ਫੇਫੜਿਆਂ ਦੀ ਸਫਾਈ ਲਈ ਬਹੁਤ ਫ਼ਾਇਦੇਮੰਦ ਹੈ ਸ਼ਲਗਮ ਫੇਫੜਿਆਂ ਵਿੱਚ ਜਮ੍ਹਾਂ ਹੋਈ ਬਲਗਮ ਕਰਦਾ ਹੈ ਦੂਰ

ਸ਼ਲਗਮ ਇੱਕ ਅਜਿਹੀ ਸਬਜ਼ੀ ਹੈ, ਜਿਸ ਵਿੱਚ ਕੈਲੋਰੀ ਨਾਮਾਤਰ ਹੁੰਦੀ ਹੈ। ਇਸ ਤੋਂ ਇਲਾਵਾ ਇਸ ਅੰਦਰ ਐਂਟੀ ਆਕਸੀਡੈਂਟ, ਵਿਟਾਮਿਨ ਭਾਰੀ ਮਾਤਰਾ ਵਿੱਚ ਤੇ ਨਾਲ ਹੀ ਪ੍ਰੋਟੀਨ ਅਤੇ ਮਿਨਰਲ ਹੁੰਦੇ ਹਨ ।

ਸ਼ਲਗਮ ਤੁਰੰਤ ਐਨਰਜੀ ਦੇਣ ਦੇ ਨਾਲ ਨਾਲ ਸਰੀਰ ਦੀ ਇਮਿਊਨਿਟੀ ਨੂੰ ਵਧਾਉਂਦਾ ਹੈ । ਸ਼ਲਗਮ ਦਾ ਰਾਤ ਦੇ ਸਮੇਂ ਰੋਜ਼ਾਨਾ ਇਸਤੇਮਾਲ ਸਰੀਰ ਦੇ ਵਿੱਚੋਂ ਫਰੀ ਰੈਡੀਕਲ ਖਤਮ ਕਰਦਾ ਹੈ ।।ਜੇ ਫੇਫੜਿਆਂ ਦੀ ਗੱਲ ਕਰੀਏ ਤਾਂ ਸ਼ਲਗਮ ਖਾਣ ਨਾਲ ਫੇਫੜੇ ਠੀਕ ਹੁੰਦੇ ਹਨ ਅਤੇ ਉਨ੍ਹਾਂ ਦੀ ਗੰਦਗੀ ਬਾਹਰ ਨਿਕਲਦੀ ਹੈ ।।ਇਸ ਦੇ ਨਾਲ ਹੀ ਜੇ ਕਿਸੇ ਨੂੰ ਬਲਗਮ ਰਹਿੰਦੀ ਹੋਵੇ ਜਾਂ ਫੇਫੜਿਆਂ ਵਿੱਚ ਬਲਗਮ ਜੰਮ ਜਾਵੇ ਜਾਂ ਫੇਫੜਿਆਂ ਵਿੱਚ ਸੋਜ ਆ ਜਾਵੇ, ਉਨ੍ਹਾਂ ਕੇਸਾਂ ਵਿੱਚ ਵੀ ਸ਼ਲਗਮ ਬਹੁਤ ਲਾਭਦਾਇਕ ਹੈ ।

ਫੇਫੜਿਆਂ ਲਈ ਫਾਇਦੇਮੰਦ

ਸਿਗਰਟ ਦੇ ਧੂੰਏਂ ਦੇ ਵਿੱਚ ਪਾਇਆ ਜਾਣ ਵਾਲਾ ਕਾਰਸੀਜੈਨੋਕ ਨਾਂ ਦਾ ਤੱਤ ਸਰੀਰ ਦੇ ਵਿੱਚ ਵਿਟਾਮਿਨ ਏ ਦੀ ਕਮੀ ਕਰ ਦਿੰਦਾ ਹੈ। ਜਿਸ ਦੇ ਫਲਸਵਰੂਪ ਫੇਫੜਿਆਂ ਦੀ ਸੋਜ ਅਤੇ ਹੋਰ ਸਮੱਸਿਆਵਾਂ ਹੋ ਜਾਂਦੀਆਂ ਹਨ। ਸ਼ਲਗਮ ਖਾਣ ਨਾਲ ਇਹ ਕਮੀ ਦੂਰ ਹੁੰਦੀ ਹੈ ਅਤੇ ਫੇਫੜੇ ਤੰਦਰੁਸਤ ਬਣਦੇ ਹਨ ।

ਵਿਗਿਆਨ ਵਿੱਚ ਸ਼ਲਗਮ ਨੂੰ ਇੱਕ ਸਬਜ਼ੀ ਨਹੀਂ ਫਲ ਮੰਨਿਆ ਗਿਆ ਹੈ। ਕਿਉਂਕਿ ਅਸੀਂ ਇਸ ਨੂੰ ਕੱਚਾ ਵੀ ਖਾ ਸਕਦੇ ਹਾਂ। ਇਸ ਦੀਆਂ ਜੜ੍ਹਾਂ ਵਿੱਚ ਕਈ ਮਿਨਰਲ ਅਤੇ ਵਿਟਾਮਿਨ ਹੁੰਦੇ ਹਨ । ਇਹ ਵਿਟਾਮਿਨ ਏ, ਵਿਟਾਮਿਨ ਸੀ ਕੈਰੋਟੀਨਾਈਡ ਅਤੇ ਲਿਊਟੀਨ ਵਰਗੇ ਐਂਟੀਆਕਸੀਡੈਂਟ ਦਾ ਸਰੋਤ ਹੈ। ਇਸ ਤੋਂ ਇਲਾਵਾ ਇਸ ਦੇ ਪੱਤੇ ਵਿਟਾਮਨ ਕੇ ਦਾ ਬਹੁਤ ਵੱਡਾ ਸਰੋਤ ਹਨ ਇਸ ਤੋਂ ਇਲਾਵਾ ਇਸ ਵਿੱਚ ਕੈਲਸ਼ੀਅਮ, ਕਾਪਰ, ਆਇਰਨ, ਮੈਗਨੀਜ਼ ਵਰਗੇ ਮਹੱਤਵਪੂਰਨ ਮਿਨਰਲ ਹੁੰਦੇ ਹਨ ।

ਸ਼ਲਗਮ ਤੇ ਹੋਰ ਲਾਭ

ਪੇਟ ਦੀ ਸਫ਼ਾਈ

ਸ਼ਲਗਮ ਦੇ ਅੰਦਰ ਉੱਚ ਮਾਤਰਾ ਵਿਚ ਫਾਈਬਰ ਪਾਇਆ ਜਾਂਦਾ ਹੈ ਜੋ ਪਾਚਨ ਪ੍ਰਣਾਲੀ ਨੂੰ ਤੰਦਰੁਸਤ ਰੱਖਦਾ ਹੈ ।ਅਤੇ ਇਸ ਵਿੱਚ ਇੱਕ ਖ਼ਾਸ ਕਿਸਮ ਦਾ ਬੈਕਟੀਰੀਆ ਹੁੰਦਾ ਹੈ ਜੋ ਪੇਟ ਦੀ ਸਫਾਈ ਦੀ ਪ੍ਰਕਿਰਿਆ ਵਿੱਚ ਮਦਦ ਕਰਦਾ ਹੈ ।

ਅਲਸਰ ਦੂਰ ਕਰੇ

ਸ਼ਲਗਮ ਦੇ ਵਿੱਚ ਐਂਟੀ ਆਕਸੀਡੈਂਟ ਅਤੇ ਫਾਇਟੋ ਕੈਮੀਕਲਜ਼ ਉੱਚ ਮਾਤਰਾ ਵਿੱਚ ਹੁੰਦੇ ਹਨ ਜੋ ਸਰੀਰ ਦੇ ਕਿਸੇ ਵੀ ਅੰਗ ਵਿੱਚ ਅਲਸਰ ਦੀ ਸੰਭਾਵਨਾ ਨੂੰ ਘੱਟ ਕਰਦੇ ਹਨ।

ਦਿਲ ਲਈ ਫਾਇਦੇਮੰਦ

ਸ਼ਲਗਮ ਐਂਟੀ ਇੰਫਲਾਮੇਟਰੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਹ ਗੁਣ ਸਾਨੂੰ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਂਦੇ ਹਨ। ਸ਼ਲਗਮ ਦੇ ਵਿੱਚ ਫੋਲੇਟ ਹੁੰਦਾ ਹੈ, ਜਿਹੜਾ ਸਾਡੇ ਦਿਲ ਦੀ ਕਾਰਜ ਪ੍ਰਣਾਲੀ ਨੂੰ ਵਧਾਉਂਦਾ ਹੈ ।

ਹੱਡੀਆਂ ਦੀ ਮਜ਼ਬੂਤੀ

ਕੈਲਸ਼ੀਅਮ ਅਤੇ ਪੋਟਾਸ਼ੀਅਮ ਦਾ ਮਹੱਤਵਪੂਰਨ ਸਰੋਤ ਹੋਣ ਦੇ ਕਾਰਨ ਇਹ ਹੱਡੀਆਂ ਦੇ ਵਿਕਾਸ ਲਈ ਬਹੁਤ ਮਦਦ ਕਰਦਾ ਹੈ। ਇਸਦਾ ਨਿਯਮਤ ਰੂਪ ਵਿਚ ਸੇਵਨ ਕਰਨ ਨਾਲ ਆਸਟੀਓਫ੍ਰਾਸਿਸ ਜਿਸ ਨੂੰ ਹੱਡੀਆਂ ਦਾ ਖੁਰਨਾ ਕਹਿੰਦੇ ਹਨ, ਉਸ ਨੂੰ ਇਹ ਖਤਮ ਕਰਦਾ ਹੈ।

ਬਵਾਸੀਰ ਲਈ ਲਾਭਦਾਇਕ

ਸ਼ਲਗਮ ਦੀ ਰੋਗਨਾਸ਼ਕ ਸ਼ਕਤੀ ਬਵਾਸੀਰ ਵਰਗੀਆਂ ਬਿਮਾਰੀਆਂ ਦਾ ਅਸਰ ਘਟਾਉਣ ਵਿੱਚ ਵੀ ਬਹੁਤ ਕਾਮਯਾਬ ਹੈ। ਨਿਯਮਿਤ ਰੂਪ ਵਿੱਚ ਇਸ ਦੇ ਉਪਯੋਗ ਨਾਲ ਕਿਡਨੀ ਦੀ ਪੱਥਰੀ ਹੋਣ ਦੀ ਸੰਭਾਵਨਾ ਬਹੁਤ ਘੱਟ ਦੀ ਹੈ।

ਜ਼ੀਰੋ ਕੈਲੋਰੀ ਭੋਜਨ

ਸ਼ਲਗਮ ਦੇ ਅੰਦਰ ਕੈਲੋਰੀ ਦੀ ਮਾਤਰਾ ਨਾਮਾਤਰ ਹੁੰਦੀ ਹੈ। ਜਿਸ ਕਾਰਨ ਇਹ ਵਜ਼ਨ ਘਟਾਉਣ ਵਿੱਚ ਵੀ ਬਹੁਤ ਮਦਦ ਕਰਦਾ ਹੈ।

ਪਸੀਨੇ ਦੀ ਦੁਰਗੰਧ

ਬਹੁਤ ਸਾਰੇ ਲੋਕਾਂ ਦੇ ਪਸੀਨੇ ਵਿੱਚੋਂ ਦੁਰਗੰਧ ਆਉਂਦੀ ਹੈ ਅਜਿਹੇ ਲੋਕਾਂ ਨੂੰ ਸ਼ਲਗਮ ਜ਼ਰੂਰ ਖਾਣਾ ਚਾਹੀਦਾ ਹੈ। ਸ਼ਲਗਮ ਖਾਣ ਨਾਲ ਪਸੀਨੇ ਦੀ ਦੁਰਗੰਧ ਖਤਮ ਹੋ ਜਾਂਦੀ ਹੈ ।

ਉਮੀਦ ਹੈ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਇਸ ਜਾਣਕਾਰੀ ਨੂੰ ਸ਼ੇਅਰ ਜ਼ਰੂਰ ਕਰੋ ਜੀ।

ਧੰਨਵਾਦ

ਗ੍ਰੀਨ ਟੀ ਪੀਣ ਦੇ ਫਾਇਦੇ

ਦੋਸਤੋਂ ਗ੍ਰੀਨ ਟੀ ਦੇ ਬਾਰੇ ਵਿੱਚ ਸਾਰਿਆਂ ਨੇ ਸੁਣ ਰੱਖਿਆ ਹੋਵੇਗਾ ਅਤੇ ਅੱਜ ਕੱਲ੍ਹ ਇਸ ਦੀ ਵਰਤੋਂ ਵੀ ਬਹੁਤ ਵਧ ਰਹੀ ਹੈ। ਕਈ ਲੋਕਾਂ ਨੂੰ ਤਾਂ ਡਾਕਟਰ ਵੀ ਗ੍ਰੀਨ ਟੀ ਪੀਣ ਦੀ ਸਲਾਹ ਦਿੰਦੇ ਹਨ ।

ਗ੍ਰੀਨ ਟੀ ਇੱਕ ਖ਼ਾਸ ਤਰ੍ਹਾਂ ਦੇ ਪੌਦੇ ਜਿਸ ਦਾ ਵਿਗਿਆਨਕ ਨਾਂ ਕੈਮੇਲੀਆ ਸੀਨੇਨਿਸ ਹੈ ਦੇ ਪੱਤਿਆਂ ਤੋਂ ਬਣਾਈ ਜਾਂਦੀ ਹੈ ।

ਅੱਜ ਇਸ ਆਰਟੀਕਲ ਵਿੱਚ ਗਰੀਨ ਟੀ ਦੇ ਸਿਹਤ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਗੱਲ ਕਰਾਂਗੇ।

ਮੋਟਾਪਾ ਘੱਟ ਕਰਨ ਲਈ

ਗ੍ਰੀਨ ਟੀ ਦੀ ਮੁੱਖ ਤੌਰ ਤੇ ਵਰਤੋਂ ਮੋਟਾਪੇ ਨੂੰ ਘੱਟ ਕਰਨ ਲਈ ਕੀਤੀ ਜਾਂਦੀ ਹੈ ਜਿਨ੍ਹਾਂ ਲੋਕਾਂ ਨੇ ਆਪਣਾ ਵਜਨ ਘੱਟ ਕਰਨਾ ਹੁੰਦਾ ਹੈ, ਉਹ ਸਵੇਰ ਦੁਪਹਿਰ ਜਾਂ ਰਾਤ ਦੇ ਖਾਣੇ ਤੋਂ ਬਾਅਦ ਇਸ ਦੀ ਵਰਤੋਂ ਕਰਦੇ ਹਨ ।ਇਸ ਦਾ ਨਿਯਮਿਤ ਤੌਰ ਤੇ ਕੀਤਾ ਗਿਆ ਸੇਵਨ ਸਾਡੇ ਸਰੀਰ ਅੰਦਰ ਜੰਮੀ ਹੋਈ ਚਰਬੀ ਨੂੰ ਖੋਰ ਕੇ ਬਾਹਰ ਕੱਢਦਾ ਹੈ ।

ਕਲੈਸਟਰੋਲ ਦੀ ਸਮੱਸਿਆ

ਕਲੈਸਟ੍ਰੋਲ ਅਤੇ ਮੋਟਾਪਾ ਦੋਵੇਂ ਸਕੇ ਭਰਾ ਹੀ ਮੰਨੇ ਜਾਂਦੇ ਹਨ ਜੇ ਮੋਟਾਪਾ ਹੈ ਤਾਂ ਕਲੈਸਟਰੋਲ ਵਧਣ ਦੀ ਆਸ਼ੰਕਾ ਵੀ ਵੱਧ ਜਾਂਦੀ ਹੈ । ਗ੍ਰੀਨ ਟੀ ਦਾ ਸੇਵਨ ਮੋਟਾਪੇ ਦੇ ਉੱਤੇ ਕੰਟਰੋਲ ਕਰਨ ਦੇ ਨਾਲ ਨਾਲ ਸਰੀਰ ਦਾ ਕੋਲੈਸਟਰੋਲ ਦਾ ਪੱਧਰ ਵੀ ਘੱਟ ਕਰਦਾ ਹੈ ।

ਮੂੰਹ ਦੀ ਦੁਰਗੰਧ

ਜੇ ਮੂੰਹ ਵਿੱਚੋਂ ਦੁਰਗੰਧ ਆਉਂਦੀ ਹੈ ਜਾਂ ਮੂੰਹ ਵਿੱਚ ਛਾਲੇ ਹੋ ਗਏ ਹਨ ਤਾਂ ਗ੍ਰੀਨ ਟੀ ਦਾ ਸੇਵਨ ਇਸ ਤੋਂ ਤੁਹਾਨੂੰ ਛੁਟਕਾਰਾ ਦਿਵਾ ਸਕਦਾ ਹੈ ਕਿਉਂਕਿ ਇਹ ਟੇਸਟ enhancer ਹੁੰਦੀ ਹੈ ।

ਤਣਾਅ ਮੁਕਤ

ਗ੍ਰੀਨ ਟੀ ਦੇ ਅੰਦਰ ਇਸ ਤਰ੍ਹਾਂ ਦੇ ਕਈ ਤੱਤ ਪਾਏ ਜਾਂਦੇ ਹਨ ਜੋ ਸਾਨੂੰ ਤਣਾਅ ਅਤੇ ਚਿੰਤਾ ਤੋਂ ਮੁਕਤ ਰੱਖਦੇ ਹਨ ।ਇਹ ਸਾਡੇ ਦਿਮਾਗ ਦੀ ਕੰਮਕਾਜੀ ਸਮਰੱਥਾ ਨੂੰ ਵਧਾ ਕੇ ਦਿਮਾਗ਼ ਵਿੱਚ ਉਲਝਣਾ ਨਹੀਂ ਪੈਣ ਦਿੰਦੀ ।

ਕੈਂਸਰ ਸੈੱਲ

ਕੈਂਸਰ ਸੈੱਲਾਂ ਦਾ ਨਿਰਮਾਣ ਸਰੀਰ ਦੇ ਵਿੱਚ ਫਰੀ ਰੈਡੀਕਲਾਂ ਦੇ ਵਾਧੇ ਨਾਲ ਹੁੰਦਾ ਹੈ ।ਗ੍ਰੀਨ ਟੀ ਸਰੀਰ ਦੇ ਅੰਦਰ ਫਰੀ ਰੈਡੀਕਲਾਂ ਨੂੰ ਖਤਮ ਕਰਦੀ ਹੈ ਜਿਸ ਨਾਲ ਕੈਂਸਰ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ ।

ਚਿਹਰੇ ਦੀ ਸੁੰਦਰਤਾ

ਗ੍ਰੀਨ ਟੀ ਚਿਹਰੇ ਦੀ ਚਮੜੀ ਨੂੰ ਮੁਲਾਇਮ ਅਤੇ ਕੋਮਲ ਬਣਾਈ ਰੱਖਣ ਵਿੱਚ ਮਦਦਗਾਰ ਹੈ । ਬਹੁਤ ਸਾਰੇ ਲੋਕ ਇਸ ਨੂੰ ਦਹੀਂ ਅਤੇ ਵੇਸਣ ਵਿੱਚ ਮਿਲਾ ਕੇ ਇਸ ਦਾ ਲੇਪ ਚਿਹਰੇ ਤੇ ਲਗਾਉਂਦੇ ਹਨ ਤਾਂ ਜੋ ਚਿਹਰੇ ਦੀ ਚਮਕ ਬਣੀ ਰਹੇ । ਚਿਹਰੇ ਨੂੰ ਸੁੰਦਰ ਬਣਾਉਣ ਲਈ ਗ੍ਰੀਨ ਟੀ ਜੈੱਲ ਵੀ ਅੱਜ ਕੱਲ੍ਹ ਮਾਰਕੀਟ ਵਿੱਚ ਆਮ ਹੀ ਉਪਲੱਬਧ ਹੈ ।ਗ੍ਰੀਨ ਟੀ ਦੇ ਅੰਦਰ ਐਂਟੀ ਏਜਿੰਗ ਤੱਤ ਹੁੰਦੇ ਹਨ ਜੋ ਸਾਨੂੰ ਬੁੱਢਾ ਨਹੀਂ ਦਿੱਸਣ ਦਿੰਦੇ ।

ਉਮੀਦ ਹੈ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਇਸ ਜਾਣਕਾਰੀ ਨੂੰ ਸ਼ੇਅਰ ਜ਼ਰੂਰ ਕਰੋ ਜੀ ।

ਧੰਨਵਾਦ

ਹਮੇਸ਼ਾ ਯਾਦ ਰੱਖੋ ਇਹ ਘਰੇਲੂ ਨੁਸਖੇ ਹੋਣਗੀਆਂ ਇਹ 11 ਤਕਲੀਫਾਂ ਦੂਰ

ਅਕਸਰ ਛੋਟੀਆਂ ਛੋਟੀਆਂ ਚੀਜ਼ਾਂ ਦਾ ਇਲਾਜ ਘਰ ਦੇ ਵਿੱਚ ਹੀ ਮੌਜੂਦ ਹੁੰਦਾ ਹੈ। ਪਰ ਉਨ੍ਹਾਂ ਚੀਜ਼ਾਂ ਦੀ ਸਹੀ ਜਾਣਕਾਰੀ ਨਾ ਪਤਾ ਹੋਣ ਦੇ ਕਾਰਨ ਅਸੀਂ ਮੈਡੀਕਲ ਦਵਾਈਆਂ ਖਾਣ ਦੇ ਲਈ ਮਜਬੂਰ ਹੋ ਜਾਂਦੇ ਹਾਂ ।
ਅੱਜ ਇਸ ਆਰਟੀਕਲ ਵਿੱਚ ਗੱਲ ਕਰਾਂਗੇ ਕੁਝ ਘਰੇਲੂ ਨੁਸਖਿਆਂ ਬਾਰੇ, ਜੋ ਸਿਹਤ ਨਾਲ ਜੁੜੀਆਂ ਹੋਈਆਂ ਛੋਟੀਆਂ ਮੋਟੀਆਂ ਬਿਮਾਰੀਆਂ ਬਿਨਾਂ ਕਿਸੇ ਦਵਾਈ ਦੇ ਠੀਕ ਕਰ ਸਕਦੇ ਹਨ ।
ਕੰਨ ਦਾ ਦਰਦ
ਪਿਆਜ਼ ਪੀਸ ਕੇ ਉਸ ਦਾ ਰਸ, ਕੱਪੜੇ ਵਿਚ ਦਬਾ ਕੇ ਕੱਢ ਲਵੋ ਤੇ ਇਸ ਨੂੰ ਗਰਮ ਕਰਕੇ 4 ਬੂੰਦਾ ਕੰਨ ਵਿੱਚ ਪਾਉਣ ਨਾਲ ਦਰਦ ਖਤਮ ਹੋ ਜਾਂਦਾ ਹੈ
ਦੰਦ ਦਾ ਦਰਦ
ਹਲਦੀ ਅਤੇ ਸੇੰਧਾ ਨਮਕ ਬਰੀਕ ਪੀਸ ਕੇ ਉਸ ਨੂੰ ਸਰ੍ਹੋਂ ਦੇ ਤੇਲ ਵਿਚ ਮਿਲਾ ਕੇ ਸਵੇਰੇ ਸ਼ਾਮ ਦੰਦਾਂ ਤੇ ਰਗੜਨ ਨਾਲ ਦਰਦ ਬੰਦ ਹੋ ਜਾਂਦਾ ਹੈ ।
ਦੰਦ ਦਾ ਸੁਰਾਖ
ਦੰਦ ਨੂੰ ਕੀੜਾ ਲੱਗਣ ਨਾਲ ਉਸ ਵਿੱਚ ਸੁਰਾਖ ਹੋ ਜਾਂਦੇ ਹਨ ਚ ਸੁਰਾਖ ਹੋ ਗਿਆ ਹੈ ਤਾਂ ਕਪੂਰ ਨੂੰ ਬਰੀਕ ਪੀਸ ਕੇ ਸੁਰਾਖ਼ ਵਾਲੇ ਦੰਦ ਤੇ ਰਗੜੋ ਜਾਂ ਰੱਖੋ ਉਸ ਦਾ ਸੁਰਾਖ ਭਰ ਜਾਵੇਗਾ ।ਬੱਚਿਆਂ ਦੇ ਪੇਟ ਵਿੱਚ ਕੀੜੇ
ਬੱਚਿਆਂ ਦੇ ਪੇਟ ਵਿੱਚ ਕੀੜੇ ਹੋਣਾ ਆਮ ਗੱਲ ਹੈ ਜਿਸ ਨਾਲ ਪੇਟ ਦਾ ਦਰਦ ਰਹਿੰਦਾ ਹੈ ਜੇ ਬੱਚਿਆਂ ਦੇ ਪੇਟ ਵਿੱਚ ਦਰਦ ਹੋਵੇ ਤਾਂ ਸਵੇਰੇ ਸ਼ਾਮ ਪਿਆਜ ਰਸ ਗਰਮ ਕਰਕੇ 10 ਗ੍ਰਾਮ ਪਿਲਾਓ। ਕੀੜੇ ਮਰ ਜਾਣਗੇ । ਧਤੂਰੇ ਦੇ ਪੱਤੇ ਗਰਮ ਕਰਕੇ ਪੇਟ ਤੇ ਜਾਂ ਧੁੰਨੀ ਤੇ ਰਗੜਨ ਨਾਲ ਵੀ ਪੇਟ ਦਾ ਦਰਦ ਖਤਮ ਹੁੰਦਾ ਹੈ ।
ਗਿਲਟੀਆਂ ਦਾ ਦਰਦ
ਜੇ ਕੱਛਾਂ ਵਿੱਚ ਗਿਲਟੀਆਂ ਹੋ ਜਾਣ ਤਾਂ ਪਿਆਜ਼ ਪੀਸ ਕੇ ਉਸ ਨੂੰ ਗਰਮ ਕਰ ਲਵੋ ਫਿਰ ਉਸ ਵਿੱਚ ਗਾਂ ਦਾ ਪਿਸ਼ਾਬ ਕੁਝ ਬੂੰਦਾਂ ਮਿਲਾ ਕੇ ਕੱਪੜੇ ਨਾਲ ਗਿਲਟੀਆਂ ਤੇ ਬੰਨੋ। ਕੁਝ ਦਿਨਾਂ ਵਿੱਚ ਗਿਲਟੀਆਂ ਖਤਮ ਹੋ ਜਾਣਗੀਆਂ ।
ਕੰਨ ਦੀ ਫਿਨਸੀ
ਲਸਣ ਨੂੰ ਸਰ੍ਹੋਂ ਦੇ ਤੇਲ ਵਿੱਚ ਕਲਕਾ ਕੇ ਸਰ੍ਹੋਂ ਦੇ ਤੇਲ ਦੀਆਂ ਬੂੰਦਾਂ ਕੰਨ ਵਿੱਚ ਪਾਓ, ਫਿਨਸੀ ਠੀਕ ਹੋ ਜਾਵੇਗੀ ।
ਫੋੜੇ
ਨਿੰਮ ਦੇ ਪੱਤੇ ਪੀਸ ਕੇ ਜਾਂ ਨਿੰਮ ਦਾ ਤੇਲ ਫੋੜਿਆਂ ਤੇ ਲਗਾਉਣ ਨਾਲ ਫੋੜੇ ਠੀਕ ਹੋ ਜਾਂਦੇ ਹਨ ।
ਸ਼ੂਗਰ ਕੰਟਰੋਲ ਰੱਖਣਾ
ਜਾਮਣ ਦੀਆਂ ਗਿਟਕਾਂ ਪੀਸ ਕੇ ਸਵੇਰੇ, ਦੁਪਹਿਰੇ ਅਤੇ ਸ਼ਾਮ ਦਾ ਅੱਧਾ ਚਮਚ ਤਾਜ਼ੇ ਪਾਣੀ ਨਾਲ ਲੈਣ ਤੇ ਸੋਕਰ ਕੰਟਰੋਲ ਵਿੱਚ ਰਹਿੰਦੀ ਹੈ ।
ਮਾਨਸਿਕ ਕਮਜ਼ੋਰੀ ਅਤੇ ਸਿਰਦਰਦ
ਮਹਿੰਦੀ ਦਾ ਲੇਪ ਹਫ਼ਤੇ ਵਿੱਚ 2 ਵਾਰ ਸਿਰ ਤੇ ਲਾਉਣ ਨਾਲ ਸਿਰ ਠੰਢਾ ਰਹਿੰਦਾ ਹੈ, ਜਿਸ ਨਾਲ ਮਾਨਸਿਕ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਸਿਰ ਦਾ ਦਰਦ ਵੀ ਠੀਕ ਹੁੰਦਾ ਹੈ ।
ਜ਼ੁਕਾਮ
ਦੁੱਧ ਦੇ ਵਿੱਚ ਕਾਲੀ ਮਿਰਚ ਅਤੇ ਮਿਸ਼ਰੀ ਮਿਲਾ ਕੇ ਪੀਓ ਇਸ ਨਾਲ ਜ਼ੁਕਾਮ ਠੀਕ ਹੁੰਦਾ ਹੈ ।
ਮੋਟਾਪਾ
ਰੋਜ਼ਾਨਾ ਇਕ ਨਿੰਬੂ ਦਾ ਰਸ ਸਵੇਰ ਵੇਲੇ ਕੋਸੇ ਪਾਣੀ ਨਾਲ ਲਗਾਤਾਰ 2 ਮਹੀਨੇ ਪੀਣ ਤੇ ਮੋਟਾਪਾ ਦੂਰ ਹੁੰਦਾ ਹੈ ।
ਉਮੀਦ ਹੈ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ਜੀ। ਧੰਨਵਾਦ

ਮਾਂ ਨੇ ਬੇਟੀ ਨੂੰ ਸਵਰਗਾਂ ਵਿੱਚ ਭੇਜਣ ਲਈ ਉਸ ਦਾ ਕੀਤਾ ਕਤਲ !!!

ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਨੇ ਲੀਜ਼ਾ ਬੈਟਸਟੋਨ ਨੂੰ ਆਪਣੀ 8 ਸਾਲਾ ਬੱਚੀ ਟੀਗਨ ਬੈਟ ਸਟੋਨ ਦੇ ਕਤਲ ਦੇ ਦੋਸ਼ ਵਿੱਚ ਦੋਸ਼ੀ ਐਲਾਨਿਆ ਹੈ ਅਤੇ ਉਸ ਦੀ ਸਜ਼ਾ ਦਾ ਐਲਾਨ 12 ਜੂਨ ਨੂੰ ਕੀਤਾ ਜਾਵੇਗਾ ।

ਸਾਲ 2014 ਵਿੱਚ ਟੀਗਨ ਬੈਟਸਟੋਨ ਨੂੰ ਉਸ ਦੀ ਮਾਤਾ ਲੀਜ਼ਾ ਬੈਟਸਟੋਨ ਨੇ ਮੂੰਹ ਦੇ ਉੱਤੇ ਪਲਾਸਟਿਕ ਦਾ ਲਿਫਾਫਾ ਚੜ੍ਹਾ ਕੇ ਉਸ ਦਾ ਸਾਹ ਰੋਕ ਉਸ ਦੀ ਹੱਤਿਆ ਕਰ ਦਿੱਤੀ ਸੀ ।

ਮਾਂ ਚਾਹੁੰਦੀ ਸੀ ਬੇਟੀ ਸਵਰਗਾਂ ਵਿੱਚ ਵਸੇ

ਜਦੋਂ ਲੀਜਾ ਤੋਂ ਉਸ ਦੀ ਆਪਣੀ ਬੇਟੀ ਨੂੰ ਕਤਲ ਕਰਨ ਦੇ ਕਾਰਨ ਬਾਰੇ ਪੁੱਛਿਆ ਤਾਂ ਉਸ ਨੇ ਇੱਕ ਬਿਲਕੁਲ ਅਜੀਬ ਜਵਾਬ ਦਿੱਤਾ ।ਉਸ ਨੇ ਕਿਹਾ ਕਿ ਉਹ ਚਾਹੁੰਦੀ ਸੀ ਕਿ ਉਸ ਦੀ ਬੇਟੀ ਸਵਰਗਾਂ ਵਿੱਚ ਪਿਤਾ ਪ੍ਰਭੂ ਜੀਸਸ ਕੋਲ ਵਸੇ ।

ਚੰਗਾ ਨਹੀਂ ਲੱਗਦਾ ਸੀ ਪਤੀ

ਟੀਗਨ ਦਾ ਦੁਨਿਆਵੀ ਪਿਤਾ ਉਸ ਨੂੰ ਚੰਗਾ ਨਹੀਂ ਸੀ ਲੱਗਦਾ ਇਸ ਲਈ ਉਹ ਚਾਹੁੰਦੀ ਸੀ ਕਿ ਉਹ ਉਸ ਕੋਲ ਰਹਿਣ ਦੀ ਬਜਾਏ ਸਵਰਗਾਂ ਵਿੱਚ ਰਹੇ ।

ਇਸ ਮਾਮਲੇ ਵਿੱਚ ਤੋਂ ਟੀਗਨ ਦੇ ਪਿਤਾ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ? ਤਾਂ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਨਾ ਹੀ ਕੋਈ ਜਿੱਤ ਹੈ ਅਤੇ ਨਾ ਹੀ ਕੋਈ ਖੁਸ਼ੀ। ਉਨ੍ਹਾਂ ਦੀ ਬੇਟੀ ਹੁਣ ਹਮੇਸ਼ਾ ਲਈ ਉਸ ਤੋਂ ਦੂਰ ਹੋ ਗਈ ਹੈ ।

ਇਸ ਕਤਲ ਦੇ ਮਾਮਲੇ ਨੂੰ ਸੁਲਝਾਉਣ ਦੇ ਲਈ ਅਦਾਲਤ ਵਿੱਚ ਲਿਜਾ ਦੁਆਰਾ ਫੇਸਬੁੱਕ ਤੇ ਅਪਲੋਡ ਕੀਤੀਆਂ ਹੋਈਆਂ ਵੀਡੀਓਜ਼ ਦਾ ਵੀ ਸਹਾਰਾ ਲਿਆ ਗਿਆ। ਜਿੰਨਾਂ ਵਿੱਚ ਮਾਂ ਕਹਿ ਰਹੀ ਸੀ ਕਿ ਉਹ ਆਪਣੀ ਬੱਚੀ ਨੂੰ ਜੀਸਸ ਕੋਲ ਭੇਜਣਾ ਚਾਹੁੰਦੀ ਹੈ ।

ਵਿਟਾਮਿਨ ਡੀ ਦੀ ਕਮੀ ਨਾਲ ਵੱਧ ਜਾਂਦਾ ਹੈ ਦਿਲ ਦੇ ਰੋਗ ਅਤੇ ਸ਼ੂਗਰ ਦਾ ਖਤਰਾ ਇਸ ਤਰ੍ਹਾਂ ਪਛਾਣੋ ਕਮੀ ਦੇ ਲੱਛਣ

ਸਾਡੇ ਸਰੀਰ ਲਈ ਵਿਟਾਮਿਨ ਡੀ ਬਹੁਤ ਜ਼ਰੂਰੀ ਹੈ। ਸੂਰਜ ਦੀ ਰੌਸ਼ਨੀ ਵਿਟਾਮਿਨ ਡੀ ਦਾ ਸਭ ਤੋਂ ਚੰਗਾ ਕੁਦਰਤੀ ਸਰੋਤ ਹੈ। ਲੇਕਿਨ ਜੋ ਲੋਕ ਧੁੱਪ ਵਿੱਚ ਘੱਟ ਨਿਕਲਦੇ ਹਨ ਜਾਂ ਬਿਲਕੁਲ ਨਹੀਂ ਨਿਕਲਦੇ। ਉਨ੍ਹਾਂ ਦੇ ਸਰੀਰ ਦੇ ਅੰਦਰ ਵਿਟਾਮਿਨ ਡੀ ਦੀ ਕਮੀ ਦੇਖੀ ਜਾ ਸਕਦੀ ਹੈ। ਵਿਟਾਮਿਨ ਡੀ ਸਾਡੇ ਸਰੀਰ ਤੇ ਕੈਲਸ਼ੀਅਮ ਨੂੰ ਸੋਖਣ ਵਿਚ ਮਦਦ ਕਰਦਾ ਹੈ। ਇਸ ਲਈ ਇਹ ਵਿਟਾਮਿਨ ਹੱਡੀਆਂ ਦੀ ਮਜ਼ਬੂਤੀ ਲਈ ਬਹੁਤ ਜ਼ਰੂਰੀ ਹੈ ।

ਪਰ ਕੀ ਤੁਸੀਂ ਜਾਣਦੇ ਹੋ, ਧੁੱਪ ਵਿਚ ਨਾ ਬੈਠਣਾ ਅਤੇ ਵਿਟਾਮਿਨ ਡੀ ਦੀ ਕਮੀ ਨਾਲ ਦਿਲ ਦਾ ਦੌਰਾ ਸ਼ੂਗਰ ਹੱਡੀਆਂ ਦੀ ਕਮਜ਼ੋਰੀ ਵਰਗੀਆਂ ਬੀਮਾਰੀਆਂ ਹੋ ਸਕਦੀਆਂ ਹਨ ।

ਦਿਲ ਦੇ ਰੋਗਾਂ ਦਾ ਵੱਧ ਜਾਂਦਾ ਹੈ ਖਤਰਾ

ਵਿਟਾਮਿਨ ਡੀ ਦੀ ਕਮੀ ਨਾਲ ਸਾਡੀਆਂ ਧਮਨੀਆਂ ਦੀਆਂ ਲਚਕੀਲਾਪਣ ਖਤਮ ਹੋ ਜਾਂਦਾ ਹੈ ਅਤੇ ਉਹ ਕਠੋਰ ਹੋ ਜਾਂਦੀਆਂ ਹਨ । ਜਿਸ ਦੇ ਚੱਲਦੇ ਕੈਲਸ਼ੀਅਮ ਜਮ੍ਹਾਂ ਹੋ ਜਾਣ ਨਾਲ ਉਨ੍ਹਾਂ ਦੀ ਬਲੌਕੇਜ ਦਾ ਖਤਰਾ ਵੱਧ ਜਾਂਦਾ ਹੈ ।

ਇਸ ਦੇ ਨਾਲ ਹੀ ਵਿਟਾਮਿਨ ਡੀ ਦੀ ਕਮੀ ਸਰੀਰ ਦੇ ਅੰਦਰ ਪੈਰਾਥਾਇਰਾਇਡ ਹਾਰਮੋਨ ਵਧਾ ਦਿੰਦੀ ਹੈ। ਇਹ ਸਾਡੀਆਂ ਧਮਨੀਆਂ ਵਿਚ ਖੂਨ ਦਾ ਦਬਾਅ ਵਧਾ ਦਿੰਦਾ ਹੈ। ਇਹ ਸਥਿਤੀ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਬਣਦੀ ਹੈ ।

ਸਰੀਰ ਦੇ ਵਿੱਚ ਖੂਨ ਦੇ ਪ੍ਰਵਾਹ ਵਿਚ ਰੁਕਾਵਟ ਪੈਦਾ ਹੁੰਦੀ ਹੈ। ਅੰਸ਼ਿਕ ਰੂਪ ਵਿੱਚ ਬਲਾਕ ਹੋਈਆਂ ਧਮਨੀਆਂ ਵਿੱਚੋਂ ਖ਼ੂਨ ਵਗਾਉਣ ਲਈ ਦਿਲ ਨੂੰ ਵੱਧ ਜ਼ੋਰ ਲਾਉਣਾ ਪੈਂਦਾ ਹੈ ।ਜਿਸ ਨਾਲ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਵੱਧ ਜਾਂਦੀ ਹੈ ।

ਡਾਇਬਟੀਜ਼ ਹੋ ਜਾਣ ਦੀ ਸੰਭਾਵਨਾ ਵੱਧ ਜਾਂਦੀ ਹੈ

ਵਿਟਾਮਿਨ ਡੀ ਦੀ ਕਮੀ ਨਾਲ ਸ਼ੂਗਰ ਦਾ ਖਤਰਾ ਬਹੁਤ ਵੱਧ ਜਾਂਦਾ ਹੈ। ਜ਼ਿਆਦਾਤਰ ਸ਼ੂਗਰ ਦੇ ਮਰੀਜ਼ਾਂ ਵਿੱਚ ਸ਼ੂਗਰ ਹੋਣ ਪਿੱਛੇ ਸਭ ਤੋਂ ਵੱਡਾ ਕਾਰਨ ਵਿਟਾਮਨ ਡੀ ਦੀ ਕਮੀ ਹੀ ਹੁੰਦੀ ਹੈ ।

ਵਿਟਾਮਿਨ ਡੀ ਸਾਡੇ ਸਰੀਰ ਦੇ ਵਿੱਚ ਪੈਨਕ੍ਰਿਆਜ਼ ਦੀਆਂ ਬੀਟਾ ਕੋਸ਼ਿਕਾਵਾਂ ਚੋਂ ਇਨਸੂਲਿਨ ਬਣਾਉਂਦੀਆਂ ਹਨ, ਉਨ੍ਹਾਂ ਦੀ ਕਾਰਜ ਪ੍ਰਣਾਲੀ ਲਈ ਜ਼ਰੂਰੀ ਹੁੰਦਾ ਹੈ ।

ਵਿਟਾਮਿਨ ਡੀ ਦੀ ਕਮੀ ਹੋਣ ਨਾਲ ਇਨ੍ਹਾਂ ਦਾ ਕੰਮਕਾਜ ਪ੍ਰਭਾਵਿਤ ਹੁੰਦਾ ਹੈ ਅਤੇ ਸ਼ੂਗਰ ਹੋਣ ਦੀ ਸੰਭਾਵਨਾ ਬਣਦੀ ਹੈ । ਜੇ ਕਿਸੇ ਨੂੰ ਸ਼ੂਗਰ ਹੈ ਤਾਂ ਰੋਜ਼ਾਨਾ 15 ਤੋਂ 20 ਮਿੰਟ ਰੋਜ਼ਾਨਾ ਧੁੱਪ ਦੇ ਵਿੱਚ ਬਿਤਾਉਣੇ ਚਾਹੀਦੇ ਹਨ ਇਹ ਉਨ੍ਹਾਂ ਲਈ ਫਾਇਦੇਮੰਦ ਹੁੰਦਾ ਹੈ ।

ਘਟ ਜਾਂਦੀ ਹੈ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ

ਵਿਟਾਮਿਨ ਡੀ ਦੀ ਕਮੀ ਸਰੀਰ ਦੇ ਵਿੱਚੋਂ ਅਮਿਊਨਿਟੀ ਘਟਾਉਂਦੀ ਹੈ। ਜਿਸ ਦੇ ਚੱਲਦੇ ਰੋਗਾਂ ਦਾ ਖਤਰਾ ਵੱਧ ਜਾਂਦਾ ਹੈ। ਇਹੀ ਕਾਰਨ ਹੈ ਵਿਟਾਮਿਨ ਡੀ ਵਾਲੇ ਦੀ ਕਮੀ ਵਾਲੇ ਲੋਕਾਂ ਦੇ ਸਰੀਰ ਅੰਦਰ ਆਟੋ ਇਮਿਊਨ ਬਿਮਾਰੀਆਂ ਪੈਦਾ ਹੁੰਦੀਆਂ ਹਨ ਜਿਵੇਂ ਅਰਥਰਾਈਟਸ, ਥਾਈਰਾਈਡ, ਫੇਫੜਿਆਂ ਦੇ ਰੋਗ ਅਤੇ ਨਿਮੋਨੀਆ ਵੀ ਵਿਟਾਮਿਨ ਡੀ ਦੀ ਕਮੀ ਨਾਲ ਹੋ ਸਕਦਾ ਹੈ ।

ਵਿਟਾਮਿਨ ਡੀ ਦੀ ਕਮੀ ਦੇ ਲੱਛਣ

  • ਹੱਡੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ ਸਰੀਰ ਵਿੱਚੋਂ ਬੋਨ ਡੈਨਸਿਟੀ ਘੱਟ ਜਾਂਦੀ ਹੈ ।
  • ਮਾਸਪੇਸ਼ੀਆਂ ਵਿਚ ਜਕੜਨ ਕਮਜ਼ੋਰੀ ਅਤੇ ਥਕਾਨ ਮਹਿਸੂਸ ਹੁੰਦੀ ਹੈ ।
  • 7-8 ਘੰਟੇ ਦੀ ਨੀਂਦ ਦੇ ਬਾਵਜੂਦ ਵੀ ਥਕਾਨ ਅਤੇ ਸੁਸਤੀ ਛਾਈ ਰਹਿੰਦੀ ਹੈ ।
  • ਸਰੀਰ ਜਲਦੀ ਥੱਕ ਜਾਂਦਾ ਹੈ ।
  • ਸਾਡੇ ਸੁਭਾਅ ਦੇ ਵਿੱਚ ਬਦਲਾਅ ਆਉਂਦਾ ਹੈ ਚਿੰਤਾ ਕਰਨੀ ਗੁੱਸਾ ਕਰਨਾ ਡਿਪ੍ਰੈਸ਼ਨ ਆਦਿ ਸਮੱਸਿਆ ਹੋਣ ਲੱਗ ਜਾਂਦੀ ਹੈ ।
  • ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ।

ਬੱਚਿਆਂ ਲਈ ਬਹੁਤ ਜ਼ਰੂਰੀ ਹੈ ਵਿਟਾਮਿਨ ਡੀ

ਕੁਝ ਡਾਕਟਰ ਤਾਂ ਵਿਟਾਮਨ ਡੀ ਨੂੰ ਵੰਡਰ ਵਿਟਾਮਿਨ ਕਹਿੰਦੇ ਹਨ। ਇਹ ਬੱਚਿਆਂ ਦੀ ਸਿਹਤ ਅਤੇ ਵਿਕਾਸ ਲਈ ਬਹੁਤ ਜ਼ਰੂਰੀ ਹੈ। ਵਿਟਾਮਿਨ ਡੀ ਦੀ ਕਮੀ ਨਾਲ ਬੱਚਿਆਂ ਦੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ।

ਭਵਿੱਖ ਵਿੱਚ ਉਨ੍ਹਾਂ ਨੂੰ ਦਿਲ ਦੀਆਂ ਬੀਮਾਰੀਆਂ, ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਸਮੱਸਿਆ ਦਾ ਖਤਰਾ ਹੋ ਜਾਂਦਾ ਹੈ ।

ਬੱਚਿਆਂ ਦੇ ਚੰਗੇ ਭਵਿੱਖ ਅਤੇ ਜਿੰਦਗੀ ਵਿੱਚ ਬਿਮਾਰੀਆਂ ਤੋਂ ਬਚਾਉਣ ਦੇ ਲਈ ਉਨ੍ਹਾਂ ਨੂੰ ਹਲਕੀ ਧੁੱਪ ਵਿੱਚ ਖੁੱਲ੍ਹੇ ਮੈਦਾਨ ਵਿੱਚ ਖੇਡਣ ਲਈ ਜ਼ਰੂਰ ਪ੍ਰੇਰਿਤ ਕਰੋ ।

ਗਾਜ਼ੀਆਬਾਦ ਦੇ ਲੋਕਾਂ ਨੇ ਵੋਟਾਂ ਮੰਗਣ ਆਏ ਲੀਡਰਾਂ ਦੇ ਉਡਾਏ ਹੋਸ਼ !!! ਰੱਖ ਦਿੱਤੀ ਇਹ ਮੰਗ ?

ਆਖਰਕਾਰ ਆਜਾਦੀ ਦੇ 72 ਵਰ੍ਹੇ ਬੀਤ ਜਾਣ ਦੀ ਦੇਰੀ ਨਾਲ ਹੀ ਸਹੀ ਹੁਣ ਦੇਸ਼ ਦੇ ਆਮ ਨਾਗਰਿਕ ਆਪਣੇ ਹੱਕਾਂ ਅਤੇ ਮੰਗਾਂ ਪ੍ਰਤੀ ਜਾਗ੍ਰਿਤ ਹੋਣ ਲੱਗ ਗਏ ਹਨ ।

ਵੋਟਾਂ ਦੇ ਸਮੇਂ ਨੇਤਾ ਜਨਤਾ ਨਾਲ ਕਈ ਵਾਅਦੇ ਕਰਦੇ ਹਨ ਤਾਂ ਜੋ ਭਰਮਾ ਕੇ ਵੋਟਾਂ ਲੈ ਸਕਣ ।ਪਰ ਜਦੋਂ ਵਾਅਦੇ ਵਫ਼ਾ ਵਿੱਚ ਨਹੀਂ ਬਦਲਦੇ ਤਾਂ ਵੋਟਰਾਂ ਕੋਲੇ ਲੀਡਰਾਂ ਨੂੰ ਕੋਸਣ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਦਾ ।

ਪਰ ਹੁਣ ਲੋਕ ਵੀ ਲੀਡਰਾਂ ਦੀਆਂ ਇਨ੍ਹਾਂ ਚਾਲਾਂ ਨੂੰ ਸਮਝ ਚੁੱਕੇ ਹਨ ਅਤੇ ਝੂਠੇ ਵਾਅਦੇ ਸੁਣ ਕੇ ਤੰਗ ਆ ਚੁੱਕੇ ਹਨ ।

ਦਿੱਲੀ ਅਤੇ ਨੋਇਡਾ ਦੇ ਨਾਲ ਲੱਗਦੇ ਗਾਜ਼ੀਆਬਾਦ ਦੇ ਲੋਕਾਂ ਨੇ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਆਪਣੇ ਇਲਾਕੇ ਦੇ ਲੋਕ ਸਭਾ ਦੇ ਉਮੀਦਵਾਰਾਂ ਵਖ਼ਤ ਵਿੱਚ ਪਾ ਦਿੱਤਾ ਹੈ ਅਤੇ ਉਨ੍ਹਾਂ ਨੂੰ ਆਪਣੇ ਮੈਨੀਫੈਸਟੋ ਪੱਤਰ ਆਮ ਪੇਪਰ ਦੀ ਬਜਾਏ ਅਸ਼ਟਾਮ ਪੇਪਰ ਤੇ ਲਿਖ ਕੇ ਨੋਟਰੀ ਸਰਟੀਫਾਈਡ ਕਰਵਾ ਕੇ ਦੇਣ ਲਈ ਕਿਹਾ ਹੈ।

ਤਾਂ ਜੋ ਕੋਈ ਨੇਤਾ ਜਿੱਤਣ ਤੋਂ ਬਾਅਦ ਆਪਣੇ ਮੈਨੀਫੈਸਟੋ ਤੋਂ ਮੁਕਰ ਨਾ ਜਾਵੇ ਤੇ ਜੇ ਉਹ ਆਪਣਾ ਕਿਹਾ ਹੋਇਆ ਕੰਮ ਨਾਂ ਕਰਨ ਤਾਂ ਲੋਕ ਉਨ੍ਹਾਂ ਤੇ ਅਦਾਲਤ ਵਿੱਚ ਮੁਕੱਦਮਾ ਦਰਜ ਕਰ ਸਕਣ।

ਉਨ੍ਹਾਂ ਲੋਕਾਂ ਨੇ ਆਪਣੇ ਲੋਕ ਸਭਾ ਉਮੀਦਵਾਰਾਂ ਨੂੰ ਇਹ ਵੀ ਕਿਹਾ ਹੈ ਜੇਕਰ ਕੋਈ ਵੀ ਉਮੀਦਵਾਰ ਆਪਣਾ ਮੈਨੀਫੈਸਟੋ ਅਸ਼ਟਾਮ ਤੇ ਨਹੀਂ ਦਿੰਦਾ ਤਾਂ ਉਸ ਨੂੰ ਵੋਟ ਨਹੀਂ ਪਾਈ ਜਾਵੇਗੀ ਅਤੇ ਜੇ ਕਿਸੇ ਨੇ ਵੀ ਨਾਂ ਦਿੱਤਾ ਤਾਂ ਉਹ NOTA ਦੀ ਵਰਤੋਂ ਕਰਨਗੇ।

ਇਹ ਸਭ ਸੁਣ ਕੇ ਚੰਗਾ ਲੱਗਾ ਕਿ 73 ਸਾਲਾਂ ਬਾਅਦ ਹੀ ਸਹੀ, ਆਮ ਲੋਕਾਂ ਨੂੰ ਆਪਣੀ ਤਾਕਤਾਂ ਦਾ ਪਤਾ ਲੱਗਣਾ ਸ਼ੁਰੂ ਤਾਂ ਹੋਇਆ। ਇਸ ਤਰ੍ਹਾਂ ਦੀ ਜਾਗਰਤੀ ਲੋਕਤੰਤਰ ਦੀ ਮਜ਼ਬੂਤੀ ਅਤੇ ਦੇਸ਼ ਦੇ ਭਲੇ ਲਈ ਇੱਕ ਚੰਗਾ ਸੰਕੇਤ ਹੈ

ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਇੱਕ ਵਾਰ ਇਸ ਗੱਲ ਬਾਰੇ ਜਰੂਰ ਸੋਚਣਾ ਅਤੇ ਜਦੋਂ ਲੀਟਰ ਵੋਟ ਮੰਗਣ ਆਉਣ ਤਾਂ ਉਨ੍ਹਾਂ ਤੋਂ ਚੋਣ ਮਨੋਰਥ ਪੱਤਰ ਅਸ਼ਟਾਮ ਤੇ ਨੋਟਰੀ ਰਾਹੀਂ ਸਰਟੀਫਾਈਡ ਕਰਾਕੇ ਦੇਣ ਨੂੰ ਕਹਿਣਾ।

ਅਦਾਲਤੀ ਹੁਕਮਾਂ ਨੇ ਕੈਲੀਫੋਰਨੀਆ ਦੇ ਸਟੋਰਾਂ ਨੇ ਹਟਾਇਆ ਇਹ ਨਦੀਨ ਨਾਸ਼ਕ ,ਭਾਰਤ ਵਿੱਚ ਧੜੱਲੇ ਨਾਲ ਹੋ ਰਹੀ ਹੈ ਵਿਕਰੀ

ਕਿਸਾਨੀ ਕਿੱਤੇ ਨਾਲ ਜੁੜਿਆ ਵਿਰਲਾ ਹੀ ਸ਼ਖ਼ਸ ਹੋਵੇਗਾ ਜਿਸਨੂੰ ਬਾਇਰ/ਮਨਸੈੰਟੋ ਕੰਪਨੀ ਦੁਆਰਾ ਬਣਾਏ ਜਾਂਦੇ ਨਦੀਨਨਾਸ਼ਕ ਰਾਊਂਡ ਅੱਪ ਬਾਰੇ ਨਾਂ ਪਤਾ ਹੋਵੇ।

ਰਾਊਂਡ ਅੱਪ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਵਿਕਣ ਵਾਲਾ ਨਦੀਨਨਾਸ਼ਕ ਹੈ। ਇੱਕ ਅਨੁਮਾਨ ਮੁਤਾਬਕ ਬਾਇਰ ਕੰਪਨੀ ਦੀ 12 ਫ਼ੀਸਦੀ ਤੋਂ ਵਧੇਰੇ ਆਮਦਨ ਰਾਊਂਡ ਅੱਪ ਦੀ ਵਿਕਰੀ ਤੋਂ ਹੈ ।ਜੋ ਅਰਬਾਂ ਡਾਲਰਾਂ ਵਿੱਚ ਬਣਦੀ ਹੈ ।

ਕਿਉਂ ਕੀਤਾ ਗਿਆ ਬੈਨ

ਅਮਰੀਕਾ ਦੇ ਸੈਨ ਫਰਾਂਸਿਸਕੋ ਵਿੱਚ ਰਹਿਣ ਵਾਲਾ ਇੱਕ ਕਿਸਾਨ Edwin Hardeman ਜਿਸ ਨੂੰ ਕੈਂਸਰ ਹੋ ਗਿਆ ਸੀ । ਮੁੱਢਲੀ ਡਾਕਟਰੀ ਜਾਂਚ ਤੋਂ ਪਾਇਆ ਜਿੰਨਾ ਤੱਤਾਂ ਕਾਰਨ ਉਸਨੂੰ ਕੈਂਸਰ ਹੋਇਆ ਸੀ। ਉਹ ਸਾਰੇ ਤੱਤ ਰਾਊਂਡ ਅੱਪ ਦਵਾਈ ਵਿੱਚ ਸਨ ਤੇ ਉਹ ਲੰਬੇ ਸਮੇਂ ਤੋਂ ਬਗੀਚੇ ਵਿੱਚ ਇਸ ਦਵਾਈ ਦਾ ਛਿੜਕਾਅ ਘਾਹ ਮਾਰਨ ਲਈ ਕਰ ਰਿਹਾ ਸੀ ।

ਇਸ ਗੱਲ ਨੂੰ ਲੈ ਕੇ ਉਸ ਵਿਅਕਤੀ ਨੇ ਰਾਉਂਡ ਅੱਪ ਬਣਾਉਣ ਵਾਲੀ ਕੰਪਨੀ ਉੱਤੇ ਕੇਸ ਕੀਤਾ ਸੀ, ਕੰਪਨੀ ਨੇ ਉਸ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਕਿ ਇਸ ਦੀ ਵਰਤੋਂ ਨਾਲ ਕੈਂਸਰ ਵਰਗਾ ਰੋਗ ਹੋ ਸਕਦਾ ਹੈ ਤੇ ਸਿਹਤ ਨੂੰ ਹੋਏ ਨੁਕਸਾਨ ਲਈ ਉਸ ਨੇ ਕੰਪਨੀ ਤੋਂ ਹਰਜਾਨੇ ਦੀ ਮੰਗ ਕੀਤੀ ।

ਰਾਊਂਡ ਅੱਪ ਬਣਾਉਣ ਵਾਲੀ ਕੰਪਨੀ ਵੱਲੋਂ ਕੀ ਕਿਹਾ ਗਿਆ

ਸ਼ੁਰੂ ਵਿੱਚ ਜਦੋਂ ਇਹ ਕੇਸ ਕੀਤਾ ਗਿਆ ਤਾਂ ਰਾਊਂਡਅੱਪ ਬਣਾਉਣ ਵਾਲੀ ਕੰਪਨੀ ਨੇ ਕਿਹਾ ਕਿ ਇਹ ਵਿਰੋਧੀ ਕੰਪਨੀਆਂ ਦੀ ਚਾਲ ਹੈ ਤਾਂ ਜੋ ਰਾਊਂਡ ਅੱਪ ਦੀ ਵਿਕਰੀ ਅਤੇ ਲੋਕਪ੍ਰਿਅਤਾ ਨੂੰ ਢਾਹ ਲਾਈ ਜਾਵੇ ਅਤੇ ਕੰਪਨੀ ਹੁਣ ਤੱਕ ਇਹ ਗੱਲ ਮੰਨਣ ਤੋਂ ਇਨਕਾਰ ਕਰਦੀ ਰਹੀ, ਕਿ ਰਾਊਂਡ ਅੱਪ ਨਾਲ ਕੈਂਸਰ ਹੁੰਦਾ ਹੈ ।

ਪਰੰਤੂ 20/ਮਾਰਚ/2019 ਨੂੰ ਕੈਲੀਫੋਰਨੀਆ ਅਦਾਲਤ ਦੇ ਜੱਜ ਵਿਨਸ ਚਾਵੈਰਾ ਨੇ ਸਾਰੀਆਂ ਮੈਡੀਕਲ ਰਿਪੋਰਟਾਂ ਨੂੰ ਦੇਖਣ ਅਤੇ ਜਾਂਚਣ ਤੋਂ ਬਾਅਦ ਫੈਸਲਾ Edwin Hardeman ਦੇ ਹੱਕ ਵਿੱਚ ਸੁਣਾਇਆ ਤੇ ਇਹ ਵੀ ਮੰਨਿਆ ਕਿ ਰਾਊਂਡ ਅੱਪ ਦੀ ਵਰਤੋਂ ਨਾਲ ਕੈਂਸਰ ਪੈਦਾ ਹੁੰਦਾ ਹੈ ।

ਜਦੋਂ ਹੀ ਇਸ ਅਦਾਲਤੀ ਹੁਕਮ ਬਾਰੇ ਪਤਾ ਲੱਗਿਆ ਤਾਂ ਅਮਰੀਕਾ ਦੇ ਕਈ ਵੱਡੇ ਸਟੋਰ ਜਿਵੇਂ DIY ਤੇ Homebase ਨੇ ਇਸ ਨਦੀਨ ਨਾਸ਼ਕ ਨੂੰ ਵਿਕਰੀ ਤੋਂ ਹਟਾਉਣ ਦੇ ਆਦੇਸ਼ ਦੇ ਦਿੱਤੇ ਹਨ, ਅਤੇ ਹੋਰ ਵੱਡੇ ਸਟੋਰ ਵੀ ਇਸ ਦਵਾਈ ਨੂੰ ਆਪਣੇ ਸਟੋਰਾਂ ਤੋਂ ਹਟਾਉਣ ਦੇ ਪ੍ਰਬੰਧ ਕਰ ਰਹੇ ਹਨ ।

ਹਾਲਾਂਕਿ ਰਾਊਂਡਅਪ ਕੰਪਨੀ ਵੱਲੋਂ ਅਮਰੀਕੀ ਅਦਾਲਤ ਦੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ ।ਪ੍ਰੰਤੂ ਫੇਰ ਵੀ ਜਿਸ ਤਰ੍ਹਾਂ ਸਿਰਫ਼ ਇੱਕ ਵਿਅਕਤੀ ਨੂੰ ਕੈਂਸਰ ਦਾ ਕਾਰਨ ਬਣਨ ਵਾਲੀ ਕੰਪਨੀ ਵਿਰੁੱਧ ਸਖਤ ਫੈਸਲਾ ਲਿਆ ਗਿਆ ਹੈ। ਉਹ ਕਾਫ਼ੀ ਸ਼ਲਾਘਾਯੋਗ ਹੈ ।

ਪੰਜਾਬ ਦਾ ਮਾਲਵਾ ਇਲਾਕਾ ਜਿਸਨੂੰ ਕੈਂਸਰ ਬੈਲਟ ਕਿਹਾ ਜਾਂਦਾ ਹੈ ਵਿੱਚ ਹਾਲੇ ਤੱਕ ਨਾਂ ਸਾਡੀਆਂ ਸਰਕਾਰਾਂ ਤੇ ਨਾਂ ਹੀ ਸਿਹਤ ਵਿਭਾਗ ਕੈਂਸਰ ਪੈਦਾ ਕਰਨ ਵਾਲੇ ਕਾਰਨ ਲੱਭ ਸਕਿਆ, ਪਰ ਜੇ ਲੱਭੇ ਵੀ ਹਨ, ਉਨ੍ਹਾਂ ਉੱਤੇ ਕਾਰਵਾਈ ਕਰਨ ਦਾ ਕੋਈ ਹੌਸਲਾ ਨਹੀਂ ਦਿਖਾ ਰਿਹਾ ।

ਕੈਂਸਰ ਹੋ ਜਾਵੇ ਇਲਾਜ ਲਈ ਏਮਜ਼ ਵਰਗਾ ਹਸਪਤਾਲ ਖੁੱਲ੍ਹਣਾ ਚੰਗਾ ਕਦਮ ਹੈ । ਪਰ ਇਹ ਪੈਦਾ ਹੀ ਨਾਂ ਹੋਵੇ ਕਿਤੇ ਵੱਧ ਪ੍ਰਸੰਸਾਯੋਗ ਹੈ ।

ਰੰਗ ਗੋਰਾ ਕਰਨ ਲਈ ਘਰੇਲੂ ਨੁਸਖੇ

ਹਰ ਕੋਈ ਚਾਹੁੰਦਾ ਹੈ ਕਿ ਉਹ ਖੂਬਸੂਰਤ ਦਿਖੇ ਅਤੇ ਖੂਬਸੂਰਤ ਦਿਖਣ ਲਈ ਰੰਗ ਗੋਰਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ । ਅੱਜ ਕਲ ਲੋਕ ਰੰਗ ਗੋਰਾ ਕਰਨ ਲਈ ਬਹੁਤ ਸਾਰੀਆਂ ਕਰੀਮਾਂ ਦਾ ਇਸਤੇਮਾਲ ਕਰਦੇ ਹਨ । ਇਸ ਕਰੀਮਾਂ ਦੇ ਕਈ ਸਾਈਡ ਇਫੈਕਟ ਹੁੰਦੇ ਹਨ । ਜੇਕਰ ਅਸੀਂ ਘਰੇਲੂ ਤਰੀਕਿਆਂ ਨਾਲ ਰੰਗ ਗੋਰਾ ਕਰੀਏ ਤਾਂ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦੇ ।

ਅੱਜ ਅਸੀਂ ਤੁਹਾਨੂੰ ਘਰੇਲੂ ਨੁਸਖੇ ਦੱਸਾਂਗੇ ਜਿਨ੍ਹਾਂ ਨਾਲ ਅਸੀਂ ਬਹੁਤ ਹੀ ਜਲਦੀ ਰੰਗ ਗੋਰਾ ਕਰ ਸਕਦੇ ਹਾਂ । ਚਾਹੇ ਉਹ ਲੜਕਾ ਹੋਵੇ ਜਾਂ ਲੜਕੀ ਇਹ ਘਰੇਲੂ ਨੁਸਖੇ ਇਸਤੇਮਾਲ ਕਰ ਸਕਦੇ ਹਨ ।

ਰੰਗ ਗੋਰਾ ਕਰਨ ਦੇ ਘਰੇਲੂ ਨੁਸਖੇ

ਹਲਦੀ ਅਤੇ ਦੁੱਧ

ਕੱਚੇ ਦੁੱਧ ਵਿੱਚ ਚੁਟਕੀ ਭਰ ਹਲਦੀ ਮਿਲਾ ਕੇ ਚਿਹਰੇ ਤੇ ਲਗਾਓ । 10-15 ਮਿੰਟ ਬਾਅਦ ਠੰਡੇ ਪਾਣੀ ਨਾਲ ਤੂੰ ਲਓ। ਇੱਕ ਹਫ਼ਤੇ ਵਿੱਚ 2-3 ਵਾਰ ਇਸ ਤਰ੍ਹਾਂ ਕਰੋ । ਤੁਹਾਡਾ ਰੰਗ ਗੋਰਾ ਹੋ ਜਾਵੇਗਾ ।

ਆਲੂ

ਆਲੂ ਨੂੰ ਨੈਚੁਰਲ ਸਕਿਨ ਲਾਈਟਨਿੰਗ ਮੰਨਿਆ ਜਾਂਦਾ ਹੈ । ਆਲੂ ਦੇ ਦੋ ਕੱਪੜੇ ਕਰੋ ਅਤੇ ਚਿਹਰੇ ਤੇ ਮਾਲਿਸ਼ ਕਰੋ । 15 ਮਿੰਟ ਆਲੂ ਦੀ ਮਾਲਿਸ਼ ਕਰਨ ਕਰਨ ਤੋਂ 5 ਮਿੰਟ ਬਾਅਦ ਚਿਹਰਾ ਠੰਢੇ ਪਾਣੀ ਨਾਲ ਧੋ ਲਓ । ਰੋਜ਼ਾਨਾ ਇਸ ਤਰ੍ਹਾਂ ਕਰਨ ਨਾਲ ਚਿਹਰੇ ਤੇ ਨਿਖਾਰ ਆ ਜਾਵੇਗਾ ।

ਮਸੂਰ ਦੀ ਦਾਲ

ਮਸੂਰ ਦੀ ਦਾਲ ਰੰਗ ਗੋਰਾ ਕਰਨ ਲਈ ਬਹੁਤ ਹੀ ਫਾਇਦੇਮੰਦ ਹੈ । ਇਸ ਲਈ ਮਸੂਰ ਦੀ ਦਾਲ ਲਓ ਅਤੇ ਉਸ ਨੂੰ ਪੀਸ ਕੇ ਅੰਡੇ ਵਿੱਚ ਮਿਲਾਓ । ਥੋੜ੍ਹਾ ਸ਼ਹਿਦ ਅਤੇ ਦਹੀਂ ਵੀ ਮਿਲਾ ਲਓ । ਇਸ ਪੇਸਟ ਨੂੰ ਆਪਣੇ ਚਿਹਰੇ ਤੇ ਲਗਾਓ। ਜਦੋਂ ਇਹ ਸੁੱਕ ਜਾਵੇ ਤਾਂ ਹਲਕੇ ਹੱਥਾਂ ਨਾਲ ਮਸਾਜ ਕਰੋ । ਫਿਰ ਠੰਡੇ ਪਾਣੀ ਨਾਲ ਧੋ ਲਓ। ਹਫ਼ਤੇ ਵਿੱਚ 3 ਵਾਰ ਇਹ ਨੁਸਖਾ ਅਪਣਾਓ । ਰੰਗ ਗੋਰਾ ਅਤੇ ਚਮਕਦਾਰ ਹੋ ਜਾਵੇਗੀ।

ਨਿੰਬੂ ਅਤੇ ਟਮਾਟਰ

ਨਿੰਬੂ ਅਤੇ ਟਮਾਟਰ ਵਿੱਚ ਵਿਟਾਮਿਨ ਸੀ ਹੁੰਦਾ ਹੈ। ਇਹੀ ਐਲੀਮੈਂਟ ਰੰਗ ਸਾਫ ਕਰਦੇ ਹਨ । ਇਸ ਲਈ ਰੋਜ਼ਾਨਾ ਟਮਾਟਰ ਅਤੇ ਨਿੰਬੂ ਦਾ ਰਸ ਮਿਲਾ ਕੇ ਚਿਹਰੇ ਤੇ 5-10 ਮਿੰਟ ਲਈ ਲਗਾਓ । ਸੁੱਕਣ ਤੋਂ ਬਾਅਦ ਚਿਹਰਾ ਕੋਸੇ ਪਾਣੀ ਨਾਲ ਧੋ ਲਓ ।

ਆਂਵਲਾ

ਆਂਵਲਾ ਖਾਣ ਨਾਲ ਚਿਹਰੇ ਦਾ ਰੰਗ ਸਾਫ ਹੁੰਦਾ ਹੈ । ਆਂਵਲੇ ਨੂੰ ਕਿਸੇ ਵੀ ਤਰ੍ਹਾਂ ਚਾਹੇ ਆਂਵਲਾ ਮੁਰੱਬਾ ਜਾਂ ਅਚਾਰ ਦੇ ਰੂਪ ਵਿੱਚ ਖਾਓ । ਰੋਜ਼ਾਨਾ ਆਂਵਲਾ ਖਾਣ ਨਾਲ ਚਿਹਰੇ ਦਾ ਰੰਗ ਸਾਫ ਹੋ ਜਾਂਦਾ ਹੈ ।

ਦੁੱਧ

ਦੁੱਧ ਰੰਗ ਸਾਫ ਕਰਨ ਲਈ ਸਭ ਤੋਂ ਜ਼ਿਆਦਾ ਫਾਇਦੇਮੰਦ ਹੈ । ਇਸ ਲਈ ਰੋਜ਼ਾਨਾ ਕੱਚਾ ਦੁੱਧ ਚਿਹਰੇ ਤੇ 10-15 ਮਿੰਟ ਲਗਾਓ । ਚਿਹਰਾ ਧੋ ਲਓ ਰੰਗ ਸਾਫ ਹੋ ਜਾਵੇਗਾ ।

ਅੰਡਾ ਅਤੇ ਸ਼ਹਿਦ

ਅੰਡੇ ਵਿੱਚ ਸ਼ਹਿਦ ਅਤੇ ਥੋੜ੍ਹੀ ਜਿਹੀ ਖੰਡ ਮਿਲਾ ਕੇ ਪੇਸਟ ਬਣਾਓ । ਇਸ ਪੇਸਟ ਨੂੰ ਚਿਹਰੇ ਤੇ 10-15 ਮਿੰਟ ਲਗਾਓ , ਫਿਰ ਮਸਾਜ ਕਰੋ । ਇਸ ਤਰ੍ਹਾਂ ਕਰਨ ਨਾਲ ਚਿਹਰੇ ਦਾ ਰੰਗ ਸਾਫ ਹੋ ਜਾਵੇਗਾ ।

ਤਰਬੂਜ ਅਤੇ ਖੀਰੇ

ਚਿਹਰੇ ਦਾ ਰੰਗ ਗੋਰਾ ਅਤੇ ਸਾਫ ਕਰਨ ਲਈ ਤਰਬੂਜ ਅਤੇ ਖੀਰਾ ਬਹੁਤ ਹੀ ਫਾਇਦੇਮੰਦ ਹੈ । ਇਸ ਲਈ ਖੀਰੇ ਅਤੇ ਤਰਬੂਜ਼ ਦੇ ਟੁੱਕੜੇ ਕਰ ਕੇ ਚਿਹਰੇ ਤੇ ਮਾਲਿਸ਼ ਕਰੋ । ਖੀਰੇ ਅਤੇ ਤਰਬੂਜ ਦੇ ਰਸ ਵਿੱਚ ਨਿੰਬੂ ਮਿਲਾ ਕੇ ਚਿਹਰੇ ਤੇ ਲਗਾਓ । ਰੰਗ ਸਾਫ ਹੋ ਜਾਵੇਗਾ ।

ਜਾਣਕਾਰੀ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਅਤੇ ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।

ਧੰਨਵਾਦ

ਕੰਨ ਦਰਦ ਲਈ ਘਰੇਲੂ ਨੁਸਖੇ

ਕਈ ਵਾਰ ਕੰਨ ਵਿੱਚ ਪਾਣੀ ਜਾਂ ਮਿੱਟੀ ਦੇ ਕਣ ਚਲੇ ਜਾਣ ਤਾਂ ਉਹ ਮੈਲ ਦੀ ਤਰ੍ਹਾਂ ਜੰਮਣੇ ਸ਼ੁਰੂ ਹੋ ਜਾਂਦੇ ਹਨ । ਜੋ ਹੌਲੀ ਹੌਲੀ ਇਨਫੈਕਸ਼ਨ ਦਾ ਕਾਰਨ ਬਣਦੇ ਹਨ । ਇਸ ਨਾਲ ਸਿਰ ਦਰਦ , ਬੇਚੈਨੀ ਅਤੇ ਕੰਨ ਵਿਚ ਦਰਦ ਹੋਣ ਲੱਗਦਾ ਹੈ । ਜਿਨ੍ਹਾਂ ਲੋਕਾਂ ਨੂੰ ਜ਼ੁਕਾਮ ਜ਼ਿਆਦਾ ਰਹਿੰਦਾ ਹੈ । ਉਨ੍ਹਾਂ ਦੇ ਕੰਨ ਵਿੱਚ ਵੀ ਅਕਸਰ ਦਰਦ ਰਹਿਣ ਲੱਗਦਾ ਹੈ । ਕਈ ਵਾਰ ਇਹ ਦਰਦ ਰਾਤ ਨੂੰ ਅਚਾਨਕ ਹੀ ਹੋਣ ਲੱਗਦਾ ਹੈ ਜਿਸ ਕਰਕੇ ਇਹ ਸਹਿਣਾ ਮੁਸ਼ਕਿਲ ਹੋ ਜਾਂਦਾ ਹੈ ।

ਅੱਜ ਇਸ ਆਰਟੀਕਲ ਵਿੱਚ ਕੰਨ ਦਰਦ ਹੋਣ ਤੇ ਠੀਕ ਕਰਨ ਦੇ ਕੁਝ ਘਰੇਲੂ ਨੁਸਖੇ ਦੱਸਾਂਗੇ, ਜਿਸ ਨਾਲ ਕੰਨ ਦਾ ਦਰਦ ਠੀਕ ਹੋ ਜਾਵੇਗਾ ।

ਕੰਨ ਦਰਦ ਲਈ ਘਰੇਲੂ ਨੁਸਖੇ

ਪਿਆਜ਼ ਦਾ ਰਸ

ਅਚਾਨਕ ਕੰਨ ਵਿਚ ਦਰਦ ਹੋਣ ਤੇ ਪਿਆਜ ਦੇ ਰਸ ਦੀਆਂ 2-3 ਬੂੰਦਾਂ ਪਾਓ । ਕੰਨ ਦਾ ਦਰਦ ਠੀਕ ਹੋ ਜਾਵੇਗਾ ।

ਸਰ੍ਹੋਂ ਦਾ ਤੇਲ

ਸਰੋਂ ਦਾ ਤੇਲ ਕੰਨ ਵਿਚ ਇਨਫੈਕਸ਼ਨ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ । ਕੰਨ ਵਿਚ ਇਨਫੈਕਸ਼ਨ ਹੋਣ ਤੇ ਸਰ੍ਹੋਂ ਦਾ ਤੇਲ ਥੋੜ੍ਹਾ ਗਰਮ ਕਰਕੇ ਕੰਨ ਵਿਚ ਪਾਓ । ਕੰਨ ਦਾ ਦਰਦ ਠੀਕ ਹੋ ਜਾਵੇਗਾ ਅਤੇ ਇਨਫੈਕਸ਼ਨ ਵੀ ਠੀਕ ਹੋ ਜਾਵੇਗੀ ।

ਲਸਣ

ਲਸਣ ਵਿਚ ਐਂਟੀਬੈਕਟੀਰੀਅਲ ਗੁਣ ਹੁੰਦੇ ਹੈ ਜੋ ਇਨਫੈਕਸ਼ਨ ਤੋਂ ਬਚਾਉਂਦੇ ਹਨ । ਸਰ੍ਹੋਂ ਦੇ ਤੇਲ ਵਿੱਚ ਲਸਣ ਦੀਆਂ 1-2 ਕਲੀਆਂ ਪਾ ਕੇ ਗਰਮ ਕਰੋ ।ਜਦੋਂ ਲਸਣ ਭੂਰੇ ਰੰਗ ਦੀ ਹੋ ਜਾਵੇ , ਬਾਅਦ ਵਿੱਚ ਇਹ ਤੇਲ ਕੰਨਾਂ ਵਿੱਚ ਪਾਓ। ਕੰਨਾਂ ਦਾ ਦਰਦ ਠੀਕ ਹੋ ਜਾਂਦਾ ਹੈ ।

ਪਾਣੀ ਦਾ ਸੇਕਾ

ਕਈ ਵਾਰ ਜ਼ਿਆਦਾ ਜ਼ੁਖਾਮ ਹੋਣ ਤੇ ਕੰਨ ਦਰਦ ਹੁੰਦਾ ਹੈ ਕਿਉਂਕਿ ਕੱਫ ਕੰਨ ਵਿੱਚ ਜਮ੍ਹਾਂ ਹੋਣ ਲੱਗ ਜਾਂਦੀ ਹੈ ਜਿਸ ਕਰ ਕੇ ਕੰਨ ਦਰਦ ਹੁੰਦਾ ਹੈ ।

ਇਸ ਦਰਦ ਨੂੰ ਠੀਕ ਕਰਨ ਲਈ ਇੱਕ ਕੋਸੇ ਪਾਣੀ ਵਿੱਚ ਤੋਲੀਆ ਗਿੱਲਾ ਕਰ ਕੇ ਕੰਨ ਤੇ ਸੇਕ ਦਿਓ । ਜਿਸ ਨਾਲ ਕੰਨ ਦਾ ਦਰਦ ਠੀਕ ਹੋ ਜਾਵੇਗਾ ।

ਅੱਕ ਦੀ ਟਾਹਣੀ

ਕੰਨ ਦਰਦ ਹੋਣ ਤੇ ਅੱਕ ਦੀ ਟਾਹਣੀ ਨੂੰ ਕੱਟ ਕੇ ਸਰ੍ਹੋਂ ਦੇ ਤੇਲ ਵਿੱਚ ਗਰਮ ਕਰੋ । ਇਸ ਤੇਲ ਨੂੰ ਕੰਨ ਵਿਚ ਪਾਉਣ ਨਾਲ ਕੰਨ ਦਾ ਦਰਦ ਠੀਕ ਹੋ ਜਾਂਦਾ ਹੈ ।

ਧਿਆਨ ਰੱਖਣ ਵਾਲੀਆਂ ਗੱਲਾਂ

ਇਹ ਘਰੇਲੂ ਨੁਸਖਿਆਂ ਨਾਲ ਜੇਕਰ ਕੰਨ ਦਾ ਦਰਦ ਠੀਕ ਨਹੀਂ ਹੋ ਰਿਹਾ ਤਾਂ ਆਪਣਾ ਕੰਨ ਡਾਕਟਰ ਨੂੰ ਜ਼ਰੂਰ ਦਿਖਾਓ ।

ਕੰਨ ਨੂੰ ਕਦੇ ਵੀ ਜ਼ਿਆਦਾ ਤਿੱਖੀ ਚੀਜ਼ ਨਾਲ ਸਾਫ ਨਾ ਕਰੋ ।

ਕੰਨ ਵਿੱਚ ਜ਼ਿਆਦਾ ਮੈਲ ਹੋਣ ਤੇ ਡਾਕਟਰ ਤੋਂ ਸਫਾਈ ਕਰਵਾਓ।

ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਅਤੇ ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।

ਧੰਨਵਾਦ

ਸਰੀਰ ਦੀ ਥਕਾਨ ਅਤੇ ਕਮਜ਼ੋਰੀ ਦੂਰ ਕਰਨ ਲਈ ਅਪਣਾਓ ਇਹ 8 ਨੁਸਖੇ

ਅੱਜ ਕੱਲ੍ਹ ਭੱਜ ਦੌੜ ਭਰੀ ਜ਼ਿੰਦਗੀ ਵਿੱਚ ਕੰਮ ਦਾ ਤਣਾਅ ਇੰਨਾ ਵੱਧ ਗਿਆ ਹੈ । ਖੁਦ ਲਈ ਟਾਈਮ ਕੱਢਣਾ ਬਹੁਤ ਮੁਸ਼ਕਿਲ ਹੈ , ਇਸ ਦਾ ਸਿੱਧਾ ਅਸਰ ਸਿਹਤ ਤੇ ਪੈਂਦਾ ਹੈ । ਇਸ ਤਰ੍ਹਾਂ ਜ਼ਿਆਦਾ ਕੰਮ ਕਰਦੇ ਸਮੇਂ ਆਪਣੇ ਖਾਣ ਪੀਣ ਵੱਲ ਧਿਆਨ ਨਹੀਂ ਦਿੱਤਾ ਜਾਂਦਾ । ਇਸ ਨਾਲ ਸਾਡੇ ਸਰੀਰ ਵਿੱਚ ਕਮਜ਼ੋਰੀ ਅਤੇ ਥਕਾਨ ਰਹਿਣੀ ਸ਼ੁਰੂ ਹੋ ਜਾਂਦੀ ਹੈ । ਕੁਝ ਘਰੇਲੂ ਨੁਸਖੇ ਹੈ ਜਿਸ ਨਾਲ ਅਸੀਂ ਆਪਣੇ ਸਰੀਰ ਦੀ ਥਕਾਨ ਦੂਰ ਕਰ ਸਕਦੇ ਹੈ ।

ਸਰੀਰਿਕ ਕਮਜ਼ੋਰੀ ਦੇ ਕਈ ਕਾਰਨ ਹੋ ਸਕਦੇ ਹਨ । ਜਿਸ ਤਰ੍ਹਾਂ ਸਮੇਂ ਤੇ ਖਾਣਾ ਨਾ ਖਾਣਾ , ਕੁਪੋਸ਼ਣ , ਬਾਜ਼ਾਰ ਦੀਆਂ ਚੀਜ਼ਾਂ ਜ਼ਿਆਦਾ ਖਾਣਾ ।

ਥਕਾਨ ਅਤੇ ਕਮਜ਼ੋਰੀ ਦੂਰ ਕਰਨ ਲਈ ਕਿਹੜੀਆਂ ਚੀਜ਼ਾਂ ਜ਼ਰੂਰੀ ਹਨ

ਕੇਲਾ

ਕੇਲਾ ਇੱਕ ਸ਼ਕਤੀ ਵਧਾਉਣ ਵਾਲਾ ਫਲ ਹੈ । ਕੇਲਾ ਖਾਣ ਨਾਲ ਸਾਡੇ ਸਰੀਰ ਨੂੰ ਐਨਰਜੀ ਮਿਲਦੀ ਹੈ । ਕੇਲੇ ਦਾ ਸੇਵਨ ਕਰਨ ਨਾਲ ਮਹਿਲਾਵਾਂ ਨੂੰ ਮਾਸਿਕ ਧਰਮ ਦੇ ਸਮੇਂ ਘੱਟ ਪ੍ਰੇਸ਼ਾਨੀ ਹੁੰਦੀ ਹੈ । ਰੋਜ਼ਾਨਾ ਕੇਲੇ ਖਾਓ ।

ਅਨਾਰ

ਅਨਾਰ ਸਰੀਰ ਦੀ ਥਕਾਨ ਅਤੇ ਕਮਜ਼ੋਰੀ ਦੂਰ ਕਰਨ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ । ਅਨਾਰ ਦੇ ਪੌਦੇ ਦੀ ਪੱਤੀ ਵੀ ਦੀਵਾਲੀ ਦੇ ਰੂਪ ਵਿੱਚ ਕੰਮ ਲਏ ਜਾਂਦੇ ਹਨ ।ਇਹ ਫਲ ਬਹੁਤ ਸਾਰੀਆਂ ਬੀਮਾਰੀਆਂ ਦੂਰ ਕਰਦਾ ਹੈ ਜਿਵੇਂ ਕਿ ਦਿਲ ਦੇ ਰੋਗ , ਤਣਾਅ , ਖੂਨ ਦੀ ਕਮੀ ।

ਸਰੀਰ ਦੀ ਕਮਜ਼ੋਰੀ ਦੂਰ ਕਰਨ ਲਈ ਅਨਾਰ ਦਾ ਛਿਲਕਾ ਸੁੱਕਾ ਕੇ ਪੀਸ ਲਓ ਅਤੇ ਰੋਜ਼ਾਨਾ ਸਵੇਰੇ ਸ਼ਾਮ ਇੱਕ ਇੱਕ ਚਮਚ ਲਓ ।

ਆਂਵਲਾ

ਆਂਵਲੇ ਨੂੰ ਹਰ ਮਰਜ਼ ਦੀ ਦਵਾਈ ਵੀ ਕਿਹਾ ਜਾਂਦਾ ਹੈ । ਆਂਵਲੇ ਵਿਚ ਵਿਟਾਮਿਨ ਸੀ ਹੁੰਦਾ ਹੈ । ਰੋਜ਼ਾਨਾ ਆਂਵਲੇ ਦਾ ਮੁਰੱਬਾ ਖਾਣ ਨਾਲ ਕਮਜ਼ੋਰੀ ਦੂਰ ਹੁੰਦੀ ਹੈ ।

ਆਂਵਲੇ ਦੇ ਚੂਰਨ ਵਿਚ ਮਿਸ਼ਰੀ ਮਿਲਾ ਲਓ ਅਤੇ ਰੋਜ਼ਾਨਾ ਰਾਤ ਨੂੰ ਸੋਣ ਤੋਂ ਪਹਿਲਾਂ ਇਕ ਚਮਚ ਚੂਰਨ ਦਾ ਸੇਵਨ ਕਰੋ । ਹਾਂ ਆਂਵਲਾ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ ।ਰੋਜ਼ਾਨਾ ਆਂਵਲੇ ਦਾ ਸੇਵਨ ਕਰਨ ਨਾਲ ਜਲਦੀ ਬੁਢਾਪਾ ਨਹੀਂ ਆਉਂਦਾ ਅਤੇ ਕਮਜ਼ੋਰੀ ਦੀ ਸਮੱਸਿਆ ਦੂਰ ਹੁੰਦੀ ਹੈ ।

ਨਾਰੀਅਲ

ਨਾਰੀਅਲ ਖਾਣ ਨਾਲ ਸਰੀਰ ਸ਼ਕਤੀਸ਼ਾਲੀ ਬਣਦਾ ਹੈ ਜੋ ਕਿ ਇਸ ਵਿੱਚ ਬਹੁਤ ਸਾਰੇ ਤੱਤ ਪਾਏ ਜਾਂਦੇ ਹਨ। ਜੋ ਸਰੀਰ ਨੂੰ ਮਜ਼ਬੂਤ ਬਣਾਉਂਦੇ ਹਨ । ਨਾਰੀਅਲ ਚਮੜੀ ਅਤੇ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ ।

ਟਮਾਟਰ

ਟਮਾਟਰ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ । ਜੋ ਸਾਡੇ ਸਰੀਰ ਦੀ ਕਮਜ਼ੋਰੀ ਅਤੇ ਥਕਾਨ ਦੂਰ ਕਰਨ ਵਿੱਚ ਮਦਦ ਕਰਦੇ ਹਨ । ਇਸ ਦਾ ਟਮਾਟਰ ਦਾ ਸੂਪ ਪੀਣ ਨਾਲ ਭੁੱਖ ਨਾ ਲੱਗਣ ਦੀ ਸਮੱਸਿਆ ਦੂਰ ਹੁੰਦੀ ਹੈ ਅਤੇ ਸਾਡੀ ਚਮੜੀ ਤੇ ਚਮਕ ਆਉਂਦੀ ਹੈ ।

ਲਸਣ

ਲਸਣ ਵਿੱਚ ਏਲਿਐਮ ਨਾਮਕ ਐਂਟੀਬਾਇਓਟਿਕ ਹੁੰਦਾ ਹੈ । ਜੋ ਬਹੁਤ ਸਾਰੇ ਰੋਗਾਂ ਤੋਂ ਬਚਾਉਂਦਾ ਹੈ । ਰੋਜ਼ਾਨਾ ਲਸਣ ਖਾਣ ਨਾਲ ਬਲੱਡ ਪ੍ਰੈਸ਼ਰ ਵਧਣ ਅਤੇ ਘਟਣ ਦੀ ਸਮੱਸਿਆ ਨਹੀਂ ਹੁੰਦੀ । ਸਰੀਰ ਵਿੱਚ ਕਮਜ਼ੋਰੀ ਅਤੇ ਥਕਾਨ ਹੋਣ ਤੇ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ 2 ਕਲੀਆਂ ਲੱਸਣ ਦੀਆਂ ਚਬਾ ਕੇ ਖਾਓ ।

ਨਮਕ

ਮਾਸਪੇਸ਼ੀਆਂ ਦੀ ਕਮਜ਼ੋਰੀ ਦੂਰ ਕਰਨ ਲਈ ਠੰਢੇ ਪਾਣੀ ਵਿਚ ਥੋੜ੍ਹਾ ਜਿਹਾ ਨਮਕ ਮਿਲਾ ਕੇ ਪੂਰੇ ਸਰੀਰ ਤੇ ਮਾਲਿਸ਼ ਕਰੋ । ਇਸ ਨਾਲ ਮਾਸਪੇਸ਼ੀਆਂ ਮਜ਼ਬੂਤ ਹੋ ਜਾਣਗੀਆਂ ।

ਯੋਗਾ

ਯੋਗਾ ਅਤੇ ਮਾਰਨਿੰਗ ਵਾਕ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ । ਜਿਸ ਨਾਲ ਸਾਡੇ ਸਰੀਰ ਦੀ ਕਮਜ਼ੋਰੀ ਅਤੇ ਥਕਾਨ ਦੂਰ ਹੋ ਜਾਂਦੀ ਹੈ ।

ਜਾਣਕਾਰੀ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਅਤੇ ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।

ਧੰਨਵਾਦ