾ ਦੁੱਧ ਪੀਣ ਦੇ ਫਾਇਦੇ

ਨੀਂਦ ਦੀ ਸਮੱਸਿਆ

ਜਿਨ੍ਹਾਂ ਲੋਕਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ । ਉਹ ਸੋਣ ਤੋਂ ਪਹਿਲਾਂ ਇਕ ਗਿਲਾਸ ਦੁੱਧ ਵਿੱਚ ਚੁਟਕੀ ਭਰ ਦਾਲਚੀਨੀ ਮਿਲਾ ਕੇ ਪੀਓ ਨੀਂਦ ਚੰਗੀ ਆਵੇਗੀ ।

ਸ਼ੂਗਰ ਦੀ ਸਮੱਸਿਆ

ਦਾਲਚੀਨੀ ਵਿੱਚ ਬਹੁਤ ਸਾਰੇ ਕੰਪਾਊਂਡ ਮੌਜੂਦ ਹੁੰਦੇ ਹਨ । ਜੋ ਸਰੀਰ ਦੇ ਸ਼ੂਗਰ ਲੇਵਲ ਨੂੰ ਪੂਰੀ ਤਰ੍ਹਾਂ ਕੰਟਰੋਲ ਰੱਖਦੇ ਹਨ । ਇਸ ਲਈ ਡਾਇਬਟੀਜ਼ ਦੇ ਰੋਗੀਆਂ ਨੂੰ ਦਾਲਚੀਨੀ ਵਾਲਾ ਦੁੱਧ ਪੀਣਾ ਫਾਇਦੇਮੰਦ ਹੁੰਦਾ ਹੈ ।

ਪਾਚਣ ਕਿਰਿਆ

ਦਾਲਚੀਨੀ ਵਾਲਾ ਦੁੱਧ ਪੀਣ ਨਾਲ ਪਾਚਨ ਕਿਰਿਆ ਤੰਦਰੁਸਤ ਹੁੰਦੀ ਹੈ ਅਤੇ ਪੇਟ ਵਿੱਚ ਐਸੀਡਿਟੀ ਦੀ ਸਮੱਸਿਆ ਨਹੀਂ ਹੁੰਦੀ ।

ਹੱਡੀਆਂ ਮਜ਼ਬੂਤ ਕਰੇ

ਦਾਲਚੀਨੀ ਦਾ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ਹੋ ਜਾਂਦੀਆਂ ਹਨ ਅਤੇ ਗਠੀਆ ਜਿਹੀ ਸਮੱਸਿਆ ਵੀ ਠੀਕ ਹੋ ਜਾਂਦੀ ਹੈ ।

ਜਾਣਕਾਰੀ ਚੰਗੀ ਲੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੀ ।

ਥਾਇਰਾਇਡ ਦੀ ਵਜ੍ਹਾ ਨਾਲ ਵਧ ਰਿਹਾ ਹੈ ਵਜ਼ਨ ਤਾਂ ਅਪਣਾਓ ਇਹ ਘਰੇਲੂ ਨੁਸਖਾ

ਥਾਇਰਾਇਡ ਨੂੰ ਸਾਈਲੈਂਟ ਕਿਲਰ ਮੰਨਿਆ ਜਾਂਦਾ ਹੈ । ਕਿਉਂਕਿ ਇਸ ਦੇ ਲੱਛਣ ਇਨਸਾਨ ਤੇ ਹੌਲੀ ਹੌਲੀ ਪਤਾ ਚੱਲਦੇ ਹਨ ਅਤੇ ਜਦੋਂ ਤੱਕ ਇਸ ਬਿਮਾਰੀ ਦਾ ਪਤਾ ਚੱਲਦਾ ਹੈ , ਤਾਂ ਉਦੋਂ ਤੱਕ ਦੇਰ ਹੋ ਚੁੱਕੀ ਹੁੰਦੀ ਹੈ । ਇਮਿਊਨ ਸਿਸਟਮ ਵਿੱਚ ਗੜਬੜ ਕਰਕੇ ਇਸ ਦੀ ਸ਼ੁਰੂਆਤ ਹੁੰਦੀ ਹੈ । ਜਦੋਂ ਇਹ ਗ੍ਰੰਥੀ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਪਾਉਂਦੀ ਤਾਂ ਇਸ ਨਾਲ ਸਰੀਰ ਨੂੰ ਕਈ ਸਾਰੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ । ਜਿਨ੍ਹਾਂ ਵਿੱਚੋਂ ਇੱਕ ਮੁੱਖ ਸਮੱਸਿਆ ਹੈ ਸਰੀਰ ਦਾ ਵਜ਼ਨ ਵਧਣਾ ।

ਅੱਜ ਕਲ ਗਲਤ ਖਾਣ ਪੀਣ ਅਤੇ ਰਹਿਣ ਸਹਿਣ ਕਰ ਕੇ ਲੋਕਾਂ ਵਿੱਚ ਥਾਇਰਾਇਡ ਦੀ ਸਮੱਸਿਆ ਵਧਦੀ ਜਾ ਰਹੀ ਹੈ । ਥਾਇਰਾਇਡ ਕਰਕੇ ਕੁਝ ਲੋਕਾਂ ਦਾ ਵਜ਼ਨ ਵਧ ਜਾਂਦਾ ਹੈ ਅਤੇ ਉਨ੍ਹਾਂ ਲਈ ਕੋਈ ਵੀ ਕੰਮ ਕਰਨਾ ਮੁਸ਼ਕਿਲ ਹੋ ਜਾਂਦਾ ਹੈ ।ਇਸ ਕਰਕੇ ਮੋਟਾਪਾ ਘੱਟ ਨਾ ਹੋਣ ਕਾਰਨ ਥਾਇਰਡ ਦੇ ਨਾਲ ਨਾਲ ਤੁਹਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਇੱਕ ਘਰੇਲੂ ਨੁਸਖਾ ਜਿਸ ਨਾਲ ਅਸੀਂ ਥਾਇਰਾਇਡ ਨਾਲ ਵਧ ਰਹੇ ਵਜ਼ਨ ਨੂੰ ਕੰਟਰੋਲ ਕਰ ਸਕਦੇ ਹਾਂ ।

ਘਰੇਲੂ ਨੁਸਖਾ

ਆਂਵਲਾ ਚੂਰਨ ਅਤੇ ਸ਼ਹਿਦ

ਆਂਵਲਾ ਚੂਰਨ ਅਤੇ ਸ਼ਹਿਦ ਹਰ ਕਿਸੇ ਰਸੋਈ ਵਿੱਚ ਮਿਲ ਜਾਂਦਾ ਹੈ ਇਹ ਨੁਸਖਾ ਥਾਇਰਾਇਡ ਲਈ ਬਹੁਤ ਹੀ ਲਾਭਕਾਰੀ ਹੈ । ਇਹ ਨੁਸਖਾ ਬਹੁਤ ਸਾਰੇ ਥਾਇਰਾਇਡ ਨਾਲ ਪੀੜਿਤ ਲੋਕਾਂ ਨੇ ਅਪਣਾਇਆ ਅਤੇ ਉਨ੍ਹਾਂ ਨੂੰ ਨਤੀਜਾ ਵੀ ਵਧੀਆ ਮਿਲਿਆ ।ਇਸ ਨੁਸਖੇ ਦਾ ਨਤੀਜਾ 10-15 ਦਿਨਾਂ ਬਾਅਦ ਤੁਹਾਨੂੰ ਪਤਾ ਚੱਲੇਗਾ ।

ਨੁਸਖਾ ਲੈਣ ਦੀ ਵਿਧੀ

ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਚਮਚ ਸ਼ਹਿਦ ਅਤੇ 5-10 ਗ੍ਰਾਮ ਆਂਵਲਾ ਚੂਰਨ ਮਿਕਸ ਕਰਕੇ ਲਓ ਅਤੇ ਰਾਤ ਨੂੰ ਖਾਣਾ ਖਾਣ ਤੋਂ ਦੋ ਘੰਟੇ ਬਾਅਦ ਸੋਂਦੇ ਸਮੇਂ ਲਓ । ਇਸ ਦਾ ਨਤੀਜਾ ਤੁਹਾਨੂੰ ਕੁਝ ਦਿਨਾਂ ਵਿੱਚ ਹੀ ਪਤਾ ਚੱਲ ਜਾਵੇਗਾ ।

ਇਹ ਨੁਸਖਾ ਮੋਟਾਪੇ ਨੂੰ ਕੰਟਰੋਲ ਕਰਨ ਲਈ ਬਹੁਤ ਹੀ ਫ਼ਾਇਦੇਮੰਦ ਹੈ ਅਖਰੋਟ ਵੀ ਇਸ ਬਿਮਾਰੀ ਵਿੱਚ ਬਹੁਤ ਹੀ ਲਾਭਕਾਰੀ ਹੁੰਦੇ ਹਨ ।

ਧਿਆਨ ਰੱਖਣ ਵਾਲੀਆਂ ਜ਼ਰੂਰੀ ਗੱਲਾਂ

ਸਮੇਂ ਤੇ ਦਵਾਈਆਂ ਦਾ ਸੇਵਨ

ਥਾਈਰਾਈਡ ਦੀ ਦਵਾਈ ਰੋਜ਼ਾਨਾ ਸਮੇਂ ਤੇ ਸੇਵਨ ਕਰੋ । ਇਸ ਨਾਲ ਤੁਹਾਡਾ ਵਜ਼ਨ ਨਹੀਂ ਵਧੇਗਾ ਅਤੇ ਥਾਇਰਾਇਡ ਦੀਆਂ ਸਮੱਸਿਆਵਾਂ ਵੀ ਠੀਕ ਹੋ ਜਾਣਗੀਆਂ

ਹੈਲਦੀ ਖਾਣਾ ਖਾਓ

ਥਾਇਰਾਇਡ ਵਿੱਚ ਵਜ਼ਨ ਘੱਟ ਕਰਨ ਲਈ ਰੋਜ਼ਾਨਾ ਸਮੇਂ ਤੇ ਖਾਣਾ ਖਾਓ । ਆਪਣੇ ਖਾਣੇ ਵਿੱਚ ਸਬਜ਼ੀਆਂ ਅਤੇ ਫਲ ਜ਼ਰੂਰ ਸ਼ਾਮਿਲ ਕਰੋ ।

ਰੋਜ਼ਾਨਾ ਐਕਸਰਸਾਈਜ਼ ਕਰੋ

ਇਸ ਬਿਮਾਰੀ ਕਰਕੇ ਵਧ ਰਹੇ ਵਜ਼ਨ ਨੂੰ ਘੱਟ ਕਰਨ ਲਈ ਰੋਜ਼ਾਨਾ ਥੋੜ੍ਹੀ ਬਹੁਤ ਐਕਸਰਸਾਈਜ਼ ਜ਼ਰੂਰ ਕਰੋ ।

ਜੂਸ ਪੀਓ

ਥਾਇਰਾਇਡ ਵਿੱਚ ਚਾਹ ਦਾ ਜ਼ਿਆਦਾ ਸੇਵਨ ਕਰਨ ਨਾਲ ਮੋਟਾਪਾ ਵੱਧ ਜਾਂਦਾ ਹੈ । ਮੋਟਾਪਾ ਘੱਟ ਕਰਨ ਲਈ ਰੋਜ਼ਾਨਾ ਚੁਕੰਦਰ , ਅਨਾਨਾਸ ਅਤੇ ਸੇਬ ਦਾ ਜੂਸ ਪੀ ਸਕਦੇ ਹੋ । ਰੋਜ਼ਾਨਾ ਜੂਸ ਪੀਣ ਨਾਲ ਤੁਹਾਡਾ ਮੋਟਾਪਾ ਜਲਦੀ ਘੱਟ ਹੋ ਜਾਵੇਗਾ ਅਤੇ ਐਨਰਜੀ ਵੀ ਮਿਲੇਗੀ ।

ਜਾਣਕਾਰੀ ਚੰਗੀ ਲੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੀ ।

ਮੌਸਮ ਵਿਭਾਗ ਨੇ ਪੰਜਾਬ ਲਈ ਜਾਰੀ ਕੀਤਾ ਅਲਰਟ

ਮੌਸਮ ਵਿਭਾਗ ਵਾਲਿਆਂ ਨੇ ਪੰਜਾਬ ਲਈ ਜਾਰੀ ਕੀਤਾ ਹਾਈ ਅਲਰਟ ਪੈ ਸਕਦਾ ਹੈ ਭਾਰੀ ਮੀਂਹ ।

ਮੌਸਮ ਵਿਭਾਗ ਮੁਤਾਬਿਕ ਆਉਣ ਵਾਲੇ 24 ਘੰਟਿਆਂ ਵਿੱਚ ਬਾਰਿਸ਼ ਭਾਰੀ ਬਾਰਿਸ਼ ਦੇ ਆਸਾਰ ਹਨ ।

ਪੰਜਾਬ ਅਤੇ ਚੰਡੀਗੜ੍ਹ ਵਿੱਚ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਨਾਲ ਲੱਗਦੇ ਇਲਾਕੇ ਰਾਜਸਥਾਨ ਅਤੇ ਹਰਿਆਣਾ ਵਿੱਚ ਕਈ ਸ਼ਹਿਰਾਂ ਵਿਚ ਮੀਂਹ ਹੈ ਅਤੇ ਕਈ ਸ਼ਹਿਰ ਸੁੱਕੇ ਪਏ ਹਨ ਪੰਜਾਬ ਦੇ ਸਿਰਫ਼ ਬਠਿੰਡਾ ਅਤੇ ਮੁਕਤਸਰ ਦੇ ਇਲਾਕਿਆਂ ਵਿੱਚ ਘੱਟ ਮੀਂਹ ਪਿਆ ਹੈ ਪੰਜਾਬ ਦੇ ਬਾਕੀ ਸੂਬਿਆਂ ਵਿੱਚ ਚੰਗਾ ਮੀਂਹ ਦਰਜ ਕੀਤਾ ਜਾ ਰਿਹਾ ਹੈ ।

ਪੰਜਾਬ ਦੇ ਸੂਬੇ ਲੁਧਿਆਣਾ ਅਤੇ ਜਲੰਧਰ ਦੇ ਨਾਲ ਨਾਲ ਹੋਰ ਕਈ ਸ਼ਹਿਰਾਂ ਵਿੱਚ ਪਾਣੀ ਭਰਨ ਨਾਲ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਤੇ ਕਾਫੀ ਅਸਰ ਪਿਆ ਹੈ ।

ਉਧਰ ਚੰਡੀਗੜ੍ਹ ਤੋਂ ਪੰਜਾਬ ਜੰਮੂ ਕਸ਼ਮੀਰ ਅਤੇ ਹਿਮਾਚਲ ਨੂੰ ਜਾਣ ਵਾਲੀ ਮੁੱਖ ਸੜਕ ਉੱਤੇ ਆਵਾਜਾਈ ਬਹੁਤ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੀ ਹੈ ।

ਜੇਕਰ ਗੱਲ ਕਰੀਏ ਹਰਿਆਣੇ ਦੀ ਤਾਂ ਇੱਥੇ ਆਮ ਨਾਲੋਂ ਕਾਫੀ ਘੱਟ ਮੀਂਹ ਦਰਜ ਕੀਤਾ ਗਿਆ ਹੈ ਹਰਿਆਣੇ ਦੇ ਪੂਰੇ ਸੂਬੇ ਵਿੱਚ ਸਿਰਫ਼ 42 ਫੀਸਦੀ ਮੀਂਹ ਪਿਆ ਹੈ ।

ਬਾਰਿਸ਼ ਦਾ ਇਹ ਦੌਰ 17-18 ਜੁਲਾਈ ਤੱਕ ਚੱਲਣ ਦੀ ਸੰਭਾਵਨਾ ਹੈ ਇਸ ਤੋਂ ਬਾਅਦ ਹੀ ਵਾਰਿਸ ਦੇ ਥਾਵਾਂ ਦੀ ਸੰਭਾਵਨਾ ਹੈ ।

ਗਰਮੀਆਂ ਵਿੱਚ ਇਹ ਪਾਣੀ ਪੀ ਕੇ ਦੂਰ ਕਰੋ ਮੋਟਾਪਾ

ਤੰਦਰੁਸਤ ਰਹਿਣ ਲਈ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਪੂਰੀ ਨੀਂਦ ਲਓ । ਘੱਟ ਨੀਂਦ ਲੈਣ ਨਾਲ ਲੋਕ ਮੋਟਾਪੇ ਦੇ ਸ਼ਿਕਾਰ ਹੋ ਰਹੇ ਹਨ । ਇੱਕ ਸਰਚ ਵਿੱਚ ਪਤਾ ਚੱਲਿਆ ਕਿ ਜਿਹੜੇ ਲੋਕ 7 ਤੋਂ 8 ਘੰਟੇ ਦੀ ਨੀਂਦ ਲੈਂਦੇ ਹਨ । ਉਹ ਲੋਕ ਮੋਟਾਪੇ ਦੇ ਘੱਟ ਸ਼ਿਕਾਰ ਹਨ ਅਤੇ ਜਿਹੜੇ ਲੋਕ 5 ਤੋਂ 6 ਘੰਟੇ ਦੀ ਨੀਂਦ ਲੈਂਦੇ ਹਨ । ਉਨ੍ਹਾਂ ਵਿਚ ਲੋਕ ਮੋਟਾਪੇ ਦੇ ਸ਼ਿਕਾਰ ਜ਼ਿਆਦਾ ਹਨ । 1000 ਲੋਕਾਂ ਤੇ ਇਹ ਸਰਚ ਕੀਤਾ ਗਿਆ ਕਿ 7 ਤੋਂ 8 ਸੋਣ ਨਾਲ ਮੋਟਾਪਾ ਘੱਟ ਕਰਨ ਵਿੱਚ ਮਦਦ ਮਿਲ ਸਕਦੀ ਹੈ ।

ਕਿਉਂਕਿ ਜਦੋਂ ਅਸੀਂ ਸੋਨੇ ਹਾਂ ਤਾਂ ਸਾਡੇ ਸਰੀਰ ਦੀ ਚਰਬੀ ਵਰਣ ਹੁੰਦੀ ਹੈ ਘੱਟ ਨੀਂਦ ਲੈਣ ਨਾਲ ਇਹ ਘੱਟ ਹੁੰਦੀ ਹੈ ਜਿਸ ਕਰਕੇ ਮੋਟਾਪਾ ਵਧ ਜਾਂਦਾ ਹੈ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਇਕ ਘਰੇਲੂ ਨੁਸਖਾ ਜਿਸ ਨੂੰ ਆਪਣਾ ਅਸੀਂ ਮੋਟਾਪਾ ਘੱਟ ਕਰ ਸਕਦੇ ਹਾਂ । ਗਰਮੀਆਂ ਵਿੱਚ ਮੋਟਾਪਾ ਘੱਟ ਕਰਨ ਲਈ ਇਹ ਤਰੀਕਾ ਸਭ ਤੋਂ ਆਸਾਨ ਹੈ ।

ਜਿਹੜੇ ਲੋਕ ਮੋਟਾਪਾ ਘੱਟ ਕਰਨਾ ਚਾਹੁੰਦੇ ਹਨ ਅਤੇ ਆਪਣੇ ਮੋਟਾਪੇ ਤੇ ਬਹੁਤ ਸਾਰੇ ਪੈਸੇ ਬਰਬਾਦ ਕਰ ਚੁੱਕੇ ਹਨ । ਉਨ੍ਹਾਂ ਲਈ ਇਹ ਨੁਸਖਾ ਬਹੁਤ ਹੀ ਫਾਇਦੇਮੰਦ ਹੈ ।

ਨੁਸਖੇ ਲਈ ਜ਼ਰੂਰੀ ਸਾਮਾਨ

ਇੱਕ ਚਮਚ ਜ਼ੀਰਾ

ਇਕ ਨਿੰਬੂ

ਇੱਕ ਚਮਚ ਸ਼ਹਿਦ

ਨੁਸਖਾ ਬਣਾਉਣ ਦੀ ਵਿਧੀ

ਰਾਤ ਨੂੰ ਇੱਕ ਚਮਚ ਜੀਰਾ ਸਾਫ਼ ਪਾਣੀ ਵਿੱਚ ਪਾਣੀ ਵਿੱਚ ਭਿਉਂ ਕੇ ਰੱਖ ਦਿਓ । ਸਵੇਰੇ ਖਾਲੀ ਪੇਟ ਜੀਰਾ ਚਬਾ ਚਬਾ ਕੇ ਖਾ ਲਓ ਅਤੇ ਬਚੇ ਹੋਏ ਪਾਣੀ ਨੂੰ ਚਾਹ ਦੀ ਤਰ੍ਹਾਂ ਗਰਮ ਕਰੋ । ਇਸ ਵਿੱਚ ਇੱਕ ਨਿੰਬੂ ਨਿਚੋੜ ਲਓ ਅਤੇ ਇਕ ਚਮਚ ਸ਼ਹਿਦ ਮਿਲਾ ਲਓ ਅਤੇ ਚਾਹ ਦੀ ਤਰ੍ਹਾਂ ਘੁੱਟ ਘੁੱਟ ਕਰਕੇ ਪੀਓ ।

ਕਿਸ ਤਰ੍ਹਾਂ ਇਹ ਮੋਟਾਪੇ ਲਈ ਫਾਇਦੇਮੰਦ ਹੈ

ਜੀਰਾ ਸਾਡੇ ਸਰੀਰ ਵਿੱਚ ਵਾਧੂ ਚਰਬੀ ਨੂੰ ਜਮ੍ਹਾਂ ਨਹੀਂ ਹੋਣ ਦਿੰਦਾ ਅਤੇ ਗਰਮ ਪਾਣੀ ਵਿੱਚ ਨਿੰਬੂ ਨਿਚੋੜ ਕੇ ਪੀਣ ਨਾਲ ਜਮ੍ਹਾਂ ਹੋਈ ਚਰਬੀ ਗਲ ਜਾਂਦੀ ਹੈ । ਇਸ ਕਾਰਨ ਮੋਟਾਪੇ ਲਈ ਇਹ ਨੁਸਖਾ ਜ਼ਿਆਦਾ ਫਾਇਦੇਮੰਦ ਹੈ ।

ਧਿਆਨ ਰੱਖਣ ਵਾਲੀਆਂ ਜ਼ਰੂਰੀ ਗੱਲਾਂ

ਜਦੋਂ ਤੁਸੀਂ ਇਸ ਪਾਣੀ ਨੂੰ ਪੀ ਰਹੇ ਹੋ ਤਾਂ ਉਸ ਸਮੇਂ ਨਾਸ਼ਤਾ ਨਾ ਕਰੋ ਸਹੀ ਰਿਜ਼ਲਟ ਪਾਉਣ ਲਈ ਸਵੇਰੇ ਖਾਲੀ ਪੇਟ ਇਹ ਪਾਣੀ ਪੀਣ ਤੋਂ ਬਾਅਦ ਸਿੱਧਾ ਦੁਪਹਿਰ ਦਾ ਖਾਣਾ ਖਾਓ ਅਤੇ ਖਾਣਾ ਖਾਣ ਤੋਂ ਇੱਕ ਘੰਟਾ ਪਹਿਲਾਂ ਸਲਾਦ ਖਾਓ ਅਤੇ ਰਾਤ ਨੂੰ ਸੌਣ ਤੋਂ 2-3 ਘੰਟੇ ਪਹਿਲਾਂ ਖਾਣਾ ਖਾ ਲਓ । ਅਤੇ ਖਾਣਾ ਖਾਣ ਤੋਂ ਬਾਅਦ ਕੋਸੇ ਪਾਣੀ ਵਿੱਚ ਇੱਕ ਨਿੰਬੂ ਨਿਚੋੜ ਕੇ ਜ਼ਰੂਰ ਪੀਓ ।

ਪਰਹੇਜ਼

ਮੈਦੇ ਤੋਂ ਬਣੀਆਂ ਚੀਜ਼ਾਂ ਤੋਂ ਪ੍ਰਹੇਜ਼ ਕਰੋ । ਮਿੱਠਾ ਅਤੇ ਖੰਡ ਮੋਟਾਪੇ ਵਿੱਚ ਨਾ ਲਓ । ਫਲਾਂ ਦਾ ਜੂਸ ਪੀਣ ਦੀ ਬਜਾਏ ਫਲਾਂ ਨੂੰ ਸਿੱਧਾ ਖਾਓ ਇਨ੍ਹਾਂ ਵਿੱਚ ਫਾਈਬਰ ਹੁੰਦਾ ਹੈ ਜੋ ਜਲਦੀ ਭੁੱਖ ਨਹੀਂ ਲੱਗਣ ਦਿੰਦੇ । ਤਲੀਆਂ ਹੋਈਆਂ ਚੀਜ਼ਾਂ ਅਤੇ ਜੰਕ ਫੂਡ ਤੋਂ ਵੀ ਪ੍ਰਹੇਜ਼ ਕਰੋ ।

ਜਲਦੀ ਰਿਜ਼ਲਟ ਪਾਉਣ ਲਈ ਥੋੜ੍ਹੀ ਬਹੁਤ ਐਕਸਰਸਾਈਜ਼ ਜ਼ਰੂਰ ਕਰੋ ।

ਜਾਣਕਾਰੀ ਚੰਗੀ ਲੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੀ

ਤਿੰਨ ਚੀਜ਼ਾਂ ਮਿਲਾ ਕੇ ਬਣਾਓ ਪਾਊਡਰ ਦੂਰ ਹੋਣਗੀਆਂ ਕਈ ਬੀਮਾਰੀਆਂ

ਜ਼ਿਆਦਾਤਰ ਮਰੀਜ਼ ਆਪਣੀ ਬਿਮਾਰੀ ਦਾ ਇਲਾਜ ਕਰਵਾਉਣ ਲਈ ਐਲੋਪੈਥਿਕ ਦਾ ਸਹਾਰਾ ਲੈਂਦੇ ਹਨ । ਪਰ ਸਾਡੇ ਘਰ ਵਿੱਚ ਕਈ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਦਾ ਸੇਵਨ ਕਰ ਅਸੀਂ ਅਸਾਨੀ ਨਾਲ ਕਈ ਬੀਮਾਰੀਆਂ ਦੂਰ ਕਰ ਸਕਦੇ ਹਾਂ । ਇਨ੍ਹਾਂ ਚੀਜ਼ਾਂ ਵਿੱਚ ਉਹ ਸਭ ਗੁਣ ਮੌਜੂਦ ਹੁੰਦੇ ਹਨ । ਜਿਨ੍ਹਾਂ ਨਾਲ ਬਿਮਾਰੀਆਂ ਦੂਰ ਹੁੰਦੀਆਂ ਹਨ । ਪਰ ਸਭ ਤੋਂ ਜ਼ਰੂਰੀ ਇਹ ਗੱਲ ਹੈ , ਕਿ ਸਾਨੂੰ ਉਨ੍ਹਾਂ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ।

ਜੇਕਰ ਸਾਨੂੰ ਇਨ੍ਹਾਂ ਚੀਜ਼ਾਂ ਬਾਰੇ ਪਤਾ ਹੋਵੇਗਾ ਤਾਂ ਅਸੀਂ ਸਾਡੇ ਸਰੀਰ ਦੀਆਂ ਕਈ ਬੀਮਾਰੀਆਂ ਘਰੇਲੂ ਨੁਸਖਿਆਂ ਨਾਲ ਦੂਰ ਕਰ ਸਕਦੇ ਹਾਂ ।

ਕਿਉਂਕਿ ਘਰੇਲੂ ਨੁਸਖਿਆਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ । ਇਸ ਲਈ ਜਿੱਥੋਂ ਤੱਕ ਹੋ ਸਕੇ ਆਪਣੀ ਬਿਮਾਰੀ ਘਰੇਲੂ ਨੁਸਖਿਆਂ ਨੂੰ ਅਪਣਾ ਕੇ ਹੀ ਦੂਰ ਕਰੋ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ 3 ਦਵਾਈਆਂ ਜਿਨ੍ਹਾਂ ਦੇ ਮਿਸ਼ਰਨ ਨਾਲ ਅਸੀਂ ਕਈ ਬੀਮਾਰੀਆਂ ਦੂਰ ਕਰ ਸਕਦੇ ਹਾਂ । ਇਸ ਮਿਸ਼ਰਣ ਨੂੰ ਲੈਣ ਦਾ ਸਹੀ ਸਮਾਂ ਸਰਦੀਆਂ ਹਨ । ਇਸ ਲਈ ਜਿੱਥੋਂ ਤੱਕ ਹੋ ਸਕੇ ਇਸ ਦਵਾਈ ਦਾ ਸੇਵਨ ਸਰਦੀਆਂ ਵਿੱਚ ਕਰੋ ।

ਦਵਾਈ ਬਣਾਉਣ ਲਈ ਜ਼ਰੂਰੀ ਚੀਜ਼ਾਂ

250 ਗ੍ਰਾਮ – ਮੇਥੀ ਦਾਣਾ

100 ਗ੍ਰਾਮ – ਅਜਵਾਇਣ

50 ਗ੍ਰਾਮ – ਕਾਲੀ ਜੀਰੀ

ਦਵਾਈ ਬਣਾਉਣ ਦੀ ਵਿਧੀ

ਇਹ ਤਿੰਨੇ ਚੀਜ਼ਾਂ ਨੂੰ ਚੰਗੀ ਤਰ੍ਹਾਂ ਸਾਫ਼ ਸੁਥਰਾ ਕਰਕੇ ਥੋੜ੍ਹਾ ਗਰਮ ਕਰੋ । ਗਰਮ ਕਰਨ ਤੋਂ ਬਾਅਦ ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਮਿਲਾ ਕੇ ਪਾਊਡਰ ਬਣਾ ਲਓ । ਇਸ ਪਾਊਡਰ ਨੂੰ ਕੱਚ ਦੀ ਸ਼ੀਸ਼ੀ ਵਿੱਚ ਭਰ ਕੇ ਰੱਖੋ ।

ਦਵਾਈ ਸੇਵਨ ਕਰਨ ਦਾ ਤਰੀਕਾ

ਰਾਤ ਨੂੰ ਸੌਂਦੇ ਸਮੇਂ ਇੱਕ ਚਮਚ ਪਾਊਡਰ ਇੱਕ ਗਿਲਾਸ ਕੋਸੇ ਪਾਣੀ ਨਾਲ ਲਓ । ਇਸ ਦਵਾਈ ਨੂੰ ਗਰਮ ਪਾਣੀ ਨਾਲ ਲੈਣਾ ਜ਼ਰੂਰੀ ਹੈ । ਇਹ ਦਵਾਈ ਲੈਣ ਤੋਂ ਬਾਅਦ ਕੁਝ ਵੀ ਖਾਣਾ ਪੀਣਾ ਨਹੀਂ ਇਹ ਚੂਰਨ ਕਿਸੇ ਵੀ ਉਮਰ ਦਾ ਇਨਸਾਨ ਲੈ ਸਕਦਾ ਹੈ ।

ਇਸ ਚੂਰਨ ਨੂੰ ਰੋਜ਼ਾਨਾ ਲੈਣ ਨਾਲ ਸਰੀਰ ਵਿੱਚ ਜਮ੍ਹਾਂ ਹੋਈ ਗੰਦਗੀ ਮਲ ਅਤੇ ਪੇਸ਼ਾਬ ਰਾਹੀਂ ਨਿਕਲ ਜਾਂਦੀ ਹੈ । ਇਸ ਚੂਰਨ ਦਾ ਪੂਰਾ ਫਾਇਦਾ 80-90 ਦਿਨਾਂ ਵਿੱਚ ਮਹਿਸੂਸ ਕਰੋਗੇ । ਜਦੋਂ ਪੂਰੀ ਚਰਬੀ ਗਲ ਜਾਵੇਗੀ ਅਤੇ ਚਮੜੀ ਤੇ ਪਈਆਂ ਹੋਈਆਂ ਝੁਰੜੀਆਂ ਆਪਣੇ ਆਪ ਦੂਰ ਹੋ ਜਾਣਗੀਆਂ ਸਰੀਰ ਤਾਕਤਵਰ ਅਤੇ ਸੁੰਦਰ ਬਣ ਜਾਵੇਗਾ ।

ਉਹ ਬੀਮਾਰੀਆਂ ਜਿਨ੍ਹਾਂ ਵਿੱਚ ਇਹ ਚੂਰਨ ਫਾਇਦੇਮੰਦ ਹੈ

ਗਠੀਆ ਰੋਗ

ਹੱਡੀਆਂ ਮਜ਼ਬੂਤ ਕਰੇ

ਅੱਖਾਂ ਦੀ ਰੌਸ਼ਨੀ ਵਧਾਵੇ

ਵਾਲਾਂ ਦੀਆਂ ਸਮੱਸਿਆਵਾਂ ਦੂਰ ਕਰੇ

ਪੁਰਾਣੀ ਕਬਜ਼ ਠੀਕ ਕਰੇ

ਕੱਫ ਦੀ ਸਮੱਸਿਆ ਦੂਰ ਕਰੇ

ਮਰਦਾਨਾ ਸ਼ਕਤੀ ਵਧਾਵੇ

ਖੂਨ ਸਾਫ ਕਰੇ

ਕੰਨਾਂ ਦਾ ਬਹਿਰਾਪਣ ਦੂਰ ਕਰੇ

ਡਾਇਬਿਟੀਜ਼ ਦੀ ਸਮੱਸਿਆ ਦੂਰ ਕਰੇ

ਸਰੀਰ ਦੀ ਕਮਜ਼ੋਰੀ ਦੂਰ ਕਰੇ

ਜੇਕਰ ਤੁਹਾਨੂੰ ਇਹ ਸਭ ਸਮੱਸਿਆਵਾਂ ਵਿੱਚੋਂ ਕੋਈ ਵੀ ਇੱਕ ਸਮੱਸਿਆ ਹੈ ਤਾਂ ਤੁਹਾਡੇ ਲਈ ਇਹ ਚੂਰਨ ਬਹੁਤ ਹੀ ਫਾਇਦੇਮੰਦ ਹੈ ।

ਜਾਣਕਾਰੀ ਚੰਗੀ ਲੱਗੇ ਵੱਧ ਤੋਂ ਬਾਅਦ ਸ਼ੇਅਰ ਜ਼ਰੂਰ ਕਰੋ ਜੀ ।

30 ਰੁਪਏ ਦਾ ਇਹ ਕਾਰਡ ਬਣਾਓ ਅਤੇ ਹਰ ਪ੍ਰਾਈਵੇਟ ਹਸਪਤਾਲ ਤੋਂ ਕਰਵਾਓ 5 ਲੱਖ ਤੱਕ ਦਾ ਮੁਫ਼ਤ ਇਲਾਜ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਬਾਰਾ ਇੱਕ ਸਕੀਮ ਲਾਂਚ ਕੀਤੀ ਗਈ ਹੈ ਜਿਸ ਦਾ ਨਾਂ ਆਯੂਸ਼ਮਾਨ ਭਾਰਤ ਯੋਜਨਾ ਹੈ । ਇਸ ਸਕੀਮ ਰਾਹੀਂ ਤੁਸੀਂ ਇੱਕ 30 ਰੁਪਏ ਵਿੱਚ ਕਾਰਡ ਬਣਵਾ ਕੇ 5 ਲੱਖ ਰੁਪਏ ਤੱਕ ਦਾ ਇਲਾਜ ਮੁਫ਼ਤ ਕਰਵਾ ਸਕਦੇ ਹੋ । ਇਸ ਕਾਰਡ ਦਾ ਨਾਮ ਗੋਲਡਨ ਕਾਰਡ ਹੈ , ਜੋ ਆਯੁਸ਼ਮਾਨ ਭਾਰਤ ਸਕੀਮ ਨਾਲ ਜੁੜਿਆ ਹੋਇਆ ਹੈ ।

ਇਹ ਸਕੀਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਬਾਰਾ ਲਾਂਚ ਕਰ ਦਿੱਤੀ ਗਈ ਹੈ ਅਤੇ ਇਸ ਵਿੱਚ 10 ਕਰੋੜ ਪਰਿਵਾਰਾਂ ਦੇ ਲਗਭਗ 50 ਕਰੋੜ ਮੈਂਬਰ ਸ਼ਾਮਿਲ ਹਨ । ਇਹ ਸਭ ਪਰਿਵਾਰਾਂ ਦੇ ਮੈਂਬਰਾਂ ਲਗਭਗ 5 ਲੱਖ ਤੱਕ ਦਾ ਮੁਫ਼ਤ ਇਲਾਜ ਕਰਵਾ ਸਕਦੇ ਹਨ ।

ਇਨ੍ਹਾਂ ਜਗ੍ਹਾਂ ਤੋਂ ਬਣਨਗੇ ਇਹ ਕਾਰਡ

ਕਾਰਡ ਬਣਾਉਣ ਲਈ ਸਾਨੂੰ ਜਗ੍ਹਾ ਦਾ ਪਤਾ ਵੀ ਹੋਣਾ ਜ਼ਰੂਰੀ ਹੈ । ਇਹ ਸਿਰਫ ਦੋ ਜਗ੍ਹਾਂ ਤੋਂ ਹੀ ਬਣਦੇ ਹਨ – ਹਸਪਤਾਲ ਅਤੇ ਕਾਮਨ ਸਰਵਿਸ ਸੈਂਟਰ ( ਸੀ ਐੱਸ ਸੀ )। ਇੱਥੇ ਕਾਰਡ ਬਣਾਉਣ ਲਈ ਸਾਨੂੰ ਤੀਹ ਰੁਪਏ ਦੇਣੇ ਪੈਣਗੇ ਅਤੇ ਉਹ ਕਾਰਡ ਬਣਾ ਕੇ ਅਤੇ ਲੈਮੀਨੇਸ਼ਨ ਕਰ ਕੇ ਦੇਣਗੇ । ਸੀ ਐੱਸ ਸੀ ਇਹ ਪਿੰਡਾਂ ਵਿੱਚ ਅਸਾਨੀ ਨਾਲ ਮਿਲ ਜਾਂਦੇ ਹਨ ਅਤੇ ਉਨ੍ਹਾਂ ਦੱਸਿਆ ਕਿ ਇੱਥੇ ਕਾਰਡ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ।

ਪਹਿਲਾਂ ਸਾਨੂੰ ਇਸ ਸਕੀਮ ਵਿੱਚ ਆਪਣਾ ਨਾਮ ਦੇਖਣਾ ਪਵੇਗਾ ਜੇਕਰ ਨਾਮ ਹੋਵੇਗਾ ਤਾਂ ਸਾਨੂੰ ਗੋਲਡਨ ਕਾਰਡ ਅਸਾਨੀ ਨਾਲ ਬਣ ਜਾਵੇਗਾ ।

ਇਹ ਕਾਰਡ ਹਰ ਵਿਅਕਤੀ ਦਾ ਅਲੱਗ ਅਲੱਗ ਬਣੇਗਾ । ਜੇਕਰ ਇੱਕ ਪਰਿਵਾਰ ਵਿੱਚ 5 ਮੈਂਬਰ ਹਨ ਤਾਂ ਉਹ 5 ਕਾਰਡ ਬਣਵਾ ਸਕਦੇ ਹਨ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੀ

ਇਹ ਗਿਆਰਾਂ ਨੁਸਖੇ ਕਰਨਗੇ ਕਬਜ਼ ਅਤੇ ਪੇਟ ਦੀ ਗੈਸ ਨੂੰ ਖਤਮ

ਵਿਅਸਤ ਰੋਜ਼ਮਰਾ ਦੀ ਜ਼ਿੰਦਗੀ ਅਤੇ ਗਲਤ ਖਾਣ ਪੀਣ ਦੇ ਕਾਰਨ ਕਬਜ਼, ਪੇਟ ਦੀ ਗੈਸ ਜਾਂ ਪੇਟ ਦਾ ਵਧਣਾ ਵਰਗੀਆਂ ਤਕਲੀਫਾਂ ਹੋ ਸਕਦੀਆਂ ਹਨ । ਜੋ ਅੱਗੇ ਚੱਲ ਕੇ ਕਈ ਬੀਮਾਰੀਆਂ ਨੂੰ ਜਨਮ ਦਿੰਦੀਆਂ ਹਨ । ਬਹੁਤ ਸਾਰੀਆਂ ਬਿਮਾਰੀਆਂ ਅਜਿਹੀਆਂ ਹਨ ਜਿਨ੍ਹਾਂ ਦਾ ਸਬੰਧ ਸਾਡੇ ਪੇਟ ਦੀ ਪਾਚਣ ਕਿਰਿਆ ਨਾਲ ਹੁੰਦਾ ਹੈ ।

ਇਸ ਵੀਡੀਓ ਦੇ ਅੰਦਰ ਗਿਆਰਾਂ ਅਜਿਹੇ ਘਰੇਲੂ ਨੁਸਖੇ ਦੱਸੇ ਗਏ ਹਨ ਜੋ ਕਬਜ਼ ਅਤੇ ਪੇਟ ਦੀ ਗੈਸ ਨੂੰ ਦੂਰ ਕਰਦੇ ਹਨ । ਜੇ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਵਿੱਚੋਂ ਕਿਸੇ ਨੂੰ ਵੀ ਕਬਜ਼ ਜਾਂ ਗੈਸ ਦੀ ਤਕਲੀਫ ਹੈ ਤਾਂ ਇਨ੍ਹਾਂ ਨੁਸਖਿਆਂ ਵਿਚੋਂ ਤੁਸੀਂ ਕੋਈ ਵੀ ਨੁਸਖ਼ਾ ਅਪਣਾ ਸਕਦੇ ਹੋ ।

ਉਮੀਦ ਹੈ ਇਹ ਵੀਡੀਓ ਤੁਹਾਨੂੰ ਨੂੰ ਪਸੰਦ ਆਵੇਗਾ ।

ਜੇ ਵੀਡੀਓ ਚੰਗੀ ਲੱਗੇ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ । ਸਿਹਤ ਸਬੰਧੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ

sehat punjab-health

ਜ਼ਰੂਰ ਸਬਸਕ੍ਰਾਈਬ ਕਰਨਾ